Tuesday, 30 April 2024

 

 

ਖ਼ਾਸ ਖਬਰਾਂ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

 

4.5 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ 110 ਮੀਟਰ ਉੱਚਾ 'ਤਿਰੰਗਾ' ਅਟਾਰੀ ਵਿਖੇ ਹੋਵੇਗਾ ਸਥਾਪਿਤ

Web Admin

Web Admin

5 Dariya News (ਕੁਲਜੀਤ ਸਿੰਘ )

ਅੰਮ੍ਰਿਤਸਰ , 02 Mar 2017

4.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਨੋਖੇ 110 ਮੀਟਰ ਲੰਮੇਂ ਤਿਰੰਗੇਂ ਨੂੰ ਵਾਹਗਾ ਸਰਹੱਦ ਤੇ ਲਹਿਰਾਇਆ ਜਾਵੇਗਾ। 'ਲਾਈਵ ਸਿਟੀ ਨਿਊਜ਼' ਨੂੰ ਮਿਲੀ ਜਾਣਕਾਰੀ ਅਨੁਸਾਰ 4.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਤਿਰੰਗੇਂ ਨੂੰ ਇਸ ਨਵੇਂ ਸਾਲ ਦੇ ਸੂਰੂਆਤੀ ਦਿਨਾਂ 'ਚ ਲਹਿਰਾਇਆ ਜਾਵੇਗਾ।ਜਾਣਕਾਰੀ ਅਨੁਸਾਰ ਦੇਸ਼ ਦਾ ਸਭ ਤੋਂ ਵੱਡੀ ਲਾਗਤ ਨਾਲ ਬਜਾਜ ਇਲੈਕਟਰੀਕਲ ਕੰਪਨੀ ਲਿਟਡ: ਵੱਲੋਂ ਤਿਆਰ ਕੀਤਾ ਇਹ ਤਿਰੰਗਾ ਅਨੁਮਾਨ ਅਨੁਸਾਰ ੫ ਮਾਰਚ 'ਚ ਭਾਰਤ ਵਾਸੀਆਂ ਨੂੰ ਸਮਰਪਿਤ ਹੋਵੇਗਾ।ਉੱੱਤਰੀ ਭਾਰਤ ਦਾ ਸਭ ਤੋਂ ਉੱਚਾ ਤਿਰੰਗਾ (110 ਮੀਟਰ ਉੱਚਾ ਅਤੇ 120 ਫੁੱਟ ਚੌੜਾ ਹੈ) ਜਿਥੇ ਦੇਸ਼ ਦੀ ਪ੍ਰਭਸੱਤਾ ਅਤੇ ਗਣਰਾਜ ਦੇਸ਼ ਹੋਣ ਦਾ ਸੁਨੇਹਾ ਦੇਵੇਗਾ ਉਥੇ ਸਰਹੱਦੀ ਬੈਲਟ ਨੂੰ ਸੈਰ-ਸਪਾਟੇ ਨਾਲ ਜੋੜ ਕੇ ਆਰਥਿਕ ਤੌਰ 'ਤੇ ਵੀ ਉਤਸ਼ਾਹਿਤ ਵੀ ਕਰੇਗਾ।ਭਾਰਤ ਵਿੱਚ ਐਨਾ ਉੱਚਾ ਅਤੇ ਮਹਿੰਗਾ ਤਿਰੰਗਾ ਕੇਵਲ ਅਟਾਰੀ ਸਰਹੱਦ ਤੇ ਸਥਾਪਿਤ ਹੋਣ ਜਾ ਰਿਹਾ ਹੈ ਜੋ ਕਿ ਦੂਸਰੇ ਮੁਲਕਾਂ ਤੋਂ ਭਾਰਤ ਆਉਂਣ ਵਾਲੇ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰਬਿੰਦੂ ਬਣੇਗਾ।

ਇਸ ਪ੍ਰਾਜੈਕਟ ਦੇ ਨਿਰਮਾਤਾ ਬੀਜੇਪੀ ਦੇ ਸੀਨੀਅਰ ਲੀਡਰ ਅਨਿਲ ਜੋਸ਼ੀ ਸਾਬਕਾ ਮੰਤਰੀ  ਸਥਾਨਕ ਸਰਕਾਰਾਂ ਨੇ ਲਾਈਵ ਸਿਟੀ ਨਿਊਜ਼ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਸਭ ਤੋਂ ਪ੍ਰਭਾਵਸ਼ਾਲੀ ਅਤੇ ਉੱਚੇ ਮਿਆਰ ਵਾਲੇ ਤਿਰੰਗੇਂ ਨੂੰ ਅਟਾਰੀ ਸਰਹੱਦ ਜਿਥੇ ਵਿਦੇਸ਼ਾ ਅਤੇ ਦੇਸ਼ਾ ਤੋਂ ਲੋਕ ਰੀਟਰੀਟ ਸਰਾਮਣੀ (ਜੋ ਕਿ ਪਾਕਿ ਭਾਰਤ ਦੇ ਬਾਰਡਰ ਤੇ ਤਾਇਨਾਤ ਜਵਾਨਾ ਦੁਆਰਾ  ਸ਼ਾਮ ਨੁੰ ਝੰਡੇਂ ਦੀ ਰਸਮ ਕੀਤੀ ਜਾਂਦੀ ਹੈ) ਨੂੰ ਦੇਖਣ ਲਈ ਆਉਂਦੇ ਹਨ।ਉਸ ਦੇ ਨਾਲ ਹੀ ਤਿਰੰਗਾ ਲਹਿਰਾਇਆ ਜਾ ਰਿਹਾ ਹੈ।ਉਨਾਂਹ ਨੇ ਦਸਿਆ ਕਿ ਹਿੰਦ ਪਾਕਿ ਦੋਵਾਂ ਦੇਸ਼ਾ ਦਰਮਿਆਨ ਇਕਸਾਰ ਦੂਰੀ ੭੫੦ ਮੀਟਰ ਦੂਰੀ ਤੈਅ ਕੀਤੀ ਗਈ ਹੈ।ਉਨਾਂ ਨੇ ਦਸਿਆ ਕਿ ਦੋਵਾਂ ਦੇਸ਼ਾ ਦੀ ਸੁਰੱਖਿਆ 'ਚ ਕੋਈ ਵਿਘਨ ਨਾ ਪਵੇ ਉਸ ਜਗ੍ਹਾ ਤੇ ਇਹ ਤਿਰੰਗਾ ਸਥਾਪਿਤ ਕੀਤਾ ਜਾ ਰਿਹਾ ਹੈ।।ਜੋਸ਼ੀ ਨੇ ਦੱਸਿਆ ਕਿ ਮੇਰੇ ਵੱਲੋਂ ਤਿਰੰਗੇ ਦੇ ਪ੍ਰਜਾਕੈਟ ਨੂੰ ਜਦੋਂ ਸਰਕਾਰ ਕੇਂਦਰ ਕੋਲ ਰੱਖਿਆ ਤਾਂ 'ਬਿਉਰੋਕਰੈਟਿਕਸ' ਨੇ ਸੁਰੱਖਿਆ ਦੇ ਮੱਦੇਨਜ਼ਰ ਮੇਰੇ ਪ੍ਰਾਜੈਕਟ ਨੂੰ ਮਨਜੂਰੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ,ਪਰ ਅਸੀ ਹਿੰਮਤ ਨਹੀ ਹਾਰੀ ਅਤੇ ਆਪਣੇ ਟੀਚੇ ਤੇ ਧਿਆਨ ਕੇਦਰਿਤ ਰੱਖਿਆ ਆਖਰਕਾਰ ਅਟਾਰੀ ਵਿਖੇ 110 ਮੀਟਰ ਉੱਚੇ 120 ਫੁੱਟ ਚੋੜ੍ਹੇ ਅਤੇ 50 ਟਨ ਤੋਂ ਜ਼ਿਆਦਾ ਵਜ਼ਨਦਾਰ ਤਿਰੰਗੇ ਨੂੰ ਮਨਜੂਰੀ ਦਿਵਾਉਂਣ 'ਚ ਅਸੀ ਕਾਮਯਾਬ ਹੋ ਗਏ।ਪਿਛਲੇ ਲੰਮੇਂ ਸਮੇਂ ਤੋਂ ਤਿਰੰਗੇ ਨੂੰ 'ਇਨਸਟਾਲ' ਕਰਨ ਲਈ ਤਿਆਰੀ ਚਲ ਰਹੀ ਹੈ।ਕੰਮ ਜ਼ੋਰਾਂ ਤੇ ਹੈ।

ਉਨ੍ਹਾ ਨੇ ਦੱਸਿਆ ਕਿ ਇਹ ਅਨੋਖਾ ਤਿਰੰਗਾ ਦੇਸ਼ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਨਿਰਮਾਤਾ ਨੇ ਦੱਸਿਆ ਕਿ ਹੈਰਾਨੀਜਨਕ ਗੱਲ ਇਹ ਹੈ ਕਿ  ਇਸ ਦੇ ਨਾਲ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰਨ ਦਾ ਮੌਕਾ ਸਾਡੇ ਹੱਥ ਲੱਗੇਗਾ।ਪਤਾ ਲੱਗਾ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਨੇ ਟੈਂਡਰ ਕੀਤੇ ਅਤੇ ਕੰਮ ਸ਼ੁਰੂ ਕੀਤਾ।ਜੋਸ਼ੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸੈਰ ਸਪਾਟਾ ਵਿਭਾਗ ਦੀ ਪਾਰਕਿੰਗ 'ਚ 1000 ਗੱਡੀ ਮੋਟਰ ਖੜਨ ਦਾ ਪ੍ਰਬੰਧ ਹੈ ਅਤੇ ਤਿਰੰਗੇ ਨੂੰ ਦੇਖਣ ਲਈ ਆਉਂਣ ਵਾਲੇ 25000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਦਰਸ਼ਕੀ ਹਾਲ ਸਥਾਪਿਤ ਹੋ ਚੁਕਾ ਹੈ।'ਦਰਸ਼ਕ ਗੈਲਰੀ' ਦੇ ਬੈਸਮੈਂਟ 'ਚ ਪ੍ਰਦਰਸ਼ਨੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਜਿਥੇ ਲੋਕਾਂ ਨੂੰ ਪ੍ਰੇਰਿਤ ਕਰਦੀ ਪ੍ਰਦਰਸ਼ਨੀ ਲਗਾਈ ਜਾਵੇਗੀ।ਪੱਛਣ ਤੇ ਦੱਸਿਆ ਹੈ ਕਿ ਤਿਰੰਗੇ ਨੂੰ ਦੇਖਣ ਲਈ ਇਥੇ ਆਉਂਣ ਵਾਲਿਆਂ ਲਈ ਹੋਟਲ/ਰੈਸਟੋਰੈਂਟ ਅਤੇ ਰਾਤ ਠਹਿਰਣ ਲਈ ਖਾਸ਼ ਪ੍ਰਬੰਧ ਹੈ।ਅਨਿਲ ਜੋਸੀ ਨੇ ਕਿਹਾ ਕਿ  ਅਨੋਖੇ ਤਿਰੰਗੇ ਦੇ ਸਥਾਪਿਤ ਹੋਣ ਤੋਂ ਬਾਦ ਸੈਰ ਸਪਾਟੇ ਨੂੰ ਚੰਗਾਂ ਉਤਸ਼ਾਹ ਮਿਲੇਗਾ ਅਤੇ ਕਈ ਲੋਕਾਂ ਨੂੰ ਰੁਜ਼ਗਾਰ ਮਿਲੇਗਾ।ਕੰਪਨੀ ਦੇ ਸੀਨੀਅਰ ਇੰਜੀਨੀਅਰ ਕਮਲ ਕੋਹਲੀ ਨੇ ਦੱੱਸਿਆ ਕਿ ਇਸ ਅਨੋਖੇ ਤਿਰੰਗੇ 2 ਐਵੀਏਸ਼ਨ ਲਾਈਟਾਂ ਲਗਾਈਆਂ ਗਈਆਂ ਹਨ।ਦੱਸਿਆ ਜਾ ਰਿਹਾ ਹੈ ਕਿ ਜੇਕਰ ਕੇਂਦਰ ਚੋਂ ਕਿਸੇ ਵਿਸ਼ੇਸ਼ ਰਾਜਨੀਤਕ ਤੋਂ ਸਮਾ ਨਾ ਮਿਲਿਆ ਤਾਂ ਫਿਰ ਮੰਤਰੀ ਪੰਜਾਬ ਅਨਿਲ ਜੋਸ਼ੀ ਹੀ ਤਿਰੰਗੇ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕਰ ਦੇਣਗੇ।

 

Tags: Anil Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD