ਅਗਰ ਤੁਹਾਡੇ ਵਿੱਚ ਆਤਮਵਿਸ਼ਵਾਸ ਹੈ ਤਾਂ ਤੁਸੀਂ ਸੱਭ ਕੁਝ ਹਾਸਿਲ ਕਰ ਸਕਦੇ ਹੋ। ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਇਹ ਕਦਮ ਉਠਾਇਆ ਅਤੇ ਉਨ੍ਹਾਂ ਸੱਭ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਬਿਊਟੀ ਪੇਜੰਟ ਦਾ ਆਯੋਜਨ ਕੀਤਾ। ਇਸ ਬਿਊਟੀ ਪੇਜੰਟ ਦੇ ਆਡੀਸ਼ਨ ਦਾ ਛੇਵਾਂ ਰਾਊਂਡ ਹੋਇਆ ਜਲੰਧਰ ਸ਼ਹਿਰ ਵਿੱਚ।ਇਸ ਪੂਰੇ ਈਵੈਂਟ ਨੂੰ ਆਯੋਜਿਤ ਕੀਤਾ ਕੰਪਨੀ 'ਦੀ ਮੈਨੇਜਰ ਨੈਟਵਰਕ' ਨੇ ਜਿਸਦੇ ਮਾਲਿਕ ਹਨ ਮੋਹਿਤ ਸ਼ਰਮਾ, ਮੁਬਾਰਕ ਸੰਧੂ ਅਤੇ ਜਗਜੀਤ ਸਿੰਘ। 'ਦੀ ਮੈਨੇਜਰ ਨੈਟਵਰਕ' ਇੱਕ ਫੁੱਲ ਸਰਵਿਸ ਈਵੈਂਟ ਮੈਨੇਜਮੈਂਟ, ਮੀਡੀਆ, ਫੈਸ਼ਨ ਕੰਪਨੀ ਹੈ ਜੋ ਕਿ ਮੋਹਾਲੀ ਵਿੱਚ ਸਥਿਤ ਹੈ ਅਤੇ ਕਵਾਲਿਟੀ, ਐਕਸਲੈਂਸ ਨੂੰ ਲੈ ਕੇ ਡੇਡੀਕੇਟਡ ਹੈ। ਇਹ ਕੰਪਨੀ ਵਿਸ਼ਵਾਸ ਰੱਖਦੀ ਹੈ, ਕਿ ਪੰਜਾਬ ਇੱਕ ਅਜਿਹੀ ਥਾਂ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਟੈਲੰਟ ਹੈ। ਬਰਾਬਰੀ ਦੇ ਇਸ ਯੁੱਗ ਵਿੱਚ ਉਹ ਹਰ ਲੜਕੀ ਨੂੰ ਕੈਰੀਅਰ ਦੇ ਇਸ ਫੀਲਡ ਵਿੱਚ ਮੌਕਾ ਦੇਣਾ ਚਾਹੁੰਦੇ ਹਨ।ਇਸ ਆਡੀਸ਼ਨ ਨੂੰ ਚਾਰ ਜੱਜਾਂ ਨੇ ਜੱਜ ਕੀਤਾ ਜਿਸ ਵਿੱਚ ਮਸ਼ਹੂਰ ਗਾਇਕ ਵੱਡਾ ਗਰੇਵਾਲ, ਐਕਟਰਸ ਸੋਨਿਕਾ ਚੌਹਾਨ, ਗਾਇਕ ਅਰਮਾਨ ਬੇਦਿਲ ਅਤੇ ਇੰਟਰਨੈਸ਼ਨਲ ਮੇਕਅਪ ਆਰਟਿਸਟ ਰਿਤੂ ਕੋਲਿਨਟਾਈਨ ਸ਼ਾਮਿਲ ਸਨ।ਗਾਇਕ ਵੱਡਾ ਗਰੇਵਾਲ ਨੇ ਕਿਹਾ ਕਿ, ਲੜਕੀਆਂ ਦੀ ਸੁੰਦਰਤਾ ਕੇਵਲ ਉਨ੍ਹਾਂ ਦੇ ਚਿਹਰੇ ਨਾਲ ਨਹੀਂ ਹੁੰਦੀ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿ ਸੋਚ ਰਹੇ ਹੋ, ਉਠੋ, ਤਿਆਰ ਹੋ, ਸੱਭ ਨੂੰ ਦਿਖਾ ਦੋ ਅਤੇ ਕਦੇ ਹਾਰ ਨਾ ਮੰਨੋ। ਇਸ ਤਰ੍ਹਾਂ ਦੇ ਈਵੈਂਟ ਨਾਲ ਲੜਕੀਆਂ ਨੂੰ ਆਪਣਾ ਆਤਮਵਿਸ਼ਵਾਸ ਵਧਾਉਣ ਦਾ ਮੌਕਾ ਮਿਲ ਰਿਹਾ ਹੈ।
ਐਕਟਰਸ ਸੋਨਿਕਾ ਚੌਹਾਨ ਨੇ ਕਿਹਾ ਕਿ, ਮੈਂ ਇਹ ਮੰਨਦੀ ਹਾਂ ਕਿ ਜੋ ਕੁਝ ਹੁੰਦਾ ਹੈ ਉਸਦੇ ਪਿੱਛੇ ਜ਼ਰੂਰ ਕੋਈ ਕਾਰਣ ਹੁੰਦਾ ਹੈ। ਇਸ ਤਰ੍ਹਾਂ ਦੇ ਪੇਜੰਟ ਜ਼ਰੂਰੀ ਹਨ ਲੜਕੀਆਂ ਵਿੱਚ ਹੋਰ ਆਤਮਵਿਸ਼ਵਾਸ ਜਗਾਉਣ ਦੇ ਲਈ, ਉਨ੍ਹਾਂ ਨੂੰ ਹੋਰ ਪ੍ਰੈਜੇਂਟੇਬਲ ਬਣਾਉਣ ਦੇ ਲਈ। ਗਾਇਕ ਅਰਮਾਨ ਬੇਦਿਲ, ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕਿਸੇ ਨੂੰ ਪਹਿਲ ਕਰਨੀ ਪੈਂਦੀ ਹੈ ਅਤੇ ਇਹ ਪਹਿਲ ਕੀਤੀ ਹੈ ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਦਾ ਆਯੋਜਨ ਅਲੱਗ-ਅਲੱਗ ਸ਼ਹਿਰਾਂ ਦੀਆਂ ਲੜਕੀਆਂ ਨੂੰ ਕਦਮ ਵਧਾਉਣ ਦਾ ਅਤੇ ਰੈਂਪ ਵਾਕ ਕਰ ਆਪਣੇ ਸੁਪਨਿਆਂ ਨੂੰ ਜਿਉਣ ਦਾ ਮੌਕਾ ਦਿੱਤਾ।ਇੰਟਰਨੈਸ਼ਨਲ ਮੇਕਅਪ ਆਰਿਸਟ ਰਿਤੂ ਕੋਲਿਨਟਾਈਨ ਨੇ ਕਿਹਾ ਕਿ, ਬਿਊਟੀ ਦਾ ਮਤਲਬ ਆਪਣੇ ਆਪ ਵਿੱਚ ਕੰਫਟਰੇਬਲ ਹੋਣਾ ਅਤੇ ਆਪਣੇ ਉੱਤੇ ਵਿਸ਼ਵਾਸ ਰੱਖਣਾ ਹੈ। ਮੈਂ ਹਰ ਲੜਕੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਫੋਕਸ ਕਰੋ, ਪਾਜੀਟਿਵ ਰਹੋ ਅਤੇ ਮਜ਼ਬੂਤ ਬਣੋ।ਇਸ ਈਵੈਂਟ ਦੀ ਸ਼ਾਨ ਹੋਰ ਵਧਾਉਣ ਦੇ ਲਈ, ਬ੍ਰਾਂਡ ਜਿਵੇਂ ਕਿ ਡੀਕੈਥਲੋਨ ਮੋਹਾਲੀ, ਗੋਲਡਸ ਜਿਮ ਮੋਹਾਲੀ, ਮੈਵਰਿਕ ਚੰਡੀਗੜ੍ਹ, ਮੋਕਾ ਲੁਧਿਆਣਾ, ਪਰਿੰਦੇ, ਮੁਬਾਰਕ ਰਿਕਾਰਡ, ਬਲੈਕਲਿਸਟਿਡ ਸਟੂਡੀਓ, ਬੱਜ ਚੰਡੀਗੜ੍ਹ, ਰਿਤੂਕੋਲੇਨਟਾਇਨ, ਡੀਜੀ ਐਥਨਿਕ ਕਲੈਕਸ਼ਨ, ਡਾਈਟ ਥੈਰੇਪੀ, ਸੋਵੀ ਇੰਟਰਟੇਨਮੈਂਟ, ਆਸਮਾਨ ਫਾਊਂਡੇਸ਼ਨ, ਗੈਂਟ ਪੰਜਾਬ, ਨਿੰਦੀ ਫੋਟੋਗ੍ਰਾਫੀ, ਆਈਆਈਐਚਈਡੀ ਨੇ 'ਦੀ ਮੈਨੇਜਰ ਨੈਟਵਰਕ' ਦੇ ਨਾਲ ਆਪਣਾ ਹੱਥ ਮਿਲਾਇਆ ਅਤੇ ਅਲੱਗ-ਅਲੱਗ ਤਰੀਕੇ ਨਾਲ ਈਵੈਂਟ ਵਿੱਚ ਉਨ੍ਹਾਂ ਦਾ ਸਾਥ ਦੇਣਗੇ।ਇਸ ਬਿਊਟੀ ਪੇਜੰਟ ਦੇ ਆਡੀਸ਼ਨ ਲੁਧਿਆਣਾ, ਪਟਿਆਲਾ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਹੋਏ, ਅਤੇ ਇਸ ਵਾਰ ਦੇ ਆਡੀਸ਼ਨ ਜਲੰਧਰ ਸ਼ਹਿਰ ਦੇ ਐਚ.ਐਮ.ਵੀ. ਕਾਲਜ ਵਿੱਚ ਆਯੋਜਿਤ ਕੀਤੇ ਗਏ।