Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜਨਰਲ ਮੈਨੇਜਰ ਉਦਯੋਗਿਕ ਕੇਂਦਰ ਮੋਹਾਲੀ ਸਮੇਤ ਦਫ਼ਤਰ ਦੇ 23 ਕਰਮਚਾਰੀ ਗੈਰ ਹਾਜ਼ਰ ਪਾਏ ਗਏ : ਚਰਨਦੇਵ ਸਿੰਘ ਮਾਨ

ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਮੁਤਾਬਿਕ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਕੀਤੀ ਦਫ਼ਤਰ ਦੀ ਅਚਨਚੇਤ ਚੈਕਿੰਗ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 03 May 2018

Last updated on: May 03, 2018, 00:00 IST

ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ)ਲੂ ਕਮ ਨੋਡਲ ਅਫ਼ਸਰ ਮਾਇਨਿੰਗ ਚਰਨਦੇਵ ਸਿੰਘ ਮਾਨ ਵੱਲੋਂ ਜ਼ਿਲ੍ਹਾ ਮੈਨੇਜਰ ਉਦਯੋਗਿਕ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਮੈਨੇਜਰ ਉਦਯੋਗਿਕ ਕੇਂਦਰ ਲੂਕਮ ਮਾਇਨਿੰਗ ਅਫ਼ਸਰ ਟਹਿਲ ਸਿੰਘ ਸੇਖੋ ਸਮੇਤ ਦਫ਼ਤਰ ਦੇ 23 ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਜਦਕਿ ਮਾਇਨਿੰਗ ਅਫ਼ਸਰ ਸਿਮਰਪੀ੍ਰਤ ਕੌਰ ਸਵੇਰੇ 9:14 ਵਜੇ ਦਫ਼ਤਰ ਪਹੁੰਚੇ। ਗੈਰ ਹਾਜ਼ਰ ਕਰਮਚਾਰੀਆਂ ਵਿੱਚ ਫੰਕਸ਼ਨਲ ਮੈਨੇਜਰ ਦੀਪ ਸਿੰਘ, ਪ੍ਰੋਜੈਕਟ ਮੈਨੇਜਰ ਰਮਨਦੀਪ ਸਿੰਘ, ਸੀਨੀਅਰ ਸਹਾਇਕ ਸ੍ਰੀਮਤੀ ਦਲਜੀਤ ਕੌਰ, ਸੀਨੀਅਰ ਸਹਾਇਕ ਹਰਭਜਨ ਸਿੰਘ, ਸੀਨੀਅਰ ਸਹਾਇਕ ਰਣਜੀਤ ਕੌਰ, ਸੀਨੀਅਰ ਸਹਾਇਕ ਗੁਰਮਿੰਦਰ ਕੌਰ, ਸ਼ਸੀ ਸੇਖਰ ਸੂਰੀ, ਕਮਨਇਦੰਰ ਪਾਲ ਸਿੰਘ, ਸੁਰਿੰਦਰ ਸਿੰਘ (ਸਾਰੇ ਐਸ.ਆਈ.ਪੀ.ਓ) , ਬਲਾਕ ਪੱਧਰ ਪ੍ਰਸ਼ਾਰ ਅਫ਼ਸਰ ਉਗਰ ਸਿੰਘ, ਕਲਰਕ ਜਸਬੀਰ ਕੌਰ, ਡਰਾਈਵਰ ਫਲੇਲ ਸਿੰਘ, ਸੇਵਾਦਾਰ ਜਸਵਿੰਦਰ ਸਿੰਘ, ਜੂਨੀਅਰ ਸਹਾਇਕ ਜਤਿੰਦਰ ਕੌਰ, ਅਮਨਪੀ੍ਰਤ ਸਿੰਘ, ਤਰਸੇਮ ਲਾਲ, ਸਾਧੂ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ, ਕ੍ਰਿਸ਼ਨ ਲਾਲ, ਮੰਗਤ ਰਾਮ ਸ਼ਾਮਲ ਹਨ।  ਮਾਨ ਨੇ ਦੱਸਿਆ ਕਿ ਦਫ਼ਤਰ ਤੋਂ ਬੇਸਮੈਂਟ ਦੀ ਖੁਦਾਈ ਕਰਨ ਸਬੰਧੀ ਪ੍ਰਾਪਤ ਹੋਈਆਂ ਦਰਖਾਸਤਾਂ ਦਾ ਰਜਿਸਟਰ ਮੰਗਿਆ ਗਿਆ ਪਰੰਤੂ ਕੋਈ ਵੀ ਰਜਿਸਟਰ ਨਹੀਂ ਲਗਾਇਆ ਹੋਇਆ। ਜਿਸ ਤੋਂ ਪਤਾ ਲੱਗ ਸਕੇ ਕਿ ਕਿੰਨੀਆਂ ਦਰਖਾਸਤਾ ਆਈਆਂ ਸਨ। ਮੌਕੇ 'ਤੇ ਸੁਸਮਾ ਬਿਲਡਟੈਕ ਜੀਰਕਪੁਰ ਨੂੰ ਬੇਸਮੈਂਟ ਦੀ ਖੁਦਾਈ ਕਰਨ ਸਬੰਧੀ ਦਿੱਤੀ ਦਰਖਾਸਤ 'ਤੇ ਜੀ.ਐਮ ਵੱਲੋਂ ਦਿੱਤੀ ਪ੍ਰਵਾਨਗੀ ਚੈੱਕ ਕੀਤੀ ਗਈ ਪਰੰਤੂ ਵਿਭਾਗ ਵੱਲੋਂ ਚੈੱਕ ਲਿਸਟ ਮੁਤਾਬਿਕ ਪੂਰੇ ਦਸਤਾਵੇਜ ਪ੍ਰਾਪਤ ਨਹੀਂ ਕੀਤੇ ਗਏ। 

ਸਰਕਾਰੀ ਹਦਾਇਤਾਂ ਮੁਤਾਬਿਕ ਇਸ ਦੀ ਪ੍ਰਵਾਨਗੀ ਡਾਇਰੈਕਟਰ ਮਾਇਨਿੰਗ ਪਾਸਂੋ ਲੈਣੀ ਬਣਦੀ ਸੀ ਪਰ ਇਸ ਦੇ ਉਲਟ ਪ੍ਰਵਾਨਗੀ ਜੀ.ਐਮ. ਵੱਲੋਂ ਹੀ ਦੇ ਦਿੱਤੀ ਗਈ। ਇਸੇ ਤਰ੍ਹਾਂ ਅਗਰਿਮ ਗੁਪਤਾ ਪੁੱਤਰ ਮਧੂ ਸੁਦਨ ਗੁਪਤਾ ਜੀਰਕਪੁਰ ਨੂੰ ਵੀ ਜਨਰਲ ਮੈਨੇਜਰ ਨੇ ਆਪਣੇ ਵੱਲੋਂ ਪ੍ਰਵਾਨਗੀ ਦਿੱਤੀ ਹੋਈ ਸੀ, ਜੋ ਕਿ ਨਿਯਮਾਂ ਤੋਂ ਉਲਟ ਹੈ। ਇਸੇ ਤਰ੍ਹਾਂ ਮੈਸ: ਬੀ. ਅਰਥ ਮੂਵਰਜ਼ ਪਟਿਆਲਾ ਰੋਡ ਜੀਰਕਪੁਰ ਨੂੰ ਵੀ ਜਨਰਲ ਮੈਨੇਜਰ ਵੱਲੋਂ ਆਪਣੇ ਹੀ ਪੱਧਰ ਤੇ ਬੇਸਮੈਂਟ ਦੀ ਖੁਦਾਈ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਜਦਕਿ ਇਹ ਉਸ ਦੇ ਅਧਿਕਾਰ ਵਿੱਚ ਨਹੀਂ ਆਉਂਦੀ। ਇਸੇ ਤਰ੍ਹਾਂ ਕੁਲਦੀਪ ਸਿੰਘ ਪੁੱਤਰ ਦੇਸਾ ਸਿੰਘ ਪਿੰਡ ਪੰਡਵਾਲਾ ਨੂੰ ਜਮੀਨ ਦੀ ਲੈਵਲਿੰਗ ਕਰਨ ਦੀ ਪ੍ਰਵਾਨਗੀ ਉਪ ਮੰਡਲ ਮੈਜਿਸਟ੍ਰੇਟ ਦੀ ਰਿਪੋਰਟ ਪ੍ਰਾਪਤ ਕਰਨ ਬਿਨਾਂ ਹੀ ਦਿੱਤੀ ਗਈ। ਸ੍ਰੀ ਮਾਨ ਨੇ ਦੱਸਿਆ ਕਿ ਦਫ਼ਤਰ ਦਾ ਰਿਕਾਰਡ ਵੀ ਸਹੀਂ ਢੰਗ ਨਾਲ ਤਰਤੀਬਵਾਰ ਨਹੀਂ ਰੱਖਿਆ ਹੋਇਆ ਅਤੇ ਸਫਾਈ ਦਾ ਵੀ ਮੰਦਾ ਹਾਲ ਹੈ । ਇਸ ਤੋਂ ਇਲਾਵਾ ਜੀ.ਐਮ ਵੱਲੋਂ ਕਰਮਚਾਰੀਆਂ ਨੂੰ ਦਫ਼ਤਰੀ ਕੰਮ ਦੀ ਵੰਡ ਵੀ ਸਹੀਂ ਢੰਗ ਨਾਲ ਨਹੀਂ ਕੀਤੀ ਗਈ ਅਤੇ ਕਰਮਚਾਰੀਆਂ ਤੇ ਕੋਈ ਕੰਟਰੋਲ ਨਹੀਂ ਰੱਖਿਆ ਗਿਆ। ਸ੍ਰੀ ਮਾਨ ਨੇ ਆਪਣੀ ਰਿਪੋਰਟ 'ਚ ਸੁਝਾਅ ਦਿੱਤਾ ਕਿ ਦਫ਼ਤਰ ਦੇ ਕੰਮ ਕਾਜ ਦੀ ਸਪੈਸ਼ਲ ਚੈਕਿੰਗ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਦਫ਼ਤਰ ਵੱਲੋਂ ਸਰਕਾਰ ਦੇ ਨਿਯਮਾਂ/ ਹਦਾਇਤਾਂ ਅਨੁਸਾਰ ਪ੍ਰਾਪਤ ਕੀਤੀ ਜਾਂਦੀ ਸਰਕਾਰੀ ਫੀਸ, ਰਿਆਲਟੀ ਦੀ ਵਸੂਲੀ ਅਤੇ ਉਸ ਨੂੰ ਸਮੇਂ ਸਿਰ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਗਿਆ ਜਾਂ ਨਹੀਂ। 

 

Tags: ADC

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD