Saturday, 25 July 2026

 

 

ਖ਼ਾਸ ਖਬਰਾਂ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ‘ਓਪਨ ਹੀਅਰਿੰਗ ਕੈਂਪਾਂ’ ਦੀ ਕੀਤੀ ਪ੍ਰਧਾਨਗੀ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵੱਲੋਂ "ਦੀ ਇੰਕਲੂਸਿਵ ਕਲਾਸਰੂਮ: ਬ੍ਰਿਜਿੰਗ ਗੈਪਸ ਵਿਦ ਆਡੀਓ-ਵੀਡੀਓ ਸਟ੍ਰੈਟਜੀਜ਼" ਵਿਸ਼ੇ 'ਤੇ ਤਿੰਨ-ਰੋਜ਼ਾ ਵਰਕਸ਼ਾਪ ਦਾ ਆਯੋਜਨ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਆਊਟਸੋਰਸਡ ਕਰਮਚਾਰੀ ਆਰਡੀਨੈਂਸ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ ਪਟਿਆਲਾ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਅਜੀਤਪਾਲ ਸਿੰਘ ਕੋਹਲੀ ਸ਼੍ਰੀ ਗੁਰੂ ਰਵਿਦਾਸ ਸਮਰਸਤਾ ਸੰਕਲਪ ਅਭਿਆਨ 'ਤੇ ਭਾਜਪਾ ਚੰਡੀਗੜ੍ਹ ਦੀ ਸੂਬਾ ਪੱਧਰੀ ਵਰਕਸ਼ਾਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਨਾਜ ਮੰਡੀ ਸਰਦੂਲਗੜ੍ਹ ਵਿਖੇ 3.20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਫ਼ਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ : ਚੇਅਰਮੈਨ ਚੰਦਨ ਕੁਮਾਰ ਗਰੇਵਾਲ ਸਿੱਖਿਆ ਦੇ ਖੇਤਰ 'ਚ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਕਰਨਗੀਆਂ ਹੋਰ ਮਜ਼ਬੂਤ : ਬ੍ਰਮ ਸ਼ੰਕਰ ਜਿੰਪਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਨਪੁਰ ਥਿਆੜਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਗੁਰਮੀਤ ਸਿੰਘ ਖੁੱਡੀਆ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਤਿੰਨ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ ਰਵਿੰਦਰ ਸਿੰਘ ਖੇੜਾ ਵੱਲੋਂ ਖਰੜ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਫੌਜੀ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੇ ਜਜ਼ਬੇ ਦਾ ਮੁੱਲ ਕੋਈ ਨਹੀਂ ਦੇ ਸਕਦਾ : ਕੁਲਤਾਰ ਸਿੰਘ ਸੰਧਵਾਂ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਹੋਈ, 15 ਵਿੱਚੋਂ 13 ਮਾਮਲਿਆਂ ਦਾ ਮੌਕੇ ਉੱਤੇ ਕੀਤਾ ਹੱਲ ਨੌਜਵਾਨਾਂ ਦੇ ਨਾਂ 'ਤੇ ਕਾਂਗਰਸ ਵੱਲੋਂ ਰਾਜਨੀਤੀ ਕਰਨਾ ਮੰਦਭਾਗਾ, ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਸਮੇਂ ਸਿਰ ਅਤੇ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਉਣਾ ਹੈ : ਸ਼ਿਆਮ ਸਿੰਘ ਰਾਣਾ ਸੂਬੇ ਨੂੰ ਮਿਲੇ 100 ਹੋਰ ਆਮ ਆਦਮੀ ਕਲੀਨਿਕ, ਕੁੱਲ ਗਿਣਤੀ 1,090 'ਤੇ ਪੁੱਜੀ : ਡਾ. ਬਲਬੀਰ ਸਿੰਘ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਬਲਾਕ ਸੀਤੋ ਗੁਨੋ ਦੇ ਪਿੰਡ ਖੁਈਖੇੜਾ ਰੁਕਨਪੁਰਾ ਵਿਖੇ ਆਮ ਆਦਮੀ ਕਲੀਨਕ ਦਾ ਉਦਘਾਟਨ

 

ਪੰਜਾਬ ਦੀਆਂ ਜੇਲ੍ਹਾਂ ਵਿੱਚ ਖਾਣ ਵਾਲੀਆਂ ਅਤੇ ਹੋਰ ਬਾਹਰਲੀਆਂ ਵਸਤਾਂ 'ਤੇ ਮੁਕੰਮਲ ਪਾਬੰਦੀ - ਸਰਵਣ ਸਿੰਘ ਫਿਲੌਰ

ਪੰਜਾਬ ਵਿੱਚ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ ਸਥਾਪਿਤ ਕੀਤੀਆਂ ਜਾਣਗੀਆਂ

ਪੰਜਾਬ ਦੀਆਂ ਜੇਲ੍ਹਾਂ ਵਿੱਚ ਖਾਣ ਵਾਲੀਆਂ ਅਤੇ ਹੋਰ ਬਾਹਰਲੀਆਂ ਵਸਤਾਂ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 30 Apr 2013

Last updated on: Apr 30, 2013, 00:00 IST

ਪੰਜਾਬ ਦੀਆਂ ਜੇਲ੍ਹਾਂ ਵਿੱਚ ਪੂਰੀ ਤਰ੍ਹਾਂ ਸੁਰੱਖਿਆ ਮੁਹਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਮੁਲਾਕਾਤੀਆਂ ਵਲੋਂ ਖਾਣ ਵਾਲੀਆਂ ਅਤੇ ਹੋਰ ਵਸਤਾਂ ਲਿਆਉਣ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਇਹ ਗੱਲ ਪੰਜਾਬ ਦੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੇ ਅੱਜ ਏਥੇ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਨਾਜੁਕ ਜੇਲ੍ਹਾਂ ਦੇ ਸੁਪਰਡੈਂਟਾਂ ਅਤੇ ਜੇਲ੍ਹਾਂ ਵਿੱਚ ਡਾਇਨਾਤ ਡਾਕਟਰਾਂ ਨਾਲ ਇੱਕ ਮੀਟਿੰਗ ਵਿੱਚ ਆਖੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਵਿਚਲੀਆਂ ਕੰਟੀਨਾਂ ਵਿੱਚ ਸਾਰੀਆਂ ਵਸਤਾਂ ਨੂੰ ਉਪਲਭਦ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇ ਜੇਲ੍ਹਾਂ ਵਿੱਚ ਕੋਈ ਇਤਰਾਜਯੋਗ ਵਸਤੂ ਮਿਲਦੀ ਹੈ ਤਾਂ ਇਸ ਲਈ ਜੇਲ੍ਹ ਸੁਪਰਡੈਂਟ ਜ਼ਿੰਮੇਂਵਾਰ ਹੋਣਗੇ।ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਨਿਰਧਾਰਤ ਗਿਣਤੀ ਤੋਂ ਜਾਅਦਾ ਕੈਦੀ ਰੱਖਣ ਨੂੰ ਰੋਕਣ ਲਈ ਤਿੰਨ ਅਤਿਆਧੁਨਿਕ ਜੇਲ੍ਹਾਂ ਬਣਾਉਣ ਦਾ ਫੈਸਲਾ ਕੀਤਾ ਹੈ।  ਇਸ ਤੋਂ ਇਲਾਵਾ ਸ਼੍ਰੀ ਅੰਮ੍ਰਿਤਸਰ ਸਾਹਿਬ, ਬਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਤਿੰਨ ਨਵੀਂਆਂ ਉਚ ਸੁਰੱਖਿਆ ਵਾਲੀਆਂ ਅਤਿਆਧੁਨਿਕ ਜੇਲ੍ਹਾਂ ਦੀ  ਯੋਜਨਾ ਤੇ ਡਿਜਾਇਨ ਤਿਆਰ ਕਰ ਲਏ ਹਨ ਜੋ ਕਿ ਦੋ ਸਾਲਾਂ ਵਿਚ 450 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ। ਇਨ੍ਹਾਂ ਨਵੀਂਆਂ ਜੇਲ੍ਹਾਂ ਵਿਚ ਸੀ ਸੀ ਟੀ ਵੀ ਕੈਮਰੇ, ਮੋਬਾਇਲ ਜੈਮਰ ਅਤੇ ਹੋਰ ਸੁਰੱਖਿਆ ਸਾਜੋ-ਸਮਾਨ ਲਗਾਇਆ ਜਾਵੇਗਾ ਜੋ ਇਨ੍ਹਾਂ ਜੇਲ੍ਹਾਂ ਲਈ ਢੁਕਵੀਂ ਸੁਰੱਖਿਆ ਨੂੰ ਯਕੀਨੀ ਬਣਾਏਗਾ।ਫਿਲੌਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜੇਲ੍ਹਾਂ ਵਿਚ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਲਈ ਸਰਗਰਮ ਕੋਸ਼ਿਸਾਂ ਕਰਨ ਅਤੇ ਸਮਗਲਿੰਗ ਕਰਨ ਵਾਲਿਆਂ ਤੇ ਕੈਦੀਆਂ ਵਿਚਕਾਰ ਗਠਜੋੜ ਨਾਲ ਨਿਪਟਣ ਵਿਚ ਜੇਲ ਸਟਾਫ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਸਰਕਾਰ ਪੂਰੀ ਤਰ੍ਹਾਂ ਜਾਣੂੰ ਹੈ। ਇਸ ਗਠਜੋੜ ਨੂੰ ਤੋੜਨ ਲਈ ਰਾਜ ਸਰਕਾਰ ਨੇ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਸ਼ਕਤੀਆਂ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਐਨ ਡੀ ਪੀ ਸੀ ਐਕਟ ਦੇ ਹੇਠ ਫੌਜਦਾਰੀ ਕਾਰਵਾਈ ਨੂੰ ਚਲਾ ਸਕਣ।

ਜੇਲ੍ਹਾਂ ਵਿਚੋਂ ਇਤਰਾਜਯੋਗ ਵਸਤਾਂ ਪਾ੍ਰਪਤ ਕਰਨ ਲਈ ਮੰਤਰੀ ਨੇ ਅਧਿਕਾਰੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਵਿਆਪਕ ਜਾਂਚ ਕਰਨ ਲਈ ਆਖਿਆ ਹੈ। ਅਜਿਹੀਆਂ ਵੱਧ ਤੋ ਵੱਧ ਇਤਰਾਯੋਗ ਵਸਤਾਂ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਕੈਦੀਆਂ ਨੂੰ ਸਮੇਂ ਸਿਰ ਢੁਕਵੀਂ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਸਬੰਧ ਵਿਚ ਸ. ਫਿਲੌਰ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ, ਜੇਲ੍ਹ ਦੇ ਮੈਡੀਕਲ ਅਫਸਰ, ਸਿਵਲ ਸਰਜਨ ਦੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਵਿਭਿੰਨ ਤਰ੍ਹਾਂ ਦੀਆਂ ਬਿਮਾਰੀਆਂ ਦੀ ਸ਼ਨਾਖਤ ਕਰੇਗੀ ਅਤੇ ਜੇਲ੍ਹ ਵਿਭਾਗ ਦੇ ਪੈਨਲ 'ਤੇ ਮਾਹਿਰ ਡਾਕਟਰਾਂ ਨੂੰ ਮਿਲ ਕੇ ਉਨ੍ਹਾਂ ਦਾ ਇਲਾਜ ਕਰਵਾਏਗੀ।ਜੇਲ੍ਹਾਂ ਵਿਚ ਭੋਜਨ ਦੇ ਮਿਆਰ ਨੂੰ ਸੁਧਾਰਨ ਲਈ ਸ ਫਿਲੌਰ ਨੇ ਕਿਹਾ ਕਿ ਪੀ ਜੀ ਆਈ ਦੇ ਡਾਈਟੈਟਿਕਸ ਵਿਭਾਗ ਦੇ ਡਾਈਟਿਸ਼ਨ ਨੇ ਇਕ ਚਾਰਟ ਤਿਆਰ ਕਰਕੇ ਬੱਚਿਆਂ ਲਈ ਭੋਜਨ ਦੀ ਸਿਫਾਰਸ਼ ਕੀਤੀ ਹੈ ਜੋ ਜਲਦੀ ਤੋ ਜਲਦੀ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਰਾਜ ਦੀਆਂ ਜੇਲ੍ਹਾਂ ਵਿਚ ਡਾਈਟ ਦੇ ਨਿਯਮਾਂ ਦੀ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਹੈ।ਜੇਲ੍ਹਾਂ ਵਿਚ ਸਥਾਪਤ ਕੀਤੇ ਗਏ ਨਸ਼ਾ ਛੜਾਉ ਕੇਂਦਰਾਂ ਦੀ ਗੱਲ ਕਰਦੇ ਹੋਏ ਮੰਤਰੀ ਨੇ ਜੇਲ ਵਿਭਾਗ ਦੇ ਨਾਲ ਮਿਲਕੇ ਸਿਹਤ ਵਿਭਾਗ ਵਲੋਂ ਸ਼ੁਰੂ ਕੀਤੀਆਂ ਨਸ਼ਾ ਛਡਾਉ ਕੋਸ਼ਿਸ਼ ਦੀ ਪ੍ਰਸੰਸ਼ਾ ਕੀਤੀ । ਨਸ਼ਾ ਛਡਾਉ ਕੁਆਰਡੀਨੇਸ਼ਨ ਪ੍ਰੋਗਰਾਮ ਦੇ ਹੇਠ ਪੀ ਜੀ ਆਈ ਨੇ ਰਾਜ ਦੀਆਂ ਸੇਂਟਰਲ ਜੇਲ੍ਹਾਂ ਦੇ 17 ਡਾਕਟਰਾਂ ਨੂੰ ਉਚ ਦਰਜੇ ਦੀ ਨਸ਼ਾ ਛਡਾਉ ਸਿਖਲਾਈ ਮੁਹੱਈਆ ਕਰਵਾਈ ਹੈ। ਸ.ਫਿਲੌਰ ਨੇ ਕਿਹਾ ਕਿ ਵੱਖ-ਵੱਖ ਜੇਲ੍ਹਾਂ ਦੀਆਂ ਡਿਸਪੇਂਸਰੀਆਂ ਵਿਚ ਖਾਲੀ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਤਾਂ ਜੋ ਕੈਦੀਆਂ ਵਿਚ ਨਸ਼ਾ ਛਡਾਉ ਮੁਹਿੰਮ ਨੂੰ ਜੋਰਦਾਰ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਸ਼੍ਰੀ ਡੀ ਐਸ ਬੈਂਸ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ, ਸ਼੍ਰੀਮਤੀ ਰਾਜੀ ਪੀ ਸ਼੍ਰੀਵਾਸਤਵਾ ਸਕੱਤਰ ਜੇਲ੍ਹਾਂ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

 

Tags: Sarvan Singh Phillor

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD