ਨਾਭਾ ਸਾਹਿਬ ਸਥਿਤ ਦਸ਼ਮੇਸ਼ ਖਾਲਸਾ ਕਾਲਜ਼ ਵਿਖੇ ਪ੍ਰਿੰਸੀਪਲ ਡਾ: ਕਰਮਬੀਰ ਸਿੰਘ ਦੀ ਰਹਿਨੁਮਾਨੀ ਹੇਠ ਤਿੰਨ ਰੋਜ਼ਾ 7 ਸਾਇਡ ਦਸਮੇਸ਼ ਫੁੱਟਬਾਲ ਕੱਪ ਸ਼ਾਨੋ ਸੌਕਤ ਨਾਲ ਸੰਪਨ ਹੋਇਆ। ਇਸ ਟੁਰਨਾਮੈਂਟ ਵਿਚ ਜ਼ਿਲ੍ਹੇ ਦੀਆਂ ਕੁੱਲ 09 ਟੀਮਾਂ ਨੇ ਭਾਗ ਲਿਆ।ਪੀ.ਟੀ.ਆਈ. ਅਤੇ ਫੁੱਟਬਾਲ ਕੋਚ ਅਧਿਆਤਮ ਪ੍ਰਕਾਸ ਤਿਊੜ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਇਨਲ ਮੁਕਾਬਲੇ ਵਿਚ ਸ਼ਹੀਦ ਲਾਇਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਨੇ ਬੜੇ ਫਸਵੇ ਮੁਕਾਬਲੇ ਵਿਚ 1 -0 ਨਾਲ ਭਵਾਤ ਨੂੰ ਹਰਾ ਕੇ ਪਹਿਲਾ ਦਸ਼ਮੇਸ ਫੁੱਟਬਾਲ ਕੱਪ ਤੇ ਕਬਜ਼ਾ ਕੀਤਾ। ਹਾਫ ਟਾਇਮ ਤੋਂ ਪਹਿਲਾਂ ਤਿਊੜ ਦੀ ਟੀਮ ਦੇ ਫਾਰਵਰਡ ਖਿਡਾਰੀ ਨੀਰਜ਼ ਕੁਮਾਰ ਨੇ ਸ਼ਾਨਦਾਰ ਗੋਲ ਕੀਤਾ ਜਦਕਿ ਅੱਧੇ ਟਾਇਮ ਤੋਂ ਬਾਅਦ ਕੋਈ ਵੀ ਟੀਮ ਗੋਲ ਨਾ ਕਰ ਸਕੀ। ਇਸ ਤਰ੍ਹਾਂ ਤਿਊੜ ਦੀ ਟੀਮ ਨੇ ਫਾਇਨਲ ਮੁਕਾਬਲੇ ਵਿਚ ਕੱਪ ਤੇ ਕਬਜ਼ਾ ਕੀਤਾ। ਟੀਮ ਦੇ ਸਮੁੱਚੇ ਖਿਡਾਰੀਆਂ ਨੂੰ ਮੈਡਲ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਤਿਊੜ ਸਕੂਲ ਦੇ ਪੀ.ਟੀ.ਆਈ. ਅਤੇ ਫੁੱਟਬਾਲ ਕੋਚ ਅਧਿਆਤਮ ਪ੍ਰਕਾਸ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੁਕਾਬਲੇ ਵਿਚ ਪਿੰਡ ਭਬਾਤ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਦਸ਼ਮੇਸ਼ ਖਾਲਸਾ ਕਾਲਜ਼ ਜ਼ੀਰਕਪੁਰ (ਨਾਭਾ ਸਾਹਿਬ) ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਵੀ ਬਹੁਤ ਜਰੂਰੀ। ਉਨ੍ਹਾਂ ਦਸ਼ੇਮਸ਼ ਖਾਲਸਾ ਕਾਲਜ ਦੀ ਟੀਮ ਦੇ ਪ੍ਰਦਰਸ਼ਨ ਉਪੱਰ ਤਸੱਲੀ ਜਾਹਰ ਕਰਦਿਆਂ ਕਿਹਾ ਕਿ ਮਹਿਜ ਤਿੰਨ ਕੁ ਸਾਲਾਂ ਦੇ ਵਕਫੇ ਵਿਚ ਕਾਲਜ ਨੇ ਅਲੱਗ ਅਲੱਗ ਗਤੀਵਧੀਆਂ ਵਿਚ ਲਾਜਵਾਬ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਡ ਗਤੀਵਿਧੀਆਂ ਕਿਸੇ ਵੀ ਸੰਸਥਾ ਦਾ ਨਾਮ ਰੋਸ਼ਨ ਕਰਨ ਲਈ ਅਹਿਮ ਭੂਮੀਕਾ ਨਿਭਾਉਦੀਆਂ ਹਨ। ਟੂਰਨਾਮੈਂਟ ਦੇ ਕਨਵੀਨਰ ਡਾ: ਗੁਰਤੇਜ਼ ਸਿੰਘ ਨੇ ਟੀਮਾਂ ਨਾਲ ਆਏ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਸਤਿੰਦਰਪਾਲ ਸਿੰਘ, ਸ੍ਰ: ਬਰਿੰਦਰ ਸਿੰਘ, ਬਲਜੀਤ ਕੌਰ ਸਮੇਤ ਹੋਰ ਸਟਾਫ ਅਤੇ ਖੇਡ ਪ੍ਰੇਮੀ ਹਾਜ਼ਰ ਸਨ। ਫੋਟੋ ਕੈਪਸ਼ਨ : ਦਸਮੇਸ਼ ਕਾਲਜ਼ ਵਿਖੇ ਕਰਵਾਏ ਗਏ ਫੁੱਟਬਾਲ ਮੁਕਾਬਲਿਆਂ ਵਿਚ ਸ਼ਹੀਦ ਲਾਇਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਦੀ ਜੇਤੂ ਟੀਮ ਨੂੰ ਪ੍ਰਿੰਸੀਪਲ ਡਾ: ਕਰਮਬੀਰ ਸਿੰਘ ਟਰਾਫੀ ਅਤੇ ਮੈਡਲ ਪ੍ਰਦਾਨ ਕਰਦੇ ਹੋਏ।ਉਨ੍ਹਾਂ ਨਾਲ ਅਧਿਆਤਮ ਪ੍ਰਕਾਸ ਵੀ ਦਿਖਾਈ ਦੇ ਰਹੇ ਹਨ।