Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਦਿੱਲੀ ਕਮੇਟੀ ਨੇ ਦਿਲੀ ਵਿਖੇ ਨਸ਼ੇ ਨਾਲ 402 ਲੋਕਾਂ ਦੀ ਮੌਤ ਹੋਣ ਦਾ ਕੀਤਾ ਖੁਲਾਸਾ

Web Admin

Web Admin

5 Dariya News

ਚੰਡੀਗੜ੍ਹ , 24 Feb 2016

Last updated on: Feb 24, 2016, 00:00 IST

ਦਿੱਲੀ ਸਿੱਖ ਗੁਰਦੁਆਰਾ ਪੰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਪੈਸ ਕਾਨਫਰੰਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰਵਈਆ ਸਿੱਖ ਵਿਰੋਧੀ ਹੋਣ ਦਾ ਦਾਅਵਾ ਕਰਦੇ ਹੋਏ ਦਿੱਲੀ ਵਿਖੇ ਇਸ ਸਾਲ ਨਸ਼ੇ ਨਾਲ 402 ਲੋਕਾਂ ਦੀ ਮੌਤ ਹੋਣ ਦਾ ਵੱਡਾ ਖੁਲਾਸਾ ਕੀਤਾ। ਜੀ.ਕੇ. ਨੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸ਼ੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਨਾਲ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ 'ਚ ਖੁਲ੍ਹੇ ਆਮ ਨਸ਼ੇ ਵਿਕਨ ਦਾ ਵੀ ਦਾਅਵਾ ਕੀਤਾ। ਦਿੱਲੀ ਵਿਧਾਨ ਸਭਾ ਵਿਚ 24 ਨਵੰਬਰ 2015 ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਪ ਵਿਧਾਇਕ ਅਲਕਾ ਲਾਬਾ ਵੱਲੋਂ ਦਿੱਲੀ ਵਿਖੇ ਰੈਣ ਬਸੇਰਿਆ 'ਚ 402 ਲੋਕਾਂ ਦੀ ਮੌਤ ਇਸ ਵਰ੍ਹੇ ਨਸ਼ਿਆਂ ਨਾਲ ਹੋਣ ਦੀ ਗੱਲ ਨੂੰ ਸਵੀਕਾਰ ਕਰਨ ਸਬੰਧੀ ਮੀਡੀਆ ਵੱਲੋਂ ਕੀਤੀਆਂ ਗਈਆ ਰਿਪਰੋਟਾਂ ਦਾ ਹਵਾਲਾ ਦਿਤਾ।ਜੀ.ਕੇ ਨੇ ਸਵਾਲ ਕੀਤਾ ਕਿ ਪੰਜਾਬ ਵਿਚ ਨਸ਼ਿਆਂ ਦੇ ਮਸਲੇ 'ਤੇ ਆ ਕੇ ਬੋਲਣ ਵਾਲੇ ਕੇਜਰੀਵਾਲ ਦਿੱਲੀ ਵਿਖੇ ਨਸ਼ਿਆਂ ਨਾਲ ਲੋਕਾਂ ਦੀ ਹੋ ਰਹੀਆਂ ਮੌਤਾਂ ਤੇ ਚੁਪ ਕਿਉਂ ਹਨ? ਕੇਜਰੀਵਾਲ ਨੂੰ ਪਾਖੰਡੀ ਕਰਾਰ ਦਿੰਦੇ ਹੋਏ ਜੀ.ਕੇ. ਨੇ ਕੇਜਰੀਵਾਲ ਦੀ ਕਖਿਤ ਸਿੱਖ ਵਿਰੋਧੀ ਤਾਕਤਾਂ ਨਾਲ ਗੰਢ-ਤੁਪ ਸਬੰਧੀ ਸਬੂਤ ਵੀ ਜਨਤਕ ਕੀਤੇ। ਜੀ.ਕੇ. ਨੇ ਦਿੱਲੀ ਵਿਖੇ ਦਿੱਲੀ ਸਰਕਾਰ ਦੇ ਅਧੀਨ ਐਕਸਾਈਜ ਵਿਭਾਗ ਦੀ ਢੀਲੀ ਕਾਰਗੁਜਾਰੀ ਕਾਰਨ ਨਸ਼ੇ ਨਾਲ ਮਰਨ ਵਾਲਿਆਂ ਦੇ ਇਹ ਭਿਆਨਕ ਆਕੰੜੇ ਸਾਹਮਣੇ ਆਉਣ ਨੂੰ ਕੇਜਰੀਵਾਲ ਸਰਕਾਰ ਦੀ ਇਕ ਸਾਲ ਦੀ ਕਾਰਗੁਜਾਰੀ ਨੂੰ ਸ਼ੀਸਾ ਵਿਖਾਉਣ ਨਾਲ ਵੀ ਜੋੜਿਆ। ਜੀ.ਕੇ. ਨੇ ਕਿਹਾ ਕਿ ਇਕ ਪਾਸੇ ਸਰਕਾਰੀ ਦਾਅਵਿਆਂ ਅਨੁਸਾਰ ਦਿੱਲੀ ਵਿਖੇ ਰੋਜ਼ਾਨਾ ਇਕ ਤੋਂ ਵੱਧ ਬੰਦੇ ਦੀ ਮੌਤ ਨਸ਼ੇ ਨਾਲ ਹੋ ਰਹੀ ਹੈ ਪਰ ਕੇਜਰੀਵਾਲ ਸਰਕਾਰ ਬਿਨ੍ਹਾਂ ਕੁਝ ਕੰਮ ਕੀਤੇ ਦੋ ਕਰੋੜ ਰੁਪਏ ਰੋਜ਼ਾਨਾ ਆਪਣੇ ਮਹਿਮਾਮੰਡਨ ਵਾਸਤੇ ਖਰਚ ਕਰ ਰਹੀ ਹੈ। 

ਸਿਰਸਾ ਨੇ ਕੇਜਰੀਵਾਲ ਅਤੇ ਕਾਗੰਰਸ਼ੀ ਆਗੂ ਜਗਦੀਸ਼ ਟਾਈਟਲਰ ਨਾਲ ਮੁਲਾਕਾਤ 'ਤੇ ਕੇਜਰੀਵਾਲ ਦੀ ਚੁਪੀ ਤੇ ਸਵਾਲ ਵੀ ਖੜ੍ਹੇ ਕੀਤੇ। ਸਿਰਸਾ ਨੇ ਪੁਛਿਆ ਕਿ ਇਸ ਮੁਲਾਕਾਤ ਦੇ 13 ਦਿਨਾਂ ਬਾਅਦ ਦਿੱਲੀ ਸਰਕਾਰ ਦੀ 1984 ਸਿੱਖ ਕਤਲੇਆਮ ਮਸਲੇ 'ਤੇ ਬਣਾਈ ਗਈ ਐਸ. ਆਈ.ਟੀ. ਦੀ ਫਾਈਲ ਗੁਆਚਣ ਦੇ ਪਿੱਛੇ ਕੀ ਕਖਿਤ ਡੀਲ ਹੋਈ ਹੈ? ਬਿਲਡਰ ਤੋਂ ਰੰਗਦਾਰੀ ਮੰਗਦੇ ਕੈਮਰੇ ਵਿਚ ਕੈਦ ਹੋਏ ਦਿੱਲੀ ਸਰਕਾਰ ਦੇ ਖੁਰਾਕ ਮੰਤਰੀ ਇਮਰਾਨ ਹੁਸੈਨ ਨੂੰ ਕੇਜਰੀਵਾਲ ਮੰਤਰੀ ਮੰਡਲ ਤੋਂ ਬਾਹਰ ਕਿਉਂ ਨਹੀਂ ਕਰ ਰਹੇ? ਟਾਈਟਲਰ ਨਾਲ ਮੁਲਾਕਾਤ ਦੌਰਾਨ ਇਮਰਾਨ ਹੁਸੈਨ ਦੀ ਮੌਜੂਦਗੀ ਨੂੰ ਵੀ ਸਿਰਸਾ ਨੇ ਫਾਈਲ ਕੁਆਚਣ ਨਾਲ ਜੋੜਦੇ ਹੋਏ ਇਮਰਾਨ ਹੁਸੈਨ ਨੂੰ ਇਸ ਮੁਲਾਕਾਤ ਦਾ ਰਾਜਦਾਰ ਵੀ ਕਰਾਰ ਦਿੱਤਾ। ਸਿਰਸਾ ਨੇ ਭਗਵੰਤ ਮਾਨ ਵੱਲੋਂ ਨਸ਼ੇ ਦੀ  ਹਾਲਾਤ ਵਿਚ ਬਰਗਾੜੀ ਵਿਖੇ ਭੋਗ ਸਮਾਗਮ 'ਚ ਜਾਉਣ 'ਤੇ  ਕੇਜਰੀਵਾਲ ਦੀ ਚੁਪੀ ਨੂੰ ਦਿੱਲੀ ਦੇ ਨਸ਼ੇ ਮਾਫ਼ੀਆਂ ਨਾਲ ਆਪ ਸਰਕਾਰ ਦੀ ਕਖਿਤ ਸਾਂਝ ਨਾਲ ਵੀ ਜੋੜਿਆ 

ਹਿੱਤ ਨੇ ਕੇਜਰੀਵਾਲ ਨੂੰ ਸਿੱਖ ਵਿਰੋਧੀ ਤਾਕਤਾ ਦਾ ਪਨਾਹਗਾਰ ਦੱਸਦੇ ਹੋਏ ਕੇਜਰੀਵਾਲ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਸਾਬਕਾ ਜਥੇਦਾਰ ਰਾਗੀ ਦਰਸ਼ਨ ਸਿੰਘ, ਨਿਰਕਾਰੀ ਬਾਬਾ ਹਰਦੇਵ ਸਿੰਘ ਅਤੇ ਸਿੱਖਾਂ ਦੇ ਕਾਤਿਲ ਜਗਦੀਸ਼ ਟਾਈਟਲਰ ਨਾਲ ਮੁਲਾਕਾਤ ਦੇ ਫੋਟੋ ਵੀ ਜਨਤਕ ਕੀਤੇ। ਹਿੱਤ ਨੇ ਕਿਹਾ ਕਿ ਸਿੱਖਾਂ ਦੀ ਹੌਂਦ ਅਤੇ ਗੁਰ ਦੀ ਬਾਣੀ ਦੀ ਹੌਂਦ ਨੂੰ ਮਿਟਾਉਣ ਦਾ ਅਹਿਦ ਲੈਣ ਵਾਲੀਆਂ ਤਾਕਤਾ ਅੱਜ ਕੇਜਰੀਵਾਲ ਨਾਲ ਖੜ੍ਹੀਆਂ ਹੋਣੀਆਂ ਇਸ ਗੱਲ ਦਾ ਸਬੂਤ ਨੇ ਕਿ ਮੋਕਾ ਆਉਣ 'ਤੇ ਸਿੱਖਾਂ ਦੀ ਹੌਂਦ ਨੂੰ ਮਿਟਾਉਣ ਵਾਸਤੇ ਕੇਜਰੀਵਾਲ ਉਨ੍ਹਾਂ ਦਾ ਸਹਿਯੋਗ ਕਰੇਗਾ।  ਹਿੱਤ ਨੇ ਸਾਫ ਕੀਤਾ ਕਿ ਅਕਾਲੀ ਦਲ ਹਮੇਸ਼ਾਂ ਹੀ ਸਿੱਖ ਮਸਲਿਆਂ ਦੇ ਹੱਲ ਲਈ ਲੜਾਈ ਲੜਦਾ ਰਿਹਾ ਹੈ, ਪਰ ਅੱਜ ਸਿੱਖ ਵਿਰੋਧੀ ਤਾਕਤਾ ਸਿੱਖਾਂ ਦੀ ਵੋਟਾਂ ਦੀ ਆੜ 'ਚ ਗੁਮਰਾਹਕੁੰਨ ਪ+ਚਾਰ ਕਰਕੇ ਕੇਜਰੀਵਾਲ ਦੀ ਓਟ 'ਚ ਸਿੱਖ ਕੌਮ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਿੱਤ ਨੇ ਪੰਜਾਬ ਦੇ ਸਿੱਖਾਂ ਨੂੰ ਕੇਜਰੀਵਾਲ ਦੀ ਸਿੱਖ ਵਿਰੋਧੀ ਲਾਬੀ ਤੋਂ ਸੁਚੇਤ ਹੋਣ ਦੀ ਅਪੀਲ ਵੀ ਕੀਤੀ। 

 

Tags: DSGMC

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD