Saturday, 18 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

 

ਵਿਦਿਆਕ-ਟੂਰ ਤੋਂ ਵਾਪਸ ਪਰਤੇ ਮਧੂਬਨ ਵਾਟਿਕਾ ਸਕੂਲ ਦੇ ਵਿਦਿਆਰਥੀ

ਟੂਰ ਦੋਰਾਨ 182 ਮੀਟਰ ਉੱਚਾ ਦੁਨਿਆਂ ਦਾ ਸਭ ਵੱਡਾ ਬੁੱਤ ਸਟੈਚੂ ਆਫ ਯੂਨਿਟੀ ਵਿਦਿਆਰਥੀਆ ਲਈ ਬਣਿਆ ਖਿੱਚ ਦਾ ਕੇਂਦਰ

Web Admin

Web Admin

5 Dariya News

ਨੂਰਪੁਰ ਬੇਦੀ , 03 Jan 2020

ਇੱਥੋਂ ਲਾਗਲੇ ਅਸਮਾਨਪੁਰ ਦੇ ਮਧੂਬਨ ਵਾਟਿਕਾ ਪਬਲਿਕ ਸਕੂਲ ਵੱਲੋਂ ਸਕੂਲ ਦੇ 55 ਵਿਦਿਆਰਥੀਆਂ ਦਾ ਰਾਜਸਥਾਨ ਤੇ ਗੁਜਰਾਤ  ਦਾ ਟੂਰ ਕਰਾਇਆ ਗਿਆ। ਇਸ 10 ਰੋਜਾ ਟੂਰ ਦੌਰਾਨ ਵਿਦਿਆਰਥੀਆਂ ਨੇ ਰਾਜ ਦੇ ਇਤਿਹਾਸ ਅਤੇ ਉੱਥੋਂ ਦੇ ਸਭਿਆਚਾਰ ਨੂੰ ਜਾਣਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜੈਪੁਰ ਤੋਂ ਸ਼ੁਰੂਆਤ ਕਰਕੇ ਅੰਬਰ ਕਿਲ੍ਹਾ ,ਹਵਾ ਮਹਿਲ ,ਜਲ ਮਹਿਲ,ਜੰਤਰ ਮੰਤਰ ਦੇਖਿਆ ਤੇ ਇਸ ਦੇ ਨਾਲ ਹੀ ਉਦੇਪੁਰ ਚ ਨਾਥ ਦੁਵਾਰਾ ਮੰਦਿਰ ਦੇ ਦਰਸਨ ਕੀਤੇ ,ਫਤਿਹ ਸਾਗਰ ਲੇਕ ਬੋਟਿੰਗ ਦਾ ਲੁਫਤ ਉਠਾਇਆ ਦੇ ਨਾਲ ਨਾਲ ਜਿੰਕ ਪਾਰਕ, ਨਹਿਰੂ ਗਾਰਡਨ, ਸੈਲੀਬ੍ਰੇਸ਼ਨ ਮਾਲ,ਤੇ ਸਿਲਪਗਰਾਮ ਮੇਲਾ ਦੇਸ਼ ਦੀਆਂ ਵੱਖ ਵੱਖ ਸੱਭਿਅਤਾ ਨਾਚ ,ਗੀਤਾ ਦਾ ਆਨੰਫ ਮਾਣਿਆ,ਇਸ ਤੋਂ ਬਾਅਦ ਟੂਰ ਆਪਣੇ ਅਗਲੇ ਪੜਾਅ ਵੱਲ ਵੱਧਿਆ ਹੋਇਆ ਗੁਜਰਾਤ ਪਹੁੰਚਿਆ ਜਿੱਥੇ ਉਨ੍ਹਾਂ ਨੇ ਹਜ਼ੀਰਾ ਵੀਚ,ਚੋਰਾਸੀ ਵੀਚ,ਤੇ ਗੁਜਰਾਤ ਦੇ ਨਰਮਦਾ ਜ਼ਿਲੇ 'ਚ ਦੁਨੀਆ ਦੇ ਸਭ ਤੋਂ ਉੱਚੇ ਬੁੱਤ 'ਸਟੈਚੂ ਆਫ ਯੂਨਿਟੀ' ਸਰਦਾਰ ਵੱਲਭਭਾਈ ਪਟੇਲ ਨੂੰ ਸਮਰਪਿਤ 182 ਮੀਟਰ ਉੱਚੀ 'ਸਟੈਚੂ ਆਫ ਯੂਨਿਟੀ' ਨੂੰ ਦੇਖਿਆ ਗਿਆ ਉੱਥੇ ਹੀ ਇਸ ਦੁਨੀਆਂ ਇਸ ਸਭ ਵਡੇ ਬੁੱਤ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਜਿਸ ਪਤਾ ਚਲਿਆ ਕਿ ਸਟੈਚੂ ਆਫ ਯੂਨਿਟੀ' ਬਾਰੇ ਕੁਝ ਤੱਥ ਕਿ ਇਹ ਬੁੱਤ (182 ਮੀਟਰ) ਦੁਨੀਆ ਦਾ ਸਭ ਤੋਂ ਉੱਚਾ ਬੁੱਤ ਹੈ, ਇਹ ਚੀਨ ਦੇ 'ਸਪਰਿੰਗ ਟੈਂਪਲ' ਬੁੱਧ ਦੇ ਬੁੱਤ (153 ਮੀਟਰ) ਤੋਂ ਲਗਭਗ 29 ਮੀਟਰ ਤੇ ਅਮਰੀਕਾ ਸਥਿਤ 'ਸਟੈਚੂ ਆਫ ਲਿਬਰਟੀ' (93 ਮੀਟਰ) ਤੋਂ ਲਗਭਗ ਦੁੱਗਣਾ ਹੈ | 'ਸਟੈਚੂ ਆਫ ਯੂਨਿਟੀ' 'ਤੇ 2989 ਕਰੋੜ ਰੁਪਏ ਖਰਚ ਹੋਏ ਹਨ | ਇਸ ਤੋਂ ਇਲਾਵਾ ਇਸ ਦੇ ਨਿਰਮਾਣ 'ਚ 70 ਹਜ਼ਾਰ ਟਨ ਸੀਮਿੰਟ, 24500 ਟਨ ਸਰੀਆ ਤੇ 1700 ਮੀਟਰਿਕ ਟਨ ਤਾਂਬੇ ਦੀ ਵਰਤੋਂ ਕੀਤੀ ਗਈ ਹੈ | ਇਸ ਤੋਂ ਬਾਅਦ ਟੂਰ ਅਹਿਮਦਾਬਾਦ ਪਹੁੰਚਿਆ ਜਿੱਥੇ ਸਾਇੰਸ ਸਿਟੀ ਦੇ ਨਾਲ ਨਾਲ ਲਾਲ ਦਰਵਾਜਾ ਮਾਰਕੀਟ, ਸਪੋਟਸ ਮਾਰਕੀਟ ਅਤੇ ਸਾਮ ਨੂੰ  ਨਵੇਂ ਸਾਲ ਦਾ ਕੇਕ ਕੱਟਕੇ ਅਤੇ ਅਤੇ ਡੀਜੇ ਨਾਈਟ ਤੇ ਵਿਦਿਆਰਥੀਆਂ ਵੱਲੋਂ ਭੰਗੜਾ ਪਾ ਕੇ ਨਵਾਂ ਸਾਲ ਮਨਾਇਆ ਗਿਆ ।ਅਖੀਰਲੇ ਪੜਾਅ ਚ ਵਿਦਿਆਰਥੀਆਂ ਤੇ ਜੈਸਲਮੇਰ ਦਾ ਸੁਨਾਰ ਕਿਲ੍ਹਾ ਪਟਵਾਓਂ ਕੀ ਹਵੇਲੀ, ਬੜਾ ਬਾਗ ਸਮਾਧਾ ਦੀ ਸੈਰ ਕੀਤੀ। ਉਨ੍ਹਾਂ ਇੱਥੋਂ ਦੀਆਂ ਪੁਰਾਤਨ ਵਸਤਾਂ ਸਿੱਕੇ, ਭਾਂਡੇ, ਕੱਪੜੇ, ਮੂਰਤੀਆਂ, ਹਥਿਆਰ, ਸਾਜ਼, ਹੱਥ ਲਿਖਤਾਂ ਅਤੇ ਕੁਦਰਤੀ ਰੰਗਾਂ ਨਾਲ ਬਣੀਆਂ ਹੋਈਆਂ ਕਲਾਕ੍ਰਿਤਾਂ ਵੀ ਦੇਖੀਆਂ। ਉਨ੍ਹਾਂ ਰੇਤ ਦੇ ਟਿੱਬਿਆਂ ਵਿੱਚ ਊਠ ਦੀ ਸਵਾਰੀ ਤੇ ਜੀਪ ਸਵਾਰੀ ਦਾ ਆਨੰਦ ਮਾਣਿਆ ਕੀਤੀ ਤੇ ਰਾਜਸਥਾਨੀ ਲੋਕ ਨਾਚ ਦਾ ਵੀ ਆਨੰਦ ਮਾਣਿਆ।  ਯਾਤਰਾ ਤੋਂ ਵਾਪਸੀ ਦੌਰਾਨ ਵਿਦਿਆਰਥੀਆਂ ਨੇ ਬੀਕਾਨੇਰ ਸ਼ਹਿਰ ਵਿੱਚ ਜੂਨਾਗੜ ਦਾ ਕਿਲ੍ਹਾ ਅਤੇ ਵਿਸ਼ਵ ਪ੍ਰਸਿੱਧ ਕਰਨੀ ਮਾਤਾ ਦਾ ਚੂਹਿਆਂ ਵਾਲਾ ਮੰਦਰ ਵੀ ਵੇਖਿਆ। ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਪੜਾਈ ਦੇ ਨਾਲ-ਨਾਲ ਵੱਖ-ਵੱਖ ਇਤਿਹਾਸਿਕ ਸਥਾਨਾ ਬਾਰੇ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਅਤੇ ਸਕੂਲ ਵਲੋਂ ਵਿਦਿਆਰਥੀਆਂ ਨੂੰ ਹਰ ਖੇਤਰ ਬਾਰੇ ਜਾਣਕਾਰੀ ਦਵਾਉਣ ਲਈ ਅਜਿਹੇ ਟੂਰ ਲਿਜਾਏ ਜਾਂਦੇ ਹਨ । ਇਸ ਮੋਕੇ ਤੇ ਸਕੂਲੀ ਵਿਦਿਆਰਥੀਆ ਤੋ ਇਲਾਵਾ ਸਕੂਲ ਮੈਨੇਜਮੈਂਟ ਡਾਇਰੈਕਟਰ  ਸ੍ਰੀ ਕੇਸ਼ਵ ਕੁਮਾਰ ,ਸ੍ਰੀ ਅਮਨ ਕੁਮਾਰ ਚੱਡਾ ਮੈਡਮ ਦੀਪਿਕਾ ਪੁਰੀ ,ਮੈਡਮ ਈਸਕਾ,ਅਵਿਨਾਸ ਕੁਮਾਰ, ਬਿਮਲ ਸੈਣੀ,ਹਰਭਜ ਸਿੰਘ ,ਧਰਮਵੀਰ ਸਿੰਘ ,ਸਿਵਾਨੀ ਚੱਡਾ,ਮੈਡਮ ਵੰਦਨਾ ਧੀਮਾਨ,ਮੈਡਮ ਹਿਮਾਨੀ ਸਰਮਾ,ਮਾਹੇਸ ਪੁਰੀ,ਮੈਡਮ ਅਮਨਦੀਪ ਕੋਰ,ਮੈਡਮ ਸਾਲੂ ,ਰਵਨੀਤ ਕੋਰ,ਮੁਨੀਸਾ ਪਾਲਿਆ,ਤੇ ਟੂਰ ਇੰਚਾਰਜ ਸੁਖਵਿੰਦਰ ਸਿੰਘ ਸੁੱਖੀ.ਉਚੇਚੇ ਤੌਰ ਤੇ ਸ਼ਾਮਿਲ ਸਨ।

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD