Sunday, 16 June 2024

 

 

ਖ਼ਾਸ ਖਬਰਾਂ ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਐਸ.ਡੀ.ਐਮਜ਼ ਖੁਦ ਨਿਗਰਾਨੀ ਕਰਨ : ਪਰਨੀਤ ਸ਼ੇਰਗਿੱਲ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ 431200 ਨਾਗਰਿਕਾਂ ਦਾ ਮੁਫਤ ਇਲਾਜ ਤੇ 60709 ਲੈਬ ਟੈਸਟ : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਦਿੱਤਾ ਭਰੋਸਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਬਣਾਈ ਰਣਨੀਤੀ ਦੀ ਸਮੀਖਿਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਤਰ੍ਹਾਂ ਤਿਆਰ : ਕੋਮਲ ਮਿੱਤਲ ਸਰਕਾਰੀ ਜਾਇਦਾਦ ਦੀ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ : ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਲੋਕ ਸੇਵਾ ’ਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮਾਲੀਆ ਵਧਾਉਣ ਅਤੇ ਖਰਚਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ 'ਤੇ ਜ਼ੋਰ ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਦੀ ਅਪੀਲ

 

ਰਾਜਾ ਵੜਿੰਗ ਨੇ ਲੁਧਿਆਣਾ ਪੂਰਬੀ ਵਿੱਚ ਚੋਣ ਪ੍ਰਚਾਰ ਦੌਰਾਨ ਬਦਲਾਅ ਦੀ ਵਕਾਲਤ ਕੀਤੀ

ਮੈਂ ਵੋਟਰਾਂ ਨੂੰ ਡਰ ਕੇ ਨਹੀਂ, ਕਾਰਗੁਜ਼ਾਰੀ ਦੇ ਆਧਾਰ 'ਤੇ ਵੋਟ ਪਾਉਣ ਦੀ ਅਪੀਲ ਕਰਦਾ ਹਾਂ: ਵੜਿੰਗ

Amrinder Singh Raja Warring, Congress, Punjab Congress, Amarinder Singh Raja Warring, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਲੁਧਿਆਣਾ , 23 May 2024

ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਜ਼ੋਰਦਾਰ ਚੋਣ ਪ੍ਰਚਾਰ ਦੌਰਾਨ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਵੋਟਰਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੀ ਗੰਭੀਰਤਾ ਨੂੰ ਸਮਝਣ ਦੀ ਪੁਰਜ਼ੋਰ ਅਪੀਲ ਕੀਤੀ।  ਇਸ ਚੋਣ ਦੀ ਪਰਿਵਰਤਨਸ਼ੀਲ ਪ੍ਰਕਿਰਤੀ 'ਤੇ ਜ਼ੋਰ ਦਿੰਦੇ ਹੋਏ, ਵੜਿੰਗ ਨੇ ਮੌਜੂਦਾ ਪ੍ਰਧਾਨ ਮੰਤਰੀ ਦੀ ਰਾਸ਼ਟਰੀ ਮੁੱਦਿਆਂ ਤੋਂ ਧਿਆਨ ਹਟਾਉਣ ਅਤੇ ਡਰ ਤੇ ਨਫ਼ਰਤ ਦਾ ਮਾਹੌਲ ਪੈਦਾ ਕਰਨ ਲਈ ਆਲੋਚਨਾ ਕੀਤੀ।

ਰਾਜਾ ਵੜਿੰਗ ਨੇ ਕਿਹਾ, "ਇਹ ਚੋਣਾਂ ਬਦਲਾਅ ਲਿਆਉਣ ਵਾਲੀਆਂ ਹਨ, ਅਤੇ ਸਾਡੇ ਲੋਕਤੰਤਰ ਦਾ ਭਵਿੱਖ ਇਸ 'ਤੇ ਨਿਰਭਰ ਕਰਦਾ ਹੈ। ਪਿਛਲੀ ਕਾਰਗੁਜ਼ਾਰੀ ਅਤੇ ਸਮਰੱਥਾ ਦੇ ਆਧਾਰ 'ਤੇ ਵੋਟ ਕਰੋ, ਨਾ ਕਿ ਡਰ ਅਤੇ ਪ੍ਰਚਾਰ ਦੇ ਆਧਾਰ 'ਤੇ। ਅਸੀਂ ਇਕੱਠੇ ਮਿਲ ਕੇ ਇਕ ਬਿਹਤਰ ਭਵਿੱਖ ਲਈ ਆਪਣੇ ਨੌਜਵਾਨਾਂ ਅਤੇ ਆਪਣੇ ਦੇਸ਼ ਦਾ ਨਿਰਮਾਣ ਕਰ ਸਕਦੇ ਹਾਂ।"ਲੁਧਿਆਣਾ ਦੇ ਵਿਕਾਸ ਪ੍ਰਤੀ ਸਮਰਪਣ ਲਈ ਭਾਰਤ ਭੂਸ਼ਣ ਆਸ਼ੂ ਦੀ ਪ੍ਰਸ਼ੰਸਾ ਕਰਦੇ ਹੋਏ, ਵੜਿੰਗ ਨੇ ਹਲਕੇ ਨੂੰ ਦਰਪੇਸ਼ ਕਈ ਮਹੱਤਵਪੂਰਨ ਮੁੱਦਿਆਂ ਦਾ ਜ਼ਿਕਰ ਕੀਤਾ।   

ਇਸ ਦੌਰਾਨ ਉਨ੍ਹਾਂ ਬੇਰੁਜ਼ਗਾਰੀ ਦੀ ਸਮੱਸਿਆ ਬਾਰੇ ਚਾਨਣਾ ਪਾਇਆ। ਇਸਦੇ ਨਾਲ ਹੀ ਸੱਤਾਧਾਰੀ ਧਿਰ 'ਤੇ ਮੀਡੀਆ ਕੰਟਰੋਲ ਰਾਹੀਂ ਨਕਾਰਾਤਮਕ ਖ਼ਬਰਾਂ ਨੂੰ ਦਬਾਉਣ ਦਾ ਦੋਸ਼ ਲਾਇਆ ਗਿਆ।ਸਰਕਾਰ 'ਤੇ ਹਮਲਾ ਬੋਲਦਿਆਂ ਵੜਿੰਗ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਗੰਭੀਰ ਮੁੱਦਿਆਂ, ਜਿਵੇਂ ਕਿ ਬੁੱਢਾ ਨਾਲਾ, ਪ੍ਰਦੂਸ਼ਣ, ਉਦਯੋਗਿਕ ਪਰਵਾਸ, ਗੰਭੀਰ ਟ੍ਰੈਫਿਕ ਜਾਮ ਅਤੇ ਮਜ਼ਦੂਰਾਂ ਦੀ ਦੁਰਦਸ਼ਾ ਤੋਂ ਧਿਆਨ ਹਟਾਉਣ ਲਈ ਮਜ਼ਾਕ ਦੀ ਵਰਤੋਂ ਕਰਦੇ ਹਨ।"  

ਉਨ੍ਹਾਂ ਕਿਹਾ, "ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਕੋਈ ਨਵਾਂ ਸਕੂਲ, ਹਸਪਤਾਲ, ਸੜਕ, ਯੂਨੀਵਰਸਿਟੀ ਜਾਂ ਪਾਰਕ ਬਣਾਏ ਬਿਨਾਂ 67,000 ਕਰੋੜ ਰੁਪਏ ਦਾ ਵੱਡਾ ਕਰਜ਼ਾ ਇਕੱਠਾ ਕਰ ਲਿਆ ਹੈ। ਇਸ ਵੱਡੀ ਰਕਮ ਦੀ ਵੰਡ ਅਸਪਸ਼ਟ ਹੈ। ਇਸੇ ਤਰ੍ਹਾਂ 40,000 ਨੌਕਰੀਆਂ ਪੈਦਾ ਕਰਨ ਦਾ ਦਾਅਵਾ ਕਰਦੇ ਹੋਏ, ਇਸ਼ਤਿਹਾਰਬਾਜ਼ੀ 'ਤੇ 900 ਕਰੋੜ ਰੁਪਏ ਬਰਬਾਦ ਕੀਤੇ ਗਏ ਹਨ, ਫਿਰ ਵੀ ਉਨ੍ਹਾਂ ਕੋਲ ਇਨ੍ਹਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਹੈ।"

ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਈ ਗਾਰੰਟੀਆਂ ਦਾ ਜ਼ਿਕਰ ਕੀਤਾ ਅਤੇ ਕਾਂਗਰਸ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਇਨ੍ਹਾਂ 'ਤੇ ਕੰਮ ਕਰਨ ਲਈ ਵਚਨਬੱਧਤਾ ਤੇ ਜ਼ੋਰ ਦਿੱਤਾ, ਜਿਸ ਵਿੱਚ ਨੌਕਰੀਆਂ ਦੇ ਇਮਤਿਹਾਨਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਤੋਂ ਇਲਾਵਾ ਪੀੜਤਾਂ ਨੂੰ ਮੁਆਵਜ਼ਾ ਦੇਣਾ ਸ਼ਾਮਲ ਹੈ।  

ਉਨ੍ਹਾਂ ਨੇ 25 ਸਾਲ ਤੋਂ ਘੱਟ ਉਮਰ ਦੇ ਹਰ ਡਿਪਲੋਮਾ ਹੋਲਡਰ ਜਾਂ ਕਾਲਜ ਗ੍ਰੈਜੂਏਟ ਲਈ 1 ਲੱਖ ਰੁਪਏ ਸਲਾਨਾ ਭੱਤੇ ਦੇ ਨਾਲ ਇੱਕ ਸਾਲ ਦੀ ਸਿਖਲਾਈ ਦੀ ਗਰੰਟੀ ਦੇਣ ਲਈ ਅਪ੍ਰੈਂਟਿਸਸ਼ਿਪ ਐਕਟ, 1961 ਨੂੰ ਅਪ੍ਰੈਂਟਿਸਸ਼ਿਪ ਅਧਿਕਾਰ ਐਕਟ ਨਾਲ ਬਦਲਣ ਬਾਰੇ ਵੀ ਗੱਲ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਕੇਂਦਰ ਸਰਕਾਰ ਵਿੱਚ ਲਗਭਗ 30 ਲੱਖ ਖਾਲੀ ਅਸਾਮੀਆਂ ਨੂੰ ਭਰਨ ਅਤੇ ਸਟਾਰਟ-ਅਪਸ ਲਈ ਫੰਡ ਆਫ ਫੰਡਜ਼ ਯੋਜਨਾ ਦਾ ਪੁਨਰਗਠਨ ਕਰਨ ਦਾ ਵਾਅਦਾ ਕੀਤਾ, 40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਫੰਡ ਦਾ 50% ਅਲਾਟ ਕਰਨ ਦਾ ਵਾਅਦਾ ਕੀਤਾ।

ਇਸ ਤੋਂ ਇਲਾਵਾ, ਵੜਿੰਗ ਨੇ ਮਹਾਂਮਾਰੀ ਦੇ ਕਾਰਨ 1 ਅਪ੍ਰੈਲ, 2020 ਤੋਂ 30 ਜੂਨ, 2021 ਦਰਮਿਆਨ ਸਰਕਾਰੀ ਪ੍ਰੀਖਿਆਵਾਂ ਦੇਣ ਵਿੱਚ ਅਸਮਰਥ ਨੌਜਵਾਨਾਂ ਲਈ ਇੱਕ ਵਾਰ ਰਾਹਤ ਪ੍ਰਦਾਨ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਸਰਕਾਰੀ ਇਮਤਿਹਾਨਾਂ ਅਤੇ ਅਸਾਮੀਆਂ ਲਈ ਅਰਜ਼ੀਆਂ ਦੀ ਫੀਸ ਖਤਮ ਕਰਨ, 15 ਮਾਰਚ 2024 ਤੱਕ ਵਿਆਜ ਸਮੇਤ ਵਿਦਿਅਕ ਕਰਜ਼ੇ ਮੁਆਫ ਕਰਨ, ਬੈਂਕਾਂ ਨੂੰ ਮੁਆਵਜ਼ਾ ਦੇਣ ਅਤੇ 21 ਸਾਲ ਤੋਂ ਘੱਟ ਉਮਰ ਦੇ ਹੋਣਹਾਰ ਖਿਡਾਰੀਆਂ ਨੂੰ ਹਰ ਮਹੀਨੇ 10,000 ਰੁਪਏ ਦੇ ਖੇਡ ਵਜ਼ੀਫੇ ਦੀ ਵਿਵਸਥਾ ਕਰਨ ਦਾ ਭਰੋਸਾ ਦਿੱਤਾ।

ਵੜਿੰਗ ਨੇ ਵਧਦੀ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਨਾਕਾਮ ਰਹਿਣ ਲਈ ਭਾਜਪਾ ਸਰਕਾਰ ਦੀ ਵੀ ਆਲੋਚਨਾ ਕੀਤੀ ਅਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਹ ਚੋਣਾਂ ਮਹੱਤਵਪੂਰਨ ਹਨ।ਰਾਜਾ ਵੜਿੰਗ ਨੇ ਲੁਧਿਆਣਾ ਪੂਰਬੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਾਲੇ ਦਿਨ ਵੱਡੀ ਗਿਣਤੀ ਵਿੱਚ ਸਾਹਮਣੇ ਆ ਕੇ ਆਪਣੀ ਆਵਾਜ਼ ਬੁਲੰਦ ਕਰਨ। 

ਉਨ੍ਹਾਂ ਕਿਹਾ, "ਇਹ ਤੁਹਾਡੇ ਕੋਲ ਸਾਡੇ ਦੇਸ਼ ਦੇ ਭਵਿੱਖ ਨੂੰ ਘੜਨ ਦਾ ਮੌਕਾ ਹੈ। ਆਓ ਤਰੱਕੀ, ਏਕਤਾ ਅਤੇ ਸਾਰਿਆਂ ਲਈ ਉੱਜਵਲ ਭਵਿੱਖ ਲਈ ਇਕੱਠੇ ਖੜੇ ਹੋਈਏ। ਕਾਂਗਰਸ ਪਾਰਟੀ ਨੂੰ ਵੋਟ ਦਿਓ ਅਤੇ ਭਾਰਤ ਨੂੰ ਲੋੜੀਂਦੇ ਬਦਲਾਅ ਦਾ ਹਿੱਸਾ ਬਣੋ।"

Raja Warring Advocates for Change in Ludhiana East Campaign

I Urge Electorate to Vote Based on Performance, Not Fear: Warring

Ludhiana 

In a spirited campaign in Ludhiana East, Raja Warring, Congress’ Lok Sabha Candidate for Ludhiana, made a fervent appeal to the electorate to understand the gravity of the upcoming Loksabha Elections. Emphasizing the transformative nature of this election, Warring criticized the current Prime Minister for diverting attention from pressing national issues and fostering an environment of fear and hatred.

"These elections are transformative, and the future of our democracy depends on it. Vote based on past performance and potential, not on fear and propaganda. Together, we can build a better future for our youth and our nation.", said Raja Warring.

Praising Bharat Bhushan Ashu for his dedication to Ludhiana's upliftment, Warring addressed several critical issues facing the constituency. He highlighted the problem of unemployment and accused the ruling party of suppressing negative news through media control.

"CM Bhagwant Mann uses humor to divert attention from Ludhiana's critical issues, such as the Buddha Nala, pollution, industrial migration, severe traffic congestion, and the plight of labourers," Warring remarked. "Over the past two years, he has amassed a staggering debt of Rs. 67,000 crore without building any new schools, hospitals, roads, universities, or parks. 

The allocation of this vast sum remains unclear. Meanwhile, Rs. 900 crore has been wasted on advertising, claiming the creation of 40,000 jobs, yet there is no evidence to support these claims."Addressing the youth, Warring highlighted several guarantees the Congress party is committed to if elected, including the establishment of fast-track courts to adjudicate cases of question paper leaks in job examinations, with compensation for victims. 

He also spoke about replacing the Apprenticeship Act, 1961, with the Apprenticeship Rights Act to guarantee one year of training for every diploma holder or college graduate under 25 years, with an honorarium of Rs. 1 lakh per year. Furthermore, he promised to fill approximately 30 lakh vacant posts in the Central Government and restructure the Fund of Funds Scheme for start-ups, allocating 50% of the fund to youth below 40 years to start their businesses.

Additionally, Warring mentioned providing one-time relief for youth unable to take government exams between April 1, 2020, and June 30, 2021, due to the pandemic. He assured the abolition of application fees for government examinations and posts, waiving off educational loans due along with interest till March 15, 2024, with compensation to banks, and the provision of sports scholarships of Rs. 10,000 per month to talented sportspersons below 21 years.

Warring also criticized the BJP government for its inaction in controlling the rising inflation, underscoring that this election is pivotal for saving democracy and securing the future of Punjab's youth. Raja Warring urged the people of Ludhiana East to come out in large numbers on election day and make their voices heard. "This is your chance to shape the future of our nation. Let's stand together for progress, unity, and a brighter future for all. Vote for the Congress party and be a part of the change India needs." he said.

लुधियाना पूर्वी में चुनाव अभियान के दौरान राजा वड़िंग ने बदलाव की वकालत की

मैं मतदाताओं से प्रदर्शन के आधार पर मतदान करने का आग्रह करता हूं, डर के आधार पर नहीं: वड़िंग

लुधियाना

लुधियाना पूर्वी विधानसभा क्षेत्र में एक उत्साह से भरे चुनाव अभियान के दौरान, लुधियाना से कांग्रेस के लोकसभा उम्मीदवार राजा वड़िंग ने मतदाताओं से आगामी लोकसभा चुनावों की गंभीरता को समझने की जोरदार अपील की। इस चुनाव की बदलाव की प्रकृति पर जोर देते हुए, वड़िंग ने राष्ट्रीय मुद्दों से ध्यान हटाने और भय व नफरत के माहौल को बढ़ावा देने के लिए मौजूदा प्रधानमंत्री की आलोचना की।

राजा वड़िंग ने कहा, "ये चुनाव बदलाव लाने वाले हैं, और हमारे लोकतंत्र का भविष्य इस पर निर्भर करता है। पिछले प्रदर्शन और क्षमता के आधार पर वोट करें, भय और प्रचार पर नहीं। हम साथ मिलकर अपने युवाओं और अपने राष्ट्र के लिए बेहतर भविष्य का निर्माण कर सकते हैं।", वड़िंग ने लुधियाना के विकास के प्रति समर्पण के लिए भारत भूषण आशु की प्रशंसा करते हुए, हल्के के सामने आने वाले कई महत्वपूर्ण मुद्दों का जिक्र किया।  

इस दौरान उन्होंने जहां बेरोजगारी की समस्या को उजागर किया। वहीं पर, सत्तारूढ़ दल पर मीडिया नियंत्रण के माध्यम से नकारात्मक खबरों को दबाने का आरोप लगाया।वड़िंग ने सरकार को घेरते हुए कहा, "मुख्यमंत्री भगवंत मान लुधियाना के गंभीर मुद्दों, जैसे बुड्ढा नाला, प्रदूषण, औद्योगिक प्रवास, गंभीर ट्रैफिक जाम और मजदूरों की दुर्दशा से ध्यान हटाने के लिए हास्य का उपयोग करते हैं।" 

उन्होंने कहा, "पिछले दो वर्षों में, उन्होंने कोई नया स्कूल, अस्पताल, सड़क, युनिवर्सिटी या पार्क बनाए बिना 67,000 करोड़ रुपये का भारी कर्ज इकट्ठा कर लिया है। इस विशाल राशि का आबंटन अस्पष्ट है। इसी तरह, 40,000 नौकरियों के सृजन का दावा करते हुए, 900 करोड़ रुपए विज्ञापन पर बर्बाद किए गए हैं, लेकिन फिर भी इन दावों का समर्थन करने के लिए उनके पास कोई सबूत नहीं है।"

इस दौरान युवाओं को संबोधित करते हुए, वड़िंग ने कई गारंटियों का जिक्र किया और सत्ता में आने के बाद कांग्रेस पार्टी इन पर काम करने के लिए प्रतिबद्धता पर ज़ोर दिया, जिनमें नौकरी की परीक्षाओं में प्रश्न पत्र लीक के मामलों का निपटारा करने के लिए फास्ट-ट्रैक अदालतों की स्थापना के अलावा, पीड़ितों के लिए मुआवजा भी शामिल है।  

उन्होंने 25 साल से कम उम्र के प्रत्येक डिप्लोमा धारक या कॉलेज स्नातक के लिए एक लाख रुपए प्रति साल के भत्ते के साथ एक वर्ष के प्रशिक्षण की गारंटी देने के लिए अप्रेंटीसशिप अधिनियम, 1961 को अप्रेंटीसशिप अधिकार कानून के साथ बदलने के बारे में भी बात की।  इसके अलावा, उन्होंने केंद्र सरकार में लगभग 30 लाख खाली पदों को भरने और स्टार्ट-अप के लिए फंड ऑफ फंड्स योजना का पुनर्गठन करने, 40 साल से कम उम्र के युवाओं को अपना व्यवसाय शुरू करने के लिए फंड का 50% आवंटित करने का वादा किया।

इसके अलावा, वड़िंग ने महामारी के कारण 1 अप्रैल, 2020 से 30 जून, 2021 के बीच सरकारी परीक्षा देने में असमर्थ युवाओं के लिए एकमुश्त राहत प्रदान करने का उल्लेख किया। उन्होंने सरकारी परीक्षाओं और पदों के लिए आवेदन शुल्क समाप्त करने, 15 मार्च 2024 तक ब्याज सहित शैक्षिक ऋण माफ करने, बैंकों को मुआवजा देने और  21 वर्ष से कम आयु के प्रतिभाशाली खिलाड़ियों को हर महीने 10 हजार रुपये की खेल छात्रवृत्ति का प्रावधान करने का आश्वासन दिया।

वड़िंग ने बढ़ती महंगाई को नियंत्रित करने में नाकाम रहने पर भाजपा सरकार की भी आलोचना की और जोर दिया कि यह चुनाव लोकतंत्र को बचाने व पंजाब के युवाओं के भविष्य को सुरक्षित करने के लिए महत्वपूर्ण हैं। राजा वड़िंग ने लुधियाना पूर्वी के लोगों से चुनाव के दिन बड़ी संख्या में बाहर निकलने और अपनी आवाज बुलंद करने का आग्रह किया। उन्होंने कहा, "यह आपके लिए हमारे देश के भविष्य को आकार देने का मौका है। आइए प्रगति, एकता और सभी के उज्जवल भविष्य के लिए एक साथ खड़े हों। कांग्रेस पार्टी को वोट दें और उस बदलाव का हिस्सा बनें जिसकी भारत को जरूरत है।"

 

Tags: Amrinder Singh Raja Warring , Congress , Punjab Congress , Amarinder Singh Raja Warring , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD