Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਅਨਏਡਿਡ ਟੈਕਨੀਕਲ ਐਸੋਸੀਏਸ਼ਨ (ਪੁਟੀਆ) ਵੱਲੋਂ ਜਥੇਬੰਧਕ ਢਾਂਚੇ ਦਾ ਪੁਨਰਗਠਨ

19 ਨਵੇਂ ਸੀਨੀਅਰ ਮੀਤ ਪ੍ਰਧਾਨ, 7 ਮੀਤ ਪ੍ਰਧਾਨ ਅਤੇ 2 ਸਕੱਤਰ ਕੀਤੇ ਨਿਯੁਕਤ

ਪੰਜਾਬ ਅਨਏਡਿਡ ਟੈਕਨੀਕਲ ਐਸੋਸੀਏਸ਼ਨ (ਪੁਟੀਆ) ਵੱਲੋਂ ਜਥੇਬੰਧਕ ਢਾਂਚੇ ਦਾ ਪੁਨਰਗਠਨ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 23 Feb 2016

Last updated on: Feb 23, 2016, 00:00 IST

ਪੰਜਾਬ ਦੀਆਂ ਤਕਨੀਕੀ ਅਤੇ ਪ੍ਰੋਫੈਸ਼ਨਲ ਵਿੱਦਿਅਕ ਸੰਸਥਾਵਾਂ ਦੀ ਨੁੰਮਾਇੰਦਗੀ ਕਰ ਰਹੀ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ (ਪੁਟੀਆ) ਦਾ ਪੁਨਰਗਠਨ ਕਰਦੇ ਹੋਏ 19 ਨਵੇਂ ਸੀਨੀਅਰ ਮੀਤ ਪ੍ਰਧਾਨਾਂ, 7 ਮੀਤ ਪ੍ਰਧਾਨਾਂ ਅਤੇ 2 ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ। ਐਸੋਸੀਏਸ਼ਨ ਵੱਲੋਂ ਸੂਬੇ ਦੀਆਂ ਦੋ ਟੈਕਨੀਕਲ ਯੂਨੀਵਰਸਿਟੀਆਂ ਵਿਚਕਾਰ ਵੰਡੇ ਗਏ ਸੈਂਕੜੇ ਤਕਨੀਕੀ ਕਾਲਜਾਂ ਦੇ ਹਿੱਤਾਂ ਦੀ ਢੁੱਕਵੀਂ ਨੁੰਮਾਇੰਦਗੀ ਕਰਨ ਵਾਸਤੇ ਸ. ਮਨਜੀਤ ਸਿੰਘ (ਦੁਆਬਾ ਗਰੁੱਪ) ਨੂੰ ਟੈਕਨੀਕਲ ਯੂਨੀਵਰਸਿਟੀ ਜਲੰਧਰ ਅਤੇ ਸ. ਦਵਿੰਦਰਪਾਲ ਸਿੰਘ ਮੋਗਾ (ਦੇਸ਼ ਭਗਤ ਗਰੁੱਪ) ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ ਕਨਵੀਨਰ ਨਿਯੁਕਤ ਕੀਤਾ ਹੈ। ਡਾ. ਨਰੇਸ਼ ਨਾਗਪਾਲ (ਡਾਇਰੈਕਟਰ ਸ੍ਰੀ ਸਾਈ ਗਰੁੱਪ) ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਡਾਇਰੈਕਟੋਰੇਟ 'ਚ ਬਹੁ-ਤਕਨੀਕੀ ਸੰਸਸਥਾਵਾਂ ਦੀ ਨੁੰਮਾਇੰਦਗੀ ਕਰਨਗੇ। ਇਸ ਤੋਂ ਇਲਾਵਾ ਡਾ. ਰੋਹਿਨ ਸਚਦੇਵਾ (ਲਾਲਾ ਲਾਜਪਤ ਰਾਇ ਗਰੁੱਪ ਮੋਗਾ) ਜਨਰਲ ਸਕੱਤਰ ਅਤੇ ਸ੍ਰੀ ਹਰਿੰਦਰ ਕਾਂਡਾ (ਕੁਐਸਟ ਮੋਹਾਲੀ) ਨਵੇਂ ਸਕੱਤਰ ਹੋਣਗੇ।

ਪੁਟੀਆ ਦੇ ਪ੍ਰਧਾਨ ਸ. ਜੇ. ਐੱਸ. ਧਾਲੀਵਾਲ ਨੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸਾਬਕਾ ਤਕਨੀਕੀ ਸਿੱਖਿਆ ਮੰਤਰੀ ਸ. ਜਗਦੀਸ਼ ਸਿੰਘ ਗਰਚਾ (ਭੁੱਟਾ ਕਾਲਜ ਲੁਧਿਆਣਾ) ਅਤੇ ਸ. ਅਵਤਾਰ ਸਿੰਘ (ਸੁਖਮਨੀ ਗਰੁੱਪ ਡੇਰਾ ਬੱਸੀ) ਨੂੰ ਇਸ ਨਵੀਂ ਗਠਿਤ ਜਥੇਬੰਦੀ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨਾਂ ਦੀ ਸੂਚੀ ਵਿਚ ਸ. ਹਾਕਮ ਸਿੰਘ ਜਵੰਧਾ (ਭਾਈ ਗੁਰਦਾਸ ਸੰਗਰੂਰ), ਸ. ਰਛਪਾਲ ਸਿੰਘ ਧਾਲੀਵਾਲ (ਸੀ. ਜੀ. ਸੀ. ਮੋਹਾਲੀ), ਸ੍ਰੀ ਅਸ਼ੋਕ ਮਿੱਤਲ (ਐੱਲ. ਪੀ. ਯੂ.), ਸ੍ਰੀ ਅਸ਼ਵਨੀ ਸੇਖੜੀ (ਬਟਾਲਾ), ਸ੍ਰੀ ਗੁਰਵਿੰਦਰ ਸਿੰਘ ਬਾਹਰਾ (ਰਿਆਤ ਬਾਹਰਾ), ਡਾ.  ਮਧੂ ਚਿਤਕਾਰਾ, ਡਾ. ਜ਼ੋਰਾ ਸਿੰਘ (ਦੇਸ਼ ਭਗਤ ਗਰੁੱਪ ਮੰਡੀ ਗੋਬਿੰਦਗੜ੍ਹ), ਸ੍ਰੀ ਸਖਦੇਵ ਸਿੰਗਲਾ (ਇੰਡੋ ਗਲੋਬਲ ), ਸ. ਮਨਜੀਤ ਸਿੰਘ (ਦੁਆਬਾ ਗਰੁੱਪ), ਸ੍ਰੀ ਐੱਸ. ਕੇ. ਪੁੰਜ (ਸ੍ਰੀ ਸਾਈ ਗਰੁੱਪ), ਸ੍ਰੀਮਤੀ ਕੁਲਵਿੰਦਰ ਗੁਰਚਰਨ ਸਿੰਘ (ਆਈ. ਈ. ਟੀ. ਭੱਦਲ), ਸ. ਗੁਰਮੀਤ ਸਿੰਘ ਧਾਲੀਵਾਲ (ਬਾਬਾ ਫਰੀਦ ਗਰੁੱਪ ਬਠਿੰਡਾ), ਸ.  ਡੀ. ਪੀ. ਐੱਸ. ਕਾਹਲੋਂ (ਕੁਐਸਟ ਗਰੁੱਪ ਮੋਹਾਲੀ), ਸ. ਚਰਨਜੀਤ ਸਿੰਘ ਚੰਨੀ (ਸੀ. ਟੀ. ਗਰੁੱਪ), ਸ੍ਰੀ  ਰਮਨ ਭੱਲਾ (ਅਮਨ ਭੱਲਾ ਗਰੁੱਪ), ਸ. ਦਿਲਾਵਰ ਸਿੰਘ ਚੇਅਰਮੈਨ (ਸੰਤ ਬਾਬਾ ਭਾਗ ਸਿੰਘ ਗਰੁੱਪ ਮੋਹਾਲੀ), ਸ. ਗੁਰਲਾਭ ਸਿੰਘ (ਐੱਸ. ਯੂ. ਐੱਸ. ਗਰੁੱਪ ਟੰਗੋਰੀ) ਅਤੇ ਸ. ਤੇਜਿੰਦਰਪਾਲ ਸਿੰਘ ਸੰਧੂ (ਜੇ. ਐੱਸ. ਐੱਸ. ਗਰੁੱਪ ਪਟਿਆਲਾ) ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਸ. ਐੱਸ. ਐੱਸ. ਗਿੱਲ (ਸੁਖਜਿੰਦਰਾ ਗਰੁੱਪ), ਸ੍ਰੀ ਪ੍ਰੇਮ ਗਾਂਧੀ (ਕੇ. ਸੀ. ਗਰੁੱਪ), ਸ੍ਰੀ  ਕ੍ਰਿਸ਼ਨ ਕੁਮਾਰ ਕੌੜਾ (ਲਾਲਾ ਲਾਜਪਤ ਰਾਇ ਮੋਗਾ), ਸ੍ਰੀ ਐੱਚ. ਐੱਲ. ਸ਼ਰਮਾ (ਫਿਰੋਜ਼ਪੁਰ ਇੰਜੀਨੀਅਰਿੰਗ ਕਾਲਜ), ਸ. ਲਖਵੀਰ ਸਿੰਘ (ਨੌਰਥ ਵੈਸਟ ਗਰੁੱਪ), ਸ. ਗੁਰਤੇਜ ਸਿੰਘ ਬਰਾੜ (ਅਕਲੀਆ ਗਰੁੱਪ) ਅਤੇ ਡਾ. ਨਰੇਸ਼ ਨਾਗਪਾਲ (ਡਾਇਰੈਕਟਰ ਸ੍ਰੀ ਸਾਈ ਗਰੁੱਪ) ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।  

ਸ. ਧਾਲੀਵਾਲ ਨੇ ਦੱਸਿਆ ਕਿ ਪ੍ਰਾਈਵੇਟ ਖੇਤਰ ਦੇ ਉੱਦਮੀਆਂ ਨੇ ਪੰਜਾਬ ਨੂੰ ਤਕਨੀਕੀ ਸਿੱਖਿਆ ਦੇ ਖੇਤਰ 'ਚ ਮੋਹਰੀ ਸੂਬਾ ਬਨਾਉਣ ਲਈ 95 ਫੀਸਦੀ ਤੋਂ ਵੱਧ ਯੋਗਦਾਨ ਪਾਇਆ ਹੈ, ਪਰ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਪ੍ਰਾਈਵੇਟ ਸਿੱਖਿਆ ਉੱਦਮੀਆਂ ਦੇ ਇਸ ਯੋਗਦਾਨ ਨੂੰ ਬਣਦਾ ਮਾਣ-ਤਾਣ ਨਹੀਂ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਇਸ ਤੋਂ ਵੱਡੀ ਸਿਤਮਜ਼ਰੀਫ਼ੀ ਕੀ ਹੋ ਸਕਦੀ ਹੈ ਕਿ 95 ਫੀਸਦੀ ਹਿੱਸੇਦਾਰੀ ਵਾਲੇ ਸਟੇਕ ਹੋਲਡਰਾਂ ਨੂੰ ਕਿਸੇ ਸਰਕਾਰੀ ਬੋਰਡ ਵਿੱਚ ਕੋਈ ਨੁੰਮਾਇੰਦਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਸਬੰਧੀ ਸਾਰੇ ਨੀਤੀਗਤ ਫੈਸਲੇ 5 ਫੀਸਦੀ ਤੋਂ ਘੱਟ ਹਿੱਸੇਦਾਰੀ ਰੱਖਣ ਵਾਲੀਆਂ ਸੰਸਥਾਵਾਂ ਦੇ ਨੁੰਮਾਇੰਦਿਆਂ ਵੱਲੋਂ ਲਏ ਜਾ ਰਹੇ ਹਨ, ਜਿਸ ਕਾਰਨ 95 ਫੀਸਦੀ ਹਿੱਸੇਦਾਰੀ ਵਾਲੇ ਉੱਦਮੀਆਂ ਦੀ ਅਣਦੇਖੀ ਹੋਣਾ ਸੁਭਾਵਿਕ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ 'ਚ ਮੋਹਰੀ ਸੂਬਾ ਬਨਾਉਣ ਵਾਲੀਆਂ ਬਹੁਤ ਸਾਰੀਆਂ ਤਕਨੀਕੀ ਸੰਸਥਾਵਾਂ ਅੱਜ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਲੰਘ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਦੀ ਭਲਾਈ ਲਈ ਲਾਗੂ ਕੀਤੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਕਾਮਯਾਬ ਕਰਨ 'ਚ ਇਨ੍ਹਾਂ ਸੰਸਥਾਵਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ, ਪਰ ਸਮੇਂ ਸਿਰ ਰਾਸ਼ੀ ਨਾ ਜਾਰੀ ਹੋਣ ਕਾਰਨ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਤੀ ਸਕੰਟ 'ਚ ਘਿਰ ਗਈਆਂ ਹਨ। 

ਪੁਟੀਆ ਪ੍ਰਧਾਨ ਸ. ਧਾਲੀਵਾਲ ਨੇ ਆਖਿਆ ਕਿ ਸਰਕਾਰੀ ਯੂਨੀਵਰਸਿਟੀਆਂ ਅਤੇ ਵੱਖ-ਵੱਖ ਬੋਰਡਾਂ ਵੱਲੋਂ ਲਏ ਜਾ ਰਹੇ ਇੱਕਪਾਸੜ ਨਾਦਰਸ਼ਾਹੀ ਫੈਸਲਿਆਂ ਨਾਲ ਇਨ੍ਹਾਂ ਸੰਸਥਾਵਾਂ ਵਾਸਤੇ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਨੀਤੀਗਤ ਫੈਸਲਿਆਂ 'ਚ ਇਨ੍ਹਾਂ ਪ੍ਰਾਇਵੇਟ ਉੱਦਮੀਆਂ ਨੂੰ ਵੀ 95 ਫੀਸਦੀ ਹਿੱਸੇਦਾਰੀ ਦੇ ਹਿਸਾਬ ਨਾਲ ਢੁੱਕਵੀਂ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪੁਟੀਆ ਵੱਲੋਂ ਇਨ੍ਹਾਂ ਵਿੱਦਿਅਕ ਸੰਸਥਾਵਾਂ 'ਚ ਲੋੜੀਂਦੇ ਮਿਆਰ ਨਿਸ਼ਚਿਤ ਕਰਨ ਲਈ ਜਲਦੀ ਹੀ ਅਕਾਦਮਿਕ ਕੌਂਸਲ ਦਾ ਗਠਨ ਕੀਤਾ ਜਾ ਰਿਹਾ ਹੈ, ਜਿਸ 'ਚ ਉੱਘੇ ਸਿੱਖਿਆ ਸ਼ਾਸ਼ਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ।

 

Tags: PUTIA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD