Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਧੀਆਂ ਦੀ ਲੋਹੜੀ ਨੂੰ ਸਮਰਪਿਤ ਕਰਵਾਇਆ ਲੋਹੜੀ ਮੇਲਾ

ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾਂ ਨੇ ਬਤੌਰ ਮੁਖ ਮਹਿਮਾਨ ਕੀਤੀ ਸ਼ਿਰਕਤ

5 Dariya News

ਐਸ.ਏ.ਐਸ ਨਗਰ , 13 Jan 2016

Last updated on: Jan 13, 2016, 00:00 IST

ਕੁੜੀਆਂ ਦਾ ਰੁਤਬਾ ਕਿਸੇ ਪੱਖੋਂ ਵੀ ਮੁੰਡਿਆਂ ਨਾਲੋਂ ਘਟ ਨਹੀ  ਅਤੇ ਭਰੂਣ ਹੱਤਿਆ ਖ਼ਿਲਾਫ਼ ਜਾਗਰੂਕ ਹੋਏ ਅੱਜ ਸਮਾਜ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੀ ਲੋਹੜੀ ਮਨਾਕੇ ਵਧਿਆ ਕਾਰਜ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੀ  ਰਾਤ ਮੋਹਾਲੀ ਪ੍ਰੈਸ ਕਲੱਬ ਵੱਲੋਂ ਚਸ਼ਮੇਸ਼ਾਹੀ ਰਿਜੋਰਟ 'ਚ 6ਵਾਂ ਧੀਆਂ ਦੀ ਲੋਹੜੀ ਦਾ ਮੇਲਾ ਕਰਵਾਉਣ ਵੇਲੇ ਮੁਖ ਮਹਿਮਾਨ ਵੱਜੋਂ ਪੁੱਜੇ ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਵੱਲੋਂ ਕੀਤਾ। ਉਨ੍ਹਾਂ ਕਿਹਾ ਕਿ ਲਗਾਤਾਰ ਕੁੜੀਆਂ ਦੀ ਘਟ ਰਹੀ ਗਿਣਤੀ ਤੋਂ ਸਰਕਾਰ ਵੀ ਚਿੰਤਤ ਸੀ ਪਰ ਹੁਣ ਸਮਾਜ 'ਚ ਲਿਆਂਦੀ ਜਾਗਰਿਤੀ ਕਾਰਨ ਕੁੜੀਆਂ ਮੁੰਡਿਆਂ ਦਾ ਅਨੁਪਾਤ ਠੀਕ ਹੋ ਰਿਹਾ ਹੈ। ਡਾ ਚੀਮਾਂ ਨੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਲਗਾਤਾਰ ਛੇਵੀਂ ਵਾਰ ਕੁੜੀਆਂ ਦੀ ਮਨਾਈ ਜਾ ਰਹੀ ਲੋਹੜੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੱਤਰਕਾਰ ਅਖ਼ਬਾਰਾਂ 'ਚ ਕਾਲਮ ਲਿਖਕੇ ਸਮਾਜਿਕ ਸਮਾਗਮ ਕਰਦੇ ਵੀ ਅਪਣਾ ਯੋਗਦਾਨ ਪਾ ਰਹੇ ਹਨ ਉਨ੍ਹਾਂ ਮੋਹਾਲੀ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਔਰਤਾਂ ਮਰਦਾਂ ਨਾਲੋਂ ਅੱਗੇ ਹੋਕੇ ਕੰਮ ਕਰ ਰਹੀਆਂ ਹਨ। ਉਨਾਂਹ ਕਿਹਾ ਕਿ ਗੁਰੂ ਸਾਹਿਬ ਨੇ ਔਰਤਾਂ ਦੀ ਵਡਿਆਈ ਕਰਦਿਆਂ ਕਿਹਾ ' ਸੋ ਕਿਊ ਮੰਦਾ ਆਖੀਏ ਜਿਤੁ ਜੰਮੇਂ ਰਾਜ਼ਨ'।ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਮੋਹਾਲੀ ਪ੍ਰੈਸ ਕਲੱਬ ਸੁਰੂ ਤੋਂ ਹੀ  ਪੱਤਰਕਾਰਤਾ ਦੇ ਨਾਲ ਨਾਲ ਸਮਾਜਿਕ ਕੰਮਾਂ ਖੇਡਾਂ, ਸਿਹਤ ਤੇ ਹੋਰ ਲੋਕ ਭਲਾਈ ਕੰਮਾਂ 'ਚ ਅਪਣਾ ਯੋਗਦਾਨ ਪਾ ਰਿਹਾ ਹੈ।

ਇਸ ਮੇਲੇ 'ਚ ਸੱਭਿਆਚਾਰ ਸਭ ਤੋਂ ਵੱਧ ਖਿੱਚ ਦਾ ਕੇਂਦਰ ਅੰਤਰਰਾਸ਼ਟਰੀ ਪੰਜਾਬੀ ਗਾਇਕ, ਸਤਵਿੰਦਰ ਬੱਗਾ, ਅਨਮੋਲਗਗਨ ਮਾਨ, ਅਤੇ ਕਰਮਜੀਤ ਅਨਮੋਲ ਵੱਲੋਂ ਪੇਸ਼ ਕੀਤੇ ਅਪਣੇ ਯਾਦਗਾਰ ਗੀਤ ਪੇਸ਼ ਕਰਕੇ ਮੇਲੇ ਨੂੰ ਸਿਖਰਾਂ ਤਾ ਪਹੁੰਚਾ ਦਿਤਾ। ਪ੍ਰੋਗਰਾਮ ਦਾ ਆਗਾਜ਼ ਉਭਰ ਰਹੇ ਗਾਇਕ ਹਰਿੰਦਰ ਹਰ ਨੇ ਅਪਣੀ ਦਮਦਾਰ ਅਵਾਜ਼ 'ਚ ਧਾਰਮਿਕ ਗੀਤ ਅਤੇ ਅਪਣਾ ਆਉਣ ਵਾਲੇ ਟਰੈਕ ਚੋ 'ਕਾਲੀ ਓੜੀ' ਪੇਸ਼ ਕਰਕੇ ਕੀਤਾ। ਉੱਘੇ ਗਾਇਕ ਸਤਵਿੰਦਰ ਬੁੱਗਾ ਨੇ ਅਪਣੇ ਸਦਾ ਬਹਾਰ ਗੀਤ 'ਤੂਤਾਂ ਵਾਲਾ ਖੂਹ ਦੋਸਤੋ',  ਜੁਗਨੀ ਤੇ ਸੱਲਾ ਪੇਸ਼ ਕਰਕੇ ਸਰੋਤਿਆਂ ਨੂੰ ਨੱਚਣ ਲਾ ਦਿਤਾ।ਅੱਜ ਕੱਲ ਵੱਖ ਵੱਖ ਟੀਵੀ ਚੈਨਲਾਂ ਤੇ ਛਾਈ ਨੌਜਵਾਨਾਂ ਦੀ ਪਸੰਦ  ਗਾਇਕਾ ਅਨਮੋਲਗਗਨ ਮਾਨ, ਜੱਟ ਦਾ ਬੁਲਟ ਮਾਰੇ ਬੜ੍ਹਕਾਂ,  ਦਿਲੀ ਤੱਕ ਤਾਰਾਂ ਖੜਕਾ ਦੇ ਮਿੱਤਰਾ, ਛਕੀਨ ਜੱਟ, ਪਤੰਦਰ ਅਤੇ ਵੈਲੀ ਗੀਤ ਪੇਸ਼ ਕਰਕੇ ਅਪਣੀ ਗਾਇਕੀ ਦਾ ਲੋਹਾ ਮਨਾਇਆ। ਨੌਜਵਾਨਾਂ ਦੇ ਦਿਲਾਂ ਦੀ ਧੜਕਣ ਗਾਇਕ ਅਤੇ ਹੱਸ  ਰੱਸ ਕਲਾਕਾਰ ਕਰਮਜੀਤ ਅਨਮੋਲ ਨੇ ਅਪਣੀ ਦਮਦਾਰ ਅਵਾਜ਼ ਵਿੱਚ ' ਯਾਰਾ ਓ ਯਾਰਾ' ਪੇਸ਼ ਕਰਕੇ ਲੋਕਾਂ ਨੂੰ ਕੀਲ ਲਿਆ। ਇਸ ਤੋਂ ਇਲਾਵਾ ਗਾਇਕਾ ਕਿਰਨ ਕੌਰ, ਅਤੇ ਗੁਰਦੀਪ ਘੁਮਾਣ ਨੇ ਵੀ ਅਪਣੀ ਹਾਜ਼ਰੀ ਲਗਵਾਈ ।ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਅਪਣੇ ਮੈਂਬਰਾਂ ਨਾਲ ਸਬੰਧਿਤ ਪਰਿਵਾਰਾਂ 'ਚ ਪਿਛਲੇ ਸਾਲ ਪੈਦਾ ਹੋਈਆਂ ਬੱਚੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਡਾ ਚੀਮਾ ਨੇ ਹਾਜ਼ਰ ਬੱਚੀਆਂ ਦੇ ਨਾਲ ਮਿਲਕੇ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਅਤੇ ਪਰੇਮ ਸਿੰਘ ਚੰਦੂਮਾਜਰਾ ਨੇ ਮੋਹਾਲੀ ਪ੍ਰੈਸ ਕਲੱਬ ਦਾ ਸਾਲ 2016 ਦਾ ਕਲੰਡਰ ਰਲੀਜ਼ ਕੀਤਾ। ਇਸ ਮੌਕੇ ਐਸ.ਡੀ ਐਮ ਮੋਹਾਲੀ ਲਖਵੀਰ ਸਿੰਘ ਨੇ ਅਪਣੀ ਕਲਮ ਤੋਂ ਧੀਆਂ ਲਈ ਲਿਖੀ ਕਵਿਤਾ ਪੇਸ਼ ਕੀਤਾ। ਡਾ ਦਲਜੀਤ ਸਿੰਘ ਚੀਮਾ ਅਤੇ ਪ੍ਰੋ.ਪਰੇਮ ਸਿੰਘ ਚੰਦੂਮਾਜਰਾ ਵੱਲੋਂ, ਅਨਮੋਲਗਗਨ ਮਾਨ, ਸਤਵਿੰਦਰ ਬੁੱਗਾ, ਕਰਮਜੀਤ ਅਨਮੋਲ, ਹਰਿੰਦਰ ਹਰ, ਕਿਰਨ ਕੌਰ, ਬਲਜੀਤ ਸਿੰਘ ਕੁੰਭੜਾ, ਐਸ.ਡੀ.ਐਮ ਲਖਵੀਰ ਸਿੰਘ, ਸੰਜੀਵ ਵਸਿਸਟ, ਕੌਸਲਰ ਗੁਰਮੀਤ ਸਿੰਘ ਵਾਲੀਆ, ਅਸ਼ੋਕ ਗੋਇਲ, ਦਰਸ਼ਨ ਸਿੰਘ ਸ਼ਿਵਜੋਤ, ਚਰਨਜੀਤ ਸਿੰਘ ਵਾਲੀਆ ਆਦਿ ਨੂੰ ਮੋਮੈਂਟੋ ਦੇ ਕੇ ਸਨਮਾਨ ਕੀਤਾ। ਮੇਲੇ ਵਿੱਚ ਪੱਤਰਕਾਰ ਤੇ ਉਨਾਂ ਦੇ ਪਰਿਵਾਰਾਂ ਨੇ ਮੇਲੇ ਦਾ ਖੂਬ ਆਨੰਦ ਮਾਣਇਆ। ਇਸ ਮੌਕੇ ਗੁਰਜੀਤ ਸਿੰਘ ਬਿੱਲਾ, ਗੁਰਦੀਪ ਸਿੰਘ ਬੈਨੀਪਾਲ, ਰਣਜੀਤ ਰਾਣਾ,  ਹਰਬੰਸ ਬਾਗੜੀ, ਵਿਕੀ ਘਾਰੂ, ਬਲਜੀਤ ਮਰਵਾਹਾ, ਜਸਵਿੰਦਰ ਰੁਪਾਲ, ਗੁਰਮੀਤ ਸ਼ਾਹੀ, ਭੁਪਿੰਦਰ ਬੱਬਰ, ਇੰਦਰ ਸਿੰਘ, ਜਗਤਾਰ ਸਿੰਘ ਭੁੱਲਰ, ਯੋਧਾ ਸਿੰਘ ਮਾਨ, ਅਮਰਜੀਤ ਸਿੰਘ , ਅਰੂਣ ਨਾਭਾ, ਸੁਖਵਿੰਦਰ ਸ਼ਾਨ, ਮਨਜੀਤ ਟਿਵਾਣਾ, ਜਸਵੀਰ ਜੱਸੀ, ਕੁਲਵਿੰਦਰ ਬਾਵਾ,  ਕੁਲਦੀਪ ਸਿੰਘ, ਰਜੀਵ ਤਨੇਜਾ, ਨੇਹਾ ਵਰਮਾਂ, ਬਲਜਿੰਦਰ ਢਿਲੋਂ, ਮਨਪ੍ਰੀਤ ਕੌਰ ਅਤੇ ਨਾਹਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ। 

     

 

Tags: Dr Daljit Singh Cheema , Chandumajra , MOHALI PRESS CLUB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD