ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਕੇਂਦਰ ਸਾਸਤ ਪ੍ਰਦੇਸ ਦੇ ਪ੍ਰਸਾਸ਼ਕ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਮਾਨਵ ਮੰਗਲ ਸਮਾਰਟ ਸਕੂਲ ਦੇ ਆਡੀਟੋਰੀਅਮ ਵਿਖੇ ਅੰਤਰਰਾਸਟਰੀ ਮਦਰ ਡੇਅ ਨੂੰ ਸਮਰਪਿਤ 7ਵੇਂ ਮਾਂ ਸਨਮਾਨ ਸਮਾਰੋਹ ਦੌਰਾਨ 10 ਪ੍ਰੇਰਨਾਦਾਇਕ ਮਾਵਾਂ ਦਾ ਸਨਮਾਨ ਕੀਤਾ। ਇਹ ਪ੍ਰੋਗਰਾਮ ਡਾ. ਜੀ.ਐਸ ਮਿਸਰਾ ਮੈਮੋਰੀਅਲ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਅਤੇ ਮਾਨਵ ਮੰਗਲ ਸਮਾਰਟ ਸਕੂਲ ਮੋਹਾਲੀ ਵੱਲੋਂ ਸਾਂਝੇ ਤੋਰ ਤੇ ਆਯੋਜਿਤ ਕੀਤਾ ਗਿਆ । ਸਮਾਗਮ ਦੌਰਾਨ ਸ੍ਰੀਮਤੀ ਰੇਖਾ ਅਹੀਰਵਾਰ ਨੂੰ ਇਸ ਸਾਲ ਦੀ ਮਾਂ ਦਾ (ਮਦਰ ਆਫ ਦਾ ਈਅਰ) ਐਵਾਰਡ ਦਿੱਤਾ ਗਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਪੰਜਾਬ ਨੇ ਕਿਹਾ ਕਿ ਜਿਨ੍ਹਾਂ ਮਾਵਾਂ ਨੂੰ ਅੱਜ ਇਥੇ ਸਨਮਾਨਿਤ ਕੀਤਾ ਗਿਆ ਹੈ ਉਨ੍ਹਾਂ ਮਾਵਾਂ ਨੇ ਬਹੁਤ ਸਾਨਦਾਰ ਭੁਮਿਕਾ ਨਿਭਾਈ ਹੈ ਅਤੇ ਇਨ੍ਹਾਂ ਨੇ ਆਪਣੇ ਸਾਹਮਣੇ ਆਈਆਂ ਸਾਰੀਆਂ ਚੁਣੋਤੀਆਂ ਦਾ ਬਹਾਦੁਰੀ ਨਾਲ ਟਾਕਰਾ ਕੀਤਾ ਹੈ ਅਤੇ ਇਨ੍ਹਾਂ ਮਾਵਾਂ ਨੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਜਿਥੇ ਉਨ੍ਹਾਂ ਨੂੰ ਚੰਗੀ ਸਿੱਖਿਆ ਦਿੱਤੀ ਉਥੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਆਪਣੀ ਅਹਿੰਮ ਭੂਮਿਕਾ ਨਿਭਾਈ।ਰਾਜਪਾਲ ਪੰਜਾਬ ਨੇ ਹੋਰ ਕਿਹਾ ਕਿ ਇੱਕ ਮਾਂ ਮਾਨਵਤਾ ਦੇ ਭਵਿੱਖ ਨੂੰ ਤਰਾਸਨ ਲਈ ਵੱਡੀ ਭੁਮਿਕਾ ਨਿਭਾਉਂਦੀ ਹੈ ਉਸ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਬਿਨ੍ਹਾਂ ਕਿਸੇ ਸਰਤ ਤੋਂ ਪਿਆਰ ਮੁਹੱਈਆ ਕਰਾਉਣ ਦਾ ਕੁਦਰਤ ਵੱਲੋਂ ਵਿਸ਼ੇਸ ਤੋਹਫਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਕਿਸੇ ਨੇ ਠੀਕ ਹੀ ਕਿਹਾ ਹੈ ਕਿ 'ਪ੍ਰਮਾਤਮਾ ਨੇ ਮਾਂ ਨੂੰ ਇਸ ਕਰਕੇ ਬਣਾਇਆ ਹੈ ਕਿਉਂਕਿ ਉਹ ਹਰ ਥਾਂ ਮੌਜੂਦ ਨਹੀਂ ਰਹਿ ਸਕਦਾ ' ਇਸ ਮੋਕੇ ਰਾਜਪਾਲ ਪੰਜਾਬ ਅਤੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ ਨੇ ਸੀਨੀਅਰ ਜਰਨਲਿਸਟ ਸ੍ਰੀ ਮਾਇੰਕ ਮਿਸਰਾ ਵੱਲੋਂ ਹਿੰਦੀ ਦੀਆਂ ਛੋਟੀਆਂ ਕਹਾਣੀਆਂ ਦੀ ਕਿਤਾਬ 'ਰਿਸਤੇ' ਵੀ ਲੋਕ ਅਰਪਿਤ ਕੀਤੀ।
ਇਸ ਮੋਕੇ ਮੈਂਬਰ ਲੋਕ ਸਭਾ ਕਿਰਨ ਖੇਰ ਨੇ ਬੋਲਦਿਆਂ ਕਿਹਾ ਕਿ ਪੇਰਨਾਦਾਇਕ ਮਾਵਾਂ ਨੂੰ ਸਨਮਾਨਿਤ ਕਰਨਾ ਬਹੁਤ ਹੀ ਸਲਾਘਾਯੋਗ ਕਦਮ ਹੈ ਅਤੇ ਇਨ੍ਹਾਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਆਪ ਸਖ਼ਤ ਮਿਹਨਤ ਕਰਕੇ ਬੁਲੰਦੀਆਂ ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਲਈ ਜਿਥੇ ਮਾਵਾਂ ਦਾ ਵੱਡਾ ਰੋਲ ਹੁੰਦਾ ਹੈ ਉਥੇ ਪਿਤਾ ਦਾ ਪਿਆਰ ਵੀ ਬੱਚਿਆਂ ਲਈ ਬਹੁਤ ਵੱਡਾ ਹੁੰਦਾ ਹੈ।ਇਸ ਮੌਕੇ ਸ੍ਰੀਮਤੀ ਬਲਜਿੰਦਰ ਕੌਰ ਮੋਹਾਲੀ, ਸ੍ਰੀਮਤੀ ਦਰਸਨਾ ਦੇਵੀ ਜੀਂਦ (ਹਰਿਆਣਾ) , ਸ੍ਰੀਮਤੀ ਜਗਬੀਰ ਕੌਰ ਮੋਹਾਲੀ, ਸ੍ਰੀਮਤੀ ਕਨਕ ਲੱਤਾ ਸ੍ਰੀਵਾਸਤਵਾ ਚੰਡੀਗੜ੍ਹ, ਸ੍ਰੀ ਲੀਲਾ ਦੇਵੀ ਅੰਬਾਲਾ, ਸ੍ਰੀਮਤੀ ਮਾਲਤੀ ਦੇਵੀ ਨਵਾਂ ਗਾਓ (ਮੋਹਾਲੀ), ਸ੍ਰੀ ਨੀਲੂ ਬਜਾਜ ਪੰਚਕੂਲਾ, ਸ੍ਰੀਮਤੀ ਰਕਸਾ ਦੇਵੀ ਕੁਰਕਸੇਤਰ (ਹਰਿਆਣਾ) ਅਤੇ ਸ੍ਰੀਮਤੀ ਉਸ਼ਾ ਗੁਪਤਾ ਚੰਡੀਗੜ੍ਹ ਨੂੰ ਪ੍ਰੇਰਨਾਦਾਇਕ ਮਾਵਾਂ ਦੇ ਤੌਰ ਤੇ ਸਨਮਾਨਿਤ ਕੀਤਾ । ਇਸ ਮੌਕੇ ਸ੍ਰੀ ਮਾਇੰਕ ਮਿਸਰਾ ਨੇ ਡਾ. ਜੀ.ਸੀ ਮਿਸਰਾ ਮੈਮੋਰੀਅਲ ਐਜੂਕੇਸਨਲ ਐਂਡ ਚੈਰੀਟੇਬਲ ਟਰੱਸਟ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਟਰੱਸਟ ਉਨ੍ਹਾਂ ਦੇ ਸਵ: ਪਿਤਾ ਡਾ. ਜੀ.ਸੀ ਮਿਸਰਾ ਦੀ ਯਾਦਗਾਰ ਵਿੱਚ ਬਣਾਇਆ ਗਿਆ ਹੈ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਸੇਵਾਮੁਕਤ ਹੋਏ ਸਨ ਅਤੇ ਟਰੱਸਟ ਵੱਲੋਂ ਹੁਣ ਤੱਕ 60 ਪ੍ਰੇਰਨਾਦਾਇਕ ਮਾਵਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਕੰਟਰੋਲਰ ਆਫ ਐਗਜਾਮੀਨੇਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਾ. ਪਰਵਿੰਦਰ ਸਿੰਘ, ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਂਮੀ ਕਾਰਜਕਾਰਨੀ ਦੇ ਮੈਂਬਰ ਸ੍ਰੀ ਸਹਿਦੇਵ ਸਲਾਰਿਆ, ਜੋਨਲ ਮੈਨੇਜਰ ਸੈਟਰਲ ਬੈਂਕ ਆਫ ਇੰਡੀਆ, ਚੰਡੀਗੜ੍ਹ ਸ੍ਰੀ ਵਿਜੇ ਵਸਤ, ਮੈਨੇਜਿੰਗ ਡਾਇਰੈਕਟਰ ਮਾਨਵ ਮੰਗਲ ਗਰੁੱਪ ਆਫ ਸਕੂਲਜ਼ ਸ੍ਰੀ ਸੰਜੇ ਸਰਡਾਨਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।