Tuesday, 28 July 2026

 

 

ਖ਼ਾਸ ਖਬਰਾਂ ਪੰਜਾਬ ਦੀ ਬਰਬਾਦ ਹੋ ਰਹੀ ਪੀੜ੍ਹੀ ਲਈ ਜ਼ਿੰਮੇਵਾਰ ਕੌਣ? ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਆਮਦ 'ਤੇ ਭਾਰਤੀ ਜਨਤਾ ਪਾਰਟੀ ਵਲੋਂ ਮਹਾਂ ਰੈਲੀ ਦਾ ਆਯੋਜਨ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਬਰਨਾਲਾ ਵਿੱਚ ਦਲਿਤ ਸਫਾਈ ਕਰਮਚਾਰੀਆਂ ਖ਼ਿਲਾਫ਼ ਪੁਲਿਸ ਦੀ ਜ਼ਿਆਦਤੀ ਦੀ ਜਾਂਚ ਲਈ ਐਨਸੀਐਸਸੀ ਨੂੰ ਅਪੀਲ ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਖ਼ਿਲਾਫ਼ ਇੱਕ ਵੀ ਅਸਲੀ ਮੁੱਦਾ ਲੱਭਣ ਵਿੱਚ ਨਾਕਾਮ ਰਹੀ: ਬਲਤੇਜ ਪੰਨੂ ਬਰਿੰਦਰ ਕੁਮਾਰ ਗੋਇਲ ਵੱਲੋਂ ਖੰਟ ਮਾਨਪੁਰ ਵਿਖੇ ਕਰੀਬ 57.01 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ ਵਰਜੀਤ ਵਾਲੀਆ ਵੱਲੋਂ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮੁਕੰਮਲ ਕਰਨ ਵਾਲੇ 32 ਬੀ.ਐਲ.ਓਜ਼ ਦਾ ਸਨਮਾਨ ਟੁੱਟੀਆਂ ਸੜਕਾਂ ਨੇ ਖਰੜ ਦੀ ਟ੍ਰੈਫਿਕ ਦਾ ਦਮ ਘੁੱਟਿਆ, ਸਥਾਨਕ ਬਜ਼ਾਰੀ ਕਾਰੋਬਾਰ ਦਾ ਲੱਕ ਤੋੜਿਆ : ਖੇੜਾ ਰਾਜ ਲਾਲੀ ਗਿੱਲ ਨੇ ਮਲੋਟ ਵਿਖੇ ਲੋਕ ਅਦਾਲਤ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਕਰਮਜੀਤ ਸਿੰਘ ਰਿੰਟੂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਅਤੇ ਵਰਦੀਆਂ ਵੰਡੀਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਨੇ ਸੰਭਾਲੇ ਅਹੁਦੇ ਸਰਕਾਰੀ ਸਕੂਲ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ: ਵਿਧਾਇਕ ਡਾ. ਅਜੈ ਗੁਪਤਾ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਹਲਕੇ ਦੇ ਪਿੰਡਾਂ ਵਿੱਚ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਪਦਮ ਭੂਸ਼ਣ ਤਰਲੋਚਨ ਸਿੰਘ ਪਹਿਲੇ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਮੁੱਖ ਮੰਤਰੀ ਦੀ ਡੇਅਰੀ ਖੇਤਰ ਲਈ ਪੰਜ ਵੱਡੀਆਂ ਘੋਸ਼ਣਾਵਾਂ, ਮਹਿਲਾ ਸ਼ਕਤੀਕਰਨ ਨੂੰ ਮਿਲੇਗਾ ਹੁਲਾਰਾ ਨਿਰਧਾਰਤ ਸਮਾਂ ਸੀਮਾ ਵਿੱਚ ਪੂਰੀਆਂ ਹੋਣ ਭਵਨ ਅਤੇ ਸੜਕ ਪ੍ਰੋਜੈਕਟ - ਰਣਬੀਰ ਗੰਗਵਾ ਸੰਤ ਮਹਾਪੁਰਖ ਸਮਾਜ ਨੂੰ ਸੱਚ, ਸੇਵਾ ਅਤੇ ਰਾਸ਼ਟਰ ਭਗਤੀ ਦਾ ਰਾਹ ਦਿਖਾਉਂਦੇ ਹਨ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਜਾਰੀ ਵਿੱਚ ਹਰਿਆਣਾ ਜਨਤਕ ਇੰਟਰਪ੍ਰਾਈਸਿਜ਼ ਬਿਊਰੋ ਦੇ ਚੇਅਰਮੈਨ ਮੋਹਨ ਲਾਲ ਬਡੌਲੀ ਨੇ ਅਹੁਦਾ ਸੰਭਾਲਿਆ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਅਤੇ ਪ੍ਰਬੰਧਾਂ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਪਹਿਲ : ਸਿੱਖਿਆ ਮੰਤਰੀ ਮਹੀਪਾਲ ਢਾਂਡਾ ਹਰਿਆਣਾ ਸਰਕਾਰ ਨੇ ਪ੍ਰਮਾਣਿਤ ਜ਼ਮੀਨ ਦੇ ਰਿਕਾਰਡ ਕੀਤੇ ਆਨਲਾਈਨ ਵਿਪੁਲ ਗੋਇਲ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਸੁਣੀਆਂ 14 ਸ਼ਾਇਕਤਾਂ, 11 ਸ਼ਿਕਾਇਤਾਂ ਦਾ ਮੌਕੇ ਉੱਤੇ ਹੀ ਕੀਤਾ ਨਿਪਟਾਰਾ

 

ਬਾਕਸ ਕ੍ਰਿਕੇਟ ਲੀਗ ਪੰਜਾਬ ਦਾ ਦੂਸਰਾ ਮੈਚ ਰਿਹਾ ਅਲੱਗ

ਚੰਡੀਗੜ੍ਹੀਏ ਯੈੰਕਿਜ਼' ਅਤੇ 'ਲੁਧਿਆਣਵੀ ਟਾਈਗਰਸ' ਵਿੱਚ ਹੋਇਆ ਬਾਕਸ ਕ੍ਰਿਕੇਟ ਲੀਗ ਪੰਜਾਬ ਦਾ ਦੂਸਰਾ ਮੈਚ

ਬਾਕਸ ਕ੍ਰਿਕੇਟ ਲੀਗ ਪੰਜਾਬ ਦਾ ਦੂਸਰਾ ਮੈਚ ਰਿਹਾ ਅਲੱਗ

Web Admin

Web Admin

5 Dariya News

ਚੰਡੀਗੜ੍ਹ , 05 Jun 2016

Last updated on: Jun 05, 2016, 00:00 IST

ਬਾਕਸ ਕ੍ਰਿਕੇਟ ਲੀਗ ਪੰਜਾਬ ਦੀ ਸ਼ੁਰੂਆਤ ਬੜੀ ਧੂਮਧਾਮ ਨਾਲ ਕੀਤੀ ਗਈ। ਹਾਲਾਂਕਿ ਬੀਸੀਐਲ ਪੰਜਾਬ ਦਾ ਪਹਿਲਾ ਮੈਚ ਜੋ ਕਿ ਰਾਇਲ ਪਟਿਆਲਵੀ ਅਤੇ ਅੰਬਰਸਰੀਏ ਹਾਕਸ ਦੇ ਵਿੱਚ ਸੀ ਉਹ ਕਾਫੀ ਹੰਗਾਮੇ ਵਾਲਾ ਰਿਹਾ। ਜਿੱਥੇ ਟੀਮਾਂ ਵਿੱਚ ਹੋਏ ਟਕਰਾਵ ਤੋਂ ਬਾਅਦ ਵੀ ਦੋਨਾਂ ਟੀਮਾਂ ਦੇ ਮਾਲਿਕ ਅਮੀਸ਼ਾ ਪਟੇਲ ਅਤੇ ਕਰਨ ਵਾਹੀ ਦੀਆਂ ਟੀਮਾਂ ਸ਼ਾਂਤ ਤਰੀਕੇ ਨਾਲ ਮੈਚ ਖੇਡਦੇ ਨਜ਼ਰ ਆਏ।ਉੱਥੇ ਦੂਸਰਾ ਮੈਚ ਪਹਿਲੇ ਮੈਚ ਦੇ ਬਿਲਕੁਲ ਉਲਟ ਰਿਹਾ। ਦੂਸਰਾ ਮੈਚ ਫੁੱਲ ਰੋਮਾਂਚ ਅਤੇ ਮਨੋਰੰਜਨ ਦਾ ਪੈਕਜ ਸਾਬਿਤ ਹੋਇਆ। ਇਸ ਮੈਚ ਵਿੱਚ ਦੋਨੋਂ ਟੀਮਾਂ ਵਿੱਚ ਮੁਕਾਬਲਾ ਬਰਾਬਰੀ ਦਾ ਰਿਹਾ ਪਰ ਖਿਡਾਰੀ ਇੱਕ ਦੂਸਰੇ ਨੂੰ ਮੁਕਾਬਲੇ ਦੀ ਨਜ਼ਰ ਤੋਂ ਦੇਖਦੇ ਹੋਏ ਇੱਕ ਦੂਸਰੇ ਨੂੰ ਫਲਾਇੰਗ ਕਿਸ ਦਿੰਦੇ ਨਜ਼ਰ ਆਏ। ਡੇਲੀ ਸੋਪ 'ਸਾਥ ਨਿਭਾਨਾ ਸਾਥੀਆ' ਦੀ ਫ਼ਿਰੋਜ਼ਾ ਖਾਨ ਜੋ ਕਿ 'ਲੁਧਿਆਣਵੀ ਟਾਇਗਰਸ' ਦੀ ਟੀਮ ਵਿੱਚ ਹੈ ਉਹ ਸੱਤਵੇਂ ਆਸਮਾਨ ਤੇ ਨਜ਼ਰ ਆਈ ਕਿਉਂਕਿ ਉਨ੍ਹਾਂ ਦੇ ਕ੍ਰਸ਼ ਜੱਸੀ ਗਿੱਲ ਦੂਸਰੀ ਟੀਮ ਵਿੱਚ ਖੇਡਦੇ ਨਜ਼ਰ ਆਏ। ਉੱਥੇ 'ਲੁਧਿਆਣਵੀ ਟਾਈਗਰਸ' ਦੀ ਫੀਮੇਲ ਖਿਡਾਰੀ 'ਚੰਡੀਗੜ੍ਹੀਏ ਯੈੰਕਿਜ਼' ਦੇ ਖਿਡਾਰੀ ਏ.ਕੇ ਨੂੰ ਡਿਸਟ੍ਰੈਕਟ ਕਰਨ ਲਈ ਉਨ੍ਹਾਂ ਨੂੰ ਫਲਾਇੰਗ ਕਿਸ ਦਿੰਦੀ ਨਜ਼ਰ ਆਈ। ਮੈਚ ਦੀ ਪਹਿਲੀ ਪਾਰੀ ਚੰਡੀਗੜ੍ਹੀਏ ਯੈੰਕਿਜ਼ ਨੇ ਖੇਡੀ ਜਿਨ੍ਹਾਂ ਨੇ 1 ਵਿਕਟਾਂ ਦੇ ਨੁਕਸਾਨ ਤੇ 14 ਰਨ ਬਣਾਏ ਤਾਂ 'ਲੁਧਿਆਣਵੀ ਟਾਇਗਰਸ' ਨੇ ਲਕਸ਼ ਪੂਰਾ ਕਰਦੇ ਹੋਏ ਮੈਚ ਤੇ ਆਪਣੀ ਜਿੱਤ ਦਰਜ਼ ਕੀਤੀ। 

ਦੋਨਾਂ ਦੀਆਂ ਟੀਮਾਂ ਦੀਆਂ ਫੀਮੇਲ ਖਿਡਾਰੀ ਮੈਚ ਵਿੱਚ ਬੇਹੱਦ ਚੰਗਾ ਖੇਡਦੀ ਨਜ਼ਰ ਆਈਆਂ। ਟੀਮ 'ਲੁਧਿਆਣਵੀ ਟਾਇਗਰਸ' ਦੀ ਖਿਡਾਰੀ ਜਸਵੀਰ ਕੌਰ ਅਤੇ ਫ਼ਿਰੋਜ਼ਾ ਖਾਨ ਨੇ ਦੋ ਵਿਕੇਟ ਲਏ ਅਤੇ ਅਲੋਕ ਨਰੂਲਾ ਨੇ 68 ਰਨ ਬਣਾਕੇ ਹਾਇਸਟ ਸਕੋਰ ਆਪਣੇ ਨਾਮ ਕੀਤਾ।'ਚੰਡੀਗੜ੍ਹੀਏ ਯੈੰਕਿਜ਼' ਨੇ ਮਾਹੌਲ ਨੂੰ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਵੱਡਾ ਯੋਗਦਾਨ ਦਿੱਤਾ। ਮੈਚ ਦੀ ਇਨਿੰਗ੍ਜ਼ ਦੇ ਦੌਰਾਨ ਪੰਜਾਬੀ ਸੰਗੀਤ ਇੰਡਸਟਰੀ ਦੇ ਮਸ਼ਹੂਰ ਗਾਇਕ 'ਚੰਡੀਗੜ੍ਹੀਏ ਯੈੰਕਿਜ਼' ਦੇ ਜੱਸੀ ਗਿੱਲ ਅਤੇ ਬੱਬਲ ਰਾਏ ਨੇ ਆਪਣੀ ਡਾਂਸ ਪਰਫਾਰਮੰਸ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ।ਮੈਚ ਦੀ ਸੱਭ ਤੋਂ ਮਜ਼ੇਦਾਰ ਗੱਲ ਤਾਂ ਇਹ ਰਹੀ ਕਿ ਦੋਨੋਂ ਟੀਮਾਂ ਹਾਈਪਰਕਮਪੀਟੇਟਿਵ ਹੋਣ ਦੇ ਨਾਲ ਨਾਲ ਸ਼ਾਂਤ ਅਤੇ ਠੰਡੇ ਤਰੀਕੇ ਨਾਲ ਮਸਤੀ ਕਰਦੀ ਨਜ਼ਰ ਆਈ। ਇੱਥੇ ਹੀ ਨਹੀ ਇਸ ਤੋਂ ਬਾਅਦ ਮੈਚ ਦਾ ਇੱਕ ਹੋਰ ਮਜ਼ੇਦਾਰ ਪਾਰਟ ਸਾਹਮਣੇ ਆਇਆ ਜਦੋਂ 'ਚੰਡੀਗੜ੍ਹੀਏ ਯੈੰਕਿਜ਼' 'ਲੁਧਿਆਣਵੀ ਟਾਇਗਰਸ' ਤੋਂ ਮੈਚ ਹਾਰਨ ਲੱਗੀ ਤਾਂ 'ਚੰਡੀਗੜ੍ਹੀਏ ਯੈੰਕਿਜ਼' ਦੇ ਖਿਡਾਰੀ ਸੁੱਖ ਈ ਨੇ ਉੱਥੇ ਮੌਜੂਦ ਢੋਲ ਬਜਾਉਣ ਵਾਲਿਆਂ ਨੂੰ ਪੈਸੇ ਦਿੱਤੇ ਤਾਂ ਕਿ ਉਹ 'ਲੁਧਿਆਣਵੀ ਟਾਇਗਰਸ' ਦੇ ਛੱਕੇ ਮਾਰਨ ਤੇ ਢੋਲ ਨਾ ਬਜਾਉਣ। ਆਪਣੇ ਪਸੰਦੀਦਾ ਖਿਡਾਰੀਆਂ ਨੂੰ ਇਸ ਤਰ੍ਹਾਂ ਇੱਕ ਅਲੱਗ ਅਵਤਾਰ ਵਿੱਚ ਅਤੇ ਮਸਤੀ ਕਰਦੇ ਸ਼ਾਇਦ ਹੀ ਉਨ੍ਹਾਂ ਦੇ ਫੈਨਸ ਨੇ ਕਦੇ ਉਨ੍ਹਾਂ ਦੇਖਿਆ ਜੋ ਕਿ ਫੈਨਸ ਦੇ ਲਈ ਇੱਕ ਡਿਲਾਇਟ ਤੋਂ ਘੱਟ ਨਹੀਂ।ਅਸਲ ਵਿੱਚ ਇਹ ਹੀ ਹੈ ਬਾਕਸ ਕ੍ਰਿਕੇਟ ਲੀਗ ਪੰਜਾਬ ਜੋ ਕਿ ਕ੍ਰਿਕੇਟ ਅਤੇ ਇੰਟਰਟੇਨਮੇੰਟ ਨਾਲ ਭਰਪੂਰ ਹੈ। ਬੀਸੀਐਲ-ਪੰਜਾਬ ਨੂੰ ਲੈ ਕੇ ਆਏ ਹਨ ਲਿਓਸਟਰਾਇਡ ਇੰਟਰਟੇਨਮੇਂਟ ਪ੍ਰਾ. ਲਿ. ਅਤੇ ਜੈਮ ਟੈਲੀਮੀਡੀਆ ਵਰਕਸ ਪ੍ਰਾ. ਲਿ. ਜਿਸ ਵਿੱਚ ਸਹਿਯੋਗ ਦੇ ਰਹੇ ਹਨ ਬਾਲਾਜੀ ਟੇਲੀਫਿਲ੍ਮ੍ਸ ਅਤੇ ਮੈਰਿਨੇਟਿੰਗ ਫਿਲ੍ਮ੍ਸ। ਇਹ ਲੀਗ 9X ਟਸ਼ਨ, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਤੇ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਸਾਰਿਤ ਕੀਤੀ ਜਾ ਰਹੀ ਹੈ।

 

Tags: SPORTS NEWS , POLLYWOOD

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD