Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਮਧੂਬਨ ਵਾਟਿਕਾ ਸਕੂਲ 'ਚ ਦੋ ਰੋਜ਼ਾ ਸਾਲਾਨਾ ਸਪੋਟਸ ਮੀਟ ਦਾ ਆਗਾਜ਼

ਹਰ ਵਿਦਿਆਰਥੀ ਨੂੰ ਸਫਲ ਜੀਵਨ ਜਿਊਣ ਲਈ ਖੇਡਾਂ ਨੂੰ ਆਪਣਾ ਜ਼ਰੂਰੀ ਅੰਗ ਬਣਾਉਣਾ ਜ਼ਰੂਰੀ :- ਅਮਨਦੀਪ ਸਿੰਘ ਚਾਵਲਾ

ਮਧੂਬਨ ਵਾਟਿਕਾ ਸਕੂਲ

Web Admin

Web Admin

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ , 21 Dec 2017

Last updated on: Dec 21, 2017, 00:00 IST

ਖੇਤਰ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ੧੦ਵੀ ਸਾਲਾਨਾ ਸਪੋਰਟਸ ਮੀਟ ਦਾ ਅੱਜ ਆਗਾਜ ਹੋਗਿਆ ਹੈ। ਇਸ ਦੋ ਰੋਜ਼ਾਂ ਸਪੋਰਟਸ ਮੀਟ ਦੇ ਪਹਿਲੇ ਦਿਨ ਅਮਨਦੀਪ ਸਿੰਘ ਚਾਵਲਾ ਪੀ.ਸੀ.ਐਸ ਅਧਿਕਾਰੀ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਮੁੱਖ ਮਹਿਮਾਨ ਰਹੇ। ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ,ਸਕੂਲ ਪ੍ਰਿੰ ਜੋਬੀ ਟੀ ਇਬਰਾਇਮ,ਸਕੂਲ ਐਮ.ਡੀ ਸ੍ਰੀ ਕੇਸਵ ਕੁਮਾਰ ਸਣੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਕੂਲ ਪੁੱਜਣ ਤੇ ਵਿਸ਼ੇਸ਼ ਰੂਪ ਵਿੱਚ ਸਵਾਗਤ ਕੀਤਾ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਬਹੁਤ ਹੀ ਸੁੰਦਰ ਸ਼ਬਦ ਦਾ ਉਚਾਰਨ ਕੀਤਾ ਗਿਆ ਅਤੇ ਮੁੱਖ ਮਹਿਮਾਨ ਸਣੇ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਜੋਤ ਜਗਾਉਣ ਦੀ ਰਸਮ ਅਦਾ ਕਰਨ ਉਪਰੰਤ ਸਪੋਰਟਸ ਮੀਟ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮਹਿਮਾਨ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਨਾਲ ਹੀ ਸਕੂਲ ਦੇ ਗੋਰੀ ਹਾਊਸ, ਅਕਾਸ ਹਾਊਸ,ਅਗਨੀ ਹਾਊਸ, ਵਾਯੂ ਹਾਊਸ,ਅਤੇ ਪ੍ਰਿਥਵੀ ਹਾਊਸ ਦੇ ਵਿਦਿਆਰਥੀਆਂ ਤੋਂ ਬਹੁਤ ਹੀ ਸੁੰਦਰ ਮਾਰਚ ਪਾਸਟ ਦੀ ਸਲਾਮੀ ਲਈ ਗਈ। ਇਸ ਸੁੱਭ ਮੋਕੇ ਤੇ ਮੁੱਖ ਮਹਿਮਾਨ ਵਲੋ ਸ਼ਾਤੀ ਦੇ ਪ੍ਰਤੀਕ ਚਿੱਟੇ ਕਬੂਤਰ ਵੀ ਅਸਮਾਨ ਉਡਾਏ ਗਏ ।ਇਸ ਦੋਰਾਨ ਸਕੂਲ ਦੇ ਹੋਣਹਾਰ ਖਿਡਾਰੀਆ ਦੁਆਰਾ ਜਿੱਥੇ ਮਿਸਾਲ ਜਗਾਉਣ ਦੀ ਰਸਮ ਨੂੰ ਪੂਰਾ ਕੀਤਾ ਗਈ ਉੱਥੇ ਹੀ ਪੰਜੇ ਹਾਊਸਾ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਮੁੱਖ ਲੜਕੇ ਹਰਮਨਦੀਪ ਸੈਣੀ  ਦੁਆਰਾ ਪੂਰੀ ਇਮਾਨਦਾਰੀ, ਲਗਨ ਅਤੇ ਸੱਚੀ-ਸੁੱਚੀ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈਣ ਦੀ ਸਹੁੰ ਚੁਕਾਈ ਗਈ। । 

ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਇਹ ਰਸਮ ਮੁੱਖ ਮਹਿਮਾਨ ਦੀ ਮੌਜੂਦਗੀ ਵਿੱਚ ਅਦਾ ਕੀਤੀ। ਇਸ ਮੋਕੇ ਤੇ ਵਿਦਿਆਰਥੀਆ ਨੂੰ ਸਬੋਧਨ ਕਰਦਿਆ ਸ੍ਰੀ ਅਮਨਦੀਪ ਚਾਵਲਾ ਨੇ ਕਿਹਾ ਕਿ ਕਿ ਖੇਡਾਂ ਇਕ ਵਿਦਿਆਰਥੀ ਦੀ ਚੰਗੀ ਪਰਸਨੇਲਟੀ ਬਣਾਉਣ ਦੇ ਨਾਲ ਨਾਲ ਸਕਾਰਤਮਕ ਸੋਚ ਬਣਾਉਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੰਦੇ ਹੋਏ ਉਨ੍ਹਾਂ ਦੇ ਸਫਲ ਜੀਵਨ ਦੀ ਕਾਮਨਾ ਕੀਤੀ ।ਅਮਨਦੀਪ ਚਾਵਲਾ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨ੍ਹਾਂ ਦੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਜ਼ਿੰਦਗੀ 'ਚ ਮੁਕਾਬਲਾ ਕਰਨ,ਜਿੱਤ ਹਾਸਲ ਕਰਨ ਦਾ ਜਜ਼ਬਾ ਹਾਸਿਲ ਕਰਨ,ਕਿਸੇ ਵੀ ਨਤੀਜੇ ਨੂੰ ਸਵੀਕਾਰ ਕਰਨ ਅਤੇ ਦੁਬਾਰਾ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ। ਇਸ ਲਈ ਸਿਰਫ਼ ਗੋਲਡ ਮੈਡਲ ਲਈ ਖੇਡਣ ਦੀ ਬਜਾਏ ਸਾਰਿਆ ਨੂੰ ਖੇਡਾਂ 'ਚ ਹਿੱਸਾ ਲੈਣਾ ਦੀ ਪ੍ਰਵਿਰਤੀ ਅਪਣਾਉਣਾ ਜ਼ਰੂਰੀ ਹੈ ।ਅੰਤ ਸ੍ਰੀ ਅਮਨਦੀਪ ਚਾਵਲਾ ਦੁਆਰਾ ਸਾਲਾਨਾ ਐਥਲੈਟਿਕਸ ਮੀਟ ਸ਼ੁਰੂ ਕਰਨ ਦੀ ਆਗਿਆ ਦੇਣ ਉਪਰੰਤ ਇਸ ਮੀਟ ਦਾ ਆਗਾਜ਼ ਕੀਤਾ ਗਿਆ। ਇਸ ਮੋਕੇ ਸਕੂਲ ਪ੍ਰਬੰਧਕ ਕਮੇਟੀ ਵਲੋ ਆਈ.ਪੀ.ਐਸ ਅਧਿਕਾਰੀ ਅਮਨਦੀਪ ਸਿੰਘ ਚਾਵਲਾ ਵਿਸੇਸ ਸਨਮਾਨ ਕੀਤਾ ਗਿਆ।

ਸ਼ਪੋਟਸ ਮੀਟ ਦੇ ਪਹਿਲੇ ਦਿਨ 'ਚ ਛੋਟੇ ਖਿਡਾਰੀਆਂ ਨੇ ਵੱਖ ਵੱਖ  ਈਵੇਂਟਸ ਵਿਚ  ਆਪਣਾ ਦਮ ਵਿਖਾਉਂਦੇ ਹੋਏ ਇਕ ਦੂਸਰੇ ਨੂੰ ਟੱਕਰ ਦਿਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਠੀ ਦੌੜ, ਟੋਪੀ ਦੌੜ, ਡੱਡੂ ਦੌੜ ਆਦਿ ਕਈ  ਰੋਚਕ ਖੇਡਾਂ  ਪੇਸ਼ ਕੀਤੀਆਂ ਜਿਨ੍ਹਾਂ ਦਾ ਹਾਜ਼ਰ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ  ਹਰਡਲ ਰੇਸ,ਜਲੇਬੀ ਦੌੜ, ਤਿੰਨ ਲੱਤ ਦੌੜ, ਨਿੰਬੂ ਦੌੜ ਆਦਿ ਪੇਸ਼ ਕਰਕੇ  ਸਾਰਿਆਂ ਦਾ ਭਰਪੂਰ ਮਨੋਰੰਜਨ ਕੀਤਾ।ਅੰਤ 'ਚ ਜੇਤੂ ਖਿਡਾਰੀਆਂ  ਨੂੰ ਮੈਡਲ ਅਤੇ ਸੈਟੀਫੀਕੇਟ ਵੰਡੇ ਗਏ।ਇਸ ਦੋਰਾਨ ਮੰਚ ਤੇ ਡਿਊਟੀ ਦਵਿੰਦਰ ਸੈਣੀ ਅਤੇ ਮੈਡਮ ਕਲਪਨਾ ਨੇ ਬਾਖੂਵੀ ਨਿਭਾਈ ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ  , ਸਕੂਲ ਐਮ.ਦੀ ਸ੍ਰੀ ਕੇਸਵ ਕੁਮਾਰ, ਸਕੂਲ ਪ੍ਰਿੰ ਜੋਬੀ ਟੀ ਇਬਰਾਇਮ ,ਮਾਸਟਰ ਭੋਲਾ ਸੰਕਰ  ,ਮੈਡਮ ਮੁਨੀਸਾ ਪੁਰੀ ,ਮੈਡਮ ਦੀਪਿਕਾ ਪੁਰੀ, ਮੈਡਮ ਅੰਨੂੰ ਕੋਸਲ,ਮੈਡਮ ਸਿਵਾਨੀ ਚੱਡਾ,ਮੈਡਮ ਸੁਰੇਖਾ ਰਾਣਾ, ਮੈਡਮ ਅਮਨਦੀਪ ਕੋਰ,ਅਤੇ ਖੇਡ ਵਿਭਾਗ ਦੇ ਅਧਿਆਪਕ ਅਵਿਨਾਸ ਕੁਮਾਰ, ਵਿਜੇ ਕੁਮਾਰ ,ਬਿਮਲ ਸੈਣੀ ਮਵਾ ,ਮੈਡਮ ਅਮਨ, ਮੈਡਮ ਮਨਜੀਤ ਕੋਰ ਸੈਣੀ ਅਤੇ ਧਰਮਵੀਰ ਸਿੰਘ ਵਿਸੇਸ ਤੋਰ ਹਾਜਰ  ਸਨ। 

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD