ਮਾ ਭਾਰਤੀ ਦੇ ਸੱਚੇ ਸਪੂਤ ਵੀਰ ਸ੍ਰੌਮਣੀ ਮਹਾਰਾਣਾ ਪ੍ਰਤਾਪ ਜੀ ਦਾ ਜਯੰਤੀ ਸਮਾਰੋਹ 8 ਮਈ ਨੂੰ ਪਿੰਡ ਮਲੋਆ ਵਿਖੇ ਮਨਾਇਆ ਜਾ ਰਿਹਾ ਹੈ। ਇਸ ਜਯੰਤੀ ਸਮਾਰੋਹ ਦੇ ਮੁੱਖ ਮਹਿਮਾਨ ਮਾਨਯੋਗ ਗਵਰਨਰ ਪੰਜਾਬ ਅਤੇ ਹਰਿਆਣਾ ਸੀ੍ਰ ਕਪਤਾਨ ਸਿੰਘ ਸੋਲੰਕੀ ਅਤੇ ਪ੍ਰਧਾਨ ਯੂਵਾ ਮੋਰਚਾ ਭਾਰਤ ਸੀ੍ਰ ਅਨੂਰਾਗ ਸਿੰਘ ਠਾਕੁਰ ਹੋਣਗੇ। ਇੱਸ ਜਯੰਤੀ ਸਮਾਰੋਹ ਦੇ ਸੰਬੰਧ ਵਿੱਚ ਇੱਕ ਵਿਸੇਸ ਮੀਟਿੰਗ ਪਿੰਡ ਚੌਲਟਾ ਵਿਖੇ ਦੀਪਕ ਰਾਣਾ ਦੀ ਪ੍ਰਧਾਨਗੀ ਹੇਠ ਰੱਖੀ ਗਈ। ਇਸ ਮੋਕੇ ਰਾਜਪੂਤ ਬਰਾਦਰੀ ਦੀਆ ਪ੍ਰਮੁੱਖ ਸੱਖਸਿਅਤਾ ਪੰਚ,ਸਰਪੰਚ,ਬਲਾਕ ਸੰਮਤੀ ਮੈਬਰ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆ ਦੇ ਨੁਮਾਇੰਦੇ ਵੀ ਪਹੁੰਚੇ। ਇਸ ਮੋਕੇ ਜਯੰਤੀ ਸਮਾਰੋਹ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਜਯੰਤੀ ਦਾ ਪੋਸਟਰ ਵੀ ਰਲੀਜ ਕੀਤਾ ਗਿਆ।
ਇਸ ਮੋਕੇ ਹਾਜਰ : ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਖਰੜ ਨਰਿੰਦਰ ਸਿੰਘ ਰਾਣਾ, ਸਾਬਕਾ ਮੀਤ ਪ੍ਰਧਾਨ ਯੂਵਾ ਮੋਰਚਾ ਪੰਜਾਬ ਰਾਣਾ ਭਾਨੂੰ ਪ੍ਰਤਾਪ, ਬਲਾਕ ਸੰਮਤੀ ਮੈਬਰ ਸ੍ਰੌਮਣੀ ਅਕਾਲੀ ਦਲ ਸੰਦੀਪ ਰਾਣਾ ਝੰਜੇੜੀ, ਸਰਪੰਚ ਚੌਲਟਾ ਕਲ੍ਹਾ ਰਾਏ ਸਿੰਘ ਰਾਣਾ, ਸਰਪੰਚ ਰੰਗੀਆਂ ਜਸਪਾਲ ਸਿੰਘ ਰਾਣਾ , ਵਿਸੰਬਰ ਨੀਟ ਬਡਾਲਾ, ਪਰਮਜੀਤ ਸੋਨ ਬਡਾਲਾ , ਹੈਪੀ ਮੱਛਲੀ ਕਲਾ੍ਹ, ਸੰਦੀਪ ਦੀਪਾ ਚੌਲਟਾ ਖੁਰਦ, ਸੈਕੀ ਮਲੋਆ, ਅਮਨ ਚੌਲਟਾ, ਜੈਮਲ ਚੌਲਟਾ, ਬਿੱਲਾ ਰੰਗੀਆਂ ਅਦਿ।