Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

'ਦੀਵਾਲੀ ਇੰਝ ਮਨਾਵਾਗੇ ,ਪਟਾਕੇ ਨਹੀ ਚਲਾਵਾਗੇ' ਕਹਿ ਕੇ ਵਿਦਿਆਰਥੀਆਂ ਨੇ ਲਿਆ ਸੰਕਲਪ

ਵਿਦਿਆਥੀਆ ਨੇ ਚਾਈਨਜ ਸਮਾਨ ਦੇ ਬਾਈਕਾਟ ਦਾ ਦਿੱਤਾ ਸਮਾਜ ਨੂੰ ਸੁਨੇਹਾ

Web Admin

Web Admin

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ , 25 Oct 2016

Last updated on: Oct 25, 2016, 00:00 IST

ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਅੱਜ ਇਲਾਕੇ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਦੇ ਵਿਦਿਆਰਥੀਆਂ ਨੇ "ਦੀਵਾਲੀ ਇੰਝ ਮਨਾਵਾਗੇ ,ਪਟਾਕੇ ਨਹੀ ਚਲਾਵਾਗੇ "ਕਹਿ ਕੇ ਵਿਦਿਆਰਥੀਆਂ ਨੇ ਪਟਾਕੇ ਨਾ ਚਲਾਉਣ ਦਾ ਸੰਕਲਪ ਲਿਆ ।ਅਤੇ ਨਾਲ ਹੀ ਵਿਦਿਆਰਥੀਆ ਵਲੋ ਇਸ ਵਾਰ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਪਣਾ ਯੋਗਦਾਨ ਪਾਉਣ ਦਾ ਫ਼ੈਸਲਾ ਵੀ ਲਿਆ ਗਿਆ।ਇਸ ਦੋਰਾਨ ਵਿਦਿਆਰਥੀਆ ਵਲੋ ਸਟੇਜ ਤੇ ਦਿਤੇ ਆਪਣੇ ਵੱਖ-ਵੱਖਰੇ ਭਾਸਨਾ ਰਾਹੀ ਸਮਾਜ ਨੂੰ ਸਜਾਵਟੀ ਬਿਜਲੀ ਦੇ ਬਲਬਾਂ ਨੂੰ ਵੀ ਪਿਛਲੀ ਦੀਵਾਲੀ ਤੋਂ ਘੱਟ ਵਰਤਣ ਅਤੇ ਮਿੱਟੀ ਦੇ ਦੀਵੇ ਬਾਲਣ ਦਾ ਸੁਨੇਹਾ ਦਿੰਦੇ ਹੋਏ ਦੱਸਆ ਕਿ ਇਸ ਤਰਾ ਕਰਨ ਨਾਲ ਨਾ ਸਿਰਫ਼ ਬਿਜਲੀ ਦੀ ਬੱਚਤ ਹੋਵੇਗੀ ਬਲਕਿ ਮਿੱਟੀ ਦੇ ਦੀਵੇ ਬਣਾਉਣ ਵਾਲੇ ਲੋਕਾਂ ਦੇ ਰੁਜ਼ਗਾਰ 'ਚ ਵੀ ਕੁੱਝ ਵਾਧਾ ਹੋਵੇਗਾ ।ਸਕੂਲ ਪ੍ਰਿੰ:ਜੋਬੀ ਟੀ ਅਬਰਾਹਮ ਨੇ ਵਿਦਿਆਰਥੀਆ ਨੂੰ ਸਬੋਧਨ ਕਰਦਿਆ ਆਖਿਆ ਕਿ ਪਟਾਕਿਆਂ ਵਿੱਚੋਂ ਸਲਫਰ ਡਾਈਆਕਸਾਈਡ, ਨਾਈਟ੍ਰੋਜਨ, ਕਾਰਬਨ ਮੋਨੋਆਕਸਾਈਡ, ਹਾਈਡ੍ਰੋਕਾਰਬਨ, ਹਾਈਡ੍ਰੋਕਲੋਰਿਕ ਐਸਿਡ ਅਤੇ ਕਲੋਰੀਨ ਵਰਗੀਆਂ ਜਾਨਲੇਵਾ ਗੈਸਾਂ ਨਿੱਕਲਦੀਆਂ ਹਨ। ਇਹ ਗੈਸਾਂ ਵਾਯੂਮੰਡਲ ਨੂੰ ਪਲੀਤ ਕਰਦੀਆਂ ਹਨ ਨਾਲ ਹੀ ਅੱਖਾਂ, ਫੇਫੜਿਆਂ ਤੇ ਚਮੜੀ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। 

ਉਹਨਾਂ ਆਖਿਆ ਕਿ ਅੱਜ ਵਕਤ ਦੀ ਮੁੱਢਲੀ ਜਰੂਰਤ ਹੈ ਕਿ ਪਟਾਕਿਆਂ ਨਾਲ ਫੈਲਣ ਵਾਲੇ ਪ੍ਰਦੂਸ਼ਣ ਪ੍ਰਤੀ ਸੁਚੇਤ ਅਤੇ ਸੰਗਠਿਤ ਹੋਇਆ ਜਾਵੇ। ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦੀ ਪਿਰਤ ਬੰਦ ਕੀਤੀ ਜਾਵੇ ਅਤੇ ਪਟਾਕਿਆਂ ਨਾਲ ਹੋ ਰਹੇ ਨੁਕਸਾਨ ਪ੍ਰਤੀ ਜਾਗਰੂਕ ਹੋ ਕੇ ਵਾਤਾਵਰਣ ਬਚਾਉਣ ਲਈ ਰਲ ਮਿਲ ਹੰਭਲਾ ਮਾਰਿਆ ਜਾਵੇ। ਅੰਤ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਮੌਕੇ ਪਟਾਕਿਆਂ ਦੇ ਗੰਧਲੇ ਸ਼ੋਰ ਨੂੰ ਅਲਵਿਦਾ ਕਹਿੰਦੇ ਹੋਏ ਸਾਫ ਸੁਥਰੇ ਤਿਉਹਾਰ ਮਨਾਉਣ ਦਾ ਸੰਕਲਪ ਲਿਆ ਜਾਵੇ ਅਤੇ ਪਟਾਕਿਆਂ 'ਤੇ ਖਰਚਣ ਦੀ ਥਾਂ ਉਹਨਾਂ ਪੈਸਿਆਂ ਨੂੰ ਮਾਨਵਤਾ ਭਲਾਈ ਦੇ ਲੇਖੇ ਲਾਇਆ ਜਾਵੇ।ਇਸ ਦੋਰਾਨ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹਰ ਨਵੀਂ ਸ਼ੁਰੂਆਤ  ਨਵੀਂ ਪੀੜੀ ਵੱਲੋਂ ਕੀਤੀ ਜਾਂਦੀ ਹੈ ਇਸ ਲਈ ਪਟਾਕੇ ਨਾ ਵਰਤਣ ਦੀ ਨਵੀਂ ਪਰੰਪਰਾ ਵੀ ਵਿਦਿਆਰਥੀਆਂ ਨੂੰ ਹੀ ਕਰਨੀ ਪਵੇਗੀ ਅਤੇ ਮਧੂਬਨ ਵਾਟਿਕਾ ਸਕੂਲ ਨੌਜਵਾਨ ਪੀੜੀ ਨੂੰ ਇਸ ਸ਼ੁਰੂਆਤ ਲਈ ਅਪੀਲ ਕਰਦਾ ਹੈ। ਅਖੀਰ 'ਚ ਸ੍ਰੀ ਅਮਿਤ ਚੱਡਾ ਨੇ ਸਾਰਿਆ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ ।ਇਸ ਮੋਕੇ ਤੇ ਸਕੂਲੀ ਵਿਦਿਆਰਥੀਆ ਤੋ ਇਲਾਵ੍ਹਾ ਡਾਇਰੈਕਟਰ ਕੇਸ਼ਵ ਕੁਮਾਰ,ਅਮਨ ਚੱਡਾ ,ਮੈਡਮ ਦੀਪਿਕਾ ਪੁਰੀ , ਮੈਡਮ ਈਸ਼ਕਾ , ਮੈਡਮ ਸੁਰੇਖਾ ਰਾਣਾ,ਅਵਿਨਾਸ ਕੁਮਾਰ ,ਮੈਡਮ ਮਨੀਸ਼ਾ ਪੁਰੀ,ਅਸ਼ਵਨੀ ਸ਼ਰਮਾ ,ਜੇ.ਐਸ ਲੰਮੇ, ਮਾਸਟਰ ਭੋਲੇ ਸੰਕਰ ,ਰੋਹਿਤ ਸੈਣੀ,ਵਿਜੇ ਕੁਮਾਰ,ਟੀ.ਕੇ ਝੱਜ,ਕੇ.ਡੀ ਧੀਮਾਨ ,ਅਮਨ ਰਾਣਾ ,ਬੀ.ਕੇ ਸੈਣੀ,ਭਾਵਨਾ ਪੁਰੀ, ਮੈਡਮ ਮਨਪ੍ਰੀਤ ਕੋਰ,ਮੈਡਮ ,ਅਮਨਦੀਪ ਕੋਰ, ਨਰਿੰਦਰ ਕੌਰ,ਸਜੀਵ ਸੈਣੀ , ਭੁਪਿੰਦਰ ਸ਼ਰਮਾ, ਵਿਸ਼ਾਲ ਲੱਖੀ, ਆਦਿ ਵਿਸ਼ੇਸ਼ ਤੋਰ ਤੇ ਹਾਜਰ ਸਨ ।

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD