ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਮੁਫਤ ਸਿਹਤ ਸਹੂਲਤ ਦੇਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸੁਰੂ ਕੀਤੀ ਗਈ ਹੈ ਜੋਕਿ ਗਰੀਬਾ ਲਈ ਵਰਦਾਨ ਸਿੱਧ ਹੋਵੇਗੀ । ਭਗਤ ਪੂਰਨ ਸਿੰਂਘ ਯੋਜਨਾ ਬਾਰੇ ਚਾਨਣਾ ਪਾਉਂਦਿਆਂ ਖਰੜ ਮੰਡਲ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਇੱਕ ਸਮਾਰਟ ਕਾਰਡ ਜਾਰੀ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿ ਵੱਡੇ ਹਸਪਤਾਲਾਂ 'ਚ 50 ਹਜਾਰ ਰੁਪਏ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਰਕਾਰੀ ਅਤੇ ਨਿਜੀ ਦੋਹਾਂ ਹਸਪਤਾਲਾਂ ਵਿੱਚ ਲਾਗੂ ਹੋਵੇਗੀ । ਨਰਿੰਦਰ ਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਗਰੀਬ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਕਿਸੇ ਬੀਮਾਰੀ ਦੀ ਸੂਰਤ 'ਚ ਗਰੀਬ ਲੋਕ ਆਪਣਾ ਮੁਫਤ ਇਲਾਜ ਕਰਾ ਸਕਣਗੇ। ਰਾਣਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਰਜਿਸਟਰਡ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਇਲਾਜ ਹੋ ਸਕੇਗਾ ਅਤੇ ਇਲਾਜ ਦੌਰਾਨ ਹਸਪਤਾਲ ਤੋਂ ਮਰੀਜ ਨੂੰ ਮੁਫਤ ਖਾਣਾ, ਹਸਪਤਾਲ 'ਚ ਭਰਤੀ ਹੋਣ ਤੋਂ ਇਕ ਦਿਨ ਪਹਿਲਾਂ ਅਤੇ ਪੰਜ ਦਿਨ ਬਾਆਦ ਤੱਕ ਮੁਫਤ ਦਵਾ ਅਤੇ ਜਾਂਚ ਦੀ ਸਹੂਲਤ ਦੇ ਨਾਲ-ਨਾਲ ਘਰ ਜਾਣ ਲਈ ਕਿਰਾਇਆ ਵੀ ਹਸਪਤਾਲ ਵੱਲੋਂ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਖਰਚੇ 'ਚ ਹਸਪਤਾਲ ਦੀ ਫੀਸ, ਬਿਸਤਰੇ ਦਾ ਕਿਰਾਇਆ, ਨਰਸਿੰਗ ਤੇ ਬੋਰਡਿੰਗ ਖਰਚੇ, ਅਪਰੇਸਨ, ਡਾਕਟਰਾਂ ਦੀ ਫੀਸ, ਖੂਨ, ਆਕਸੀਜਨ, ਅਪਰੇਸਨ ਥੀਏਟਰ ਦੀ ਫੀਸ, ਦਵਾਈਆਂ, ਐਕਸਰੇ, ਸਕਰੀਨਿੰਗ ਟੈਸਟ ਅਤੇ ਹੋਰ ਡਾਇਗਨੈਸਿਟਕ ਟੈਸਟ ਆਦਿ ਸਾਮਿਲ ਹਨ। ਰਾਣਾ ਨੇ ਦੱਸਿਆ ਕਿ ਸ੍ਰੌਮਣੀ ਆਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਨੇ ਗਰੀਬ ਲੋਕਾਂ ਲਈ ਸਿਹਤ ਬੀਮਾਂ ਯੋਜਨਾ ਸੁਰੂ ਕਰਕੇ ਇੱਕ ਲੋਕ ਪੱਖੀ ਫੈਸਲਾ ਲਿਆ ਹੈ ਅਤੇ ਇਸ ਯੋਜਨਾ ਨਾਲ ਨਿਸਚਿਤ ਤੌਰ ਤੇ ਗਰੀਬ ਲੋਕਾਂ ਨੂੰ ਲਾਭ ਮਿਲੇਗਾ ਅਤੇ ਉਹ ਸਰਕਾਰੀ ਖਰਚ ਤੇ ਆਪਣਾ ਇਲਾਜ ਕਰਾ ਸਕਣਗੇ । ਭਾਜਪਾ ਮੰਡਲ ਖਰੜ ਦੇ ਪ੍ਰਧਾਨ ਸ੍ਰੀ ਨਰਿਂਦਰ ਸਿੰਘ ਰਾਣਾ ਨੇ ਇਸ ਯੋਜਨਾ ਲਈ ਸ੍ਰੌਮਣੀ ਆਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਸੀ੍ਰ ਨਰਿੰਦਰ ਮੋਦੀ ਜੀ, ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਪ੍ਰਕਾਸ ਸਿੰਘ ਬਾਦਲ ਜੀ, ਮਾਨਯੋਗ ਉਪ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਮਾਨਯੋਗ ਕੇਬਿਨੇਟ ਮੰਤਰੀ ਪੰਜਾਬ ਸਰਕਾਰ ਭਗਤ ਚੁਨੀ ਲਾਲ ਜੀ ਦੀ ਧੰਨਵਾਦ ਕੀਤਾ ਹੈ। ਰਾਣਾ ਨੇ ਦੱਸਿਆ ਕਿ ਮੰਡਲ ਖਰੜ ਵਲੋ ਖਰੜ ਦੀਆ ਸਾਰੀਆ ਵਾਰਡਾ ਵਿੱਚ ਕੈਪ ਲਗਾ ਕੇ ਇਸ ਯੋਜਨਾ ਤਹਿਤ 2600 ਦੇ ਕਰੀਬ ਗਰੀਬ ਲੋਕਾ ਦੇ ਸਮਾਰਟ ਕਾਰਡ ਬਣਾਏ ਗਏ।