Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਇਹ ਸਮਾਂ ਹੈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ

ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਸੈੱਟ ਕੀਤਾ ਪਲੇਟਫਾਰਮ, ਜਿੱਥੇ ਲੜਕੀਆਂ ਨੇ ਦਿਖਾਈ ਆਪਣੀ ਪ੍ਰਤਿਭਾ ਅਤੇ ਕੀਤਾ ਰੈਂਪ ਵਾਕ

Web Admin

Web Admin

5 Dariya News

ਅੰਮ੍ਰਿਤਸਰ , 30 Aug 2016

Last updated on: Aug 30, 2016, 00:00 IST

ਇਹ ਸਮਾਂ ਹੈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਦੀ ਮੈਨਿਜਰਸ ਨੈਟਵਰਕ ਨੇ ਲੜਕੀਆਂ ਦੇ ਲਈ ਇੱਕ ਅਜਿਹਾ ਪਲੇਟਫਾਰਮ ਸੈੱਟ ਕੀਤਾ ਹੈ ਜਿੱਥੇ ਉਹ ਰੈਂਪ ਵਾਕ ਕਰ ਆਪਣੇ ਬਿਊਟੀ ਪੇਜੰਟ ਦੇ ਵਿਜੇਤਾ ਹੋਣ ਦੇ ਸੁਪਨੇ ਨੂੰ ਪੂਰਾ ਕਰ ਸਕਣ। ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਨੇ ਉਨ੍ਹਾਂ ਸੱਭ ਦੇ ਸੁਪਨੇ ਪੂਰੇ ਕਰਨ ਦੇ ਲਈ ਉਨ੍ਹਾਂ ਸੱਭ ਦੀ ਕਾਬਲਿਅਤ ਅਤੇ ਆਤਮਵਿਸ਼ਵਾਸ ਨੂੰ ਇਸ ਈਵੈਂਟ ਦੇ ਰਾਹੀਂ ਵਧਾਉਣ ਦੇ ਲਈ ਇਸ ਬਿਊਟੀ ਪੇਜੰਟ ਦਾ ਆਯੋਜਨ ਕੀਤਾ। ਇਸ ਬਿਊਟੀ ਪੇਜੰਟ ਦੇ ਆਡੀਸ਼ਨ ਦਾ ਚੌਥਾ ਰਾਊਂਡ ਹੋਇਆ ਅੰਮ੍ਰਿਤਸਰ ਸ਼ਹਿਰ ਵਿੱਚ ਇਸ ਪੂਰੇ ਈਵੈਂਟ ਨੂੰ ਆਯੋਜਿਤ ਕੀਤਾ ਕੰਪਨੀ 'ਦੀ ਮੈਨੇਜਰ ਨੈਟਵਰਕ' ਨੇ ਜਿਸਦੇ ਮਾਲਿਕ ਹਨ ਮੋਹਿਤ ਸ਼ਰਮਾ, ਮੁਬਾਰਕ ਸੰਧੂ ਅਤੇ ਜਗਜੀਤ ਸਿੰਘ। 'ਦੀ ਮੈਨੇਜਰ ਨੈਟਵਰਕ' ਇੱਕ ਫੁੱਲ ਸਰਵਿਸ ਈਵੈਂਟ ਮੈਨੇਜਮੈਂਟ, ਮੀਡੀਆ, ਫੈਸ਼ਨ ਕੰਪਨੀ ਹੈ ਜੋ ਕਿ ਮੋਹਾਲੀ ਵਿੱਚ ਸਥਿਤ ਹੈ ਅਤੇ ਕਵਾਲਿਟੀ, ਐਕਸਲੈਂਸ ਨੂੰ ਲੈ ਕੇ ਡੇਡੀਕੇਟਡ ਹੈ। ਇਹ ਕੰਪਨੀ ਵਿਸ਼ਵਾਸ ਰੱਖਦੀ ਹੈ, ਕਿ ਪੰਜਾਬ ਇੱਕ ਅਜਿਹੀ ਥਾਂ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਟੈਲੰਟ ਹੈ। ਬਰਾਬਰੀ ਦੇ ਇਸ ਯੁੱਗ ਵਿੱਚ ਉਹ ਹਰ ਲੜਕੀ ਨੂੰ ਕੈਰੀਅਰ ਦੇ ਇਸ ਫੀਲਡ ਵਿੱਚ ਮੌਕਾ ਦੇਣਾ ਚਾਹੁੰਦੇ ਹਨ।

ਮਸ਼ਹੂਰ ਗਾਇਕ ਗੁਰਮੀਤ ਬਾਵਾ ਨੇ ਕਿਹਾ ਕਿ, ਇਹ ਪਲੇਟਫਾਰਮ ਉਨ੍ਹਾਂ ਸੱਭ ਲੜਕੀਆਂ ਦਾ ਸਵਾਗਤ ਕਰਦਾ ਹੈ ਜਿਨ੍ਹਾਂ ਦਾ ਸੁਪਨਾ ਹੈ ਬਿਊਟੀ ਪੇਜੰਟ ਵਿੱਚ ਆਉਣ ਦਾ, ਜਿੱਥੇ ਉਨ੍ਹਾਂ ਨੂੰ ਪੂਰਾ ਅਨੁਭਵ ਮਿਲੇਗਾ ਅਤੇ ਕੁਝ ਸਿੱਖਣ ਦਾ ਵੀ। ਮੈਂ ਇਹ ਜਾਣ ਕਿ ਮੈਂ ਬੇਹੱਦ ਖੁਸ਼ ਹਾਂ ਕਿ ਅਲੱਗ-ਅਲੱਗ ਸ਼ਹਿਰਾਂ ਦੀਆਂ ਲੜਕੀਆਂ ਨੂੰ ਆਪਣੀ ਕਾਬਲੀਅਤ ਵਧਾਉਣ ਦਾ ਮੌਕਾ ਮਿਲ ਰਿਹਾ ਹੈ।ਇੰਟਰਨੈਸ਼ਨਲ ਮੇਕਅਪ ਆਰਟਿਸਟ ਰਿਤੂ ਕੋਲਿਨਟਾਈਨ ਨੇ ਕਿਹਾ ਕਿ, ਮੈਂ ਇਸ ਈਵੈਂਟ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ, ਇੱਥੇ ਮੌਜੂਦ ਹਰ ਪ੍ਰਤੀਯੋਗੀ ਸੁੰਦਰ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਹੈ। ਬਿਊਟੀ ਦਾ ਮਤਲਬ ਆਪਣੇ  ਵਿੱਚ ਕੰਫਰਟੇਬਲ ਹੋਣਾ ਅਤੇ ਆਪਣੇ ਉੱਤੇ ਵਿਸ਼ਵਾਸ ਰੱਖਣਾ ਹੈ। ਮੈਂ ਹਰ ਲੜਕੀ ਨੂੰ ਗੁੱਡ ਲੱਕ ਕਹਿਣਾ ਚਾਹਾਂਗੀ।ਐਕਟਰਸ ਪ੍ਰਿਅੰਕਾ ਜੁਨੇਜਾ ਨੇ ਕਿਹਾ ਕਿ, ਬਿਊਟੀ ਪੇਜੰਟ ਕਾਫੀ ਹੱਦ ਤੱਕ ਬਦਲ ਗਏ ਹਨ, ਇਹ ਇੱਕ ਅਜਿਹਾ ਪਲੇਟਫਾਰਮ ਬਣਾਉਂਦੇ ਹਨ ਜਿਸ ਨਾਲ ਸਾਬਿਤ ਹੋ ਸਕੇ ਕਿ ਹਰ ਲੜਕੀ ਕਿੰਨੀ ਕਾਬਿਲ ਅਤੇ ਸ਼ਕਤੀਸ਼ਾਲੀ ਹੈ, ਅਤੇ ਉਨ੍ਹਾਂ ਨੂੰ ਹੋਰ ਸਾਹਸੀ ਅਤੇ ਪ੍ਰੈਜ਼ੇਂਟੇਬਲ ਬਣਾਉਣ ਦੇ ਲਈ।

ਇਸ ਦੌਰਾਨ ਵੌਇਸ ਆਫ਼ ਅਮ੍ਰਿਤਸਰ ਦੇ ਫਾਉਂਡਰ ਅਤੇ ਬੀ.ਡੀ.ਐਸ. ਪੇਪਰ ਕੰਪਨੀ ਦੇ ਸੀ.ਈ.ਓ. ਮਿਸਟਰ ਮਾਨਵ ਦੀਪ ਸਿੰਘ ਵੀ ਮਹਿਮਾਨ ਵਜੋਂ ਮਜੂਦ ਰਹੇ ।ਇਸ ਈਵੈਂਟ ਦੀ ਸ਼ਾਨ ਹੋਰ ਵਧਾਉਣ ਦੇ ਲਈ, ਬ੍ਰਾਂਡ ਜਿਵੇਂ ਕਿ ਡੀਕੈਥਲੋਨ ਮੋਹਾਲੀ, ਗੋਲਡਸ ਜਿਮ ਮੋਹਾਲੀ, ਮੈਵਰਿਕ ਚੰਡੀਗੜ੍ਹ, ਮੋਕਾ ਲੁਧਿਆਣਾ, ਪਰਿੰਦੇ, ਮੁਬਾਰਕ ਰਿਕਾਰਡ, ਬਲੈਕਲਿਸਟਿਡ ਸਟੂਡੀਓ, ਬੱਜ ਚੰਡੀਗੜ੍ਹ, ਰਿਤੂਕੋਲੇਨਟਾਇਨ, ਡੀਜੀ ਐਥਨਿਕ ਕਲੈਕਸ਼ਨ, ਡਾਈਟ ਥੈਰੇਪੀ, ਸੋਵੀ ਇੰਟਰਟੇਨਮੈਂਟ, ਆਸਮਾਨ ਫਾਊਂਡੇਸ਼ਨ, ਗੈਂਟ ਪੰਜਾਬ, ਨਿੰਦੀ ਫੋਟੋਗ੍ਰਾਫੀ, ਆਈਆਈਐਚਈਡੀ ਨੇ 'ਦੀ ਮੈਨੇਜਰ ਨੈਟਵਰਕ' ਦੇ ਨਾਲ ਆਪਣਾ ਹੱਥ ਮਿਲਾਇਆ ਅਤੇ ਅਲੱਗ-ਅਲੱਗ ਤਰੀਕੇ ਨਾਲ ਈਵੈਂਟ ਵਿੱਚ ਉਨ੍ਹਾਂ ਦਾ ਸਾਥ ਦੇਣਗੇ।ਇਸ ਬਿਊਟੀ ਪੇਜੰਟ ਦਾ ਪਹਿਲੇ ਆਡੀਸ਼ਨ ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਵਿੱਚ ਹੋਏ, ਅਤੇ ਹੁਣ ਚੌਥਾ ਆਡੀਸ਼ਨ ਅੰਮ੍ਰਿਤਸਰ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ। ਉੱਥੇ ਹੀ ਦੀ ਮੈਨਿਜਰਸ ਨੈਟਵਰਕ 'ਮਿਸ ਪੰਜਾਬ 2016' ਪੇਜੰਟ ਵਿਦ ਏ ਪ੍ਰਪਸ ਦੇ ਅਗਲੇ ਆਡੀਸ਼ਨ ਜਲੰਧਰ ਅਤੇ ਮੋਹਾਲੀ ਵਿੱਚ ਆਯੋਜਿਤ ਹੋਣਗੇ।

 

Tags: FASHION

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD