ਉਪ ਮੰਡਲ ਮੈਜਿਸਟ੍ਰੇਟ ਖਰੜ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਲੋਕਾਂ ਦੇ ਅਧਿਕਾਰ ਅਤੇ ਜਾਗਰੂਕ ਤੇ ਜਾਣਕਾਰੀ ਨਾਗਰਿਕ ਬਿਨਾਂ ਸ਼ੱਕ ਦੇਸ਼ ਦੀਆਂ ਲੋਕਤੰਤਰੀ ਕੀਮਤਾਂ ਵਿਚ ਵਾਧਾ ਕਰਨਗੇ, ਪ੍ਰਸ਼ਾਸ਼ਨ ਅਤੇ ਉਸ ਨਾਲ ਸਬੰਧਿਤ ਮਾਮਲਿਆਂ ਵਿਚ ਖੁੱਲਾਪਣ, ਪਾਰਦਰਸ਼ਤਾਜ ਅਤੇ ਜਵਾਬਦੇਹੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਹ ਐਕਟ ਹੋਦ ਵਿਚ ਆਇਆ ਹੈ। ਉਹ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸ੍ਰਟੇਸ਼ਨ ਚੰਡੀਗੜ੍ਹ ਵਲੋਂ ਤਹਿਸੀਲ ਕੰਪਲੈਕਸ ਖਰੜ ਵਿਖੇ 'ਸੂਚਨਾ ਅਧਿਕਾਰ ਐਕਟ-2005 ਦੀ ਜਾਣਕਾਰੀ ਦੇਣ ਲਈ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਿਨ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਵਿਭਾਗਾਂ ਵਿਚ ਕੰਮ ਕਰਦੇ ਅਧਿਕਾਰੀ, ਕਰਮਚਾਰੀਆਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਕਿਸੇ ਵਲੋਂ ਮੰਗੀ ਗਈ ਸੂਚਨਾ ਉਨ੍ਹਾਂ ਨੂੰ ਸਮੇਂ ਸਿਰ ਮੁਹੱਈਆ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਵਰਕਸ਼ਾਪਾਂ ਵਿਚ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਅਤੇ ਸਾਨੂੰ ਵਰਕਸ਼ਾਪ ਵਿਚ ਮਿਹਨਤ ਨਾਲ ਬੁਲਾਰਿਆਂ ਦੇ ਤੱਥਾਂ ਨੂੰ ਸੁਣਨਾ ਚਾਹੀਦਾ ਹੈ। ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸ੍ਰਟੇਸ਼ਨ ਚੰਡੀਗੜ੍ਹ ਦੇ ਕੋਰਸ ਡਾਇਰੈਕਟਾਰ ਆਰ.ਟੀ.ਆਈ. ਜਰਨੈਲ ਸਿੰਘ ਨੇ ਇਸ ਐਕਟ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਕਿ ਇਹ ਐਕਟ ਲਾਗੂ ਹੋਣ ਨਾਲ ਅਸੀ ਕਿਵੇਂ ਕਿੱਥੋ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
ਐਡਵੋਕੇਟ ਬਾਂਕੇ ਬਿਹਾਰੀ ਨੇ ਸੂਚਨਾ ਪ੍ਰਾਪਤ ਕਰਨ ਲਈ ਬਿਨੈ ਪੱਤਰ ਕਿਸੇ ਵੀ ਦੇਣਾ ਅਤੇ ਇਸ ਨਾਲ ਫੀਸ, ਬੈਕਰਜ਼ ਚੈਕ ਜਾਂ ਇੰਡੀਅਨ ਪੋਸਟਲ ਆਰਡਰ ਲਗਾਉਣਾ ਅਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ ਇਹ ਪੱਤਰ ਲਿਖਤੀ ਤੌਰ ਤੇ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਸੂਚਨਾ ਅਫਸਰ, ਸਹਾਇਕ ਲੋਕ ਸੂਚਨਾ ਅਫਸਰ ਨੂੰ ਲਿਖਤੀ ਪੱਤਰ ਦੇ ਕੇ ਰਸੀਦ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਐਕਟ ਦੇ ਸੈਕਸ਼ਨ1,2,3 ਅਤੇ ਐਕਟ ਬਾਰੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਸੂਚਨਾ ਐਕਟ ਤਹਿਤ ਕੰਮ ਕਰਨ ਵਾਲੇ ਪੀ.ਆਈ.ਓ, ਏ.ਪੀ.ਆਈ.ਓ. ਦੇ ਰੋਲ ਸਬੰਧੀ ਦੱਸਿਆ ਅਤੇ ਸੈਕਸ਼ਨ 5,6,7 ਬਾਰੇ ਵੀ ਜਾਣਕਾਰੀ ਦਿੱਤੀ। ਯਸਪਾਲ ਮਨਵੀਂ ਨੇ ਵੀ ਐਕਟ 8,9,10,11 ਬਾਰੇ ਦੱਸਿਆ ਕਿ ਪਹਿਲੀ ਐਂਪੀਲੇਟ ਅਥਾਰਟੀ ਨੇ ਫੈਸਲਾ ਕੀਤਾ ਹੈ ਉਸਦੇ ਵਿਰੁੱਧ ਸੂਚਨਾ ਕਮਿਸ਼ਨ ਪੰਜਾਬ ਪਾਸ ਅਪੀਲ ਕਿਵੇਂ ਕਰਨੀ ਹੈ। ਵਰਕਸ਼ਾਪ ਵਿਚ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਮਲਕੀਅਤ ਸਿੰਘ ਸਕੱਤਰ ਮਾਰਕੀਟ ਕਮੇਟੀ ਖਰੜ, ਡਾ.ਸੀ.ਪੀ.ਸਿੰਘ, ਰਾਜਬੀਰ ਸਿੰਘ, ਸੁਖਬੀਰ ਸਿੰਘ, ਕੁਲਵਿੰਦਰ ਕੌਰ, ਸੁਖਜੀਤ ਕੋਰ ਬੀ.ਪੀ.ਈ.ਓ.ਮਾਜਰੀ,ਨਰਿੰਦਰ ਸਿੰਘ, ਪਿਆਰਾ ਸਿੰਘ, ਗੁਰਵੰਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆਰ.ਟੀ.ਆਈ. ਨਾਲ ਸਬੰਧਿਤ ਕਰਮਚਾਰੀ ਹਾਜ਼ਰ ਸਨ।