ਦੇਸ਼ ਵਿਦੇਸ਼ ਵਿਚ ਮਣਾਏ ਗਏ ਦੂਸਰੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਲੜੀ ਵਿਚ ਪੰਜਾਬ ਦੀਆਂ 26 ਜੇਲ੍ਹਾਂ ਵਿਚ ਤਕਰੀਬਨ 8500 ਕੈਦੀਆਂ ਅਤੇ 500 ਜੇਲ ਸਟਾਫ ਦੇ ਮੈਂਬਰਾਂ ਵਲੋਂ ਯੋਗ ਆਸਨ ਕੀਤੇ ਗਏ। ਇਹ ਜਾਣਕਾਰੀ ਸ.ਸੋਹਣ ਸਿੰਘ ਠੰਡਲ, ਜੇਲ ਮੰਤਰੀ, ਪੰਜਾਬ ਨੇ ਦਿੱਤੀ। ਉਨ੍ਹਾਂ ਦਸਿਆ ਕਿ ਕੈਦੀਆਂ ਅਤੇ ਸਟਾਫ ਨੇ ਬੜੇ ਹੀ ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਉਨ੍ਹਾਂ ਅੱਗੇ ਦਸਿਆ ਕਿ ਯੋਗ ਮਾਹਿਰਾਂ ਵਲੋਂ ਆਪਣੀ ਨਿਗਰਾਨੀ ਹੇਠ ਵੱਖ ਵੱਖ ਤਰ੍ਹਾਂ ਦੇ ਆਸਨ ਕਰਵਾਏ ਗਏ ਅਤੇ ਯੋਗ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।
ਮਾਹਿਰਾਂ ਨੇ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਤੰਦਰੂਸਤ ਰਹਿਣ ਲਈ ਯੋਗ ਸ਼ੈਲੀ ਨੂੰ ਨਿਯਮਿਤ ਰੂਪ ਵਿਚ ਅਪਣਾਉਣ ਦੀ ਅਪੀਲ ਕੀਤੀ ਅਤੇ ਕੈਦੀਆਂ ਨੂੰ ਰੋਜਾਨਾ ਯੋਗ ਕਰਨ ਲਈ ਪ੍ਰੇਰਿਆ।