Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਆਪਣਾ ਆਤਮਵਿਸ਼ਵਾਸ ਦਿਖਾਉਣ ਦੇ ਲਈ ਫੁੱਲ ਫਿਗਰਡ ਲੜਕੀਆਂ ਨੂੰ ਮਿਲਿਆ ਸਟੇਜ

ਦਕਸ਼ਾ.ਡਿਜਿਟਾਜ਼ ਅਤੇ ਹਰਦੀਪ ਅਰੋੜਾ ਇਨੋਵੇਟਰ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਦਾ ਕਰਨਗੇ ਆਯੋਜਨ

Web Admin

Web Admin

5 Dariya News

ਚੰਡੀਗੜ੍ਹ , 07 Apr 2017

Last updated on: Apr 07, 2017, 00:00 IST

ਸੁੰਦਰਤਾ ਹਰ ਪ੍ਰਕਾਰ ਅਤੇ ਆਕਾਰ ਵਿੱਚ ਆਉਂਦੀ ਹੈ। ਆਤਮਵਿਸ਼ਵਾਸ ਅਤੇ ਪ੍ਰਤਿਭਾ ਨੂੰ ਜੀਰੋ ਫਿਗਰ ਦੀ ਜਰੂਰਤ ਨਹੀਂ ਹੁੰਦੀ। ਗੱਲ ਕਰੀਏ ਫੈਸ਼ਨ ਇੰਡਸਟਰੀ ਦੀ ਤਾਂ ਪਹਿਲਾਂ ਫੁੱਲ ਫਿਗਰਡ ਲੋਕਾਂ ਦੇ ਲਈ ਇੱਥੇ ਕੋਈ ਜਗ੍ਹਾ ਨਹੀਂ ਸੀ ਪਰ ਸਮੇਂ ਦੇ ਨਾਲ ਇੰਡਸਟਰੀ ਬਦਲ ਗਈ ਹੈ। ਅੱਜ ਦੀ ਗੱਲ ਕਰੀਏ ਤਾਂ ਇੰਡਸਟਰੀ ਵਿੱਚ ਪਲੱਸ ਸਾਈਜ਼ ਫੈਸ਼ਨ ਮਾਡਲਿੰਗ ਨੂੰ ਵਧਾਉਣ ਦੇ ਲਈ  ਦਕਸ਼ਾ. ਡਿਜੀਟਾਜ ਅਤੇ ਹਰਦੀਪ ਅਰੋੜਾ ਇਨੋਵੇਟਰ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਦਾ ਆਯੋਜਨ ਕਰਨਗੇ।ਮਿਸ ਪਲੱਸ ਸਾਈਜ਼ ਨਾਰਥ ਇੰਡੀਆ ਦਾ ਇੱਕ ਅਜਿਹਾ ਈਵੈਂਟ ਹੈ ਜੋ ਪਲੱਸ ਸਾਈਜ਼ ਲੜਕੀਆਂ ਨੂੰ ਉਨ੍ਹਾਂ ਦੀ ਸੁੰਦਰਤਾ ਅਤੇ ਟੈਲੇੰਟ ਦਿਖਾਉਣ ਦੇ ਲਈ ਬੇਹਤਰੀਨ ਸਟੇਜ ਦੇਵੇਗਾ। ਇਸ ਈਵੈਂਟ ਦੇ ਆਡੀਸ਼ਨ 9 ਅਪ੍ਰੈਲ ਨੂੰ ਦਿੱਲੀ, 15 ਅਪ੍ਰੈਲ ਜਲੰਧਰ, 16 ਅਪ੍ਰੈਲ ਲੁਧਿਆਣਾ, 17 ਅਪ੍ਰੈਲ ਅੰਮ੍ਰਿਤਸਰ, 19 ਅਪ੍ਰੈਲ ਨੂੰ ਪਟਿਆਲਾ, 21 ਨੂੰ ਸ਼ਿਮਲਾ ਅਤੇ 22 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਹੋਣਗੇ।ਬ੍ਰਿਟਿਸ਼ ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ, ਬਿਸ਼ੰਬਰ ਦਾਸ ਜੋ ਕਿ ਈ-ਬੇ ਦੀ ਮਾਡਲ ਅਤੇ ਅੰਬੈਸਡਰ ਵੀ ਹੈ, ਉਨ੍ਹਾਂ ਨੂੰ ਮਿਸ ਪਲੱਸ ਈਵੈਂਟ ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।ਹਰਦੀਪ ਅਰੋੜਾ ਇਨੋਵੇਟਰ ਦੇ ਮਾਲਿਕ ਅਤੇ ਆਯੋਜਕ ਹਰਦੀਪ ਅਰੋੜਾ ਨੇ ਕਿਹਾ ਕਿ, "ਫੈਸ਼ਨ ਇੰਡਸਟਰੀ ਨੇ ਕਰਵੀ ਬਿਊਟੀਜ਼ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਸਾਡੀ ਰੋਲ ਮਾਡਲ ਬਿਸ਼ੰਬਰ ਦਾਸ ਇਸ ਬਦਲਦੇ ਵਕਤ ਦੀ ਉਦਾਹਰਣ ਹੈ। ਅਸੀਂ ਪੂਰੇ ਨਾਰਥ ਇੰਡੀਆ ਤੋਂ ਪਲੱਸ ਸਾਈਜ਼ ਲੜਕੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਸਟੇਜ ਤੇ ਆਉਣ ਅਤੇ ਇਹ ਸਾਬਿਤ ਕਰ ਦੇਣ ਕਿ ਉਹ ਸੁੰਦਰ ਹਨ ਅਤੇ ਇਹ ਦੁਨੀਆ ਉਨ੍ਹਾਂ ਦਾ ਮੰਚ ਹੈ।"

ਦਕਸ਼ਾ.ਡਿਜੀਟਾਜ਼ ਦੇ ਮਾਲਿਕ ਅਤੇ ਆਯੋਜਕ ਬਿਨੋਦ ਕੁਮਾਰ ਨੇ ਕਿਹਾ ਕਿ, "ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਈਜ਼ ਮਾਇਨੇ ਨਹੀਂ ਰੱਖਦਾ ਅਤੇ ਤੁਸੀਂ ਨਿਡਰ ਹੋ ਕੇ ਆਪਣਾ ਟੈਲੇੰਟ ਦਿਖਾ ਸਕਦੇ ਹੋ। ਸਾਰੀ ਲੜਕੀਆਂ ਨੂੰ ਬੱਸ ਇੱਕ ਸਹੀ ਦਿਸ਼ਾ ਚਾਹੀਦੀ ਹੈ ਅਤੇ ਮਿਸ ਪਲੱਸ ਸਾਈਜ਼ ਹੀ ਇਹ ਸਹੀ ਦਿਸ਼ਾ ਅਤੇ ਮੌਕਾ ਹੈ।"ਮਿਸਿਜ਼ ਇੰਡੀਆ ਵਰਲਡਵਾਈਡ 2014 ਦੀ ਵਿਜੇਤਾ ਅਮਨ ਗਰੇਵਾਲ ਨੇ ਕਿਹਾ ਕਿ, "ਮਿਸ ਪਲੱਸ ਸਾਈਜ਼ ਲੜਕੀਆਂ ਦੇ ਲਈ ਇੱਕ ਉਮੀਦਾਂ ਭਰਿਆ ਪਲੇਟਫਾਰਮ ਹੈ। ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਸਮਾਜ ਸਾਡੇ ਪ੍ਰਾਕ੍ਰਿਤਕ ਰੂਪ-ਰੰਗ ਤੋਂ ਜਿਆਦਾ ਸਾਡੇ ਹੁਨਰ ਨੂੰ ਅਹਿਮੀਅਤ ਦਿੰਦੇ ਹਨ। ਵੈਸੇ ਵੀ ਕਰਵੀ ਹੋਣਾ ਅੱਜ-ਕੱਲ ਕਾਫੀ ਇਨ ਹੈ। ਲੜਕੀਆਂ ਨੂੰ ਇਸ ਮੰਚ ਤੇ ਜ਼ਰੂਰ ਆਉਣਾ ਚਾਹੀਦਾ ਹੈ ਅਤੇ ਸਮਾਜ ਦੇ ਪੁਰਾਣੇ ਖਿਆਲਾਂ ਨੂੰ ਤੋੜਨਾ ਚਾਹੀਦਾ ਹੈ।"ਪੰਜਾਬੀ ਐਕਟਰਸ ਮਹਿਰੀਨ ਕਾਲਿਕਾ ਨੇ ਕਿਹਾ ਕਿ, "ਰੱਬ ਨੇ ਸਾਨੂੰ ਇਹ ਬਾਡੀ ਦਿੱਤੀ ਹੈ ਅਤੇ ਸਾਨੂੰ ਹਰ ਤਰ੍ਹਾਂ ਨਾਲ ਇਸ ਦਾ ਆਦਰ ਕਰਨਾ ਚਾਹੀਦਾ ਹੈ। ਪਲੱਸ ਸਾਈਜ਼ ਲੜਕੀਆਂ ਦੇ ਲਈ ਇਸ ਤਰ੍ਹਾਂ ਦਾ ਮੰਚ ਹੋਣਾ ਚਾਹੀਦਾ ਹੈ ਜਿਸ ਨਾਲ ਉਹ ਕਿਸੇ ਤੋਂ ਘੱਟ ਨਹੀਂ ਹਨ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਹਨ।"ਮਿਸ ਪਲੱਸ ਸਾਈਜ਼ ਇੱਕ ਕੋਸ਼ਿਸ਼ ਹੈ ਸਾਰੀ ਲੜਕੀਆਂ ਦੇ ਅੰਦਰ ਛੁਪੇ ਆਤਮਵਿਸ਼ਵਾਸ ਨੂੰ ਜਗਾਉਣ ਦਾ। ਸ਼ੋਅ ਨੂੰ ਸਪਾਂਸਰ ਕੀਤਾ ਹੈ ਸ਼ਵੇਤਾ ਮਸਟਰਡ ਆਇਲ ਨੇ ਅਤੇ ਇਸ ਦੇ ਕੋ-ਸਪਾਂਸਰ ਹਨ ਮਿਫਕੋ, ਦੀ ਡਾਈਟ ਐਕਸਪਰਟ ਅਤੇ ਕਿਟੀਬੀ। ਈਵੈਂਟ ਦੀ ਆਫੀਸ਼ਲ ਵੈੱਬਸਾਈਟ ਹੈ www.msplussizenorthindia.com

 

Tags: Fashion

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD