ਸਿੱਖਿਆ ਦੇ ਪ੍ਰਸਿੱਧ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ(ਨੂਰਪੁਰ ਬੇਦੀ) ਦੇ ਵਿਦਿਆਰਥੀਆ ਵਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਅਧੀਨ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਕੱਪੜੇ, ਪੁਰਾਣੀਆਂ ਕਿਤਾਬਾਂ ਅਤੇ ਹੋਰ ਸਮਗਰੀ ਵੰਡੀ ਗਈ। ਜਿਕਰ ਯੋਗ ਹੈ ਕਿ ਇਹ ਸਮਗਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪ ਆਪਣੇ ਘਰਾਂ ਤੋਂ ਇਕੱਠੀ ਕੀਤੀ ਗਈ ਸੀ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਕੈਂਪਸ ਵਿਚ ਇੱਕ ਮੁਹਿੰਮ ਚਲਾਕੇ ਇਕ ਪਾਸੇ ਵਰਤੇ ਗਏ ਪੇਪਰਾਂ ਨੂੰ ਇਕਠਾ ਕੀਤਾ ਗਿਆ ਅਤੇ ਕਾਗ਼ਜ਼ ਦੀ ਸਹੀ ਅਤੇ ਪੂਰੀ ਵਰਤੋਂ ਲਈ ਕਰਨ ਦਾ ਸੁਨੇਹਾ ਦਿੱਤਾ ਗਿਆ । ਇਸ ਦੌਰਾਨ ਇੱਕਠਾ ਕੀਤਾ ਸਮਾਨ ਨੰਗਲ ਦੇ ਸ੍ਰੀ ਰਾਮ ਕੁਸ਼ਟ ਅਸ਼ਰਾਮ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਬਾਬਾ ਵਿਸਾਖਾ ਸਿੰਘ ਬਿਰਧ ਅਸਰਾਮ ਦੇ ਲੋੜਵੰਦ ਵਿਆਕਤੀਆ ਨੂੰ ਵੰਡਿਆ ਗਿਆ । ਸਕੂਲ ਦੇ ਪ੍ਰਿੰਸੀਪਲ ਅਮਿਤ ਚੱਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਧੂਬਨ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆ ਵੱਲੋਂ ਇਹ ਉਪਰਾਲਾ ਉਨ੍ਹਾਂ ਲੋਕਾਂ ਲਈ ਕੀਤਾ ਗਿਆ ਹੈ ਜੋ ਆਰਥਿਕ ਤੋਰ ਤੇ ਕਮਜ਼ੋਰ ਹੋਣ ਕਰਕੇ ਕੱਪੜੇ ਅਤੇ ਕਿਤਾਬਾਂ ਨਹੀਂ ਖ਼ਰੀਦ ਸਕਦੇ ਹਨ ।
ਉਨ੍ਹਾਂ ਵਲੋ ਜਿੱਥੇ ਸਕੂਲ ਵਿਦਿਆਰਥੀਆ ਦੇ ਇਸ ਉਪਰਾਲੇ ਦੀ ਸੰਲਾਘਾ ਕੀਤੀ ਗਈ ਉੱਥੇ ਹੀ ਉਨ੍ਹਾ ਨੇ ਸਮਾਜ ਦੇ ਹਰ ਵਰਗ ਨੂੰ ਲੋੜਵੰਦ ਤੇ ਗਰੀਬ ਲੋਕਾ ਦੀ ਮੱਦਦ ਕਰਨ ਲਈ ਅਪਣਾ ਸੁਨੇਹਾ ਵੀ ਦਿੱਤਾ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੇ ਪਿਛਲੇ ਸੈਸ਼ਨ ਦੀਆਂ ਕਿਤਾਬਾਂ ,ਪੈਨ ,ਕਾਪੀਆ,ਤੋ ਇਲਾਵਾ ਅਪਣੇ ਕੱਪੜੇ ,ਬੂਟ ਉਨ੍ਹਾਂ ਦੀ ਉਮਰ ਦੇ ਵਰਗ ਦੇ ਲੋੜਵੰਦ ਬੱਚਿਆਂ ਨੂੰ ਦਿੱਤਿਆਂ ਗਈਆਂ । ਇਸੇ ਤਰਾਂ ਸਕੂਲ ਸਟਾਫ਼ ਵੱਲੋਂ ਵੀ ਆਪਣਾ ਹਿੱਸਾ ਪਾਉਦੇਂ ਹੋਏ ਪੁਰਾਣੇ ਕੱਪੜੇ ਲੋੜਵੰਦਾਂ ਨੂੰ ਦਿੱਤੇ ਗਏ । ਇਸ ਉਪਰਾਲੇ 'ਚ ਮੈਡਮ ਮਨਜੀਤ ਕੌਰ, ਮੈਡਮ ਅਮਨ ਡੀ.ਪੀ.ਈ .ਮੈਡਮ ਕਿਰਨ,ਗੁਰਪ੍ਰੀਤ ਸਿੰਘ ਤੇ ਜੋਗਿੰਦਰ ਸੈਣੀ ਦਾ ਅਹਿਮ ਯੋਗਦਾਨ ਰਿਹਾ ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾਂ ਸ੍ਰੀ ਕੇਸ਼ਵ ਕੁਮਾਰ ,ਮੈਡਮ ਦੀਪਿਕਾ ਪੁਰੀ,ਮੈਡਮ ਈਸ਼ਕਾ,ਅਮਨ ਚੱਡਾ ਜੇ.ਪੀ ਸੀਮਿੰਟ ਡੰਪ ਹੋਲਡਰ ਰੋਪੜ,ਮੈਡਮ ਸੁਰੇਖਾ ਰਾਣਾ,ਮੈਡਮ ਭਾਵਨਾ ਪੁਰੀ ,ਲੈਕ ਜਸਪਾਲ ਸੈਣੀ ਆਦਿ ਵਿਸ਼ੇਸ਼ ਰੁਪ 'ਚ ਹਾਜਰ ਸਨ।