Saturday, 25 July 2026

 

 

ਖ਼ਾਸ ਖਬਰਾਂ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ‘ਓਪਨ ਹੀਅਰਿੰਗ ਕੈਂਪਾਂ’ ਦੀ ਕੀਤੀ ਪ੍ਰਧਾਨਗੀ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵੱਲੋਂ "ਦੀ ਇੰਕਲੂਸਿਵ ਕਲਾਸਰੂਮ: ਬ੍ਰਿਜਿੰਗ ਗੈਪਸ ਵਿਦ ਆਡੀਓ-ਵੀਡੀਓ ਸਟ੍ਰੈਟਜੀਜ਼" ਵਿਸ਼ੇ 'ਤੇ ਤਿੰਨ-ਰੋਜ਼ਾ ਵਰਕਸ਼ਾਪ ਦਾ ਆਯੋਜਨ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਆਊਟਸੋਰਸਡ ਕਰਮਚਾਰੀ ਆਰਡੀਨੈਂਸ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ ਪਟਿਆਲਾ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਅਜੀਤਪਾਲ ਸਿੰਘ ਕੋਹਲੀ ਸ਼੍ਰੀ ਗੁਰੂ ਰਵਿਦਾਸ ਸਮਰਸਤਾ ਸੰਕਲਪ ਅਭਿਆਨ 'ਤੇ ਭਾਜਪਾ ਚੰਡੀਗੜ੍ਹ ਦੀ ਸੂਬਾ ਪੱਧਰੀ ਵਰਕਸ਼ਾਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਨਾਜ ਮੰਡੀ ਸਰਦੂਲਗੜ੍ਹ ਵਿਖੇ 3.20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਫ਼ਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ : ਚੇਅਰਮੈਨ ਚੰਦਨ ਕੁਮਾਰ ਗਰੇਵਾਲ ਸਿੱਖਿਆ ਦੇ ਖੇਤਰ 'ਚ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਕਰਨਗੀਆਂ ਹੋਰ ਮਜ਼ਬੂਤ : ਬ੍ਰਮ ਸ਼ੰਕਰ ਜਿੰਪਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਨਪੁਰ ਥਿਆੜਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਗੁਰਮੀਤ ਸਿੰਘ ਖੁੱਡੀਆ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਤਿੰਨ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ ਰਵਿੰਦਰ ਸਿੰਘ ਖੇੜਾ ਵੱਲੋਂ ਖਰੜ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਫੌਜੀ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੇ ਜਜ਼ਬੇ ਦਾ ਮੁੱਲ ਕੋਈ ਨਹੀਂ ਦੇ ਸਕਦਾ : ਕੁਲਤਾਰ ਸਿੰਘ ਸੰਧਵਾਂ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਹੋਈ, 15 ਵਿੱਚੋਂ 13 ਮਾਮਲਿਆਂ ਦਾ ਮੌਕੇ ਉੱਤੇ ਕੀਤਾ ਹੱਲ ਨੌਜਵਾਨਾਂ ਦੇ ਨਾਂ 'ਤੇ ਕਾਂਗਰਸ ਵੱਲੋਂ ਰਾਜਨੀਤੀ ਕਰਨਾ ਮੰਦਭਾਗਾ, ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਸਮੇਂ ਸਿਰ ਅਤੇ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਉਣਾ ਹੈ : ਸ਼ਿਆਮ ਸਿੰਘ ਰਾਣਾ ਸੂਬੇ ਨੂੰ ਮਿਲੇ 100 ਹੋਰ ਆਮ ਆਦਮੀ ਕਲੀਨਿਕ, ਕੁੱਲ ਗਿਣਤੀ 1,090 'ਤੇ ਪੁੱਜੀ : ਡਾ. ਬਲਬੀਰ ਸਿੰਘ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਬਲਾਕ ਸੀਤੋ ਗੁਨੋ ਦੇ ਪਿੰਡ ਖੁਈਖੇੜਾ ਰੁਕਨਪੁਰਾ ਵਿਖੇ ਆਮ ਆਦਮੀ ਕਲੀਨਕ ਦਾ ਉਦਘਾਟਨ

 

ਜ਼ੁਰਮਾਂ ਵਾਲੇ ਨਾਟਕਾਂ ਵਿਚ ਰਾਸ਼ਟਰਵਾਦ ਅਤੇ ਜਾਗਰੂਕਤਾ ਨੂੰ ਬੜਾਵਾ ਦੇਣਾ ਜ਼ਰੂਰੀ – ਸਰਵਨ ਸਿੰਘ ਫਿਲੌਰ

ਕ੍ਰਾਈਮ ਸੀਰੀਅਲ ਵਾਰਦਾਤ ਸ਼ੁਰੂ

ਜ਼ੁਰਮਾਂ ਵਾਲੇ ਨਾਟਕਾਂ ਵਿਚ ਰਾਸ਼ਟਰਵਾਦ ਅਤੇ ਜਾਗਰੂਕਤਾ ਨੂੰ ਬੜਾਵਾ ਦੇਣਾ ਜ਼ਰੂਰੀ – ਸਰਵਨ ਸਿੰਘ ਫਿਲੌਰ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 06 Jun 2013

Last updated on: Jun 06, 2013, 00:00 IST

ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਸਰਵਨ ਸਿੰਘ ਫਿਲੌਰ ਸਮਾਜ ਵਿਚ ਵੱਧ ਰਹੇ ਜ਼ੁਰਮਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾ ਵਿਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨ ਦੀ ਗੱਲ ਵੀ ਆਖੀ ਤਾਂ ਜੋ ਸਮਾਜ ਨੂੰ ਜ਼ੁਰਮਾਂ ਤੋਂ ਮੁਕਤ ਅਤੇ ਸਿਹਤਮੰਦ ਅਤੇ ਭਾਈਚਾਰਕ ਮਾਹੌਲ ਬਣਾਇਆ ਜਾ ਸਕੇ। ਕੈਨੇਡਾ ਅਤੇ ਭਾਰਤ ਵਿਚ ਚਲਦੇ ਝੰਜਾਰ ਟੀ ਵੀ ਚੈਨਲ ਲਈ ਰਾਜਪੂਤ ਫ਼ਿਲਮ ਪ੍ਰੋਡਕਸ਼ਨ ਵਲੋਂ ਤਿਆਰ ਕੀਤੇ ਗਏ ਟੀ ਵੀ ਸੀਰੀਅਲ ਵਾਰਦਾਤ ਨੂੰ ਸਥਾਨਕ ਪ੍ਰੈਸ ਕਲਬ ਵਿਖੇ ਲਾਂਚ ਕਰਨ ਦੇ ਮੌਕੇ ਇਕੱਠ ਨੂੰ ਸੰਬੋਧਤ ਕਰਦੇ ਹੋਏ ਸ. ਫਿਲੋਰ ਨੇ ਕਿਹਾ ਕਿ ਜ਼ੁਰਮਾਂ ਨਾਲ ਸਬੰਧਤ ਲੜੀਵਾਰ ਨਾਟਕਾਂ ਰਾਹੀਂ ਲੋਕਾਂ ਵਿਚ ਸਿਰਫ ਜਾਗਰੂਕਤਾ ਜਾਣ ਦਾ ਉਦੇਸ਼ ਨਹੀ ਹੋਣਾ ਚਾਹੀਦਾ ਸਗੋ ਉਨ੍ਹਾਂ ਨੂੰ ਇਸ ਸਬੰਧ ਵਿਚ ਸਿੱਖਿਅਤ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ , ਪੀਰਾਂ ਦੀ ਧਰਤੀ ਹੈ ਅਤੇ ਇਹ ਭਾਰਤ ਵਿਚ ਇਕ ਸ਼ਾਤੀ ਪੂਰਨ ਖੇਤਰ ਹੈ। ਪਰ ਫਿਰ ਵੀ ਅਜਿਹੇ ਲੜੀਵਾਰਾਂ ਰਾਹੀਂ ਲੋਕਾਂ ਵਿਚ ਨਿਘਰ ਰਹੀਆਂ ਮਾਨਵੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। 

ਉਨ੍ਹਾਂ ਨੇ ਪੰਜਾਬ ਦੇ ਨੋਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਕ ਨਿਘਾਰਾਂ ਤੋਂ ਦੂਰ ਰਹਿਣ ਲਈ ਆਖਿਆ ਅਤੇ ਉਨ੍ਹਾਂ ਨੂੰ ਰਾਜ ਦੀਆਂ ਅਮੀਰ ਕਦਰਾਂ ਕੀਮਤਾਂ ਨੂੰ ਬਣਾਈ ਰੱਖਣ ਲਈ ਅੱਗੇ ਆਉਣ ਲਈ ਸਮਾਜ ਵਿਚ ਨਿੱਘਰ ਰਹੀਆਂ ਮਨੁਖੀ ਕਦਰਾ ਕੀਮਤਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸ. ਫਿਲੋਰ ਨੇ ਕਿਹਾ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿਚ ਨੈਤਿਕ ਕਦਰਾਂ ਕੀਮਤਾਂ ਆਧਾਰਤ ਸਿੱਖਿਆ ਲਾਗੂ ਕਰਕੇ ਇਸ ਵਿਚ ਇਨਕਲਾਬੀ ਤਬਦੀਲੀ ਲਿਆÀਣ ਦੀ ਲੋੜ ਹੈ ਤਾਂ ਜੋ ਵਿਦਿਆਰਥੀਆਂ ਦਾ ਮਨ ਦੇਸ਼ ਲਈ ਕੁਝ ਵਧੀਆਂ ਕਰਨ ਨੂੰ ਤਰਾਸ਼ਿਆ ਜਾ ਸਕੇ। ਜ਼ੁਰਮਾਂ ਨੂੰ ਨੰਗਾ ਕਰਨ ਲਈ ਇਲੈਕਟਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਸ. ਫਿਲੌਰ ਨੇ ਕਿਹਾ ਕਿ ਮੀਡੀਆ ਨੂੰ ਜ਼ੁਰਮਾਂ ਨੂੰ ਘਟਾਉਣ ਲਈ ਭੁਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੀ ਸਰਗਰਮ ਭੂਮਿਕਾ ਦੇ ਨਾਲ ਇਹ ਜ਼ੁਰਮ ਨੰਗ ਹੋ ਰਹੇ ਹਨ ਅਤੇ ਉਨ੍ਹਾਂ ਵਿਰੁਧ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਬੋਲਦੇ ਹੋਏ ਕੈਨੇਡਾ ਦੇ ਸਾਬਕਾ ਸੰਸਦ ਮੈਂਬਰ ਸ੍ਰੀ ਗੁਰਬਖਸ਼ ਸਿੰਘ ਮੱਲੀ ਨੇ ਕਿਹਾ ਕਿ ਜ਼ੁਰਮ ਵਿਸ਼ਵ ਭਰ ਵਿਚ ਚਿੰਤਾ ਦਾ ਵਿਸ਼ਾ ਹੈ ਅਤੇ ਇਨ੍ਹਾਂ ਉੱਪਰ ਜਨਤਕ ਹਿੱਤਾ ਦੇ ਮੱਦੇਨਜ਼ਰ ਨਿਯੰਤਰਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ। 

 

Tags: Sarvan Singh Phillor

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD