ਉਨ੍ਹਾਂ ਸੱਭ ਲੜਕੀਆਂ ਦੇ ਲਈ ਜਿਨ੍ਹਾਂ ਨੇ ਹਮੇਸ਼ਾ ਤੋਂ ਸੁਪਨਾ ਦੇਖਿਆ ਹੈ ਬਿਊਟੀ ਪੇਜੰਟ ਵਿੱਚ ਰੈਂਪ ਵਾਕ ਕਰਨ ਦਾ, ਉਨ੍ਹਾਂ ਨੂੰ ਮਿਲ ਰਿਹਾ ਹੈ ਮੌਕਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਤੇ ਆਪਣੀ ਕਾਬਲੀਅਤ ਅਤੇ ਆਤਮਵਿਸ਼ਵਾਸ ਨੂੰ ਦਿਖਾਉਣ ਦਾ ਆਉਣ ਵਾਲੇ ਬਿਊਟੀ ਪੇਜੰਟ 'ਮਿਸ ਪੰਜਾਬ 2016' ਵਿੱਚ। ਜਿਸ ਵਿੱਚ ਆਡੀਸ਼ਨ ਦਾ ਪਹਿਲਾ ਰਾਊਂਡ ਸਮਾਰਟ ਸਿਟੀ ਲੁਧਿਆਣਾ ਵਿੱਚ ਹੋਇਆ।ਇਸ ਪੂਰੇ ਈਵੈਂਟ ਨੂੰ ਆਯੋਜਿਤ ਕੀਤਾ ਕੰਪਨੀ 'ਦੀ ਮੈਨੇਜਰ ਨੈਟਵਰਕ' ਨੇ ਜਿਸਦੇ ਮਾਲਿਕ ਹਨ ਮੋਹਿਤ ਸ਼ਰਮਾ, ਮੁਬਾਰਕ ਸੰਧੂ ਅਤੇ ਜਗਜੀਤ ਸਿੰਘ। 'ਦੀ ਮੈਨੇਜਰ ਨੈਟਵਰਕ' ਇੱਕ ਫੁੱਲ ਸਰਵਿਸ ਈਵੈਂਟ ਮੈਨੇਜਮੈਂਟ, ਮੀਡੀਆ, ਫੈਸ਼ਨ ਕੰਪਨੀ ਹੈ ਜੋ ਕਿ ਮੋਹਾਲੀ ਵਿੱਚ ਸਥਿਤ ਹੈ ਅਤੇ ਕਵਾਲਿਟੀ, ਐਕਸਲੈਂਸ ਨੂੰ ਲੈ ਕੇ ਡੇਡੀਕੇਟਡ ਹੈ। ਇਹ ਕੰਪਨੀ ਵਿਸ਼ਵਾਸ ਰੱਖਦੀ ਹੈ, ਕਿ ਪੰਜਾਬ ਇੱਕ ਅਜਿਹੀ ਥਾਂ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਟੈਲੰਟ ਹੈ। ਬਰਾਬਰੀ ਦੇ ਇਸ ਯੁੱਗ ਵਿੱਚ ਉਹ ਹਰ ਲੜਕੀ ਨੂੰ ਕੈਰੀਅਰ ਦੇ ਇਸ ਫੀਲਡ ਵਿੱਚ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਲੇਟਫਾਰਮ ਉਨ੍ਹਾਂ ਸੱਭ ਲੜਕੀਆਂ ਦਾ ਸਵਾਗਤ ਕਰਦਾ ਹੈ ਜਿਨ੍ਹਾਂ ਦੇ ਲਈ ਇਸ ਤਰ੍ਹਾਂ ਦਾ ਬਿਊਟੀ ਪੇਜੰਟ ਇੱਕ ਸੁਪਨਾ ਹੈ ਅਤੇ ਉਨ੍ਹਾਂ ਨੂੰ ਇਸ ਦੌਰਾਨ ਪੂਰਾ ਅਨੁਭਵ ਮਿਲੇਗਾ ਜਿਸ ਨਾਲ ਉਹ ਸਿੱਖ ਸਕਣ ਅਤੇ ਐਕਸਪਲੋਰ ਕਰ ਸਕਣ।
ਇਸ ਆਡੀਸ਼ਨ ਨੂੰ ਤਿੰਨ ਜੱਜਾਂ ਨੇ ਜੱਜ ਕੀਤਾ ਜਿਸ ਵਿੱਚ ਮਸ਼ਹੂਰ ਮਾਡਲ ਪ੍ਰਿਯੰਕਾ ਗਿੱਲ ਜੋ ਕਿ ਹੁਣ ਬਲੈਂਡਰਸ ਪ੍ਰਾਈਡ ਫੈਸ਼ਨ ਟੂਰ ਦੇ ਨਾਲ ਕੰਮ ਕਰ ਰਹੀ ਹਨ, ਡਾ. ਸੀਮਾ ਚੋਪੜਾ, ਜੋ ਕਿ ਆਫੀਸ਼ਲ ਨਿਊਟ੍ਰੀਸ਼ਨ ਪਾਰਟਨਰ ਹਨ ਮਿਸ ਪੰਜਾਬ 2016 ਦੀ, ਅਤੇ ਮੰਨੇ-ਪ੍ਰਮੰਨੇ ਗਾਇਕ ਹਰਦੀਪ ਗਰੇਵਾਲ ਠੋਕਰ ਫੇਮ ਜਿਨ੍ਹਾਂ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ 2016 ਬੈਸਟ ਗੀਤ ਦਾ ਐਵਾਰਡ ਵੀ ਮਿਲਿਆ। ਇਸ ਈਵੈਂਟ ਨੂੰ ਹੋਸਟ ਕੀਤਾ ਤਰਨਜੀਤ ਸਿੰਘ ਨੇ ਜੋ ਕਿ ਪੀਟੀਸੀ ਪੰਜਾਬੀ ਦੇ ਸ਼ੋਅ ਮਿਸਟਰ ਪੰਜਾਬ 2015 ਦੇ ਸੇਮੀਫਾਈਨਲਿਸਟ ਰਹਿ ਚੁੱਕੇ ਹਨ ਅਤੇ ਭਾਰਤ ਨੂੰ ਸਾਊਥ ਏਸ਼ੀਅਨ ਯੂਨੀਵਰਸਿਟੀ ਫੈਸਟੀਵਲ ਦੇ ਦੌਰਾਨ ਫੋਲਕ ਡਾਂਸ ਵਿੱਚ ਰਿਪ੍ਰੇਜ਼ੇਂਟ ਵੀ ਕਰ ਚੁੱਕੇ ਹਨ।ਉੱਥੇ ਪ੍ਰਿਯੰਕਾ ਗਿੱਲ ਨੇ ਕਿਹਾ ਕਿ, ਮੈਂ ਸਾਰੇ ਪ੍ਰਤੀਯੋਗੀਆਂ ਨੂੰ ਯਕੀਨ ਦਿਲਾਉਂਦੀ ਹਾਂ ਕਿ ਇਹ ਈਵੈਂਟ ਸਾਰੀਆਂ ਸੁੰਦਰ ਲੜਕੀਆਂ ਦੇ ਲਈ ਇੱਕ ਸੱਚਾ ਅਤੇ ਕੁਝ ਸਿੱਖਣ ਲਾਇਕ ਈਵੈਂਟ ਹੋਵੇਗਾ। ਹਾਲਾਂਕਿ ਅਜਿਹਾ ਕਹਿਣਾ ਸੁੰਦਰ ਹੋਣ ਦੀ ਪਰਿਭਾਸ਼ਾ ਨੂੰ ਸਿਰਫ ਸ਼ਰੀਰਕ ਸੁੰਦਰ ਹੋਣ ਤੱਕ ਸੀਮਿਤ ਨਹੀਂ ਰੱਖਦਾ ਬਲਕਿ ਇੱਕ ਵਿਅਕਤੀ ਦੇ ਅੰਦਰ ਦੀ ਸੁੰਦਰਤਾ ਨੂੰ ਜਤਾਉਂਦਾ ਹੈ, ਉਹ ਸੁੰਦਰਤਾ ਜੋ ਆਤਮਵਿਸ਼ਵਾਸ ਵਿੱਚ ਹੈ।
ਹਰਦੀਪ ਗਰੇਵਾਲ ਨੇ ਕਿਹਾ ਕਿ, ਮੈਂ ਬੇਹੱਦ ਖੁਸ਼ ਅਤੇ ਉਤਸਾਹਿਤ ਹਾਂ ਇਸ ਈਵੈਂਟ ਦਾ ਹਿੱਸਾ ਬਣ ਕੇ। ਮੈਂ ਹਮੇਸ਼ਾ ਹੀ ਉਨ੍ਹਾਂ ਸਾਰੀਆਂ ਲੜਕੀਆਂ ਨੂੰ ਸਰਾਹਿਆ ਹੈ ਜੋ ਆਪਣੇ ਕੰਮਫਰਟ ਜੋਨ ਤੋਂ ਨਿਕਲ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਦਮ ਵਧਾਉਂਦੀਆਂ ਹਨ। ਡਾ. ਸੀਮਾ ਚੋਪੜਾ ਨੇ ਕਿਹਾ ਕਿ, ਹਰ ਇੱਕ ਵਿਅਕਤੀ ਦੇ ਲਈ ਟੋਨਡ ਅਤੇ ਫਿੱਟ ਬਾਡੀ, ਐਕਸਰਸਾਈਜ਼ ਅਤੇ ਡਾਈਟ ਇਹ ਦੋ ਜ਼ਰੂਰੀ ਫੈਕਟਰ ਹਨ। ਜਿੱਥੇ ਐਕਸਰਸਾਈਜ਼ 30% ਹਿੱਸਾ ਨਿਯੰਤ੍ਰਿਤ ਕਰਦੀ ਹੈ ਤਾਂ ਉੱਥੇ ਡਾਈਟ 70% ਹਿੱਸਾ ਨਿਯੰਤ੍ਰਿਤ ਰੱਖਦੀ ਹੈ ਅਤੇ ਇਹ 70% ਅੱਗੇ ਚੱਲ ਕੇ ਪ੍ਰਤੀਯੋਗੀਆਂ ਦੀ ਜ਼ਿੰਦਗੀ ਦੇ ਲਈ ਵੀ ਫਾਇਦੇਮੰਦ ਹੈ।ਇਸ ਈਵੈਂਟ ਦੀ ਸ਼ਾਨ ਹੋਰ ਵਧਾਉਣ ਦੇ ਲਈ, ਬ੍ਰਾਂਡ ਜਿਵੇਂ ਕਿ ਡੀਕੈਥਲੋਨ ਮੋਹਾਲੀ, ਗੋਲਡਸ ਜਿਮ ਮੋਹਾਲੀ, ਮੈਵਰਿਕ ਚੰਡੀਗੜ੍ਹ, ਮੋਕਾ ਲੁਧਿਆਣਾ, ਪਰਿੰਦੇ, ਮੁਬਾਰਕ ਰਿਕਾਰਡ, ਬਲੈਕਲਿਸਟਿਡ ਸਟੂਡੀਓ, ਬੱਜ ਚੰਡੀਗੜ੍ਹ, ਰਿਤੂਕੋਲੇਨਟਾਇਨ, ਡੀਜੀ ਐਥਨਿਕ ਕਲੈਕਸ਼ਨ, ਡਾਈਟ ਥੈਰੇਪੀ, ਸੋਵੀ ਇੰਟਰਟੇਨਮੈਂਟ, ਆਸਮਾਨ ਫਾਊਂਡੇਸ਼ਨ, ਗੈਂਟ ਪੰਜਾਬ, ਨਿੰਦੀ ਫੋਟੋਗ੍ਰਾਫੀ, ਆਈਆਈਐਚਈਡੀ ਨੇ 'ਦੀ ਮੈਨੇਜਰ ਨੈਟਵਰਕ' ਦੇ ਨਾਲ ਆਪਣਾ ਹੱਥ ਮਿਲਾਇਆ ਅਤੇ ਅਲੱਗ-ਅਲੱਗ ਤਰੀਕੇ ਨਾਲ ਈਵੈਂਟ ਵਿੱਚ ਉਨ੍ਹਾਂ ਦਾ ਸਾਥ ਦੇਣਗੇ।ਇਸ ਬਿਊਟੀ ਪੇਜੰਟ ਦਾ ਪਹਿਲਾ ਆਡੀਸ਼ਨ ਲੁਧਿਆਣਾ ਸ਼ਹਿਰ ਦੇ 'ਮੋਕਾ' ਵਿੱਚ ਹੋਇਆ। ਉੱਥੇ 'ਦੀ ਮੈਨੇਜਰ ਨੈਟਵਰਕ' ਮਿਸ ਪੰਜਾਬ 2016 ਪੇਜੰਟ ਵਿਦ ਪਰਪਸ ਦੇ ਅਗਲੇ ਆਡੀਸ਼ਨ ਚੰਡੀਗੜ੍ਹ, ਪਟਿਆਲਾ, ਜਲੰਧਰ, ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਆਯੋਜਿਤ ਹੋਣਗੇ।