ਅੱਜ ਮਿਤੀ 24-07-2017 ਨੂੰ ਭਾਜਪਾ ਮੰਡਲ ਖਰੜ ਦੀ ਇੱਕ ਜਰੂਰੀ ਮੀਟਿੰਗ ਸ੍ਰੀ ਪਰਸੂਰਾਮ ਭਵਨ ਵਿਖੇ ਹੋਈ । ਇਸ ਮਿਟਿੰਗ ਵਿੱਚ ਨਰਿੰਦਰ ਸਿੰਘ ਰਾਣਾ ਦੇ ਜਿਲ੍ਹਾ ਉਪ ਪ੍ਰਧਾਨ ਬਨਣ ਤੋਂ ਬਾਆਦ ਖਾਲੀ ਹੋਈ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਦੀ ਸੀਟ ਦੀ ਪੂਰਤੀ ਕਰਨ ਲਈ ਚੌਣ ਲਈ ਭਾਜਪਾ ਮੰਡਲ ਖਰੜ ਦੇ ਸਾਰੇ ਹੀ ਅਹੁਦੇਦਾਰ ਸਾਮਿਲ ਹੋਏ।ਇਸ ਮੀਟਿੰਗ ਦੀ ਪ੍ਰਧਾਨਗੀ ਮੰਡਲ ਦੇ ਚੌਣ ਇੰਚਾਰਜ ਸ੍ਰੀ ਅਰੁਣ ਸਰਮਾ ਨੇ ਕੀਤੀ ਮੀਟਿੰਗ ਵਿੱਚ ਸਭ ਤੋਂ ਪਹਿਲਾ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਮਿਟਿੰਗ ਵਿੱਚ ਸਭ ਤੋਂ ਪਹਿਲਾ ਸ੍ਰੀ ਰੋਹਿਤ ਮਿਸਰਾਂ (ਜਿਲਾ ਪ੍ਰਧਾਨ ਸਕਿਲ ਐਂਡ ਡਵੈਲਪਮੈਂਟ ) ਵੱਲੋਂ ਸ੍ਰੀ ਅਮਿਤ ਸਰਮਾਂ ਦੇ ਨਾਮ ਦਾ ਪ੍ਰਸਤਾਵ ਲਿਆਦਾ ਗਿਆ ਜਿਸ ਦੀ ਤਾਕਿਦ ਜਗਤਾਰ ਸਿੰਘ (ਕਨਵੀਨਰ ਜਿਲਾ ਸਹਿਕਾਰਤਾ ਸੈਲ ) ਅਤੇ ਸਰਦਾਰ ਸੁਰਿੰਦਰ ਸਿੰਘ ਛਿੰਦੀ ( ਮੀਤ ਪ੍ਰਧਾਨ ਮੰਡਲ ਖਰੜ) ਵੱਲੋਂ ਕੀਤੀ ਗਈ। ਇਸ ਤੋਂ ਬਾਆਦ ਮੀਟਿੰਗ ਵਿੱਚ ਮੋਜੂਦ ਸਾਰੇ ਹੀ ਮੰਡਲ ਦੇ ਮੈਂਬਰਾਂ ਵੱਲੋਂ ਹੱਥ ਖੜੇ ਕਰਕੇ ਸਮਰਥਨ ਦੇ ਕੇ ਅਮਿਤ ਸਰਮਾ ਨੂੰ ਸਰਬਸੰਮਤੀ ਨਾਲ ਨਵੇਂ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਦੇ ਤੌਰ ਤੇ ਤਾਕਿਦ ਕੀਤਾ ਗਿਆ। ਇਸ ਮੌਕੇ ਅਮਿਤ ਸਰਮਾ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾ ਨੂੰ ਘਰ-ਘਰ ਲੈ ਕੇ ਜਾਣਗੇ। ਇਸ ਮੌਕੇ ਉਨ੍ਹਾ ਕਿਹਾ ਕਿ ਮੌਜੂਦ ਅਹੁਦੇਦਾਰ ਆਪਣੀ- ਆਪਣੀ ਜਿੰਮੇਵਾਰੀ ਉਸੇ ਤਰ੍ਹਾ ਨਿਭਾਉਦੇ ਰਹਿਣਗੇ। ਇਸ ਮੌਕੇ ਹਾਜਰ: ਜਿਲ੍ਹਾ ਉਪ ਪ੍ਰਧਾਨ ਨਰਿੰਦਰ ਸਿੰਘ ਰਾਣਾ ,ਪ੍ਰਦੇਸ ਕਾਰਜਕਾਰਨੀ ਮੈਬਰ ਬੀ ਸੀ ਸੈਲ ਸਿਆਮ ਵੇਦ ਪੁਰੀ,ਮੰਡਲ ਜਨਰਲ ਸੱਕਤਰ ਦਵਿੰਦਰ ਸਿੰਘ ਬਰਮੀ ਅਤੇ ਪ੍ਰੀਤਕੰਵਲ ਸਿੰਘ,ਜਿਲਾ ਪ੍ਰਧਾਨ ਕਿਸਾਨ ਮੋਰਚਾ ਜਤਿੰਦਰ ਰਾਣਾ,ਜਿਲਾ ਕਨਵੀਨਰ ਰਘਵੀਰ ਸਿੰਘ ਮੋਦੀ, ਜਿਲਾ ਪ੍ਰਧਾਨ ਸਕਿਲ ਐਡ ਡਵੈਲਪਮੈਟ ਰੋਹਿਤ ਮਿਸਰਾ,ਪ੍ਰਦੇਸ ਦਫਤਰ ਇੰਚਾਰਜ ਯੂਵਾ ਮੋਰਚਾ ਸੰਭਵ ਨਈਅਰ, ਮੀਤ ਪ੍ਰਧਾਨ ਮੰਡਲ ਖਰੜ ਰਜਿੰਦਰ ਸਿੰਘ ਅਰੋੜਾ, ਸਵਿੰਦਰ ਸਿੰਘ ਛਿੰਦੀ, ਵਰਿੰਦਰ ਸਿੰਘ ਸਾਹੀ,ਕੌਸਲਰ ਮਨਦੀਪ ਕੌਰ, ਕੌਸਲਰ ਸੋਨਿਕਾ ਸਰਮਾ, ਮੰਡਲ ਪ੍ਰਧਾਨ ਯੂਵਾ ਮੋਰਚਾ ਹਰਜਿੰਦਰ ਸਿੰਘ, ਕੋ ਕਨਵੀਨਰ ਜਿਲਾ ਸਹਿਕਾਰਤਾ ਸੈਲ, ਜਗਤਾਰ ਸਿੰਘ ਬਾਗੜੀ, ਬਾਲਕ੍ਰਿਸਨ, ਕਰਨ ਕੌਛੜ, ਜਸਵੀਰ ਸਿੰਘ, ਬਚਨ ਸਿੰਘ,ਪ੍ਰਿਤਪਾਲ ਸਿੰਘ, ਕੁਸ ਰਾਣਾ, ਡਿੰਪਲ ਚੌਧਰੀ,ਹੈਪੀ ਰਾਣਾ,ਹਰਦੀਪ ਸਿੰਘ,ਰਮਨ,ਪਰਮਜੀਤ ਸਿੰਘ,ਰਾਮਨਾਥ,ਕ੍ਰਿਪਾਲ ਸਿੰਘ,ਏ Âੈਸ ਬਾਜਵਾ,ਹਰਬੰਸ ਸਿੰਘ, ਅਮਰਜੀਤ ਸਿੰਘ, ਅਰੂਣ ਵੈਦ,ਅਨਿਲ ਵਰਮਾ, ਆਦਿ।