Sunday, 16 June 2024

 

 

ਖ਼ਾਸ ਖਬਰਾਂ ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਐਸ.ਡੀ.ਐਮਜ਼ ਖੁਦ ਨਿਗਰਾਨੀ ਕਰਨ : ਪਰਨੀਤ ਸ਼ੇਰਗਿੱਲ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ 431200 ਨਾਗਰਿਕਾਂ ਦਾ ਮੁਫਤ ਇਲਾਜ ਤੇ 60709 ਲੈਬ ਟੈਸਟ : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਦਿੱਤਾ ਭਰੋਸਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਬਣਾਈ ਰਣਨੀਤੀ ਦੀ ਸਮੀਖਿਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਤਰ੍ਹਾਂ ਤਿਆਰ : ਕੋਮਲ ਮਿੱਤਲ ਸਰਕਾਰੀ ਜਾਇਦਾਦ ਦੀ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ : ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਲੋਕ ਸੇਵਾ ’ਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮਾਲੀਆ ਵਧਾਉਣ ਅਤੇ ਖਰਚਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ 'ਤੇ ਜ਼ੋਰ ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਦੀ ਅਪੀਲ

 

ਪੰਜਾਬ 'ਚ ਆਪ ਲਗਾਤਾਰ ਹੋ ਰਹੀ ਹੈ ਮਜ਼ਬੂਤ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡਾ ਝਟਕਾ! ਕਈ ਵੱਡੇ ਆਗੂ 'ਆਪ' 'ਚ ਹੋਏ ਸ਼ਾਮਲ

ਸਾਬਕਾ ਖੇਡ ਮੰਤਰੀ ਨੁਸਰਤ ਅਲੀ ਖ਼ਾਨ ਬੱਗਾ ਆਪਣੇ ਕਈ ਐਮ.ਸੀ ਅਤੇ ਸੈਂਕੜੇ ਸਮਰਥਕ ਸਮੇਤ ਹੋਏ ਆਪ 'ਚ ਸ਼ਾਮਿਲ

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab

Web Admin

Web Admin

5 Dariya News

ਚੰਡੀਗੜ੍ਹ , 23 May 2024

ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਅਕਾਲੀ ਦਲ ਦੇ ਸਾਬਕਾ ਖੇਡ ਮੰਤਰੀ, ਪੀ.ਏ.ਸੀ ਮੈਂਬਰ ਅਤੇ ਐਨ.ਐਸ.ਯੂ.ਆਈ ਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ‘ਆਪ’ਵਿੱਚ ਸ਼ਾਮਲ ਹੋ ਗਏ। ਜਿਸ ਕਾਰਨ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ  ਵੱਡੀ ਮਜ਼ਬੂਤੀ ਮਿਲੀ ਹੈ।

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ‘ਆਪ’ ਪਰਿਵਾਰ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਸੰਗਰੂਰ ਅਤੇ ਫ਼ਰੀਦਕੋਟ ‘ਚ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਕੋਨੇ ਤੋਂ ਲੋਕ ‘ਆਪ’ਵਿੱਚ ਸ਼ਾਮਲ ਹੋ ਰਹੇ ਹਨ, ਉਹ ਸਾਡੀ ਸਰਕਾਰ ਦੇ ਲੋਕ ਪੱਖੀ ਅਤੇ ਪੰਜਾਬ ਪੱਖੀ ਫ਼ੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਕੰਮ ਕਰਨਾ ਚਾਹੁੰਦੇ ਹਨ।

ਆਮ ਆਦਮੀ ਪਾਰਟੀ ਨੇ ਮਲੇਰਕੋਟਲਾ 'ਚ ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ ਦਿੱਤਾ ਹੈ। ਇੱਥੇ ਜਨਤਾ ਵਿਚ ਆਪਣੀ ਚੰਗੀ ਪਹਿਚਾਣ ਰੱਖਣ ਵਾਲੇ ਅਕਾਲੀ ਦਲ ਦੇ ਸਾਬਕਾ ਮੰਤਰੀ ਨੁਸਰਤ ਅਲੀ ਖ਼ਾਨ ਬੱਗਾ ਆਪਣੇ ਕਈ ਐਮ.ਸੀ ਅਤੇ ਸੈਂਕੜੇ ਸਮਰਥਕਾਂ ਸਮੇਤ ਆਪ 'ਚ ਸ਼ਾਮਿਲ ਹੋ ਗਏ। ਨੁਸਰਤ ਅਲੀ ਖ਼ਾਨ ਬੱਗਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਮਲੇਰਕੋਟਲਾ ਤੋਂ ਹਲਕਾ ਇੰਚਾਰਜ ਅਤੇ ਵਰਕਿੰਗ ਕਮੇਟੀ ਮੈਂਬਰ ਵਜੋਂ ਆਪਣੀ ਸੇਵਾ ਨਿਭਾ ਚੁੱਕੇ ਹਨ। ਇਸਦੇ ਨਾਲ ਹੀ ਬੇਅੰਤ ਕਿੰਗਰ (ਖੁਦ ਅਤੇ ਉਨ੍ਹਾਂ ਦੀ ਪਤਨੀ 2 ਵਾਰ ਐਮ.ਸੀ ਰਹਿ ਚੁੱਕੇ ਹਨ) ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ (‘ਆਪ’) ‘ਚ ਸ਼ਾਮਿਲ ਹੋ ਗਏ।

ਇਸ ਮੌਕੇ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੀ ਹਾਜ਼ਰ ਸਨ। ਹਲਕਾ ਫ਼ਰੀਦਕੋਟ 'ਚ 'ਆਪ' ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਰਜਿੰਦਰ ਦਾਸ ਰਿੰਕੂ ਸਮਾਧਾਵਾਲਾ ਅਤੇ ਐਨ.ਐਸ.ਯੂ.ਆਈ ਦੇ 2 ਵਾਰ ਪ੍ਰਧਾਨ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਸ਼ਰਨ ਸਿੰਘ ਕਬਾਲਵਾਲਾ, ਬੱਬੂ ਅਹੂਜਾ ਸਾਬਕਾ ਐਮ.ਸੀ ਕਾਂਗਰਸ, ਮਨੀਸ਼ ਕੁਮਾਰ ਤਿਵਾਰੀ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਮਨਜੀਤ ਸਿੰਘ ਪੀਟਾ ਬਲਾਕ ਪ੍ਰਧਾਨ ਬੀ.ਸੀ ਵਿੰਗ ਅਤੇ ਗੋਰਾ ਮਚਾਕੀ (ਅਕਾਲੀ ਦਲ) ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ ਮੌਕੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਜੂਦ ਸਨ।

ਉਥੇ ਹੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਦਾਮਾਦ ਦਸਤਾਰ ਫੈਡਰੇਸ਼ਨ ਦੇ ਪ੍ਰਧਾਨ ਅਤੇ ਸੂਬਾਈ ਆਗੂ ਰਹੇ ਭਾਈ ਪਰਗਟ ਸਿੰਘ ਭੋਡੀਪੁਰਾ ਵੀ ਆਪ 'ਚ ਸ਼ਾਮਿਲ ਹੋ ਗਏ।  ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੋਰ ਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਉਨਾਂ ਦਾ ਸਵਾਗਤ ਕੀਤਾ। ਭਾਈ ਪਰਗਟ ਸਿੰਘ ਭੋਡੀਪੁਰਾ ਜੋ ਲੰਬੇ ਸਮੇਂ ਤੋਂ ਧਾਰਮਿਕ ਖੇਤਰ ਵਿੱਚ ਸਰਗਰਮੀ ਨਾਲ ਵਿਚਰਦੇ ਆ ਰਹੇ ਹਨ। ਉਨਾਂ ਦਾ ਪੰਥਕ ਹਲਕਿਆਂ, ਜਥੇਬੰਦੀਆਂ ਅਤੇ ਸੰਤ ਸਮਾਜ ਵਿੱਚ ਚੰਗਾ ਪ੍ਰਭਾਵ ਅਤੇ ਰਸੂਖ ਹੈ।

ਭਾਈ ਪਰਗਟ ਸਿੰਘ ਗੱਤਕਾ ਫੈਡਰੇਸ਼ਨ ਦੇ ਸੂਬਾਈ ਚੇਅਰਮੈਨ ਵੀ ਰਹਿ ਚੁੱਕੇ ਹਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬਤੌਰ ਸੁਪਰਡੈਂਟ ਵਜੋਂ ਰਿਟਾਇਰ ਹੋਏ ਹਨ। ਉਹ ਅਦਾਰਾ ਪਹਿਰੇਦਾਰ ਦੇ ਡਾਇਰੈਕਟਰ ਅਤੇ ਦਸਤਾਰ ਫੈਡਰੇਸ਼ਨ ਦੇ ਪ੍ਰਧਾਨ, ਇੰਟਰਨੈਸ਼ਨਲ ਗੱਤਕਾ ਅਕੈਡਮੀ ਦਮਦਮਾ ਸਾਹਿਬ ਦੇ ਫਾਊਂਡਰ  ਅਤੇ ਕਈ ਨਾਮੀ ਸੰਸਥਾਵਾਂ, ਟਰੱਸਟਾਂ ਦੇ ਮੈਂਬਰ ਵਜੋਂ ਕਾਰਜਸ਼ੀਲ ਰਹਿ ਚੁੱਕੇ ਹਨ। ਇਸ ਮੌਕੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਆਪ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੈਮਲ ਵਾਲਾ, ਭਾਈ ਪਰਮਜੀਤ ਸਿੰਘ ਗੰਗਾ ਪ੍ਰਧਾਨ ਵੀ ਹਾਜ਼ਰ ਸਨ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਪੰਜਾਬ ਦੇ ਲੋਕ ਖ਼ੁਦ ਸਾਡੇ ਕੰਮ ਦੀ ਤਾਰੀਫ਼ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਕੰਮ 'ਆਪ' ਸਰਕਾਰ ਨੇ 2 ਸਾਲਾਂ 'ਚ ਕੀਤਾ ਹੈ, ਐਨਾ ਕੰਮ ਪਿਛਲੇ 70 ਸਾਲਾਂ 'ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹਿਤ ਹਨ। ਅਸੀਂ ਇਸ ਵਾਰ ਇਹ ਚੋਣ 13-0 ਨਾਲ ਜਿੱਤ ਰਹੇ ਹਾਂ।

पंजाब में लगातार मजबूत हो रही आप, शिरोमणि अकाली दल और कांग्रेस को बड़ा झटका! कई बड़े नेता आप में शामिल

पूर्व खेल मंत्री नुसरत अली खान बग्गा कई एमसी और सैकड़ों समर्थकों के साथ आप में हुए शामिल

चंडीगढ़

आम आदमी पार्टी (आप) ने गुरुवार को शिरोमणि अकाली दल (बादल) और कांग्रेस को उस समय बड़ा झटका दिया जब अकाली दल के पूर्व खेल मंत्री, पीएसी सदस्य एवं पूर्व एनएसयूआई और युवा कांग्रेस के प्रधान आप में शामिल हो गए। इन नेताओं के आप में शामिल होने से लोकसभा चुनाव में पार्टी को बड़ी बढ़त मिली है। आम आदमी पार्टी पंजाब के अध्यक्ष और मुख्यमंत्री भगवंत मान ने सभी नेताओं को औपचारिक रूप से 'आप' में शामिल कराया और उनका स्वागत किया।

मान ने कहा कि इन महत्वपूर्ण नेताओं के पार्टी में शामिल होने से संगरूर और फरीदकोट में आम आदमी पार्टी और भी मजबूत होगी। उन्होंने कहा कि पंजाब के कोने-कोने से लोग आप से जुड़ रहे हैं। वे हमारी सरकार के लोकहितैषी और पंजाबहितैषी फैसलों से प्रभावित होकर पंजाब को फिर से रंगला बनाने के लिए काम करना चाहते हैं।

मलेरकोटला में आम आदमी पार्टी ने अकाली दल (बादल) को बड़ा झटका दिया। अकाली दल के पूर्व मंत्री नुसरत अली खान बग्गा, जिनकी वहां की जनता के बीच अच्छी प्रतिष्ठा है, कई एमसी और अपने सैकड़ों समर्थकों के साथ आप में शामिल हो गए। नुसरत अली खान बग्गा ने शिरोमणि अकाली दल (बादल) के मलेरकोटला से निर्वाचन क्षेत्र प्रभारी और कार्य समिति सदस्य रहे हैं। इसके साथ ही बेअंत किंगर भी आम आदमी पार्टी की नीतियों से प्रभावित होकर पार्टी ('आप') में शामिल हो गए। किंगर और उनकी पत्नी दो बार एमसी रह चुके हैं।

 इस अवसर पर मलेरकोटला के विधायक डा जमील उर रहमान भी मौजूद थे।आप को फरीदकोट निर्वाचन क्षेत्र में भी ताकत मिली जब शिरोमणि अकाली दल पीएसी के सदस्य राजिंदर दास रिंकू समाधवाला और एनएसयूआई के 2 बार अध्यक्ष और युवा कांग्रेस के पूर्व अध्यक्ष रहें गुरशरण सिंह कबालवाला, बब्बू आहूजा पूर्व एमसी कांग्रेस, मनीष कुमार तिवारी पूर्व जिला अध्यक्ष युवा कांग्रेस, मंजीत सिंह पीटा ब्लॉक अध्यक्ष बीसी विंग और गोरा मचाकी (अकाली दल) आम आदमी पार्टी में शामिल हुए। इस मौके पर फरीदकोट के विधायक गुरदित सिंह सेखों मौजूद रहें।

नंदगढ़ जत्थेदार बलवंत सिंह के दामाद और दस्तार फेडरेशन नंदगढ़ के अध्यक्ष भाई परगट सिंह भोडीपुरा आप में शामिल हो गए। मुख्यमंत्री भगवंत मान ने उन्हें औपचारिक तौर पर पार्टी में शामिल कराया और उनका स्वागत किया। भाई परगट सिंह भोड़ीपुरा लंबे समय से धार्मिक क्षेत्र में सक्रिय हैं। पंथक मंडलों, संगठनों और संत समाज के बीच उनका अच्छा प्रभाव है।

भाई परगट सिंह गतका फेडरेशन के प्रदेश अध्यक्ष रह चुके हैं। वह पंजाबी विश्वविद्यालय, पटियाला से अधीक्षक के पद से सेवानिवृत्त हुए। उन्होंने अदारा पहरेदार के निदेशक और दस्तार फेडरेशन के अध्यक्ष, अंतर्राष्ट्रीय गतका अकादमी दामा साहिब के संस्थापक और कई प्रतिष्ठित संगठनों और ट्रस्टों के सदस्य के रूप में काम किया है। इस मौके पर फरीदकोट हलके के विधायक गुरदित सिंह सेखों, आप के वरिष्ठ नेता जगदीप सिंह जैमलवाला, भाई परमजीत सिंह गंगा भी मौजूद थे।

इस मौके पर मुख्यमंत्री भगवंत मान ने अपने बयान में कहा कि आम आदमी पार्टी आम लोगों की पार्टी है। पंजाब के लोग खुद हमारे काम की तारीफ कर रहे हैं। लोगों का कहना है कि आप सरकार ने दो साल में जितने काम किए है, उतना पिछले 70 साल में नहीं हुआ। उन्होंने कहा कि हमारे काम से प्रभावित होकर पंजाब के सभी वर्गों के लोग आम आदमी पार्टी से जुड़ रहे हैं और पंजाब को फिर से रंगला बनाने में अपना योगदान दे रहे हैं। उन्होंने कहा कि पंजाब की जनता इस बार आम आदमी पार्टी को जिताने के लिए काफी उत्साहित है। हम यह चुनाव 13-0 से जीत रहे हैं।

AAP is continuously getting stronger in Punjab, another big blow to SAD and Congress! Many big leaders joined AAP

Former Sports Minister Nusrat Ali Khan Baga, along with many MCs and hundreds of his supporters, joined AAP

 

Chandigarh 

The Aam Aadmi Party (AAP) on Thursday dealt a major blow to the Shiromani Akali Dal (Badal) and the Congress when former Akali Dal Sports Minister, a PAC member and a former NSUI and Youth Congress president joined AAP. Thanks to the joining of these leaders the Aam Aadmi Party got a big boost in the Lok Sabha elections.

Aam Aadmi Party Punjab President and Chief Minister Bhagwant Mann formally inducted all the leaders into the 'AAP' family and welcomed them saying that with their joining the party will be even stronger in Sangrur and Faridkot. He said that people from every corner of Punjab are joining AAP, they want to work to make Punjab Rangla again.

The leaders of all parties are impressed by the pro-people and pro-Punjab decisions of our government.The Aam Aadmi Party also gave a big blow to Akali Dal (Badal) in Malerkotla. Former Akali Dal minister Nusrat Ali Khan Baga, who is a well-respected and popular leader, joined AAP. Many MCs and supporters of Nusrat Ali Khan Baga also joined the AAP with him.  

Nusrat Ali Khan Baga has served in the Shiromani Akali Dal (Badal) as a constituency in-charge and working committee member from Malerkotla. Apart from this, Beant Kinger joined the party ('AAP') after being impressed by the policies of the Aam Aadmi Party.  Both Kinger and his wife have been MCs twice. On this occasion, MLA from Malerkotla Dr.  Jamil ur Rehman was also present.

 AAP got strength in Faridkot constituency when Shiromani Akali Dal PAC member Rajinder Das Rinku Samadhavala and 2-time NSUI president and former Youth Congress president Gursharan Singh Kabalwala, Babbu  Ahuja former MC Congress, Manish Kumar Tiwari former District President Youth Congress, Manjit Singh Peeta Block President BC Wing and Gora Machaki (Akali Dal) joined the Aam Aadmi Party.  

MLA from Faridkot Gurdit Singh Sekhon was also present on this occasion.At the same time, Jathedar Balwant Singh Nandgarh's son-in-law and Dastar Federation president Bhai Pargat Singh Bhodipura, also joined AAP.  Chief Minister Bhagwant Mann formally inducted him into the party and welcomed him.  

Bhai Pargat Singh Bhodipura has been active in the religious field for a long time.  He has good influence and reputation in Sikh panthak circles and organizations. Bhai Pargat Singh has also been the state chairman of Gatka Federation.  He retired as Superintendent in Punjabi University, Patiala.  

He has been active as the Director of Adara Pahredar and President of Dastar Federation, Founder of International Gatka Academy Dama Sahib and member of many reputed organizations and trusts.  Faridkot Constituency MLA Gurdit Singh Sekhon, AAP senior leader Jagdeep Singh Jaimalwala, Bhai Paramjit Singh Ganga President were also present on this occasion.

 On this occasion, Chief Minister Bhagwant Mann said in his statement that the Aam Aadmi Party is the party of common people.  People of Punjab themselves are praising our work.  People say that the AAP has done more work in 2 years than what previous governments did in 70 years.  

He said that impressed by our work, people of all sections of Punjab are joining the Aam Aadmi Party and contributing to make Punjab Rangla again.  He said that the people of Punjab are very excited to make the Aam Aadmi Party victor once again.

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD