Sunday, 19 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ

 

ਮਧੂਬਨ ਵਾਟਿਕਾ ਸਕੂਲ ਦੇ ਨੰਨੇ-ਮੁੰਨਿਆਂ ਵਿਦਿਆਰਥੀਆ ਨੇ ਮਨਾਈ ਗਰੈਜੂਏਸ਼ਨ ਸੈਰਾਮਨੀ

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ , 26 Mar 2018

ਇਲਾਕੇ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਦੀ ਮੈਨੇਜਮੈਂਟ ਵੱਲੋਂ ਕਿੰਡਰ ਗਾਰਡਨ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾ ਮਿੱਠਾ ਫਲ ਦਿੰਦੇ ਹੋਏ ਇਸ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਇਹਨਾਂ ਕਲਾਸਾਂ ਦੇ ਵਿਦਿਆਰਥੀਆਂ ਨੇ ਪਰੰਪਰਾਗਤ ਕਾਲੀ ਡਰੈੱਸ ਅਤੇ ਕੈਪ ਪਹਿਨੀ ਹੋਈ ਸੀ ਜਿਨ੍ਹਾਂ ਨੂੰ ਸਕੂਲ ਦੇ ਚੇਅਰਮੈਨ ਅਮਿਤ ਚੱਡਾ , ਮਨੇਜਮੈਨਟ ਡਾਇਰੈਕਟਰ ਸ੍ਰੀ ਕੇਸਵ ਕੁਮਾਰ , ਸ੍ਰੀ ਸੁਰਜੀਤ ਕੁਮਾਰ ਚੱਡਾ ,ਮੈਡਮ ਸੁਰੇਖਾ ਰਾਣਾ, ਨੇ ਇਕ ਸਮਾਰੋਹ ਦੌਰਾਨ ਉਨ੍ਹਾਂ ਦੇ ਮਾਪਿਆਂ ਸਾਹਮਣੇ ਇਹ ਡਿਗਰੀਆਂ ਪ੍ਰਦਾਨ ਕੀਤੀਆ। ਇਸ ਮੌਕੇ ਤੇ ਡਿਗਰੀ ਲੈਣ ਵਾਲੇ ਨੰਨੇ ਮੁੰਨੇ ਵਿਦਿਆਰਥੀਆਂ ਦੇ  ਦੇ ਚਿਹਰੇ ਦੀ ਖ਼ੁਸ਼ੀ ਅਤੇ ਉਨ੍ਹਾਂ ਦਾ ਪ੍ਰਤੀਕਰਮ ਆਪਣੇ ਆਪ ਵਿਚ ਇਕ ਵੱਖਰਾ ਪ੍ਰਭਾਵ ਛੱਡਦੇ ਨਜ਼ਰ ਆਏ ।ਸਕੂਲ ਪ੍ਰਿੰ: ਜੋਬੀ ਟੀ ਅਬਰਾਇਮ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ  ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ,ਉਨ੍ਹਾਂ ਕਿਹਾ ਕਿ ਹਰ ਇਨਸਾਨ ਆਪਣੀ ਉਮਰ ਦੇ ਵੱਖ ਵੱਖ ਪੜਾਵਾਂ ਚੋ ਲੰਘਦਾ ਹੈ।ਇੱਕ ਪੜਾਅ ਤੋਂ ਦੂਸਰੇ ਪੜਾਓ `ਚ ਪ੍ਰਵੇਸ਼ ਕਰਨ ਦਾ ਅਹਿਸਾਸ ਇਨਸਾਨ ਨੂੰ ਪਹਿਲਾਂ ਨਾਲੋਂ ਵੱਧ ਗਿਆਨਵਾਨ ਅਤੇ ਆਤਮ-ਵਿਸ਼ਵਾਸ ਦਾ ਅਹਿਸਾਸ ਦਿੰਦਾ ਹੈ। ਦੂਸਰੇ ਪੜਾਅ ਚ ਪ੍ਰਵੇਸ਼ ਹੋਣ ਅਵਸਰ ਵਿਦਿਆਰਥੀ ਨੂੰ ਵਧੇਰੇ ਜ਼ਿੰਮੇਵਾਰ ਬਣਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਮਾਂ-ਬਾਪ ਲਈ ਉਨ੍ਹਾਂ ਦੇ ਬੱਚਿਆਂ ਵੱਲੋਂ ਵਿਦਿਆ `ਚ ਪ੍ਰਾਪਤ ਕੀਤੀ ਪਹਿਲੀ ਡਿਗਰੀ ਬਹੁਤ ਮਾਅਨੇ ਰੱਖਦੀ ਹੈ ਅਤੇ ਇਸੇ ਗੱਲ ਨੂੰ ਹੋਰ ਯਾਦਗਾਰੀ ਬਣਾਉਣ ਲਈ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਅਤੇ ਜਿਸ ਤਰਾਂ ਦਾ ਉਤਸ਼ਾਹ ਬੱਚਿਆਂ ਅਤੇ ਮਾਪਿਆਂ ਵੱਲੋਂ ਵਿਖਾਇਆ ਗਿਆ ਹੈ ਉਸ ਨਾਲ ਇਸ ਪ੍ਰੋਗਰਾਮ ਦਾ ਮੰਤਵ ਸਫਲ ਹੁੰਦਾ ਨਜ਼ਰ ਆ ਰਿਹਾ ਹੈ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗਰੈਜੂਏਸ਼ਨ ਸੈਰਾਮਨੀ ਦਾ ਮਕਸਦ ਵੀ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਵੀ  ਹੈ ਜਦ ਕਿ ਇਸ ਦੇ ਨਾਲ ਹੀ ਦੂਸਰੇ ਵਿਦਿਆਰਥੀਆਂ ਅੰਦਰ ਇਸ ਪੱਧਰ ਤੇ ਪਹੁੰਚਣ ਦੀ ਉਤਸੁਕਤਾ ਪੈਦਾ ਕਰਦਾ ਹੈ।  ਇਸ ਮੋਕੇ ਤੇ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਸ੍ਰੀ ਸੁਰਜੀਤ ਕੁਮਾਰ ਚੱਡਾ ਨੇ ਵਿਦਿਆਰਥੀਆਂ ਨੂੰ ਪ੍ਰੇਰਣਾਂ ਦਿੰਦਿਆਂ ਦੱਸਿਆ ਕਿ ਮਾਪਿਆਂ ਨੂੰ ਉਨਾਂ ਦੇ ਬੱਚਿਆਂ ਦੀ ਪਹਿਲੀ ਡਿਗਰੀ ਬਹੁਤ ਖ਼ੁਸ਼ੀ ਦਿੰਦੀ ਹੈ ਅਤੇ ਇਹ ਬੱਚਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਇਹ ਖ਼ੁਸ਼ੀ ਸਾਰੀ ਜ਼ਿੰਦਗੀ ਦੇਣ।ਇਸ ਦੋਰਾਨ ਸਕੂਲ ਪ੍ਰਿੰ: ਜੋਬੀ ਟੀ ਅਬਰਾਇਮ,ਸ੍ਰੀ ਸੁਰਜੀਤ ਚੱਡਾ ਸਣੇ ਸਕੂਲ ਡਾਇਰੈਕਟਰ ਸ੍ਰੀ ਕੇਸਵ ਕੁਮਾਰ ,ਅਮਨ ਕੁਮਾਰ ਡੰਪ ਹੋਲਡਰ ਰੂਪਨਗਰ ,ਮੈਡਮ ਦੀਪਿਕਾ ਪੁਰੀ ਅਤੇ ਮੈਡਮ ਈਸਕਾ ਕੋਸਲ ਅਤੇ ਮੈਡਮ ਸੁਰੇਖਾ ਰਾਣਾ ਨੇ ਵੀ ਆਪੋ-ਅਪਣੇ ਵਿਚਾਰ ਬੱਚਿਆ ਅਤੇ ਉਨ੍ਹਾ ਦੇ ਮਾਪਿਆ ਨਾਲ ਸਾਝੇ ਕੀਤੇ ।ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਸਟੇਜ ਪ੍ਰੋਗਰਾਮ, ਸੰਗੀਤ ਅਤੇ ਨਾਚ-ਗਾਣਿਆ ਨਾਲ ਪੂਰਾ ਮਾਹੌਲ ਖ਼ੂਬਸੂਰਤ ਬਣਾ ਦਿਤਾ ।ਇਸ ਮੋਕੇ ਤੇ ਮੰਚ ਸਚਾਲਨ ਦੀ ਭੂਮਿਕਾ ਨੈਨਸੀ ਸ਼ਰਮਾ, ਅਤੇ ਬਰਛਪ੍ਰੀਤ ਕੋਰ ਨੇ ਬਾਖੂਬੀ ਨਿਭਾਈ। ਇਸ ਮੋਕੇ ਤੇ ਹੋਰਨਾਂ ਤੋ ਇਲਾਵ੍ਹਾ ਮੈਡਮ ਹਰਜੀਤ ਕੋਰ, ਜਸਵੀਰ ਕੋਰ,ਮੈਡਮ ਪਿੰਕੀ ,ਸਜੀਵ ਕੋਰ, ਮੈਡਮ ਸੀਮਾ, ਮੈਡਮ ਨੇਹਾ ਵਰਮਾ ,ਮੈਡਮ ਮੁਕੇਸ ਸੈਣੀ , ਮੈਡਮ ਜਸਵੀਰ ਕੋਰ ,ਮੈਡਮ ਮਨਜੀਤ ਕੋਰ , ਮੈਡਮ ਸੁਖਵਿੰਦਰ ਕੋਰ, ਮੈਡਮ ਬਬੀਤਾ ਰਾਣਾ, ਮੈਡਮ ਦੀਕਸਾ ਸੈਣੀ,ਮੈਡਮ ਰੁਪਿੰਦਰ ਕੋਰ,ਮੈਡਮ ਮਨਦੀਪ ਕੋਰ,ਮੈਡਮ ਪਰਮਜੀਤ ਕੋਰ ਆਦਿ ਵਿਸੇਸ ਤੋਰ ਹਾਜਰ ਸਨ । 

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD