Saturday, 11 May 2024

 

 

ਖ਼ਾਸ ਖਬਰਾਂ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫ਼ੀਸਦੀ ਵਧਾਉਣ ਲਈ ਅਨੋਖਾ ਉਪਰਾਲਾ- "ਆਪਣੀ ਵੋਟ ਪਾਓ, ਘਰ ਲਿਜਾਓ ਖਾਸ ਤੋਹਫਾ" ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ! ਸਨੌਰ ਹਲਕੇ ਵਿੱਚ ਪ੍ਰਨੀਤ ਕੌਰ ਦੇ ਹੱਕ 'ਚ ਭਾਰੀ ਇਕੱਠ ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ

 

ਹਲਕਾ ਦਾਖਾ ਵਿਚ ਪਹਿਲੇ ਓਪਨ ਜਿੰਮ ਅਤੇ ਚਿਲਡਰਨ ਪਾਰਕ ਦਾ ਡੀ ਸੀ ਲੁਧਿਆਣਾ ਸ੍ਰੀ ਭਗਤ ਅਸ਼ਤੇ ਵਿਧਾਇਕ ਇਯਾਲੀ ਨੇ ਕੀਤਾ ਉਦਘਾਟਨ

ਬੱਚਿਆਂ ਦਾ ਕਾਰਨੀਵਲ, ਪਤੰਗਬਾਜ਼ੀ ਅਤੇ ਮੈਜ਼ਿਕ ਸ਼ੋਅ ਰਿਹਾ ਖਿੱਚ ਦਾ ਕੇਂਦਰ ,ਗੁੱਜਰਵਾਲ ਪਿੰਡ ਦੇ ਵਿਕਾਸ ਲਈ ਵਿਧਾਇਕ ਇਯਾਲੀ ਨੇ 40 ਲੱਖ ਦਾ ਦਿੱਤਾ ਗੱਫਾ

ਪਿੰਡ ਗੁੱਜਰਵਾਲ ਵਿਖੇ ਨਵੇਂ ਬਣੇ ਚਿਲਡਰਨ ਪਾਰਕ ਅਤੇ ਓਪਨ ਜਿੰਮ ਦਾ ਉਦਘਾਟਨ ਕਰਦੇ ਹੋਏ ਸ੍ਰੀ ਰਵੀ ਭਗਤ ਡੀ.ਸੀ ਲੁਧਿਆਣਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਹੋਰ ਅਹਦੇਦਾਰ ਅਤੇ ਕਾਰਨੀਵਲ ਅਤੇ ਸਮਾਗਮ ਦੀਆਂ ਵੱਖ-ਵੱਖ ਝਲਕੀਆਂ।
ਪਿੰਡ ਗੁੱਜਰਵਾਲ ਵਿਖੇ ਨਵੇਂ ਬਣੇ ਚਿਲਡਰਨ ਪਾਰਕ ਅਤੇ ਓਪਨ ਜਿੰਮ ਦਾ ਉਦਘਾਟਨ ਕਰਦੇ ਹੋਏ ਸ੍ਰੀ ਰਵੀ ਭਗਤ ਡੀ.ਸੀ ਲੁਧਿਆਣਾ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਹੋਰ ਅਹਦੇਦਾਰ ਅਤੇ ਕਾਰਨੀਵਲ ਅਤੇ ਸਮਾਗਮ ਦੀਆਂ ਵੱਖ-ਵੱਖ ਝਲਕੀਆਂ।

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 25 Feb 2016

ਹਲਕਾ ਦਾਖਾ ਦੇ ੪੦ ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਨਾਲ ਲੈੱਸ ਖੇਡ ਪਾਰਕ ਅਤੇ ਖੇਡ ਮੈਦਾਨਾਂ ਦੀ ਸ਼ੁਰੂਆਤ ਤੋਂ ਬਾਅਦ ਹੁਣ ਨਿੱਕੇ ਬੱਚਿਆਂ ਸਹੂਲਤ ਲਈ ਚਿਲਡਰਨ ਪਾਰਕ ਅਤੇ ਓਪਨ ਜਿੰਮ ਵੀ ਬਣਨੇ ਸ਼ੁਰੂ ਹੋ ਗਏ ਹਨ, ਜਿਸ ਦੀ ਸ਼ੁਰੂਆਤ ਗਰੇਵਾਲਾਂ ਦੇ ਚਰਚਿਤ ਪਿੰਡ ਗੁੱਜਰਵਾਲ ਤੋਂ ਹੋਈ। ਜਿੱਥੇ ਪਹਿਲੇ ਚਿਲਡਰਮਨ ਪਾਰਕ ਅਤੇ ਓਪਨ ਜਿੰਮ ਦਾ ਉਦਘਾਟਨ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸਕੂਲੀ ਬੱਚਿਆਂ ਦਾ ਮੇਲਾ (ਚਿਲਡਰਨ ਕਾਰਨੀਵਲ) ਲਗਾਇਆ ਗਿਆ, ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਸਕੂਲੀ ਬੱਚਿਆਂ ਨੇ ਪਤੰਗ ਉਡਾਉਣ, ਗੁਬਾਰੇ, ਜੰਪਰ, ਟ੍ਰਿੰਪਲੀਨ, ਚੰਡੋਲ ਅਤੇ ਤਰਾਂ੍ਹ-ਤਰਾਂ੍ਹ ਦੇ ਝੂਲਿਆਂ ਦਾ ਆਨੰਦ ਮਾਨਣ ਤੋਂ ਇਲਾਵਾ ਇੱਕ ਜਾਦੂਗਰ ਸ਼ੋਅ ਦਾ ਨਜ਼ਾਰਾ ਵੀ ਤੱਕਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦਾ ਦ੍ਰਿਸ਼ ਬਾਹਰਲੇ ਮੁਲਕਾਂ ਵਰਗੀ ਝਲਕ ਪੇਸ਼ ਕਰ ਰਿਹਾ ਸੀ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਵੀ ਭਗਤ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਤਿਆਰ ਬਰ ਤਿਆਰ ਖੇਡ ਮੈਦਾਨ ਮਿਲਣੇ ਬੱਚਿਆਂ ਲਈ ਚਿਲਡਰਨ ਪਾਰਕ, ਓਪਨ ਜਿੰਮ ਆਦਿ ਦੀ ਸਹੂਲਤ ਮਿਲਣੀ ਸਾਡੇ ਖੇਡ ਸੱਭਿਆਚਾਰ ਲਈ ਇੱਕ ਵਰਦਾਨ ਸਾਬਿਤ ਹੋਵੇਗਾ। 

ਉਨ੍ਹਾਂ ਕਿਹਾ ਕਿ ਸਾਡੇ ਬਚਪਨ ਵਿੱਚ ਸਾਨੂੰ ਇਸ ਤਰਾਂਹ ਦੀਆਂ ਸਹੂਲਤਾਂ ਮੁਹੱਈਆ ਨਹੀਂ ਹੁੰਦੀਆਂ ਸਨ, ਪਰ ਪੰਜਾਬ ਸਰਕਾਰ ਖਾਸ ਕਰਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਆਪਣੇ ਹਲਕੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹਨ, ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਇਸ ਤਰ੍ਹਾਂ ਦੇ ਖੇਡ ਪਾਰਕ ਬਣਨ ਦੀ ਰਵਾਇਤ ਸ਼ੁਰੂ ਹੋਣੀ ਚਾਹੀਦੀ ਹੈ. ਪੰਜਾਬ ਸਰਕਾਰ ਇਸ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋਂ ਬਚਾਉਣ ਲਈ ਪਿੰਡ-ਪਿੰਡ ਖੇਡ ਮੈਦਾਨ ਅਤੇ ਓਪਨ ਜਿੰਮ ਬਣਾਏ ਜਾਣ।ਇਸ ਮੌਕੇ ਡਾਇਰੈਕਟਰ ਦ੍ਰਿਸ਼ਟੀ ਸਕੂਲ ਮੈਡਮ ਸੁਦੇਸ਼ ਅਲਾਵਤ ਨੇ ਬੋਲਦਿਆਂ ਆਖਿਆ ਕਿ ਅਸੀ ਕਦੇ ਕੋਈ ਕਿਆਸਅਰਾਈ ਵੀ ਨਹੀਂ ਲਗਾਈ ਸੀ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੇ ਖੇਡ ਪਾਰਕ ਅਤੇ ਬੱਚਿਆਂ ਲਈ ਚਿਲਡਰਨ ਪਾਰਕ ਬਣਾਏ ਜਾਣਗੇਂ, ਅੱਜ ਯੂਰਪੀਅਨ ਮੁਲਕਾਂ ਦੀ ਤਰਜ਼ ਤੇ ਪੰਜਾਬ ਦੇ ਵਿੱਚ ਖੇਡ ਮੈਦਾਨ ਬਣ ਰਹੇ ਹਨ, ਜਿਸ ਲਈ ਅਸੀ ਵਿਧਾਇਕ ਇਯਾਲੀ ਦੇ ਰਿਣੀ ਹਾਂ, ਜਿਨ੍ਹਾਂ ਦੀ ਇਸ ਉਸਾਰੂ ਸੋਚ ਸਦਕਾ ਪੰਜਾਬ ਦੇ ਪਿੰਡਾਂ ਦੀ ਤਸਵੀਰ ਬਦਲ ਰਹੀ ਹੈ।ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਆਏ ਮਹਿਮਾਨਾਂ, ਬੱਚਿਆਂ ਅਤੇ ਇਲਾਕੇ ਦੀਆਂ ਪੰਚਾਇਤਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਹਲਕਾ ਦਾਖਾ ਦਾ ਸਰਬ ਪੱਖੀ ਵਿਕਾਸ ਹੋਵੇਗਾ, ਪੰਜਾਬ ਦੇ ਵਿੱਚ ਹਲਕਾ ਦਾਖਾ ਨੂੰ ਇੱਕ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਹਲਕਾ ਦਾਖਾ ਦੇ ਹਰ ਪਿੰਡ ਵਿੱਚ ਖੇਡ ਪਾਰਕ ਤੋਂ ਇਲਾਵਾ ਓਪਨ ਜਿੰਮ ਅਤੇ ਬੱਚਿਆਂ ਦੇ ਖੇਡਣ ਲਈ ਪਾਰਕ ਸਥਾਪਿਤ ਕੀਤੇ ਜਾਣਗੇਂ। 

ਉਨ੍ਹਾਂ ਕਿਹਾ ਕਿ ਅੱਜ ਜਦੋਂ ਹਜ਼ਾਰਾਂ ਬੱਚਿਆਂ ਨੂੰ ਖੇਡ ਮੈਦਾਨ ਵਿੱਚ ਖੇਡਦਿਆਂ, ਪਤੰਗ ਉਡਾਉਂਦਿਆਂ ਅਤੇ ਆਪਣੀ ਹੋਰ ਕਲਾਕਾਰੀ ਪੇਸ਼ ਕਰਦਾ ਵੇਖਦਾ ਹਾਂ ਤਾਂ ਮੈਨੂੰ ਆਪਣਾ ਮਿਸ਼ਨ ਪੂਰਾ ਹੁੰਦਾ ਜਾਪ ਰਿਹਾ ਹੈ, ਕਿਉਂਕਿ ਇਨ੍ਹਾਂ ਬੱਚਿਆਂ ਵਿੱਚੋਂ ਅਸੀਂ ਵੱਖ-ਵੱਖ ਖੇਤਰਾਂ ਵਿੱਚ ਅਜਿਹੀਆਂ ਸ਼ਖਸ਼ੀਅਤਾਂ ਪੈਦਾ ਕਰਨੀਆਂ ਹਨ, ਜਿਨ੍ਹਾਂ ਨੇ ਪੰਜਾਬ ਦਾ ਨਾਮ, ਪੰਜਾਬ ਦਾ ਮੁਕਾਮ ਪੁਰੀ ਦੁਨੀਆਂ ਵਿੱਚ ਰੌਸ਼ਨ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਪਿੰਡ ਗੁੱਜਰਵਾਲ ਦੇ ਵਿਕਾਸ ਲਈ ੪੦ ਲੱਖ ਰੁਪਏ ਦੀ ਹੋਰ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਸਮੂਹ ਸਕੂਲੀ ਬੱਚਿਆਂ, ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਜਿੱਥੇ ਜਾਦੂਗਰ ਸ਼ੋਅ ਬੱਚਿਆਂ ਲਈ ਖਿੱਚ ਦਾ ਕੇਂਦਰ ਰਿਹਾ, ਉੇਥੇ ਪਿੰਡ ਗੁੱਜਰਵਾਲ ਤੋਂ ਇਲਾਵਾ ਫੱਲੇਵਾਲ, ਸਰਾਭਾ, ਚਮਿੰਡਾ, ਢੈਪਈ, ਬੱਲੋਵਾਲ, ਆਦਿ ਸਕੂਲਾਂ ਦੇ ਬੱਚਿਆਂ ਨੇ ਆਪਣੀਆਂ ਸੱਭਿਆਚਾਰਕ ਵੰਨਗੀਆਂ ਨਾਲ ਦਰਸ਼ਕਾਂ ਦਾ ਮਨ ਮੋਹਿਆ, ਉਥੇ ਕਾਰਨੀਵਲ ਵਿੱਚ ਮਾਡਰਨ ਝੂਲਿਆਂ ਤੇ ਝੂਟ ਕੇ ਬੱਚਿਆਂ ਨੇ ਲੰਮਾ ਸਮਾਂ ਆਨੰਦ ਮਾਣਿਆ। ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਸਿੰਘ ਕੁਲਾਰ, ਸਤਨਾਮ ਸਿੰਘ ਮੱਕੜ, ਤਨਵੀਰ ਸਿੰਘ ਧਾਲੀਵਾਲ, ਹਰਬੀਰ ਸਿੰਘ ਇਯਾਲੀ, ਆਯੂਸ਼ ਭੱਲਾ, ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਚੇਅਰਮੈਨ ਰਣਜੋਧ ਸਿੰਘ ਤਲਵੰਡੀ, ਪ੍ਰਧਾਨ ਅਮਿਤ ਕੁਮਾਰ ਹਨੀ, ਮਨਜਿੰਦਰ ਸਿੰਘ ਬਿੰਦਾ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਤੇਜ ਬਲਾਕ ਸੰਮਤੀ ਮੈਂਬਰ ਗੁੱਜਰਵਾਲ, ਉਪਕਾਰ ਸਿੰਘ ਗੁੱਜਰਵਾਲ, ਵਿੱਕੀ ਗੁੱਰਜਰਵਾਲ, ਜੱਥੇਦਾਰ ਜਗਰੂਪ ਸਿੰਘ, ਜੱਥੇਦਾਰ ਅਜਮੇਰ ਸਿੰਘ ਰਤਨ, ਰਾਮ ਆਸਰਾ ਸਿੰਘ ਚੱਕ ਕਲਾਂ, ਪਾਲੀ ਮੋਹੀ, ਗੁਰਮੀਤ ਸਿੰਘ ਵਲੀਪੁਰ, ਪ੍ਰੇਮਜੀਤ ਸਿੰਘ ਸਰਾਭਾ, ਸੁਰਿੰਦਰ ਸਿੰਘ ਲਤਾਲਾ, ਬੀ ਡੀ ਓ ਬਲਬੀਰ ਸਿੰਘ ਅਤੇ ਸਮੂਹ ਹਲਕਾ ਦਾਖਾ ਸ਼ੋਮਣੀ ਅਕਾਲੀ ਦਲ ਅਹੁਦੇਦਾਰ, ਵਰਕਰ ਮੌਜੂਦ ਸਨ। 

 

Tags: Manpreet Singh Ayali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD