Saturday, 25 July 2026

 

 

ਖ਼ਾਸ ਖਬਰਾਂ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ‘ਓਪਨ ਹੀਅਰਿੰਗ ਕੈਂਪਾਂ’ ਦੀ ਕੀਤੀ ਪ੍ਰਧਾਨਗੀ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵੱਲੋਂ "ਦੀ ਇੰਕਲੂਸਿਵ ਕਲਾਸਰੂਮ: ਬ੍ਰਿਜਿੰਗ ਗੈਪਸ ਵਿਦ ਆਡੀਓ-ਵੀਡੀਓ ਸਟ੍ਰੈਟਜੀਜ਼" ਵਿਸ਼ੇ 'ਤੇ ਤਿੰਨ-ਰੋਜ਼ਾ ਵਰਕਸ਼ਾਪ ਦਾ ਆਯੋਜਨ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਆਊਟਸੋਰਸਡ ਕਰਮਚਾਰੀ ਆਰਡੀਨੈਂਸ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ ਪਟਿਆਲਾ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਅਜੀਤਪਾਲ ਸਿੰਘ ਕੋਹਲੀ ਸ਼੍ਰੀ ਗੁਰੂ ਰਵਿਦਾਸ ਸਮਰਸਤਾ ਸੰਕਲਪ ਅਭਿਆਨ 'ਤੇ ਭਾਜਪਾ ਚੰਡੀਗੜ੍ਹ ਦੀ ਸੂਬਾ ਪੱਧਰੀ ਵਰਕਸ਼ਾਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਨਾਜ ਮੰਡੀ ਸਰਦੂਲਗੜ੍ਹ ਵਿਖੇ 3.20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਫ਼ਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ : ਚੇਅਰਮੈਨ ਚੰਦਨ ਕੁਮਾਰ ਗਰੇਵਾਲ ਸਿੱਖਿਆ ਦੇ ਖੇਤਰ 'ਚ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਕਰਨਗੀਆਂ ਹੋਰ ਮਜ਼ਬੂਤ : ਬ੍ਰਮ ਸ਼ੰਕਰ ਜਿੰਪਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਨਪੁਰ ਥਿਆੜਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਗੁਰਮੀਤ ਸਿੰਘ ਖੁੱਡੀਆ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਤਿੰਨ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ ਰਵਿੰਦਰ ਸਿੰਘ ਖੇੜਾ ਵੱਲੋਂ ਖਰੜ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਫੌਜੀ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੇ ਜਜ਼ਬੇ ਦਾ ਮੁੱਲ ਕੋਈ ਨਹੀਂ ਦੇ ਸਕਦਾ : ਕੁਲਤਾਰ ਸਿੰਘ ਸੰਧਵਾਂ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਹੋਈ, 15 ਵਿੱਚੋਂ 13 ਮਾਮਲਿਆਂ ਦਾ ਮੌਕੇ ਉੱਤੇ ਕੀਤਾ ਹੱਲ ਨੌਜਵਾਨਾਂ ਦੇ ਨਾਂ 'ਤੇ ਕਾਂਗਰਸ ਵੱਲੋਂ ਰਾਜਨੀਤੀ ਕਰਨਾ ਮੰਦਭਾਗਾ, ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਸਮੇਂ ਸਿਰ ਅਤੇ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਉਣਾ ਹੈ : ਸ਼ਿਆਮ ਸਿੰਘ ਰਾਣਾ ਸੂਬੇ ਨੂੰ ਮਿਲੇ 100 ਹੋਰ ਆਮ ਆਦਮੀ ਕਲੀਨਿਕ, ਕੁੱਲ ਗਿਣਤੀ 1,090 'ਤੇ ਪੁੱਜੀ : ਡਾ. ਬਲਬੀਰ ਸਿੰਘ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਬਲਾਕ ਸੀਤੋ ਗੁਨੋ ਦੇ ਪਿੰਡ ਖੁਈਖੇੜਾ ਰੁਕਨਪੁਰਾ ਵਿਖੇ ਆਮ ਆਦਮੀ ਕਲੀਨਕ ਦਾ ਉਦਘਾਟਨ

 

ਪੰਜਾਬ ਨੇ 1096.76 ਲੱਖ ਰੁਪਏ ਵਿਰਾਸਤੀ ਇਮਾਰਤਾਂ ਦੀ ਸਾਂਭ ਲਈ ਖਰਚੇ-ਫਿਲੌਰ

30 ਵਿਰਾਸਤੀ ਇਮਾਰਤਾਂ ਦਾ ਕੰਮ ਮੁਕੰਮਲ 2 ਦਾ ਕੰਮ ਜ਼ਾਰੀ, ਐਂਗਲੋ ਸਿੱਖ ਜੰਗਾਂ ਵਾਲੇ ਵਿਰਾਸਤੀ ਸਥਾਨਾਂ ਦਾ ਕੰਮ ਮੁਕੰਮਲ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 24 Nov 2013

Last updated on: Nov 24, 2013, 00:00 IST

ਪੰਜਾਬ ਸਰਕਾਰ ਨੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਲਈ ਸਾਲ 2007 ਤੋਂ ਹੁਣ ਤਕ 1096.76 ਲੱਖ ਰੁਪਏ ਖਰਚ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸਵਰਨ ਸਿੰਘ ਫਿਲੋਰ ਨੇ ਦੱਸਿਆ ਕਿ ਇਸ ਰਕਮ ਨਾਲ ਪੰਜਾਬ ਵਿਚ 32 ਵਿਰਾਸਤੀ ਇਮਾਰਤਾਂ ਦੀ ਦਿੱਖ ਨੂੰ ਸੰਵਾਰਨ ਦਾ ਕੰਮ ਨੇਪਰੇ ਚਾੜਿਆ ਗਿਆ ਹੈ।ਉਨਾਂ ਦੱਸਿਆ ਕਿ ਮੁਗਲ ਸਰਾਈ ਸੰਭੂ ਦੀ ਸਾਂਭ ਸੰਭਾਲ ਦਾ ਕੰਮ 75.32 ਲੱਖ, ਸੰਭੂ ਕੰਪਲੈਕਸ ਨਾਲ ਕਾਰ ਪਾਰਕਿੰਗ ਬਣਾਉਣ ਦਾ ਕੰਮ 40.30 ਲੱਖ, ਸੀਸ ਮਹਿਲ ਪਟਿਆਲਾ ਦਾ ਕੰਮ 86.91 ਲੱਖ, ਚਾਰਬਾਗ ਪਟਿਆਲਾ ਵਿਖੇ ਲੈਂਡਸਕੇਪਿੰਗ ਦਾ ਕੰਮ 101 ਲੱਖ, ਬਨਾਸਰ ਘਰ ਪਟਿਆਲਾ ਦਾ ਕੰਮ 92.62 ਲੱਖ, ਸਾਹੀ ਸਮਾਧਾਂ ਪਟਿਆਲਾ ਦਾ ਕੰਮ 46.38 ਲੱਖ, ਅਟਾਰੀ ਮਹਿਲ ਅਤੇ ਸਮਾਧੀ ਕੰਪਲੈਕਸ ਦਾ ਕੰਮ 94.26 ਲੱਖ, ਪੁਲ ਕੰਜਰੀ ਦਾ ਕੰਮ 54.50 ਲੱਖ, ਸਾਈ ਅਮਾਨਤ ਖਾਨ ਕੰਪਲੈਕਸ ਦਾ ਕੰਮ 27 ਲੱਖ, ਸਮਰ ਪੈਲੇਸ, ਰਾਮ ਬਾਗ ਗਾਰਡਨ ਅੰਮ੍ਰਿਤਸਰ ਦਾ ਕੰਮ 10.65 ਲੱਖ, ਸਿਵਲ ਡੀਫੈਂਸ ਡਿਓੜੀ ਰਾਮਬਾਗ ਗਾਰਡਨ ਅੰਮ੍ਰਿਤਸਰ ਦਾ ਕੰਮ 18.63 ਲੱਖ, ਰਾਮਬਾਗ ਗਾਜਡਨ ਅੰਮ੍ਰਿਤਸਰ ਦਾ ਕੰਮ 15.62 ਲੱਖ, ਰਾਮਬਾਗ ਗੇਟ, ਅੰਮ੍ਰਿਤਸਰ ਦਾ ਕੰਮ 7.78 ਲੱਖ, ਜਨਰਲ ਡਾਇਰ ਬੰਗਲਾ ਅੰਮ੍ਰਿਤਸਰ ਦਾ ਕੰਮ 113.05 ਲੱਖ, ਡੇਰਾ ਬਾਬਾ ਨਾਨਕ ਵਿਖੇ ਪਾਰਕਿੰਗ ਦਾ ਕੰਮ 27.92 ਲੱਖ, ਗੁਰੂ ਕੀ ਮਸੀਤ ਸ੍ਰੀ ਹਰਗੋਬਿੰਦਪੁਰ ਦਾ ਕੰਮ 44.40 ਲੱਖ, ਦਰਗਾਹ ਮਸੀਨਾ ਗੁਰਦਾਸਪੁਰ ਦਾ ਕੰਮ 91.17 ਲੱਖ, 19ਵੀਂ ਸਦੀ ਚਰਚ ਕੰਪਲੈਕਸ ਬਟਾਲਾ ਦਾ ਕੰਮ 10.10 ਲੱਖ, ਨਾਭਾ ਵਿਖੇ ਮਹਾਰਾਜਾ ਹੀਰਾ ਸਿੰਘ ਸਮਾਧੀ ਦਾ ਕੰਮ 65.76 ਲੱਖ, ਸਿੰਚਾਈ ਮਹਿਮਾਨ ਘਰ ਫਿਰੋਜਪੁਰ ਦਾ ਕੰਮ 68 ਲੱਖ, ਮੌਰਿਸ ਮਸੀਤ ਕਪੂਰਥਲਾ ਦਾ ਕੰਮ 17.34 ਲੱਖ, ਸਾਲੀਮਾਰ ਬਾਗ ਕਪੂਰਥਲਾ ਵਿਖੇ ਲੈਂਡਸਕੇਪ ਦਾ ਕੰਮ 34.83 ਲੱਖ ਅਤੇ ਸਾਹੀ ਸਮਾਧਾਂ ਕਪੂਰਥਲਾ ਦਾ ਕੰਮ 20.10 ਲੱਖ ਨਾਲ ਨੇਪਰੇ ਚਾੜਿਆ।

ਸ੍ਰੀ ਫਿਲੌਰ ਨੇ ਦੱਸਿਆ ਕਿ ਇਹਨਾਂ ਤੋਂ ਇਲਾਵਾ ਐਂਗਲੋ ਸਿੱਖ ਲੜਾਈਆਂ ਵਾਲੇ ਸਥਾਨਾਂ ਵਿਚੋਂ ਮਿਸਰਵਾਲ ਵਿਖੇ 8.67 ਲੱਖ, ਮੁਦਕੀ ਵਿਖੇ 24.73 ਲੱਖ, ਫਿਰੋਜਪੁਰ ਅਜਾਇਬਘਰ ਦਾ ਕੰਮ 59.12 ਲੱਖ, ਆਲੀਵਾਲ ਦਾ ਕੰਮ 12.8 ਅਤੇ ਸਬਰਾਂਓ ਵਿਖੇ 7.83 ਲੱਖ ਨਾਲ ਸਰਕਾਰ ਵਲੋ ਕੰਮ ਕਰਵਾਏ ਗਏ ਹਨ ਤਾਂ ਜੋ ਵਿਰਾਸਤੀ ਇਮਾਰਤਾਂ ਦੀ ਵਧੀਆ ਸਾਂਭ ਸੰਭਾਲ ਕੀਤੀ ਜਾ ਸਕੇ। ਮੰਤਰੀ ਨੇ ਅਗੇ ਦੱਸਿਆ ਕਿ ਬਨਾਸਰ ਬਾਗ ਸੰਗਰੂਰ ਨਜਦੀਕ ਕੋਠੀ ਦੀ ਸਾਂਭ ਸੰਭਾਲ ਦਾ ਕੰਮ 53.23 ਲੱਖ ਅਤੇ ਬਨਾਸਰ ਬਾਗ ਸੰਗਰੂਰ ਨਜਦੀਕ ਬਾਰਾਂਦਰੀ ਦਾ ਕੰਮ 41.30 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ।ਫਿਲੋਰ ਨੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਪ੍ਰਤੀ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਅਮੀਰ ਇਤਿਹਾਸਕ ਸਭਿਆਚਾਰਕ ਵਿਰਾਸਤ ਦੀ ਸੰਭਾਲ ਪ੍ਰਤੀ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਮੁੱਖ ਮੰਤਰੀ ਸਰਦਾਰ ਪਰਕਾਸ ਸਿੰਘ ਬਾਦਲ ਦੀ ਅਗਵਾਈ ਵਿਚ ਕਈ ਅਜਿਹੇ ਇਤਿਹਾਸਕ ਕਦਮ ਚੁੱਕੇ ਗਏ ਹਨ ਜਿਸ ਦੇ ਤਹਿਤ ਸਰਕਾਰ ਵਲੋ ਕਰਤਾਰਪੁਰ ਵਿਖੇ ਦੇਸ ਦੀ ਆਜਾਦੀ ਦੇ ਪਰਵਾਨਿਆਂ ਦੀ ਅਦੁੱਤੀ ਯਾਦਗਾਰ ਜੰਗੇ-ਆਜਾਦੀ, ਅੰਮ੍ਰਿਤਸਰ ਵਿਖੇ ਸ੍ਰੀ ਰਾਮਤੀਰਥ ਮੰਦਿਰ, ਖੁਰਾਲਗੜ੍ਹ ਗੜ੍ਹਸੰਕਰ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਦੀ ਯਾਦਗਾਰ ਅਤੇ ਕਰਤਾਰਪੁਰ ਵਿਖੇ ਸ੍ਰੀ ਵਿਰਜਾਨੰਦ ਜੀ ਦੀ ਯਾਦਗਾਰ ਬਣਾਈ ਜਾ ਰਹੀ ਹੈ। 

 

Tags: sarvan singh phillor

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD