Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪੁੱਕਾ ਨੇ ਅਨਏਡਿਡ ਕਾਲੇਜਿਸ ਵਿੱਚ ਫਾਈਨਾਂਸ਼ਲ ਮੈਨੇਜਮੈਂਟ ਤੇ ਇੱਕ ਚਰਚਾ ਦਾ ਆਯੋਜਨ ਕੀਤਾ

Web Admin

Web Admin

5 Dariya News

ਚੰਡੀਗੜ , 09 May 2017

Last updated on: May 09, 2017, 00:00 IST

ਪੰਜਾਬ ਅਨਏਡਿਡ  ਕਾਲੇਜਿਸ ਐਸੋਸਿਏਸ਼ਨ (ਪੁੱਕਾ) ਨੇ ਹੋਟਲ ਪਾਰਕ ਵਿਊ, ਸੈਕਟਰ-24 ਚੰਡੀਗੜ ਵਿੱਚ 'ਅਨਏਡਿਡ ਕਾਲੇਜਿਸ ਵਿੱਚ ਚੈਲੈਜ, ਰਿਸਕ ਅਤੇ ਮੈਨੇਜਮੈਂਟ ਆਫ ਫਾਈਨਾਂਸ' ਤੇ  ਰਾਊਂਡ ਟੇਬਲ ਚਰਚਾ ਦਾ ਆਯੋਜਨ ਕੀਤਾ। ਮੁੰਬਈ ਦੇ ਮੰਨੇ-ਪ੍ਰਮੰਨੇ ਫਾਈਨਾਂਸ਼ਲ ਐਕਸਪਰਟ, ਡਾ: ਅਜੈ ਦੁਬੇ, ਇਸ ਮੋਕੇ ਤੇ ਕੀਨੋਟ ਸਪੀਕਰ ਅਤੇ ਸੀਏ ਅਨੀਤ ਗੋਇਲ, ਸੀਏ ਮਨਮੋਹਨ ਗਰਗ, ਸੀਏ ਰੇਨੂੰ ਅਰੋੜਾ ਹੋਰ ਸਪੀਕਰ ਸਨ ਜਦਕਿ ਪੁੱਕਾ ਦੇ ਪ੍ਰੈਜ਼ੀਡੈਂਟ ਡਾ: ਅੰਸ਼ੂ ਕਟਾਰੀਆ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।100 ਦੇ ਕਰੀਬ ਸਿੱਖਿਅਵਾਦੀ ਜਿਹਨਾਂ ਵਿੱਚ ਪੰਜਾਬ ਦੇ ਵੱਖ-ਵੱਖ ਅਨਏਡਿਡ ਕਾਲੇਜਿਸ ਦੇ ਪ੍ਰਿੰਸੀਪਲ, ਡਾਇਰੇਕਟਰ, ਚੈਅਰਮੈਨ, ਸੀਐਫÀ ਆਦਿ ਸ਼ਾਮਿਲ ਸਨ, ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਫਾਈਨਾਂਸ ਦੇ ਵੱਖ-ਵੱਖ ਸੈਕਟਰਾਂ ਦੇ ਮਾਹਿਰਾਂ ਨੇ ਫੀਸ ਮੈਨੇਜਮੈਂਟ, ਬੁਨਿਆਦੀ ਢਾਂਚੇ ਵਿੱਚ ਨਿਵੇਸ਼, ਡੋਨੇਸ਼ਨ, ਕੋਸਟ ਕਟਿੰਗ, ਟੈਕਸੇਸ਼ਨ, ਬੈਂਕ ਫਡਿੰਗ, ਪ੍ਰਾਈਵੇਟ ਫਡਿੰਗ, ਫੌਰਨ ਫਡਿੰਗ, ਲੋਨ ਪੁਨਰਗਠਨ, ਸੰਪਤੀ ਮੁੜ ਨਿਰਮਾਣ, ਨਾਨ ਪਰਫਰਮਿੰਗ ਐਸਟਸ, ਵਨ ਟਾਈਮ ਸੈਟਲਮੈਂਟ ਆਦਿ ਤੇ ਆਪਣੇ ਵਿਚਾਰ ਪ੍ਰਗਟ ਕੀਤੇ।ਦੁਬੇ ਨੇ ਸਿੱਖਿਆ ਉਦਮੀਆਂ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਸਿੱਖਿਆ ਉਦਯੋਗ ਵੱਡੇ ਵਿੱਤੀ ਸੰਕਟ ਵਿੱਚ ਹਨ। ਨਿਰਮਾਣ ਅਤੇ ਸੇਵਾ ਖੇਤਰ ਵਿੱਚ ਵਿਕਾਸ ਦੀ ਘੱਟ ਦਰ ਦੇ ਕਾਰਨ ਉਦਯੋਗਿਕ ਅਤੇ ਹੋਰ ਖੇਤਰਾਂ ਵਿੱਚ ਘੱਟ ਭਰਤੀ ਹੈ। ਘੱਟ ਪਲੇਸਮੈਂਟ ਵੀ ਦੇਸ਼ ਵਿੱਚ ਦਾਖਿਲੇ ਤੇ ਅਸਰ ਪਾਉਂਦੀ ਹੈ। ਦੁਬੇ ਨੇ ਅੱਗੇ ਕਿਹਾ ਕਿ 'ਸਕਾਲਰਸ਼ਿਪ ਜਾਰੀ ਕਰਨ ਵਿੱਚ ਸਰਕਾਰ ਵੱਲੋਂ ਦੇਰੀ ਦੇ ਕਾਰਣ ਕਈ ਵੱਡੇ ਅਤੇ ਛੋਟੇ ਅਨਏਡਿਡ ਕਾਲੇਜਿਸ ਦੇ ਖਾਤੇ ਨੋਨ ਪਰਫਰਮਿੰਗ ਐਸਟਸ (ਐਨਪੀਏ) ਹੋ ਚੁੱਕੇ ਹਨ।ਸੀਏ ਮਨਮੋਹਨ ਗਰਗ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਕਾਲੇਜਾਂ ਨੇ ਜਮੀਨਾਂ, ਇਮਾਰਤਾਂ, ਬੁਨਿਆਦੇ ਢਾਂਚੇ ਆਦਿ ਤੇ ਕਰੌੜਾਂ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ। 

ਇਸ ਲਈ ਉਹਨਾਂ ਨੂੰ ਇਹਨਾਂ ਸਰੋਤਾਂ ਦਾ ਵਧੀਆਂ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਕਾਲੇਜਿਸ ਲਾਗਤ ਵਿੱਚ ਕਟੋਤੀ ਦੇ ਤਰੀਕਿਆਂ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਉਪਲੱਬਧ ਸਰੋਤਾਂ ਤੋ ਆਮਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ।ਸੀਏ ਰੇਨੂੰ ਅਰੋੜਾ ਨੇ ਬੋਲਦੇ ਹੋਏ ਕਿਹਾ ਕਿ ਇਹ ਅਨਏਡਿਡ ਟੈਕਨੀਕਲ ਇੰਸਟੀਚੂਸ਼ਨਸ ਪੂਰੀ ਤਰਾਂ ਨਾਲ  ਪ੍ਰਾਈਵੇਟ ਉਦਮੀਆਂ ਦੁਆਰਾ ਚਲਾਏ ਜਾ ਰਹੇ ਹਨ ਅਤੇ ਸਰਕਾਰ ਦੁਆਰਾ ਉਹਨਾਂ ਦੇ ਵਿਕਾਸ ਅਤੇ ਕੰਮਕਾਜ ਲਈ ਸਰਕਾਰ ਵੱਲੋ ਕੋਈ ਫਾਈਨੇਂਸ਼ਲ ਸਪੋਰਟ ਨਹੀ ਦਿੱਤੀ ਜਾਂਦੀ। ਉਹਨਾਂ ਨੇ ਅੱਗੇ ਕਿਹਾ ਕਿ ਪ੍ਰਾਈਵੇਟ ਕਾਲੇਜ ਨੂੰ ਵੱਖ-ਵੱਖ ਤਰਾਂ ਦੇ ਟੈਕਸਾਂ ਤੋ ਮੁਕਤ ਕਰਨਾ ਚਾਹੀਦਾ ਹੈ ਜਿਵੇਂ ਕਿ ਸਰਵਿਸ ਟੈਕਸ, ਚੈਂਜ ਇਨ ਲੈਂਡ ਯੂਜ਼ (ਸੀਐਲਯੂ), ਪ੍ਰਦੂਸ਼ਣ, ਸਟੈਂਪ ਡਿਊਟੀ, ਪ੍ਰੋਪਰਟੀ ਟੈਕਸ, ਲੈਬਰ ਟੈਕਸ ਆਦਿ ਕਿਉਂਕਿ ਇਹ ਵਪਾਰਕ ਸੰਸਥਾਵਾਂ ਕਾਰੋਬਾਰ ਅਧੀਨ ਨਹੀ ਆਉਂਦੀਆ ਹਨ।ਸੀਏ ਅਨੀਤ ਗੋਇਲ ਨੇ ਸਿੱਖਿਆ ਉਦਮੀਆਂ ਦੇ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਅਰਥਵਿਵਸਥਾਵਾਂ ਨੂੰ ਵਧਾਉਣ ਦੇ ਲਈ  ਕਾਲੇਜਾਂ ਨੂੰ ਛੋਟੇ ਸਮੂਹ ਬਣਾਉਣ ਦੀ ਲੋੜ ਹੈ ਤਾਂ ਜੋ ਆਸ-ਪਾਸ ਦੇ ਕਾਲੇਜਿਸ ਵਿੱਚ ਸੰਯੁਕਤ ਗਤੀਵਿਧੀਆਂ ਹੋ ਸਕਣ ਜਿਵੇਂ ਕਿ ਸਾਂਝੀ ਸਿੱਖਿਆ, ਪਲੇਸਮੈਂਟ, ਆਵਾਜਾਈ, ਹੋਸਟਲ ਆਦਿ। ਉਹਨਾਂ ਨੇ ਅੱਗੇ ਕਿਹਾ ਕਿ ਕਾਲੇਜਿਸ ਨੂੰ  ਇਕੱਠਿਆਂ ਦੇ ਪੜਾਅ ਤੇ ਜਾਣੇ ਚਾਹੀਦੇ ਹਨ ਕਿਉਂਕਿ ਕਾਲੇਜਾਂ ਵਿੱਚ ਕਾਫੀ ਦਾਖਿਲੇ ਹਨ।ਇਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਪੁੱਕਾ ਮੈਂਬਰਾਂ ਨੇ ਹਿੱਸਾ ਲਿਆ ਜਿਹਨਾਂ ਵਿੱਚ ਸ: ਗੁਰਚਰਨ ਸਿੰਘ (ਗੁਲਜਾਰ ਗਰੁੱਪ), ਸ: ਗੁਰਪ੍ਰੀਤ ਸਿੰਘ ( ਜਨਰਲ ਸੈਕਰੇਟਰੀ), ਸ਼੍ਰੀ ਅਸ਼ੋਕ ਗਰਗ (ਖਜਾਨਚੀ), ਚੈਰੀ ਗੋਇਲ (ਮਾਲਵਾ-1 ਕੋਰਡੀਨੇਟਰ), ਮੌਂਟੀ ਗਰਗ (ਮਾਲਵਾ-2 ਕੋਰਡੀਨੇਟਰ), ਸ਼੍ਰੀ ਰਣਬੀਰ ਢੀਂਡਸਾ (ਪੋਲੀਟੈਕਨਿਕ ਐਸੋਸਿਏਸ਼ਨ) ਸ਼੍ਰੀ ਸੰਜੀਵ ਚੋਪੜਾ( ਦੁਆਬਾ ਕੋਰਡੀਨੇਟਰ), ਸ਼੍ਰੀ ਰਜਿੰਦਰ ਧਨੋਆ, ਜਨਰਲ ਸੈਕਰੇਟਰੀ, ਐਸੋਸਿਏਸ਼ਨ ਆਫ ਪੋਲੀਟੈਕਨਿਕ ਕਾਲੇਜਿਸ ਆਫ ਪੰਜਾਬ; ਸ਼੍ਰੀ ਭੁਪਿੰਦਰ ਸ਼ਰਮਾ, ਜਨਰਲ ਸੈਕਰੇਟਰੀ, ਹਿਮਾਚਲ ਪ੍ਰਦੇਸ਼ ਕਾਲੇਜਿਸ ਐਸੋਸਿਏਸ਼ਨ ਆਦਿ ਸ਼ਾਮਿਲ ਹਨ।   

 

Tags: Aryan College , PUCA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD