Friday, 10 May 2024

 

 

ਖ਼ਾਸ ਖਬਰਾਂ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ! ਸਨੌਰ ਹਲਕੇ ਵਿੱਚ ਪ੍ਰਨੀਤ ਕੌਰ ਦੇ ਹੱਕ 'ਚ ਭਾਰੀ ਇਕੱਠ ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ ਆਪ ਦੇ ਸਹਿਯੋਗ ਨਾਲ ਕੇਂਦਰ ਵਿੱਚ ਅਗਲੀ ਸਰਕਾਰ ਬਣੇਗੀ : ਮੀਤ ਹੇਅਰ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਅਤੇ ਆਪਣੇ ਹਲਕੇ ਦੇ ਉੱਜਵਲ ਭਵਿੱਖ ਦਾ ਵਾਅਦਾ ਕੀਤਾ ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਐਨ.ਕੇ. ਸ਼ਰਮਾ ‘ਪੰਜ ਆਬ’ 1 ਜੂਨ ਨੂੰ ਕਰੇਗਾ ਮਤਦਾਨ, ਨੂੰ ਦਰਸਾਉਦਾ ਕੰਧ ਚਿੱਤਰ ਲੋਕ ਅਰਪਨ ਖਰਚਾ ਨਿਗਰਾਨ ਸ਼ਿਲਪੀ ਸਿਨਹਾ ਨੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਦੀ ਮੌਜੂਦਗੀ ਚ ਕੀਤਾ ਲੋਕ ਅਰਪਣ ਮੈਂ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦੇ ਹੱਕ ਵਿੱਚ ਲੜਾਈ ਲੜੀ : ਗੁਰਜੀਤ ਸਿੰਘ ਔਜਲਾ ਮੋਦੀ ਨੇ ਦੇਸ਼ ਦੇ ਕਿਸਾਨਾਂ ਅਤੇ ਸਿਪਾਹੀਆਂ ਨੂੰ ਫੇਲ੍ਹ ਕੀਤਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਕਾਂਗਰਸ ਨੇ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ: ਵੜਿੰਗ ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਣਕ ਦੇ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਮੁਸਤੈਦ ਰਹਿਣ ਦੇ ਆਦੇਸ਼ ਖਡੂਰ ਸਾਹਿਬ ਦੀ ਸੀਟ ਜਿੱਤਾਂਗੇ ਸ਼ਾਨ ਨਾਲ- ਹਰਭਜਨ ਸਿੰਘ ਈ.ਟੀਂ.ਓ ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ

 

ਅਕਾਲੀ ਦਲ ਵੱਲੋਂ ਮਨਪ੍ਰੀਤ ਦੁਆਰਾ ਬਜਟ ਉੱਤੇ ਜੁਆਬ ਦੇ ਬਹਾਨੇ ਕੀਤੀ ਘਟੀਆ ਫਿਕਰੇਬਾਜ਼ੀ ਦੀ ਨਿਖੇਧੀ

ਵਿਧਾਇਕਾਂ ਨੇ ਕਿਹਾ ਕਿ ਮਨਪ੍ਰੀਤ ਦਾ ਵਤੀਰਾ ਉਸ ਦੇ ਕਿਰਦਾਰ ਦੀ ਸ਼ਾਹਦੀ ਭਰਦਾ ਹੈ ਅਤੇ ਉਸ ਅੰਦਰ ਉਪਜੀ ਡੂੰਘੀ ਨਿਰਾਸ਼ਾ ਨੂੰ ਦਰਸਾਉਂਦਾ ਹੈ

Web Admin

Web Admin

5 Dariya News

ਚੰਡੀਗੜ੍ਹ , 28 Mar 2018

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਤਕਰੀਰ ਉਤੇ ਜੁਆਬ ਦੇਣ ਦੇ ਬਹਾਨੇ ਆਪਣੇ ਸਾਬਕਾ ਮੁਰਸ਼ਦ ਅਤੇ ਸਿਆਸੀ ਗੁਰੂ ਸਰਦਾਰ ਪਰਕਾਸ਼ ਸਿੰਘ ਬਾਦਲ ਖਿਲਾਫ ਕੀਤੀ ਗਈ ਘਟੀਆ ਕਿਸਮ ਦੀ ਫਿਕਰੇਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਉਸ ਦੀ ਵਿੱਤ ਵਿਭਾਗ ਬਾਰੇ ਜਾਣਕਾਰੀ ਬਹੁਤ ਥੋੜ੍ਹੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਸ਼ਰਨਜੀਤ ਸਿੰਘ ਢਿੱਲੋਂ, ਪਵਨ ਕੁਮਾਰ ਟੀਨੂੰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਵਿਧਾਨ ਸਭਾ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਕਿਸੇ ਵਿੱਤ ਮੰਤਰੀ ਨੇ ਬੇਸ਼ਰਮੀ ਨਾਲ ਇਹ ਨਹੀਂ ਆਖਿਆ ਕਿ ਉਹ ਬਜਟ ਬਾਰੇ ਬਹਿਸ ਉੱਤੇ ਜੁਆਬ ਦੇਣ ਲਈ ਮਿਲੇ ਸਮੇਂ ਦੀ ਵਰਤੋਂ ਆਪਣੇ ਸ਼ਰੀਕਾਂ ਦੇ ਪਰਿਵਾਰ ਨਾਲ ਨਿੱਜੀ ਰੰਜਿਸ਼ ਕੱਢਣ ਲਈ ਕਰੇਗਾ। ਉਹਨਾਂ ਕਿਹਾ ਕਿ ਵਿੱਤ ਮੰਤਰੀ ਇੰਨਾ ਥੱਲੇ ਡਿੱਗ ਗਿਆ ਕਿ ਉਹ ਆਪਣੀ ਸਕੀ ਤਾਈ ਦੀਆਂ ਅੰਤਿਮ ਰਸਮਾਂ ਅਤੇ ਦੂਜੇ ਪਰਿਵਾਰਕ ਮੁੱਦਿਆਂ ਬਾਰੇ ਵੀ ਟਿੱਪਣੀਆਂ ਕਰਨ 'ਤੇ ਉੱਤਰ ਆਇਆ। ਇਸ ਤੋਂ ਉਸ ਦੇ ਬਤੌਰ ਵਿੱਤ ਮੰਤਰੀ ਮਾੜੇ ਵਤੀਰੇ ਦੇ ਹੀ ਝਲਕ ਨਹੀਂ ਮਿਲਦੀ, ਸਗੋਂ ਉਸ ਦੇ 'ਅਹਿਸਾਨ ਫਰਾਮੋਸ਼' ਸੁਭਾਅ ਬਾਰੇ ਵੀ ਪਤਾ ਚੱਲਦਾ ਹੈ। ਉਸ ਨੇ ਉਹਨਾਂ ਹਸਤੀਆਂ ਪ੍ਰਤੀ ਬੇਹੱਦ ਰੁੱਖੀ ਅਤੇ ਅਪਮਾਨਜਨਕ ਭਾਸ਼ਾ ਵਰਤੀ ਹੈ, ਜਿਹਨਾਂ ਨੇ ਉਸ ਨੂੰ ਪਾਲ ਪੋਸ ਕੇ ਅੱਜ ਵਾਲੇ ਮੁਕਾਮ ਉੱਤੇ ਪਹੁੰਚਾਇਆ ਹੈ।ਵਿਧਾਇਕਾਂ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਦੁਰਦਸ਼ਾ ਬਾਰੇ ਬਿਲਕੁੱਲ ਨਹੀਂ ਬੋਲਿਆ ਅਤੇ ਉਹਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੀਆਂ ਬੇਨਤੀਆਂ ਨੂੰ ਵੀ ਉਸ ਨੇ ਠੁਕਰਾ ਦਿੱਤਾ। ਉਹ ਜੋਜੋ ਟੈਕਸ ਲਾਏ ਜਾਣ ਕਰਕੇ ਬਠਿੰਡਾ ਰਿਫਾਇਨਰੀ ਅਤੇ ਆਈਏਐਫ ਸਟੇਸ਼ਨ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜੁਆਬ ਦੇਣ ਤੋਂ ਟਾਲਾ ਵੱਟ ਗਿਆ। ਮਨਪ੍ਰੀਤ ਨੇ ਇਸ ਗੱਲ ਦਾ ਵੀ ਕੋਈ ਜੁਆਬ ਨਹੀਂ ਦਿੱਤਾ ਕਿ ਉਹ ਆਪਣੇ ਨੇੜਲੇ ਸਹਿਯੋਗੀ ਅਤੇ 80 ਕਰੋੜ ਕਰਜ਼ੇ ਦੇ ਡਿਫਾਲਟਰ ਅਮਰਜੀਤ ਮਹਿਤਾ ਨੂੰ ਕਿਉਂ ਬਚਾ ਰਿਹਾ ਹੈ।ਇਹ ਟਿੱਪਣੀ ਕਰਦਿਆਂ ਕਿ ਵਿਧਾਨ ਸਭਾ ਵਿਚ ਹੋਈਆਂ ਇਹਨਾਂ ਘਟਨਾਵਾਂ ਨਾਲ ਉਹਨਾਂ ਨੂੰ ਭਾਰੀ ਠੇਸ ਵੱਜੀ ਹੈ, ਅਕਾਲੀ ਦਲ ਦੇ ਵਿਧਾਇਕਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਭੁੱਲਣ ਦੀ ਬੀਮਾਰੀ ਤੋਂ ਪੀੜਤ ਹੈ। ਉਹਨਾਂ ਕਿਹਾ ਕਿ ਉਹ ਇਹ ਗੱਲ ਭੁੱਲ ਗਿਆ ਲੱਗਦਾ ਹੈ ਕਿ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਸਾਲਾਂ ਬੱਧੀ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਹੈ। ਉਸ ਦੇ ਪਿਤਾ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਹੈ, ਫਿਰ ਵੀ ਉਹ ਆਨੰਦ ਲੈਣ ਵਾਸਤੇ ਸਰਕਾਰੀ ਹੈਲੀਕਾਪਟਰ ਉੱਤੇ ਝੂਟੇ ਲੈਂਦਾ ਹੈ।  ਗੁਰਦਾਸ ਬਾਦਲ ਕੋਲ ਸੁਰੱਖਿਆ ਪੈਟਰੋਲ ਦੇ ਰੂਪ ਵਿਚ ਇੱਕ ਵੱਡੀ ਮੌਂਟੈਰੋ ਗੱਡੀ ਅਤੇ ਜਿਪਸੀ ਦੀ ਵੀ ਸਹੂਲਤ ਹੈ। ਮਨਪ੍ਰੀਤ ਬਾਦਲ ਦੇ ਪਿਤਾ ਕੋਲ ਗੰਨਮੈਨ ਦੀ ਵੀ ਸਹੂਲਤ ਬਰਕਰਾਰ ਹੈ। ਮਨਪ੍ਰੀਤ ਦਾ ਪੁੱਤਰ ਵੀ ਗੰਨਮੈਨਾਂ ਨੂੰ  ਨਾਲ ਲੈ ਕੇ ਘੁੰਮਦਾ ਅਤੇ ਆਪਣੀ ਨਿੱਜੀ ਰੰਜਿਸ਼ਾਂ ਕੱਢਣ ਲਈ ਸਰਕਾਰੀ ਗੰਨਮੈਨਾਂ ਦੀ ਵਰਤੋਂ ਕਰਦਾ ਹੈ। 

ਇਹ ਗੱਲ ਕੁੱਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਇੱਕ ਹੋਟਲ ਵਿਚ ਵਾਪਰੀ ਸੀ।ਮਨਪ੍ਰੀਤ ਦੇ ਕਿਰਦਾਰ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਵਿੱਤ ਮੰਤਰੀ 100 ਰੁਪਏ ਦੀ ਰਿਸ਼ਵਤ ਲੈਂਦੇ ਪੁਲਿਸ ਕਰਮਚਾਰੀ ਦੀ ਤਾਂ ਵੀਡਿਓ  ਬਣਾ ਲੈਂਦਾ ਹੈ, ਪਰ ਜਦੋਂ ਠੇਕੇਦਾਰ ਉਸ ਦੇ ਪਰਿਵਾਰ ਉੱਤੇ ਬਠਿੰਡਾ ਰਿਫਾਇਨਰੀ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਉੱਤੇ ਜੋਜੋ ਟੈਕਸ ਲਾ ਕੇ ਕਰੋੜਾਂ ਰੁਪਏ ਇਕੱਠੇ ਕਰਨ ਦਾ ਦੋਸ਼ ਲਗਾਉਂਦੇ ਹਨ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਹਮਾਇਤ ਵਿਚ ਖੜ੍ਹਾ ਹੋ ਜਾਂਦਾ ਹੈ।  ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਖੁਦ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਉਹ ਅਣਮਨੁੱਖੀ ਪੱਧਰ ਉੱਤੇ ਕਿੰਨਾ ਥੱਲੇ ਡਿੱਗ ਸਕਦਾ ਹੈ। ਉਸ ਨੇ ਚੰਡੀਗੜ੍ਹ ਵਿਚ ਇੱਕ ਨਾਮੀ ਇਨਕਮ ਟੈਕਸ ਵਕੀਲ ਦਾ ਸ਼ੋਅਰੂਮ ਜ਼ਬਰਦਸਤੀ ਹਥਿਆਉਣ ਲਈ ਉਸ ਨੇ ਖ਼ਿਲਾਫ ਐਸਸੀ ਪ੍ਰਵੈਨਸ਼ਨ ਆਫ ਐਟਰੌਸਿਟੀਜ਼ ਐਕਟ ਤਹਿਤ ਝੂਠਾ ਕੇਸ ਦਰਜ ਕਰਵਾ ਦਿੱਤਾ ਸੀ।ਅੱਜ ਕਾਂਗਰਸ ਪਾਰਟੀ ਦੀ ਮਨਪ੍ਰੀਤ ਬਾਦਲ ਵੱਲੋਂ ਕੀਤੀ ਗਈ ਪ੍ਰਸੰਸਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਪਹਿਲਾਂ ਆਪਣੀਆਂ ਪਿਛਲੀਆਂ ਬਜਟ ਤਕਰੀਰਾਂ ਪੜ੍ਹਣੀਆਂ ਚਾਹੀਦੀਆਂ ਹਨ, ਜਿਹਨਾਂ ਵਿਚ ਉਸ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਆਧੁਨਿਕ ਪੰਜਾਬ ਦਾ ਆਰਕੀਟੈਕਟ ਕਿਹਾ ਸੀ। ਉਹਨਾਂ ਕਿਹਾ ਕਿ ਕਿੰਨਾ ਵੱਡਾ ਦੁਖਾਂਤ ਹੈ ਕਿ ਮਨਪ੍ਰੀਤ ਨੇ ਉਸ ਨੂੰ ਅਕਾਲੀ-ਭਾਜਪਾ ਕੈਬਨਿਟ ਵਿਚੋਂ ਕੱਢੇ ਜਾਣ ਦੀ ਵਜ੍ਹਾ ਦਾ ਖੁਲਾਸਾ ਨਹੀਂ ਕੀਤਾ ਹੈ। ਦਰਅਸਲ ਬਾਦਲ ਸਾਹਿਬ ਨੇ ਉਸ ਦੀ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਅਤੇ ਗਰੀਬਾਂ ਲਈ ਚਲਾਈਆਂ ਭਲਾਈ ਸਕੀਮਾਂ ਨੂੰ ਬੰਦ ਕਰਨ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।ਵਿਧਾਇਕਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਆਪਣੀ ਲੋਕ -ਵਿਰੋਧੀ ਮਾਨਸਿਕਤਾ ਕਰਕੇ ਹੀ  ਉਹਨਾਂ ਲੋਕ ਭਲਾਈ ਕਦਮਾਂ ਨੂੰ ਚੁੱਕਣ ਤੋਂ ਇਨਕਾਰ ਕਰ ਰਿਹਾ ਹੈ, ਜਿਸ ਦਾ ਉਸ ਨੇ ਕਾਂਗਰਸ ਮੈਨੀਫੈਸਟੋ ਵਿਚ ਜ਼ਿਕਰ ਕੀਤਾ ਸੀ। ਉਹਨਾਂ ਕਿਹਾ ਕਿ ਇਹਨਾਂ ਚੀਜ਼ਾਂ ਦਾ ਉਸ ਦੀ ਨਜ਼ਰ ਵਿਚ ਕੋਈ ਮੁੱਲ ਨਹੀਂ ਹੈ। ਉਸ ਨੇ 2007 ਵਿਚ ਅਕਾਲੀ-ਭਾਜਪਾ ਦਾ ਮੈਨੀਫੈਸਟੋ ਤਿਆਰ ਕੀਤਾ ਸੀ। 2012 ਵਿਚ ਪੀਪੀਪੀ ਦਾ ਮੈਨੀਫੈਸਟੋ ਬਣਾਇਆ ਸੀ, ਅਤੇ 2017 ਵਿਚ ਕਾਂਗਰਸ ਦਾ ਮੈਨੀਫੈਸਟੋ ਤਿਆਰ ਕੀਤਾ ਸੀ। ਉਹ 2022 ਵਿਚ ਬਸਪਾ ਦਾ ਮੈਨੀਫੈਸਟੋ ਤਿਆਰ ਕਰ ਸਕਦਾ ਹੈ।ਇਹ ਟਿੱਪਣੀ ਕਰਦਿਆਂ ਕਿ ਪੰਜਾਬੀ ਉਸ ਦੇ ਗਿਰਗਿਟੀ ਸੁਭਾਅ ਤੋਂ ਜਾਣੂ ਹਨ, ਜਿਸ ਨੇ ਅੱਜ ਖੁਦ ਨੂੰ ਇੱਕ ਸ਼ੇਖ਼ੀਖ਼ੋਰਾ ਵੀ ਸਾਬਿਤ ਕਰ ਦਿੱਤਾ ਹੈ, ਵਿਧਾਇਕਾਂ ਨੇ ਕਿਹਾ ਕਿ ਜਿਸ ਵਿਅਕਤੀ ਨੇ ਆਪਣੇ ਘਰ ਵਿਚ ਆਪਣੇ ਪਿਓ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਹੋਵੇ ਅਤੇ ਜਿਸ ਨੇ ਅੰਮ੍ਰਿਤ ਛਕਣ ਤੋਂ ਬਾਅਦ ਆਪਣੇ ਧਰਮ ਅਤੇ ਗੁਰੂ ਨਾਲ ਧੋਖਾ ਕੀਤਾ ਜਾਵੇ, ਉਸ ਉੱਤੇ ਕੋਈ ਵੀ ਭਰੋਸਾ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਉਹ ਵਿੱਤ ਮੰਤਰੀ ਦੀ ਕੁਰਸੀ ਨੂੰ ਤੁਰੰਤ ਛੱਡ ਦੇਵੇ, ਜਿਸ ਨੂੰ ਉਸ ਨੇ ਝੂਠਾਂ, ਧੋਖਿਆਂ ਅਤੇ ਵਿਸ਼ਵਾਸ਼ਘਾਤਾਂ ਨਾਲ ਮੈਲਾ ਕਰ ਦਿੱਤਾ ਹੈ

 

Tags: Bikram Singh Majithia , NK SHARMA , Sharanjit Singh Dhillon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD