Saturday, 25 May 2024

 

 

ਖ਼ਾਸ ਖਬਰਾਂ 18 ਲੱਖ 6 ਹਜ਼ਾਰ 424 ਵੋਟਰ 26 ਉਮੀਦਵਾਰਾਂ 'ਚੋਂ ਚੁਨਣਗੇ ਆਪਣਾ ਲੋਕ ਸਭਾ ਮੈਂਬਰ ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ 'ਚ ਚੋਣ ਤਿਆਰੀਆਂ ਦਾ ਜਾਇਜ਼ਾ ਮਹਿਲ ਕਲਾਂ ਵਿੱਚ ਕਾਂਗਰਸ ਨੂੰ ਵੱਡਾ ਝਟਕਾ, ਬਲਾਕ ਪ੍ਰਧਾਨ ਨਿੰਮਾ ਆਪ ਵਿੱਚ ਸ਼ਾਮਲ ਪ੍ਰੋਫੈਸਰ ਕਾਂਚਾ ਇਲਾਇਹ ਐਡਵਾਈਜ਼ਰ ਟੂ ਕਾਂਗਰਸ ਮੈਨੀਫੈਸਟੋ ਵੱਲੋਂ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਇਹਮ ਮੀਟਿੰਗ ਮਨੀਸ਼ ਤਿਵਾੜੀ ਨੂੰ ਚੜ੍ਹਿਆ ਹੰਕਾਰ ਦਾ ਗਰੂਰ ਚੰਡੀਗੜ੍ਹ ਵਾਸੀ ਪਹਿਲੀ ਜੂਨ ਨੂੰ ਉਤਾਰ ਦੇਣਗੇ : ਟੰਡਨ 'ਆਪ ਕੀ ਆਵਾਜ਼' ਪਾਰਟੀ ਦੇ ਪ੍ਰਧਾਨ ਪ੍ਰੇਮ ਪਾਲ ਚੌਹਾਨ ਨੇ ਟੰਡਨ ਨੂੰ ਸਮਰਥਨ ਦਿੱਤਾ ਚੰਡੀਗਡ਼੍ਹ ਵਿੱਚ ਕਾਂਗਰਸ ਅਤੇ ‘ਆਪ’ ਦੀ ਦੋਸਤੀ ਆਪੋ-ਆਪਣੇ ਮੁਨਾਫ਼ੇ ਲਈ ਹੈ: ਸ਼ਹਿਜ਼ਾਦ ਪੂਨਾਵਾਲਾ ਇੰਡੀਆ ਗਠਜੋੜ ਨੂੰ ਸਪੱਸ਼ਟ ਅਤੇ ਨਿਰਣਾਇਕ ਫਤਵਾ ਮਿਲਣ ਜਾ ਰਿਹਾ ਹੈ : ਜੈਰਾਮ ਰਮੇਸ਼ ਸਮਾਣਾ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦਵਾਇਆ ਜਿੱਤ ਦਾ ਭਰੋਸਾ, ਪ੍ਰਨੀਤ ਕੌਰ ਨੇ ਵੀ ਕਿਹਾ ਸੰਸਦ ਵਿੱਚ ਪਹੁੰਚਦੇ ਹੀ ਪਟਿਆਲਾ ਦੀ ਹਰੇਕ ਮੰਗ ਕਰਾੰਗੀ ਪੂਰੀ ਅਟਾਰੀ ਦੇ ਪਿੰਡ ਝੀਤਾ ਦਿਆਲ ਸਿੰਘ ਦੀ ਸਮੁੱਚੀ ਪੰਚਾਇਤ ਕਾਂਗਰਸ ਵਿੱਚ ਸ਼ਾਮਿਲ ਬੀਐਸਪੀ ਚੰਡੀਗੜ੍ਹ ਦੇ ਇੰਚਾਰਜ ਸੁਦੇਸ਼ ਕੁਮਾਰ ਖੁਰਚਾ ਆਪ ਵਿੱਚ ਹੋਏ ਸ਼ਾਮਿਲ ਇਹ ਆਪ ਦੀ ਹਨੇਰੀ ਹੈ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0 : ਭਗਵੰਤ ਮਾਨ ਆਪ ਨੇ ਪੰਜਾਬ ‘ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਦਿੱਤਾ ਵੱਡਾ ਝਟਕਾ! ਕਈ ਵੱਡੇ ਆਗੂ 'ਆਪ' 'ਚ ਸ਼ਾਮਲ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਫੁੱਟ ਪਾਊ ਰਾਜਨੀਤੀ ਦੀ ਬਜਾਏ ਵਿਕਾਸ ਨੂੰ ਪਹਿਲ ਦਿੱਤੀ ਆਪ ਸਰਕਾਰ ਅਨੁਸੂਚਿਤ ਜਾਤੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨਾਲ ਵਿਤਕਰਾ ਕਰ ਰਹੀ ਹੈ: ਸੁਖਬੀਰ ਸਿੰਘ ਬਾਦਲ ਹਜ਼ਾਰਾਂ ਮਜ਼ਦੂਰਾਂ ਨੇ ਗੁਰਜੀਤ ਸਿੰਘ ਔਜਲਾ ਦਾ ਸਮਰਥਨ ਕੀਤਾ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਕਿਸੇ ਦੇ ਭੁਲੇਖੇ 'ਚ ਨਾ ਆਓ, ਸਿੰਗਲਾ ਨੂੰ ਚੋਣਾਂ ਜਿਤਾਓ : ਸਚਿਨ ਪਾਇਲਟ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ 'ਬਿਜਲੀ ਦਾ ਝਟਕਾ': ਡਾ. ਸੁਭਾਸ਼ ਸ਼ਰਮਾ ਮੀਤ ਹੇਅਰ ਦੇ ਕਾਫਲੇ ਵਿੱਚ ਦਿਨੋ-ਦਿਨ ਹੋ ਰਿਹਾ ਹੈ ਵੱਡਾ ਵਾਧਾ ਆਪ ਦੇ ਪਰਿਵਾਰ ਵਿੱਚ ਹੋ ਰਿਹਾ ਦਿਨੋ ਦਿਨ ਵਾਧਾ ਪਿੰਡ ਭੱਟੀਕੇ ਵਿੱਚ ਕਈ ਕਾਂਗਰਸੀ ਤੇ ਅਕਾਲੀ ਪਰਿਵਾਰ ਹੋਏ ਸ਼ਾਮਲ

 

ਮਧੂਬਨ ਵਾਟਿਕਾ ਸਕੂਲ ਵਿਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

Web Admin

Web Admin

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ , 13 Jan 2017

ਨਾਮਵਰ ਸਿੱਖਿਆ ਦੇ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਲੋਹੜੀ ਦਾ ਇਹ ਤਿਉਹਾਰ ਹਰਸ਼ੋ-ਉਲਹਾਸ ਨਾਲ ਮਨਾਇਆ ਗਿਆ । ਇਸ ਮੌਕੇ ਤੇ ਲੱਕੜਾਂ ਜਲਾ ਕੇ  ਲੋਹੜੀ ਦਾ ਭੁੱਗਾ ਵੀ ਬਾਲਿਆ ਗਿਆ। ਇਸ ਮੌਕੇ ਤੇ  ਸਕੂਲ ਦੇ ਚੇਅਰਮੈਨ ਸ੍ਰੀ ਅਮਿਤ ਚੱਡਾ ਅਤੇ ਮੈਨੇਜਮੈਨਟ ਡਾਇਰੈਕਟਰ ਸ੍ਰੀ ਕੇਸ਼ਵ ਕੁਮਾਰ ਨੇ ਸਾਝੇ ਤੋਰ ਤੇ ਲੱਕੜਾਂ ਦਾ ਭੁੱਗਾ ਜਲਾਇਆ। ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਅੱਗ ਦੇ ਦੁਆਲੇ ਬੈਠ ਕੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆਂ। ਸਮਾਰੋਹ ਵਿਚ ਬੋਲਦੇ ਹੋਏ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਲੋਹੜੀ ਦੇ ਇਸ ਪਵਿੱਤਰ ਤਿਉਹਾਰ ਬਾਰੇ ਜਾਣਕਾਰੀ  ਦਿੰਦੇ ਹੋਏ  ਦੱਸਿਆਂ ਕਿ ਲੋਹੜੀ ਦਾ ਤਿਉਹਾਰ ਆਉਣ ਤੇ ਠੰਢ ਘਟਣ ਦੇ ਦਿਨ ਸ਼ੁਰੂ ਹੋਣਾ ਮੰਨਿਆ ਜਾਂਦਾ ਹੈ ।ਉਨਾਂ ਕਿਹਾ ਕਿ ਲੋਹੜੀ ਇਕ ਸਮਾਜਿਕ ਅਤੇ ਲੋਕ-ਤੱਥਾਂ ਨਾਲ ਜੁੜਿਆਂ ਹੋਇਆਂ ਤਿਉਹਾਰ ਹੈ ਜਿਸ ਵਿਚ ਸਮਾਜ ਦਾ ਹਰ ਵਰਗ ਹਿੱਸਾ ਲੈਂਦਾ ਹੈ ਅਤੇ ਇਹ ਤਿਉਹਾਰ ਹਰ ਧਰਮ,ਜਾਤ, ਕੌਮ ਵਿਚ ਏਕਤਾ ਦਾ ਪ੍ਰਤੀਕ ਹੈ । ਇਸ ਮੌਕੇ ਤੇ ਸਾਰੇ ਲੋਕ ਇਕ ਥਾਂ ਇਕੱਠੇ ਹੋਕੇ ਇਸ ਤਿਉਹਾਰ ਨੂੰ ਮਾਨਉਦੇਂ ਹਨ ।ਇਸ ਦੇ ਨਾਲ ਹੀ ਪਿੰਰਸੀਪਲ ਜੋਬੀ ਟੀ ਅਬਰਾਇਮ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਕੁੜੀਆਂ ਦੇ ਜਨਮ ਤੇ ਵੀ ਲੋਹੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ । ਹਾਲਾਂਕਿ ਪਹਿਲਾਂ ਮੁੰਡੇ ਦੇ ਜਨਮ ਤੇ ਹੀ ਲੋਹੜੀ ਮਨਾਈ ਜਾਂਦੀ ਸੀ ਪਰ ਅੱਜ ਸਮਾਂ ਬੇਸ਼ੱਕ ਬਦਲ ਗਿਆ ਹੈ ਅਤੇ ਕੁੜੀਆਂ ਦੇ ਜਨਮ ਤੇ ਵੀ ਲੋਹੜੀ ਮਨਾਈ ਜਾਣੀ ਸ਼ੁਰੂ ਹੋ ਗਈ ਹੈ ਪਰ ਮੰਜ਼ਿਲਾਂ ਹਾਲੇ ਦੂਰ ਹਨ । ਸਾਨੂੰ ਸਮਾਜ ਵਿਚੋਂ ਮੁੰਡੇ ਕੁੜੀ ਦੇ ਫ਼ਰਕ ਨੂੰ ਪੂਰੀ ਤਰਾਂ ਖ਼ਤਮ ਕਰਨਾ ਹੋਵੇਗਾ ।

ਇਸ ਮੌਕੇ ਤੇ ਵਿਦਿਆਰਥੀਆਂ ਨੇ ਜਿੱਥੇ ਕਈ ਸਹਿਤਕ ਪ੍ਰੋਗਰਾਮ ਪੇਸ਼ ਕੀਤੇ ਉੱਥੇ ਹੀ ਢੋਲ ਦੀ ਤਾਲ ਨੇ ਸਾਰੇਆਂ ਨੂੰ ਨੱਚਣ ਲਈ ਮਜਬੂਰ ਕਰ ਦਿਤਾ । ਇਸ ਮੌਕੇ ਤੇ ਵਿਦਿਆਰਥੀਆਂ ਨੇ ਪੰਜਾਬ ਦੇ ਹੀਰੋ ਦੁੱਲਾ ਭੱਟੀ ਦੀ ਯਾਦ ਵਿਚ  ਸੁੰਦਰ ਮੁੰਦਰੀਏ" ਗੀਤ ਗਾ ਕੇ ਉਸ ਮਹਾਨ ਵਿਅਕਤੀ ਨੂੰ ਯਾਦ ਕੀਤਾ ਜਿਸ ਨੇ ਗ਼ਰੀਬਾਂ ਦੀ ਭਲਾਈ ਲਈ ਅਣਥੱਕ ਕੰਮ ਕੀਤੇ ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਜਿਕ ਬੁਰਾਈਆ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ ਗਿਆ । ਇਸ ਉਪਰੰਤ ਸਕੂਲ ਦੀਆਂ ਅਧਿਆਪਕਾਵਾਂ ਅਤੇ ਵਿਦਿਆਰਥੀਆ ਨੇ ਰਲ ਕੇ ਭੰਗੜ੍ਹਾ -ਗਿੱਧਾ ਪਾਇਆ ਅਤੇ ਇੱਕ-ਦੂਸਰੇ ਨਾਲ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ।ਇਸ ਦੋਰਾਨ ਵਿਦਿਆਰਥੀਆਂ ਵਿਚ ਮੂੰਗਫਲੀ,ਰਿਉੜੀਆਂ ਅਤੇ ਗੱਚਕ ਆਦਿ ਵੀ ਵੰਡੀ ਗਈ। ਇਸ ਮੋਕੇ ਤੇ ਹੋਰਨ੍ਹਾ ਤੋ ਇਲਵ੍ਹਾ ਸਕੂਲ ਦੇ ਚੇਅਰਮੈਨ ਸ੍ਰੀ ਅਮਿਤ ਚੱਡਾ,ਮੈਨੇਜਮੈਨਟ ਡਾਇਰੈਕਟਰ ਸ੍ਰੀ ਕੇਸ਼ਵ ਕੁਮਾਰ , ਸਕੂਲ ਪ੍ਰਿੰ ਜੋਬੀ ਟੀ ਅਬਰਾਇਮ ਮੈਡਮ ਸੁਰੇਖਾ ਰਾਣਾ, ਮੈਡਮ ਦੀਪਿਕਾ ਪੁਰੀ, ਮੈਡਮ ਈਸਕਾ ਕੋਸਲ, ਮੈਡਮ ਨਰਿੰਦਰ ਕੋਰ, ਮੈਡਮ ਮਨਪ੍ਰੀਤ ਕੋਰ,ਵਿਜੇ ਕੁਮਾਰ ਰੋਹਿਤ ਕੁਮਾਰ , ਬਿਮਲ ਸੈਣੀ ,ਤਾਨੀਸ ਕੁਮਾਰ , ਮਾਸਟਰ ਭੋਲੇ ਸ਼ੰਕਰ ,ਸਜੀਵ ਕੁਮਾਰ ਸੈਣੀ ,ਅਵਿਨਾਸ ਕੁਮਾਰ, ਦਵਿੰਦਰ ਸਿੰਘ ਸਰਥਲੀ , ਜਸਪਾਲ ਸੈਣੀ ,ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਵਿਸੇਸ ਤੋਰ ਤੇ ਹਾਜਰ ਸਨ । 

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD