Friday, 10 May 2024

 

 

ਖ਼ਾਸ ਖਬਰਾਂ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ- "ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ" ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ! ਸਨੌਰ ਹਲਕੇ ਵਿੱਚ ਪ੍ਰਨੀਤ ਕੌਰ ਦੇ ਹੱਕ 'ਚ ਭਾਰੀ ਇਕੱਠ ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ ਆਪ ਦੇ ਸਹਿਯੋਗ ਨਾਲ ਕੇਂਦਰ ਵਿੱਚ ਅਗਲੀ ਸਰਕਾਰ ਬਣੇਗੀ : ਮੀਤ ਹੇਅਰ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਅਤੇ ਆਪਣੇ ਹਲਕੇ ਦੇ ਉੱਜਵਲ ਭਵਿੱਖ ਦਾ ਵਾਅਦਾ ਕੀਤਾ ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਐਨ.ਕੇ. ਸ਼ਰਮਾ

 

ਰੇਲ ਰਾਜਮੰਤਰੀ ਨਾਲ ਕਮਲ ਸ਼ਰਮਾ ਦੀ ਮੁਲਾਕਾਤ, ਫਿਰੋਜਪੁਰ-ਪੱਟੀ ਰੇਲ ਲਾਈਨ ਦਾ ਮੁੱਦਾ ਚੁੱਕਿਆ

ਦਿੱਲੀ-ਬਠਿੰਡਾ ਸ਼ਤਾਬਦੀ ਫਿਰੋਜਪੁਰ ਤੀਕ ਵਧਾਉਣ ਲਈ ਕੀਤਾ ਧੰਨਵਾਦ ,ਰੇਲ ਸੇਵਾ 'ਚ ਸੁਧਾਰ ਲਈ ਦਸ ਮੰਗਾਂ ਦਾ ਪੱਤਰ ਵੀ ਸੌਂਪਿਆ

ਰੇਲ ਰਾਜਮੰਤਰੀ ਨਾਲ ਕਮਲ ਸ਼ਰਮਾ ਦੀ ਮੁਲਾਕਾਤ, ਫਿਰੋਜਪੁਰ-ਪੱਟੀ ਰੇਲ ਲਾਈਨ ਦਾ ਮੁੱਦਾ ਚੁੱਕਿਆ

Web Admin

Web Admin

5 Dariya News

ਨਵੀਂ ਦਿੱਲੀ , 19 Mar 2016

ਪਿਛਲੇ ਕਈ ਸਾਲਾਂ ਤੋਂ ਲਮਕਦੀ ਚਲੀ ਆਰਹੀ ਫਿਰੋਜਪੁਰ-ਪੱਟੀ ਰੇਲ ਲਾਈਨ ਪਰਿਯੋਜਨਾ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਰੇਲ ਰਾਜਮੰਤਰੀ ਸ਼੍ਰੀ ਮਨੋਜ ਕੁਮਾਰ ਸਿਨਹਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਜਿੱਥੇ ਦਿੱਲੀ-ਬਠਿੰਡਾ ਸ਼ਤਾਬਦੀ ਐਕਸਪ੍ਰੈਸ ਨੂੰ ਫਿਰੋਜਪੁਰ ਤੀਕ ਵਧਾਉਣ ਲਈ ਰੇਲ ਰਾਜਮੰਤਰੀ ਦਾ ਧੰਨਵਾਦ ਕੀਤਾ ਉੱਥੇ ਹੀ ਰਾਜ ਅੰਦਰ ਰੇਲ ਸੇਵਾ ਵਿਚ ਸੁਧਾਰ ਲਈ ਦੱਸ ਮੰਗਾਂ ਦਾ ਪੱਤਰ ਵੀ ਸੌਂਪਿਆ।ਰੇਲ ਰਾਜਮੰਤਰੀ ਨਾਲ ਹੋਈ ਬੈਠਕ ਦਾ ਵੇਰਵਾ ਦਿੰਦਿਆਂ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਰੇਲ ਮੰਤਰਾਲੇ ਨੇ 11 ਅਪ੍ਰੈਲ, 2013 ਨੂੰ ਪੰਜਾਬ ਤੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਡੀਓ ਲੈਟਰ ਜਾਰੀ ਕਰਕੇ ਦੱਸਿਆ ਸੀ ਕਿ 25.47 ਕਿਲੋਮੀਟਰ ਲੰਮੀ ਫਿਰੋਜਪੁਰ-ਪੱਟੀ ਰੇਲ ਲਾਈਨ ਦੇ ਨਿਰਮਾਣ ਵਿਚ ਸਾਲ 2009-10 ਦੇ ਸਰਵੇ ਅਨੁਸਾਰ 147.29 ਕਰੋੜ ਰੂਪਏ ਦੀ ਲਾਗਤ ਆਵੇਗੀ। ਪੰਜਾਬ ਸਰਕਾਰ ਨੇ ਸਿਧਾਂਤਕ ਰੂਪ ਵਿਚ ਇਸ ਪਰਿਯੋਜਨਾ ਨੂੰ ਮੰਜੂਰੀ ਦਿੰਦੇ ਹੋਏ ਜਮੀਨ ਦੇਣ ਦੀ ਗੱਲ ਮੰਨ ਲਈ।

ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਇਸ ਪਰਿਯੋਜਨਾ ਦੇ ਪੂਰਾ ਹੋਨ ਨਾਲ ਜੰਮੂ ਸਿੱਧੇ ਤੌਰ ਤੇ ਗੁਜਰਾਤ ਨਾਲ ਜੁੜ ਜਾਵੇਗਾ ਅਤੇ ਇਸ ਵਿਚਕਾਰ ਚਲਨ ਵਾਲੀ ਰੇਲ ਗੱਡੀਆਂ ਨੂੰ ਪੂਰਾ ਪੰਜਾਬ ਨਹੀਂ ਘੁੰਮਨਾ ਪਵੇਗਾ। ਉੱਥੇ ਹੀ ਇਸ ਇਲਾਕੇ ਦੇ ਲੋਕਾਂ ਨੂੰ ਰੇਲ ਸੇਵਾ ਉਪਲਬਧ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੰਤਰਾਲੇ ਨੂੰ ਇਹ ਸਪਸ਼ਟ ਕਰਨ ਲਈ ਕਿਹਾ ਹੈ ਕਿ ਜਮੀਨ ਦੀ ਕੀਮਤ ਦਾ ਭੁਗਤਾਨ ਰਾਜ ਸਰਕਾਰ ਕਰੇਗੀ ਅਤੇ ਪਰਿਯੋਜਨਾ ਦੇ ਨਿਰਮਾਣ ਤੇ ਆਉਣ ਵਾਲਾ ਖਰਚਾ ਰੇਲ ਮੰਤਰਾਲੇ ਨੂੰ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਰੇਲ ਰਾਜਮੰਤਰੀ ਨਾਲ ਬੜੇ ਸੁਖਾਵੇਂ ਮਹੌਲ ਵਿਚ ਗੱਲਬਾਤ ਹੋਈ ਹੈ।ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਰੇਲ ਰਾਜਮੰਤਰੀ ਸ਼੍ਰੀ ਸਿਨਹਾ ਨੂੰ ਦਸ ਹੋਰ ਮੰਗਾਂ ਸੰਬੰਧੀ ਪੱਤਰ ਵੀ ਸੌਂਪਿਆ ਹੈ। ਇਸ ਵਿਚ ਫਿਰੋਜਪੁਰ-ਪੱਟੀ ਰੇਲ ਲਾਈਨ ਵਿਛਾਉਣ ਦੇ ਨਾਲ-ਨਾਲ ਫਿਰੋਜਪੁਰ-ਹਰਿਦੁਆਰ ਵਿਚਕਾਰ ਦੈਨਿਕ ਐਕਪ੍ਰੈਸ ਗੱਡੀ ਚਲਾਉਣ, ਅਬੋਹਰ-ਫਾਜ਼ਿਲਕਾ-ਫਿਰੋਜਪੁਰ, ਫਿਰੋਜਪੁਰ ਤੋਂ ਜਲੰਧਰ ਅਤੇ ਲੁਧਿਆਣਾ ਵਿਚਕਾਰ ਚਲਣ ਵਾਲੀ ਡੀਐਮਯੂ ਗੱਡੀਆਂ ਵਿਚ ਵਾਧਾ ਕਰਨ, ਫਿਰੋਜਪੁਰ ਤੋਂ ਦਿੱਲੀ ਵਾਇਆ ਜਲੰਧਰ-ਲੁਧਿਆਣਾ ਹਫਤੇ ਵਿਚ ਤਿੰਨ ਦਿਨ ਗੱਡੀ ਚਲਾਉਣ, ਫਿਰੋਜਪੁਰ ਤੋਂ ਕਟੜਾ ਵਾਇਆ ਪਠਾਨਕੋਟ ਗੱਡੀ ਚਲਾਉਣ ਦੀ ਵੀ ਮੰਗ ਕੀਤੀ।

 

Tags: Kamal Sharma BJP , Manoj Sinha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD