ਚੋਣਾਂ ਦੌਰਾਨ ਕੀਤੇ ਵਾਧਿਆਂ ਨੂੰ ਪੂਰਾ ਕਰਨ ਦਾ ਯਤਨ ਜਾਰੀ ਰੱਖਦਿਆ ਸਥਾਨਕ ਕੌਂਸਲਰ ਜਸਪ੍ਰੀਤ ਕੌਰ ਮੋਹਾਲੀ ਨੇ ਆਪਣੇ ਵਾਰਡ, ਫੇਜ਼-2 ਵਿਖੇ ਬੱਚਿਆਂ ਲਈ ਝੂਲੇ ਲਗਵਾਏ ਗਏ। ਉਨ੍ਹਾਂ ਚੋਣਾਂ ਮੌਕੇ ਵਾਧਾ ਕੀਤਾ ਸੀ ਕਿ ਵੱਖ-ਵੱਖ ਪਾਰਕਾਂ ਵਿੱਚ ਝੂਲੇ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੋਕਾਂ ਨੂੰ ਹਰ ਸੁੱਖ ਸਹੂਲਤ ਮੁਹੱਈਆ ਕਰਵਾਈ ਜਾਵੇ ਜੀ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਬਾਕੀ ਰਹਿੰਦੀਆਂ ਸਮੱਸਿਆਵਾਂ ਦਾ ਦੀ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਲੋਕਾਂ ਨੇ ਖਾਸ ਤੋਰ ਤੇ ਬੱਚਿਆਂ ਨੂੰ ਕੌਂਸਲਰ ਜਸਪ੍ਰੀਤ ਕੌਰ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਜੋਗਿੰਦਰ ਸਿੰਘ ਸੋਧੀ, ਇੰਦਰਜੀਤ ਕੌਰ, ਅਜਮੇਰ ਕੌਰ, ਤਰਿੰਦਰ ਕੌਰ, ਅਨਿਤਾ ਰਾਣੀ, ਸਾਧਨਾ, ਸ਼ਿਖਾ, ਕਰੀਤਾ, ਲਵਲੀ ਕੌਰ, ਬਲਕਾਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।