ਬਲਾਕ ਗੜਸ਼ੰਕਰ ਦੇ ਪਿੰਡ ਮਹਿਤਾਬਪੁਰ ਦੇ ਕੁਝ ਘਰਾ ਦੇ ਵਸਨੀਕ ਗਲੀ ਵਿੱਚ ਖੜੇ ਗੰਦੇ ਪਾਣੀ ਤੋ ਪਿਛਲੇ ਕਾਫੀ ਦਿਨਾ ਤੋ ਪ੍ਰੇਸ਼ਾਨ ਹਨ ਪਿੰਡ ਵਾਸੀਆ ਨੇ ਦੱਸਿਆ ਕਿ ਕਾਫੀ ਦਿਨਾ ਤੋ ਉਹ ਇਸ ਸਮੱਸਿਆ ਨਾਲ ਜੂਝ ਰਹੇ ਹਨ ਪ੍ਰਸ਼ਸਨਿਕ ਅਧਿਕਾਰੀ ਵੀ ਮੋਕਾ ਦੇਖ ਕਿ ਗਏ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੈ ਪਿੰਡ ਵਾਸੀਆ ਨੇ ਪ੍ਰਸਾਸਨ ਤੋ ਮੰਗ ਕੀਤੀ ਕਿ ਤੁਰੰਤ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾ ਜੋ ਉਹ ਗੰਦੇ ਪਾਣੀ ਨਾਲ ਫੈਲਣ ਵਾਲੀਆ ਬੀਮਾਰੀਆ ਤੋ ਸੁਰੱਖਿਅਤ ਹੋ ਸਕਣ
ਕੀ ਕਹਿੰਦੇ ਹਨ ਸਰਪੰਚ ਸਾਹਿਬ -
ਜਦੋ ਇਸ ਸਬੰਧ ਵਿੱਚ ਪਿੰਡ ਦੀ ਸਰਪੰਚ ਸੁਰਜੀਤ ਕੋਰ ਨੇ ਦੱਸਿਆ ਕਿ ਸਮੱਸਿਆ ਤੋ ਪ੍ਰਸ਼ਾਸਨ ਜਾਣੂ ਹੈ ਅਤੇ ਸਮੱਸਿਆ ਦਾ ਹੱਲ ਪ੍ਰਸਾਸ਼ਨ ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਕੀਤਾ ਜਾਵੇਗਾ