Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ

ਪੀਐਮ ਸਿਰਫ਼ ਧਰਮਿੰਦਰ ਪ੍ਰਧਾਨ ਨੂੰ ਬਚਾ ਰਹੇ ਹਨ - ਕੇਜਰੀਵਾਲ

Students Didn’t Demand Fast-Track Courts; They Demanded Dharmendra Pradhan’s Resignation

Web Admin

Web Admin

5 Dariya News

ਨਵੀਂ ਦਿੱਲੀ , 23 Jul 2026

Last updated on: Jul 24, 2026, 09:04 IST

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਦੇ ਐਲਾਨ ਨੂੰ ਦੇਸ਼ ਦੇ ਬੱਚਿਆਂ ਨੂੰ ਮੂਰਖ ਬਣਾਉਣ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੀਐਮ ਤੋਂ ਪੁੱਛਿਆ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਕੀ ਹੋਇਆ? ਬੱਚਿਆਂ ਨੇ ਤਾਂ ਫਾਸਟ ਟ੍ਰੈਕ ਕੋਰਟ ਦੀ ਮੰਗ ਹੀ ਨਹੀਂ ਕੀਤੀ ਸੀ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਸੀ। 

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੇ ਫਾਸਟ ਟ੍ਰੈਕ ਕੋਰਟ ਬਣੇ ਹਨ, ਪਰ ਕਈਆਂ ਵਿੱਚ ਸੁਣਵਾਈ ਹੀ ਨਹੀਂ ਹੁੰਦੀ, ਤਾਂ ਕਈਆਂ ਵਿੱਚ ਆਮ ਕੋਰਟ ਨਾਲੋਂ ਵੀ ਵੱਧ ਸਮਾਂ ਲੱਗਦਾ ਹੈ। ਅਜਿਹਾ ਕੋਈ ਐਲਾਨ ਨਹੀਂ ਹੋਇਆ ਜਿਸ ਨਾਲ ਬੱਚਿਆਂ ਵਿੱਚ ਪੇਪਰ ਲੀਕ ਨਾ ਹੋਣ ਦਾ ਭਰੋਸਾ ਵਧੇ, ਕੀ ਪੀਐਮ ਦਾ ਆਪਣਾ ਕੋਈ ਵਿਜ਼ਨ ਨਹੀਂ ਹੈ? ਪ੍ਰਧਾਨ ਮੰਤਰੀ ਦਾ ਇਹ ਬਿਆਨ ਇੱਕ ਹਾਰੇ ਹੋਏ, ਦਿਸ਼ਾਹੀਣ ਪਰ ਹੰਕਾਰੀ ਵਿਅਕਤੀ ਦਾ ਲੱਗਦਾ ਹੈ।

ਵੀਰਵਾਰ ਨੂੰ ਐਕਸ 'ਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਪੇਪਰ ਲੀਕ ਮਾਮਲਿਆਂ ਵਿੱਚ ਸਜ਼ਾ ਦਿਵਾਉਣ ਲਈ ਫਾਸਟ ਟ੍ਰੈਕ ਕੋਰਟ ਬਣਾਏ ਜਾਣਗੇ। ਪਰ ਪ੍ਰਧਾਨ ਮੰਤਰੀ ਜੀ, ਇਹ ਤਾਂ ਬੱਚਿਆਂ ਨੇ ਮੰਗਿਆ ਹੀ ਨਹੀਂ ਸੀ ਅਤੇ ਨਾ ਹੀ ਇਹ ਉਨ੍ਹਾਂ ਦੀ ਮੰਗ ਸੀ। ਇਹ ਤਾਂ ਅਜਿਹਾ ਲੱਗ ਰਿਹਾ ਹੈ ਜਿਵੇਂ ਤੁਸੀਂ ਬੱਚਿਆਂ ਨੂੰ ਮੂਰਖ ਬਣਾ ਰਹੇ ਹੋ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਫਾਸਟ ਟ੍ਰੈਕ ਕੋਰਟ ਤਾਂ ਇਸ ਦੇਸ਼ ਵਿੱਚ ਬਹੁਤ ਬਣੇ ਹੋਏ ਹਨ। ਰੇਪ ਮਾਮਲਿਆਂ ਲਈ ਬਣੇ ਹੋਏ ਹਨ, ਪੋਕਸੋ ਲਈ ਬਣੇ ਹੋਏ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਮੁੱਦਿਆਂ 'ਤੇ ਫਾਸਟ ਟ੍ਰੈਕ ਕੋਰਟ ਬਣੇ ਹੋਏ ਹਨ। ਪਰ ਉਨ੍ਹਾਂ ਵਿੱਚ ਤਾਂ ਸੁਣਵਾਈ ਹੁੰਦੀ ਹੀ ਨਹੀਂ ਹੈ। ਕਈ ਫਾਸਟ ਟ੍ਰੈਕ ਕੋਰਟਾਂ ਵਿੱਚ ਤਾਂ ਨਾਰਮਲ ਕੋਰਟ ਨਾਲੋਂ ਵੀ ਵੱਧ ਸਮਾਂ ਲੱਗਦਾ ਹੈ। ਇਸ ਲਈ ਅਜਿਹਾ ਲੱਗ ਰਿਹਾ ਹੈ ਕਿ ਹਾਲੇ ਵੀ ਤੁਸੀਂ ਮਾਮਲੇ ਵਿੱਚ ਲੀਪਾਪੋਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਹਾਲੇ ਵੀ ਤੁਸੀਂ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ। ਬੱਚਿਆਂ ਨੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਸੀ, ਪਰ ਉਸ ਦੀ ਮੋਦੀ ਜੀ ਨੇ ਕੋਈ ਗੱਲ ਹੀ ਨਹੀਂ ਕੀਤੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੱਚਿਆਂ ਦੇ ਸਿਰ ਪਾਟ ਗਏ, ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ, ਉਨ੍ਹਾਂ ਉੱਤੇ ਲਾਠੀਚਾਰਜ ਹੋਇਆ, ਹੰਝੂ ਗੈਸ ਦੇ ਗੋਲੇ ਛੱਡੇ ਗਏ ਅਤੇ ਉਨ੍ਹਾਂ ਉੱਤੇ ਬਰਬਰਤਾ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਬੱਚੇ ਹਸਪਤਾਲ ਵਿੱਚ ਭਰਤੀ ਹਨ। ਮੈਂ ਜੰਤਰ-ਮੰਤਰ ਜਾ ਕੇ ਇਹ ਸਭ ਦੇਖ ਕੇ ਆਇਆ ਸੀ ਅਤੇ ਕਈ ਬੱਚਿਆਂ ਨੂੰ ਮਿਲ ਕੇ ਆਇਆ ਸੀ। ਮੋਦੀ ਜੀ ਨੇ ਉਨ੍ਹਾਂ ਪ੍ਰਤੀ ਹਮਦਰਦੀ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ। 

ਪੂਰੀ ਦੁਨੀਆ ਵਿੱਚ ਕੁਝ ਵੀ ਹੋ ਜਾਵੇ ਤਾਂ ਤੁਸੀਂ ਟਵੀਟ ਕਰਦੇ ਹੋ, ਕੀ ਇਹ ਬੱਚੇ ਤੁਹਾਡੇ ਬੱਚੇ ਨਹੀਂ ਹਨ? ਕੀ ਤੁਹਾਨੂੰ ਇਹਨਾਂ ਬੱਚਿਆਂ ਲਈ ਮਾੜੀ ਜਹੀ ਵੀ ਦਇਆ ਆਉਂਦੀ ਹੈ, ਜਿਨ੍ਹਾਂ 'ਤੇ ਤੁਸੀਂ ਇੰਨੀ ਬਰਬਰਤਾ ਨਾਲ ਹਮਲਾ ਕਰਵਾਇਆ ਸੀ?ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੱਚੇ ਕਹਿ ਰਹੇ ਹਨ ਕਿ ਹਰ ਸਾਲ ਪੇਪਰ ਲੀਕ ਹੁੰਦੇ ਹਨ। ਮੋਦੀ ਜੀ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਕਿ ਵਿਵਸਥਾ ਵਿੱਚ ਕੀ ਬਦਲਾਅ ਕੀਤੇ ਜਾਣਗੇ ਜਿਸ ਨਾਲ ਬੱਚਿਆਂ ਨੂੰ ਇਹ ਭਰੋਸਾ ਹੋ ਸਕੇ ਕਿ ਅਗਲੇ ਸਾਲ ਨੀਟ ਦਾ ਪੇਪਰ ਜਾਂ ਕੋਈ ਹੋਰ ਪੇਪਰ ਲੀਕ ਨਹੀਂ ਹੋਵੇਗਾ।

ਇਸ ਦਾ ਮਤਲਬ ਹੈ ਕਿ ਸਰਕਾਰ ਦਾ ਕੋਈ ਵਿਜ਼ਨ ਹੀ ਨਹੀਂ ਹੈ, ਤੁਹਾਡਾ ਕੋਈ ਵਿਜ਼ਨ ਹੀ ਨਹੀਂ ਹੈ। ਅਗਲੇ ਸਾਲ ਵੀ ਇਸੇ ਤਰ੍ਹਾਂ ਪੇਪਰ ਲੀਕ ਹੋਣਗੇ, ਕਿਉਂਕਿ ਤੁਸੀਂ ਕੋਈ ਬਦਲਾਅ ਤਾਂ ਕਰ ਹੀ ਨਹੀਂ ਰਹੇ ਹੋ। ਅਗਲੇ ਸਾਲ ਵੀ ਨੀਟ ਦਾ ਪੇਪਰ ਲੀਕ ਹੋਵੇਗਾ ਅਤੇ ਅਗਲੇ ਸਾਲ ਫਿਰ ਬੱਚੇ ਆਤਮਹੱਤਿਆ ਕਰਨਗੇ। ਅੱਜ ਮੋਦੀ ਜੀ ਦਾ ਇਹ ਟਵੀਟ ਇੱਕ ਹਾਰੇ ਹੋਏ, ਦਿਸ਼ਾਹੀਣ ਅਤੇ ਹੰਕਾਰੀ ਇਨਸਾਨ ਦਾ ਟਵੀਟ ਦਿਖਾਈ ਦੇ ਰਿਹਾ ਹੈ।

 

Tags: Arvind Kejriwal , AAP , Aam Aadmi Party , NEET Scam , NEET Paper Leak , NEET Protest 2026 , NEET Results 2026 , NEET Row , NEET Controversy , NEET Exam

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD