Wednesday, 15 May 2024

 

 

ਖ਼ਾਸ ਖਬਰਾਂ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਆਬਜ਼ਰਵਰ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਵੇਅਰਹਾਊਸ ਅਤੇ ਸਟਰਾਂਗ ਰੂਮਾਂ ਦਾ ਮੁਆਇਨਾ, ਪ੍ਰਬੰਧਾਂ 'ਤੇ ਵੀ ਤਸੱਲੀ ਪ੍ਰਗਟਾਈ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ

 

ਸੀਜੀਆਈ ਨੇ ਮਨਾਇਆ ਐਨੂਅਲ ਡੇ ਫੰਕਸ਼ਨ

ਖਾਸ ਮਹਿਮਾਨਾਂ ਦੀ ਲੰਬੀ ਸੂਚੀ ਵਿਚ ਸੱਭਿਆਚਾਰਕ ਪ੍ਰੋਗਰਾਮ ਅਤੇ ਸਮਾਪਨ ਸਮਾਰੋਹ ਦੇ ਨਾਲ ਮਨਾਇਆ ਗਿਆ ਇਹ ਦਿਨ

ਸੀਜੀਆਈ ਨੇ ਮਨਾਇਆ ਐਨੂਅਲ ਡੇ ਫੰਕਸ਼ਨ

Web Admin

Web Admin

5 Dariya News

ਫਤਿਹਗੜ੍ਹ ਸਾਹਿਬ , 20 Jan 2016

ਕੰਟੀਨੇਂਟਲ ਗਰੁੱਪ ਆਫ ਇੰਸਟੀਚਿਊਟ (ਸੀਜੀਆਈ) ਨੇ ਅੱਜ ਇੱਥੇ ਆਪਣਾ ਸਾਲਾਨਾ ਐਨੂਅਲ ਡੇ ਫੰਕਸ਼ਨ-2016 ਮਨਾਇਆ। ਇਸ ਮੌਕੇ 'ਤੇ ਮੁੱਖ ਮਹਿਮਾਨ ਰਹੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੌਲੰਕੀ। ਖਾਸ ਮਹਿਮਾਨਾਂ ਦੀ ਸੂਚੀ ਵਿਚ ਪੰਜਾਬ ਅਤੇ ਹਰਿਆਣਾ ਦੇ ਸਾਬਕਾ ਰਾਜਪਾਲ ਜਨਰਲ (ਰਿਟਾਇਰਡ) ਬੀ. ਕੇ. ਐਨ. ਛਿੱਬੜ, ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ, ਕੈਨੇਡਾ ਅਤੇ ਸਸਕੇਚਵਾਨ ਸਥਿਤ ਸਸਕੇਚਵਾਨ ਪੋਲੀਟੈਕਨਿਕ ਦੇ ਡੀਨ ਪ੍ਰੋ. ਮਾਈਕਲ ਵੈਨ ਗ੍ਰੋਂਡੇਲ, ਸੀਜੀਆਈ ਦੇ ਐਡਾਈਵਰੀ ਬੋਰਡ ਦੇ ਮੈਂਬਰ ਲੈਫ. ਜਨਰਲ (ਰਿਟਾਇਰਡ) ਕੇ. ਐਸ. ਮਾਨ ਅਤੇ ਸੀਜੀਆਈ ਦੇ ਬਾਕੀ ਪ੍ਰਮੁੱਖ ਬੋਰਡ ਆਫ ਡਾਇਰੈਕਟਸ ਸਾਮਿਲ ਸਨ। ਸਵਾਗਤੀ ਭਾਸ਼ਣ ਵਿਚ ਸੀਜੀਆਈ ਦੇ ਪ੍ਰੈਜੀਡੈਂਟ ਅਤੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਲੈਫ. ਕਰਨਲ (ਰਿਟਾਇਰਡ) ਬੀ. ਐਸ. ਸੰਧੂ ਨੇ ਸਾਰੇ ਮਹਿਮਾਨਾਂ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ, 'ਤੁਹਾਡੇ ਸਾਰਿਆਂ ਦਾ ਅੱਜ ਇੱਥੇ ਹੋਣਾ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਤੁਸੀਂ ਇਸ ਸੈਲੀਬ੍ਰੇਸ਼ਨ ਨੂੰ ਹੋਰ ਵੀ ਵੱਡਾ ਬਣਾ ਦਿੱਤਾ ਹੈ ਅਤੇ ਅਸੀਂ ਲੋਕ ਪੂਰੇ ਜੋਸ਼ ਨਾਲ ਸਫਲਤਾ ਦੀਆਂ ਪੌੜੀਆਂ ਇੰਝ ਹੀ ਚੜ੍ਹਦੇ ਰਹਿਣ ਦੀ ਕਾਮਨਾ ਕਰਦੇ ਹਾਂ।' 

ਮੁਖ ਮਹਿਮਾਨ ਪ੍ਰੋ. ਸੋਲੰਕੀ ਨੇ ਕਿਹਾ, 'ਸਿੱਖਿਆ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਨ ਤੋਹਫਾ ਹੈ ਜੋ ਕਿਸੇ ਨੂੰ ਦਿੱਤਾ ਜਾ ਸਕਦਾ ਹੈ। ਮੈਨੂੰ ਇਸ ਗਰੁੱਪ 'ਤੇ ਮਾਣ ਹੈ ਜਿਸ ਨੇ ਇਨਾਂ ਸਾਲਾਂ ਵਿਚ ਬੇਹੱਦ ਵਿਕਾਸ ਕੀਤਾ ਹੈ ਅਤੇ ਸੂਬੇ ਦੀ ਪੇਂਡੂ ਜਨ ਸੰਖਿਆ ਤੱਕ ਵਿਸ਼ਵ-ਪੱਧਰ ਦੀ ਸਿੱਖਿਆ ਨੂੰ ਪਹੁੰਚਾਇਆ ਹੈ। ਸੀਜੀਆਈ ਸਰਹੱਦਾਂ ਦੇ ਪਾਰ ਜਾਣ ਵਾਲੇ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਦਾ ਹੈ ਜੋ ਆਪਣੇ ਆਪ ਵਿਚ ਬੇਹੱਦ ਨੇਕ ਕੰਮ ਹੈ।' ਸੀਜੀਆਈ ਦੇ ਐਗਜੀਕਿਊਟਿਵ ਡਾਇਰੈਕਟਰ ਬ੍ਰਿਗੇਡੀਅਰ (ਡਾ.) ਜੇ. ਕੇ. ਝਾਅ ਅਤੇ ਕੰਟੀਨੇਂਟਲ ਇੰਸਟੀਚਿਊਟ ਆਫ ਇੰਟਰਨੇਸ਼ਨਲ ਸਟੱਡੀਜ਼ ਦੀ ਪਿੰਰਸੀਪਲ ਅਮਨਦੀਪ ਪਾਹਵਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਗਰੁੱਪ ਦੀਆਂ ਵੱਖ-ਵੱਖ ਕਾਮਯਾਬੀਆਂ ਤੋਂ ਜਾਣੂ ਕਰਵਾਇਆ।ਕੰਟੀਨੇਂਟਲ ਗਰੁੱਪ ਆਫ ਹਾਇਰ ਸਟੱਡੀਜ਼ ਦੇ ਪ੍ਰਿੰਸੀਪਲ ਡਾ. ਮਨਿੰਦਰਜੀਤ ਸਿੰਘ ਪਾਬਲਾ ਅਤੇ ਕੰਟੀਨੇਂਟਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਰਾਜਾ ਸਿੰਘ ਖੇਲਾ ਵੀ ਇਸ ਮੌਕੇ 'ਤੇ ਮੌਜੂਦ ਰਹੇ। ਯੂਨੀਵਰਸਿਟੀ ਤੋਂ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਫੈਕਲਟੀ ਅਤੇ ਸਟਾਫ ਮੈਂਬਰਸ ਦੇ ਲਈ ਸਨਮਾਨ ਸਮਾਰੋਹ ਵੀ ਹੋਇਆ। ਸੱਭਿਆਚਾਰਕ ਪ੍ਰੋਗਰਾਮ, ਗਿੱਧਾ, ਭੰਗੜਾ ਅਤੇ ਬਾਕੀ ਪ੍ਰਫਾਰਮੈਂਸ ਨੇ ਜਸ਼ਨ ਵਿਚ ਚਾਰ ਚੰਨ ਲਗਾ ਦਿੱਤੇ। ਮਿਸ ਮਨਦੀਪ ਕੌਰ (ਸੀ. ਆਈ. ਆਈ. ਐਸ.), ਮਿਸ ਸ਼ਿਖਾ ਸੋਤਾ (ਸੀ. ਸੀ. ਐਚ. ਐਸ.). ਸ੍ਰੀ ਗੌਰਵ ਸਚਦੇਵਾ ਤੇ ਸ਼੍ਰੀ ਸੁਖਜਿੰਦਰ ਸਿੰਘ (ਸੀ. ਆਈ. ਈ. ਟੀ.) ਨੂੰ ਇਸ ਸਾਲ ਦੇ  ਬੈਸਟ ਫੈਕਲਟੀ ਦੇ ਤੌਰ 'ਤੇ ਚੁਣਿਆ ਗਿਆ ਜਦਕਿ ਜਗਬੀਰ ਸਿੰਘ (ਸੀ. ਆਈ. ਆਈ. ਐਸ.), ਅਮਨਪ੍ਰੀਤ ਕੌਰ (ਸੀ. ਸੀ. ਐਚ. ਸੀ.) ਤੇ ਨਵਦੀਪ ਸੀਮਾ (ਸੀ. ਆਈ. ਈ. ਟੀ.) ਸਾਰੇ ਇਸ ਸਾਲ ਦੇ ਆਊਟ ਸਟੈਂਡਿੰਗ ਫੈਕਲਟੀ ਰਹੇ। ਗਰੁੱਪ ਦੇ ਲਈ ਵੱਡਮੁੱਲਾ ਯੋਗਦਾਨ ਪਾਉਣ ਦੇ ਬਦਲੇ ਬੈਸਟ ਸਟਾਫ ਦੇ ਤੌਰ 'ਤੇ ਅਰਵਿੰਦਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉੱਧਰ ਵਿਦਿਆਰਥੀਆਂ ਵਿਚ  ਹਰਪ੍ਰੀਤ ਕੌਰ (ਸੀ. ਸੀ. ਐਚ. ਸੀ.) ਪੰਜਾਬੀ ਯੂਨੀਵਰਸਿਟੀ ਵਿਚ ਫੈਸ਼ਨ ਟੈਕਨਾਲੋਜੀ ਵਿਚ ਗੋਲਡ ਮੈਡਲਿਸਟ, ਪੰਜਾਬੀ ਯੂਨਵਰਸਿਟੀ ਵਿਚ ਪਾਵਰ ਲਿਫਟਿੰਗ ਵਿਚ ਇੰਟਰ ਕਾਲਜ ਵਿਚ ਗੋਲਡ ਮੈਡਲਿਸਟ ਸੁਨੀਲ ਕੁਮਾਰ, ਸਨੀ ਦੇਵਗਨ ਨੂੰ ਐਨ. ਸੀ. ਸੀ. ਦਾ ਬੈਸਟ ਕੈਡੇਟ, ਤਨਮਯ ਪਾਠਕ, ਅਭਿਜੀਤ ਸਿੰਘ ਭੁੱਲਰ (ਸੀ. ਆਈ. ਆਈ. ਐਸ.), ਰੇਣੂ ਬਾਲਾ (ਸੀ. ਆਈ. ਈ. ਟੀ.) ਤੇ ਪਵਨਪ੍ਰੀਤ ਕੌਰ (ਕੰਟੀਨੇਂਟਲ ਸਕੂਲ) ਨੂੰ ਇਸ ਸਾਲ ਦੇ ਬੈਸਟ ਸਟੂਡੈਂਟਸ ਦੇ ਤੌਰ 'ਤੇ ਚੁਣਿਆ ਗਿਆ।   

 

Tags: Continental College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD