ਸ੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਮਾਲਵਾ ਜੋਨ 3 ਦੇ ਪ੍ਰਧਾਨ ਐਡਵੋਕੇਟ ਮੀਤਪਾਲ ਸਿੰਘ ਦੀ ਅਗਵਾਈ 'ਚ ਸਰਾਭਾ ਨਗਰ ਵਿਖੇ 'ਕੌਮੀਂ ਨਸ਼ਾ ਵਿਰੋਧੀ ਦਿਵਸ਼' ਮਨਾਇਆ ਗਿਆ। ਇਸ ਮੌਕੇ ਇੱਕਠੇ ਹੋਏ ਸੋਈ ਦੇ ਵਲੰਟੀਅਰਾਂ ਨੇ ਮਨੁੱਖੀ ਚੇਨ ਬਣਾ ਕੇ ਅਤੇ ਹੱਥ ਵਿੱਚ ਨਸ਼ਾ ਵਿਰੋਧੀ ਤਖਤੀਆਂ ਫੜ੍ਹ ਕੇ ਆਮ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣ ਕਰਵਾਇਆ ਅਤੇ ਜਿਥੇ ਉਨ੍ਹਾਂ ਨੂੰ ਖੁਦ ਹਰ ਪ੍ਰਕਾਰ ਦੇ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਤ ਕੀਤਾ ਉਥੇ ਹੀ ਹੋਰਨਾਂ ਲੋਕਾਂ ਨੂੰ ਵੀ ਇਸ ਸਮਾਜਿਕ ਬੁਰਾਈ ਪ੍ਰਤੀ ਜਾਗਰੂਕ ਕਰਨ ਲਈ ਕਿਹਾ। ਸੋਈ ਦੇ ਵਲੰਟੀਅਰਾਂ ਨੇ ਪੂਰੀ ਮਾਰਕੀਟ ਅਤੇ ਨਾਲ ਲੱਗਦੇ ਇਲਾਕੇ ਵਿੱਚ ਏਹ ਪ੍ਰਭਾਵਸ਼ਾਲੀ ਮੁਹਿੰਮ ਚਲਾਈ ਜਿਸ ਦੀ ਸ਼ਹਿਰੀਵਾਸੀਆਂ ਨੇ ਰੱਜ ਕੇ ਸਲਾਘਾ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਦੇ ਖਾਤਮੇ ਕਰਨ ਦਾ ਸਹਿਯੋਗ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਸ: ਦੁੱਗਰੀ ਅਤੇ ਮੁੱਖ ਬੁਲਾਰੇ ਰਵਿੰਦਰ ਪਾਲ ਸਿੰਘ ਮਿੰਕੂ ਨੇ ਕਿਹਾ ਕਿ ਨਸ਼ਿਆਂ ਨੇ ਅੱਜ ਬਹੁਤ ਸਾਰੇ ਘਰਾਂ ਨੂੰ ਅਪਣੀ ਲਪੇਟ ਵਿੱਚ ਲੈ ਲਿਆ ਹੈ ਪਰ ਸੂਬਾ ਸਰਕਾਰ ਦੇ ਯਤਨਾ ਸਦਕਾ ਇਸ ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਸੂਬੇ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿਥੇ ਸੂਬੇ ਭਰ ਵਿੱਚ ਕਈ ਨਸ਼ਾ ਛੁਡਾਊ ਕੇਂਦਰ ਖੋਲ ਕੇ ਇਸ ਦੇ ਮਰੀਜਾਂ ਨੂੰ ਵੱਡੀ ਰਾਹਤ ਦਿੱਤੀ ਹੈ ਉਥੇ ਹੀ ਪੰਜਾਬ ਪੁਲਿਸ ਨੂੰ ਨਸ਼ਿਆਂ ਦੇ ਸੌਦਾਗਰਾਂ ਤੇ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸਦੇ ਚੱਲਦਿਆਂ ਹੀ ਕਈ ਵੱਡੇ ਸੌਦਾਗਰ ਅੱਜ ਜੇਲ੍ਹਾਂ ਦੀ ਹਵਾ ਖਾਹ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਇਸ ਲਈ ਇਸਦੀ ਪਵਿੱਤਰਤਾ ਅਤੇ ਸੂਰਬੀਰਤਾ ਨੂੰ ਕਾਇਮ ਰੱਖਣ ਲਈ ਉਹ ਨਸ਼ਿਆਂ ਦਾ ਤਿਆਗ ਕਰ ਤਦੰਰੁਸਤ ਪੰਜਾਬ ਦੇ ਨਿਰਮਾਣ ਲਈ ਅੱਗੇ ਆਉਣ। ਇਸ ਮੌਕੇ ਮੀਡੀਆ ਇੰਚਾਰਜ ਸਾਹਿਬਜੋਤ ਸਿੰਘ ਚਾਵਲਾ, ਸ਼ਹਿਰੀ ਪ੍ਰਧਾਨ ਜਸ਼ਨ ਪ੍ਰੀਤ ਸਿੰਘ ਕੰਗ, ਆਸਾ ਜਵੱਦੀ, ਜਸਕਮਲ ਗਿੱਲ, ਨਵਜੋਤ ਗਰੇਵਾਲ, ਫਰਾਂਕਿਲ ਡਹੇਲੇ, ਉਂਕਾਰ ਜੀਤਾ, ਅਤਰ ਗਰੇਵਾਲ, ਕੇ ਪੀ ਸਿੰਘ, ਕਰਨ ਕੋਚਰ, ਅਕਾਸ਼ਦੀਪ ਸਿੰਘ, ਬਸੀ ਢੋਲੇਵਾਲ ਅਤੇ ਜੱਗਪ੍ਰੀਤ ਕੜ੍ਹਵਲ ਤੋਂ ਇਲਾਵਾ ਹੋਰ ਹਾਜਰ ਸਨ।