ਅੱਜ ਤਿੰਨ ਦਿਨਾਂ 7 ਵੇਂ ਹੀਰੋ ਓ ਐਂਡ ਏ ਆਟੋਕਰੋਸ, ਮੋਟੋਕਰਾਸ ਐਂਡ ਆਫ ਰੋਡ ਚੈਲੇਂਜ ਦਾ ਸ਼ਾਨਦਾਰ ਆਗਾਜ ਗਮਾਡਾ ਗਰਾਉਂਡ, ਫੇਜ 8 ਮੋਹਾਲੀ ਵਿਖੇ ਹੋਇਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੋਟਰਸਪੋਰਟ ਦੇ ਪ੍ਰਤੀ ਉਤਸ਼ਾਹੀ ਰਾਇਡਰ ਇਸ ਰੋਮਾਚਕ ਪ੍ਰਯੋਗਿਤਾ ਵਿੱਚ ਭਾਗ ਲੈਣ ਲਈ ਪੁੱਜੇ ਹੋਏ ਸਨ। ਭਾਗ ਲੈਣ ਵਾਲੇ ਸਾਰੇ ਮੁਕਾਬਲੇ ਬਾਜਾ ਦੇ ਦੋ ਪਹੀਆ ਅਤੇ ਚੋ ਪਹੀਆ ਵਾਹਨਾ ਦੀ ਜਾਂਚ ਵੀ ਕੀਤੀ ਗਈ । ਇਸ ਮੌਕੇ ਵਾਹਨਾ ਦੀ ਜਾਂਚ ਫ਼ੇਡਰੇਸ਼ਨ ਆਫ਼ ਮੋਟਰਸਪੋਰਟ ਕਲਬ ਆਫ਼ ਇੰਡਿਆ ( ਏਫਏਮਏਸਸੀਆਈ ) ਦੇ ਮਾਪਦੰਡਾਂ ਦੇ ਅਨੁਸਾਰ ਕੀਤੀ ਗਈ। ਇਸ ਮੇਗਾ ਇਵੇਂਟ ਦੇ ਸੀ.ਓ.ਸੀ ਗੁਲਪ੍ਰੀਤ ਔਲਖ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਇਵੇੰਟ ਦੀਆਂ ਸਾਰੀਆਂ ਸ਼ਰੇਣੀਆਂ ਲਈ ਮੁਕਾਬਲੇਬਾਜਾਂ ਚ ਚੰਗਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਨ੍ਨਾ ਕਿਹਾ ਕਿ ਮੁਕਾਬਲੇ ਬਾਜਾਂ ਨੂੰ ਇੱਥੇ ਸਬਰ,ਹੋਸਲੇ ਅਤੇ ਤਕਨੀਕ ਦੇ ਮਾਪਦੰਡ ਉੱਤੇ ਪਰਖਿਆ ਜਾਵੇਗਾ। ਉਨ੍ਨਾ ਦੱਸਿਆ ਕਿ ਸਾਰੇ ਵਾਹਨਾਂ ਦੀ ਤਕਨੀਕੀ ਜਾਂਚ ਦੇ ਬਾਅਦ ਕੱਲ ਕਵਾਲੀਫਾਇੰਗ ਰਾਉਂਡ ਦਾ ਪ੍ਰਬੰਧ ਕੀਤਾ ਜਾਵੇਗਾ। ਇਵੇਂਟ ਦੇ ਸਟੀਵਰਡ ਨਿਖਿਲ ਜਸਪਾਲ ਨੇ ਦੱਸਿਆ ਕਿ ਰੋਮਾਂਚਕਾਰੀ ਮੁਕਾਬਲੇਬਾਜੀ ਚ ਹਿੱਸਾ ਲੈਣ ਵਾਲਿਆਂ ਲਈ ਇੱਥੇ ਆਟੋਕਰੋਸ, ਮੋਟੋਕਰਾਸ ਐਂਡ ਆਫ ਰੋਡ ਚੈਲੇਂਜ ਦਾ ਤਿਗਣਾ ਮਨੋਰਜਨ ਹੋਵੇਗਾ ! ਇਸਦੇ ਨਾਲ ਹੀ ਸੁਰੱਖਿਆ ਮਾਪਦੰਡਾਂ ਦਾ ਵੀ ਇਸ ਇਵੇੰਟ ਚ ਪੂਰਾ ਖਿਆਲ ਰੱਖਿਆ ਜਾਵੇਗਾ ਅਤੇ ਪੈਰਾ ਮੈਡੀਕਲ ਸਟਾਫ ਦੇ ਨਾਲ ਦੋ ਜੀਵਨ ਰਖਿਅਕ ਐੰਬੁਲੇਂਸ ਮੋਕੇ ਤੇ ਮੌਜੂਦ ਰਹਿਣਗੀਆਂ। ਇਸ ਦੌਰਾਨ ਮੁਕਾਬਲੇਬਾਜਾਂ ਨੂੰ ਟ੍ਰੈਕ ਉੱਤੇ ਅਭਿਆਸ ਕਰਦੇ ਦੇਖਣ ਲਈ ਚਾਰੇ ਪਾਸੇ ਦਰਸ਼ਕਾਂ ਦੀ ਭੀੜ ਵੀ ਮੁਕਾਬਲੇਬਾਜਾਂ ਦਾ ਉਤਸ਼ਾਹ ਵਾਧਾ ਰਹੀ ਸੀ। ਇਸ ਇਵੇਂਟ ਵਿੱਚ ਭਾਗ ਲੈਣ ਪਹੁੰਚੀ ਹੀਰੋ ਰੇਸਿੰਗ ਟੀਮ, ਏ.ਟੂ ਬੀ ਟੀਮ, ਟੀ.ਵੀ.ਐਸ ਰਾਇਡਰਸ, ਜੈਪੁਰ ਰਾਇਡਰਸ, ਦਿੱਲੀ ਬਾਈਕਰਸ ਕਲੱਬ, ਹਾਥੀ ਮੋਟਰਸਪੋਰਟ, ਕੈਪੀਟਲ ਆਫਰੋਡਰਸ, 4 ਵਾਈ 4 ਪ੍ਰਿਥਵੀ ਕਰਾਲਰਸ ਗਰਾਰੀ ਆਫਰੋਡਰਸ, ਐਕਸਟਰੀਮ ਆਫਰੋਡਰਸ, ਲੁਧਿਆਣਾ ਅਤੇ ਜਲੰਧਰ ਦੇ ਮੁਕਾਬਲੇਬਾਜ ਸ਼ਾਮਲ ਹਨ ।