Wednesday, 22 July 2026

 

 

ਖ਼ਾਸ ਖਬਰਾਂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ

 

ਸਿੱਧੂ ਨੇ ਇਕਹਿਰੀ ਬੋਲੀ ਰਾਂਹੀ 18 ਖੱਡਾਂ ਕਾਂਗਰਸੀ ਵਿਧਾਇਕਾਂ ਨੂੰ ਦੇਣ ਦਾ ਵਿਰੋਧ ਕਿਉਂ ਨਹੀਂ ਕੀਤਾ : ਸੁਖਦੇਵ ਸਿੰਘ ਢੀਂਡਸਾ

ਨਿਗਰਾਨ ਇੰਜਨੀਅਰਾਂ ਵੱਲੋਂ ਇਕਹਿਰੀਆਂ ਬੋਲੀਆਂ ਰਾਹੀਂ ਕੀਤੀ ਸਿਵਲ ਵਰਕਸ ਦੀ ਅਲਾਟਮੈਂਟ ਖਿਲਾਫ ਕਾਰਵਾਈ ਦਾ ਸਵਾਗਤ ਕਰਦਿਆਂ ਅਕਾਲੀ ਦਲ ਨੇ ਸਿੱਧੂ ਨੂੰ ਕਿਹਾ ਉਹ ਕਾਂਗਰਸੀ ਵਿਧਾਇਕਾਂ ਖਿਲਾਫ ਵੀ ਕਾਰਵਾਈ ਕਰੇ

Web Admin

Web Admin

5 Dariya News

ਚੰਡੀਗੜ੍ਹ , 07 Jul 2017

Last updated on: Jul 07, 2017, 00:00 IST

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਸ ਨੇ ਕਾਂਗਰਸੀ ਵਿਧਾਇਕਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਕਹਿਰੀ ਬੋਲੀ ਰਾਹੀਂ  ਦਿੱਤੀਆਂ 18 ਰੇਤ ਦੀਆਂ ਖੱਡਾਂ ਦੇ ਖਿਲਾਫ ਕਿਉਂ ਅਵਾਜ਼ ਨਹੀਂ ਉਠਾਈ ਜਦਕਿ 4 ਨਿਗਰਾਨ ਇੰਜਨੀਅਰਾਂ ਖਿਲਾਫ ਸਿਵਲ ਵਰਕਸ ਦੀ ਅਲਾਟਮੈਂਟ ਨੂੰ ਲੈ ਕੇ ਉਸ ਨੇ ਇਸੇ ਆਧਾਰ ਉੱਤੇ ਕਾਰਵਾਈ ਕੀਤੀ ਹੈ।ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਸਾਂਸਦਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ  ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹ ਸਿਵਲ ਵਰਕਸ ਦੀ ਇਕਹਿਰੀ ਬੋਲੀ ਰਾਂਹੀ ਅਲਾਟਮੈਂਟ ਕਰਨ ਵਾਲੇ 4 ਨਿਗਰਾਨ ਇੰਜਨੀਅਰਾਂ ਦੀ ਬਰਤਰਫੀ ਦਾ ਸਵਾਗਤ ਕਰਦੇ ਹਨ। ਪਰ ਨਾਲ ਹੀ ਉਹਨਾਂ ਸਿੱਧੂ ਨੂੰ ਪੁੱਛਿਆ ਕਿ ਉਹ ਉਹਨਾਂ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਦੀ ਮੰਗ ਕਿਉਂ ਨਹੀਂ ਕਰ ਰਿਹਾ, ਜਿਹਨਾਂ ਨੇ ਇਕਹਿਰੀ ਬੋਲੀ ਰਾਹੀਂ 18 ਰੇਤ ਦੀਆਂ ਖੱਡਾਂ ਹਾਸਿਲ ਕੀਤੀਆਂ ਹਨ। ਉਹਨਾਂ ਕਿਹਾ ਕਿ ਕੀ ਇਹ ਕਾਨੂੰਨ ਸਾਰਿਆਂ ਲਈ ਬਰਾਬਰ ਨਹੀ ਹੈ? ਕਾਨੂੰਨ ਕਹਿੰਦਾ ਹੈ ਕਿ ਰੇਤ ਦੀਆਂ ਖੱਡਾਂ ਦੀ ਨੀਲਾਮੀ ਵਾਸਤੇ ਘੱਟੋ ਘੱਟ ਤਿੰਨ ਬੋਲੀਆਂ ਹੋਣੀਆਂ ਚਾਹੀਦੀਆਂ ਹਨ। ਇੱਥੋਂ ਤਕ ਕਿ ਰਾਜਸਥਾਨ ਦੀ ਸਰਕਾਰ ਨੇ ਵੀ ਪਿਛਲੇ ਸਾਲ ਆਪਣੀ ਬੋਲੀ ਰੱਦ ਕਰ ਦਿੱਤੀ ਸੀ , ਜਦੋ ਉਸ ਨੂੰ ਪਤਾ ਲੱਗਿਆ ਸੀ ਕਿ ਰੇਤ ਦੀਆਂ ਖੱਡਾਂ ਵਾਸਤੇ ਤਿੰਨ ਬੋਲੀਆਂ ਨਹੀਂ ਸੀ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਮੀਡੀਆ ਵਿਚ ਵਾਰ ਵਾਰ ਉੱਛਲਣ ਦੇ ਬਾਵਜੂਦ ਇਹ ਮੁੱਦਾ ਤੁਹਾਡੀਆਂ ਨਜ਼ਰਾਂ ਤੋਂ ਕਿਵੇਂ ਬਚ ਕੇ ਨਿਕਲ ਗਿਆ? ਕੀ ਰੇਤ ਖੱਡਾਂ ਦੀ ਨੀਲਾਮੀ ਵਿਚ ਹੋਈ ਘਪਲੇਬਾਜ਼ੀ ਨੂੰ ਤੁਸੀਂ ਇਸ ਨੂੰ ਜਾਣ ਬੁੱਝ ਕੇ ਅੱਖੋਂ-ਪਰੋਖੇ ਕੀਤਾ ਹੈ? ਜਾਂ ਫਿਰ ਤੁਸੀਂ ਦੋਸ਼ੀਆਂ ਦਾ ਬਚਾਅ ਕਰ ਰਹੇ ਹੋ? ਕਿਰਪਾ ਕਰਕੇ ਪੰਜਾਬੀਆਂ ਨੂੰ ਦੱਸੋ ਤਾਂ ਕਿ ਉਹ ਤੁਹਾਡੇ ਅਸਲੀ ਸੁਭਾਅ ਨੂੰ ਸਮਝ ਸਕਣ।

ਅਕਾਲੀ ਸਾਂਸਦਾਂ ਨੇ ਸਿੱਧੂ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਸਿਰਫ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਹੀ ਜ਼ਮੀਰ ਦੀ ਆਵਾਜ਼ ਸੁਣਨ ਦੀ ਦੁਹਾਈ ਦਿੰਦਾ ਹੈ? ਇਸ ਮੁੱਦੇ ਉੱਤੇ ਤੁਹਾਡੇ ਵਲੋਂ ਵੱਟੀ ਚੁੱਪ ਦਾ ਹੋਰ ਕੀ ਅਰਥ ਕੱਢਿਆ ਜਾਵੇ? ਤੁਸੀਂ ਮੰਤਰੀ ਮੰਡਲ ਵੀ ਇਸ ਮੁੱਦੇ ਨੂੰ ਉਠਾਉਣਾ ਭੁੱਲ ਗਏ। ਨਾ ਹੀ ਤੁਸੀਂ ਇਸ ਮੁੱਦੇ ਉਤੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਤਕ ਪਹੁੰਚ ਕੀਤੀ। ਇਹ ਸਿਰਫ ਇਸ ਲਈ ਕਿਉਂਕਿ ਦੋਸ਼ੀ ਵਿਅਕਤੀ ਕਾਂਗਰਸੀ ਹਨ? ਕੀ ਇਸ ਮਾਮਲੇ ਵਿਚ ਤੁਹਾਡੀ ਮਸ਼ਹੂਰ ਜ਼ਮੀਰ ਦੀ ਅਵਾਜ਼ ਖਰੀਦੀ ਜਾ ਚੁੱਕੀ ਹੈ?ਉਹਨਾਂ ਕਿਹਾ ਕਿ ਇਕਹਿਰੀ ਬੋਲੀ ਦੇ ਮਾਮਲੇ ਵਿਚ ਦੋ ਤਰ੍ਹਾਂ ਦੇ ਮਾਪਦੰਡ ਨਹੀਂ ਅਪਣਾਏ ਜਾ ਸਕਦੇ। ਉਹਨਾਂ ਕਿਹਾ ਕਿ ਸਿੱਧੂ ਨੂੰ ਨਿਗਰਾਨ ਇੰਜਨੀਅਰਾਂ ਵਾਂਗ ਉਹਨਾਂ ਸਾਰੇ ਕਾਂਗਰਸੀ ਵਿਧਾਇਕਾਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ, ਜਿਹਨਾਂ ਨੇ 18 ਖੱਡਾਂ ਦੀ ਬੋਲੀ ਜਿੱਤਣ ਲਈ ਗਿਰੋਹ ਬਣਾ ਲਿਆ ਸੀ। ਉਹਨਾਂ ਕਿਹਾ ਕਿ ਇੱਕ ਅਖੌਤੀ ਲੋਕ ਹਿਤੈਸ਼ੀ ਵਿਅਕਤੀ ਵਜੋਂ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਇਕਹਿਰੀਆਂ ਬੋਲੀਆਂ ਨੇ ਅਜਾਰੇਦਾਰੀ ਕਾਇਮ ਕਰ ਦਿੱਤੀ ਹੈ, ਜਿਸ ਨਾਲ ਪੂਰੇ ਸੂਬੇ ਅੰਦਰ ਰੇਤ ਦੀਆਂ ਕੀਮਤਾਂ ਵਿਚ ਉਛਾਲ ਆ ਗਿਆ ਹੈ।ਅਕਾਲੀ ਆਗੂਆਂ ਨੇ ਸਿੱਧੂ ਨੂੰ ਕਿਹਾ ਕਿ ਜੇਕਰ ਉਹ ਇਸ ਲਈ ਚੁੱਪ ਹੈ ਕਿਉਂਕਿ ਮੁੱਖ ਮੰਤਰੀ ਨੇ ਇਕਹਿਰੀ ਬੋਲੀਆਂ ਨੂੰ ਇਹ ਕਹਿੰਦਿਆਂ ਸਹੀ ਠਹਿਰਾ ਦਿੱਤਾ ਹੈ ਕਿ ਸਾਰੀਆਂ ਬੋਲੀਆਂ ਲੋੜੀਂਦੇ ਸਲਾਹ ਮਸ਼ਵਰੇ ਤੋਂ ਬਾਅਦ ਸਵੀਕਾਰ ਕੀਤੀਆਂ ਗਈਆਂ ਹਨ ਤਾਂ ਪੰਜਾਬੀ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਸਲਾਹ ਮਸ਼ਵਰਾ ਕੀ ਸੀ? ਕਿਉਂਕਿ ਸਾਰੀ ਨੀਲਾਮੀ ਇੱਕ ਵੱਡਾ ਘਪਲਾ ਸਾਬਿਤ ਹੋ ਚੁੱਕੀ ਹੈ, ਜਿਸ ਵਿਚ ਬਿਜਲੀ ਮੰਤਰੀ ਰਾਣਾ ਗੁਰਜੀਤ ਦੇ ਨੇਪਾਲੀ ਖਾਨਸਾਮੇ ਅਤੇ ਕਰਮਚਾਰੀਆਂ ਵੱਲੋਂ 50 ਕਰੋੜ ਰੁਪਏ ਦੀਆਂ ਖੱਡਾਂ ਲੈਣ ਲਈ ਬੇਨਾਮੀ ਤਬਾਦਲੇ ਕੀਤੇ ਗਏ ਸਨ।ਸਿੱਧੂ ਨੂੰ ਇਕਹਿਰੀ ਬੋਲੀ ਰਾਂਹੀ 18 ਰੇਤ ਦੀਆਂ ਖੱਡਾਂ ਲੈਣ ਵਾਲੇ ਦੋਸ਼ੀਆਂ ਖਿਲਾਫ  ਕਾਰਵਾਈ ਲਈ ਸਿਫਾਰਿਸ਼ ਕਰਨ ਲਈ ਆਖਦਿਆਂ ਅਕਾਲੀ ਸਾਂਸਦਾਂ ਨੇ ਕਿਹਾ ਕਿ ਜੇ ਉਹ ਅਜਿਹਾ ਨਹੀ ਕਰਦਾ ਤਾਂ ਉਹ ਇੱਕ ਵੱਡਾ ਡੀਂਗਮਾਰ ਸਾਬਿਤ ਹੋ ਜਾਵੇਗਾ ਜਿਹੜਾ ਕਿ ਸਿਰਫ ਫੋਕੀ ਸ਼ੁਹਰਤ ਹਾਸਿਲ ਕਰਨ ਲਈ ਵੱਡੇ ਵੱਡੇ ਦਮਗਜੇ ਮਾਰਦਾ ਹੈ। ਇਹ ਤੁਹਾਡੇ ਸੱਚ ਦੀ ਪਰਖ ਦੀ ਘੜੀ ਹੈ। ਜਾਂ ਤਾਂ ਦੋਸ਼ੀ ਕਾਂਗਰਸੀਆਂ ਖਿਲਾਫ ਕਾਰਵਾਈ ਲਈ ਦਬਾਅ ਪਾ ਕੇ ਪੰਜਾਬੀਆਂ ਦੀ ਮੱਦਦ ਕਰੋ ਜਾਂ ਫਿਰ ਸਵੀਕਾਰ ਕਰ ਲਓ ਕਿ ਤੁਸੀਂ ਇਸ ਸਿਸਟਮ ਨੂੰ ਸਾਫ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਭ੍ਰਿਸ਼ਟ ਮੰਤਰੀਆਂ ਦੇ ਜੋਟੀਦਾਰ ਹੋ। 

 

Tags: Sukhdev Singh Dhindsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD