Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਸਰਕਾਰ 1.5 ਲੱਖ ਨੌਜਵਾਨਾਂ ਨੂੰ ਵਿਦੇਸ਼ ਵਿੱਚ ਕੰਮ ਕਰਨ ਲਈ ਸਿਖਿਅਤ ਕਰੇਗੀ

ਯੁਵਕਾਂ ਨੂੰ ਅਮਰੀਕਾ ਅਤੇ ਅਸਟਰੇਲੀਆਂ ਵਿੱਚ ਕੰਮ ਕਰਨ ਲਈ ਸਿਖਿਅਤ ਕੀਤਾ ਜਾਵੇਗਾ , ਪੰਜਾਬ ਵਲੋ' ਹੁਨਰਮੰਦ ਮਨੁੱਖੀ ਸਕਤੀ ਦੇ ਵਿਦੇਸ਼ ਵਿੱਚ ਕੰਮ ਕਰਨ ਲਈ ਭੇਜਣ ਸਾਰੇ ਪ੍ਰਬੰਧ ਮੁਕੰਮਲ

ਪੰਜਾਬ ਸਰਕਾਰ 1.5 ਲੱਖ ਨੌਜਵਾਨਾਂ ਨੂੰ ਵਿਦੇਸ਼ ਵਿੱਚ ਕੰਮ ਕਰਨ ਲਈ ਸਿਖਿਅਤ ਕਰੇਗੀ

Web Admin

Web Admin

5 Dariya News

ਚੰਡੀਗੜ੍ਹ , 29 Oct 2015

Last updated on: Oct 29, 2015, 00:00 IST

ਪੰਜਾਬ ਸਰਕਾਰ ਵਲੋ' ਆਪਣੇ ਨਾਗਰਿਕਾਂ ਵਿਸ਼ੇਸ਼ ਕਰਕੇ ਦੁਆਬਾ ਅਤੇ ਮਾਲਵਾ ਖੇਤਰ ਦੇ ਵਾਸੀਆਂ ਨੂੰ ਵਾਜਿਬ ਸਰਟੀਫਿਕੇਟ ਅਤੇ ਡਿਗਰੀ ਲਈ ਕੈਪਸੂਲ ਟ੍ਰੇਨਿੰਗ ਪ੍ਰੋਗਰਾਮ ਮੁਹੱਈਆ ਕਰਵਾ ਕੇ ਉਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਨੂੰ ਪੂਰਾ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਸਿਖਲਾਈ ਪ੍ਰੋਗਰਾਮ ਉਨਾਂ ਨੂੰ ਅਸਟਰੇਲੀਆਂ, ਅਮਰੀਕਾ, ਸਾਊਦੀ ਅਰਬ ਅਤੇ ਹੋਰ ਕਿਰਤ ਦੀ ਘਾਟ ਵਾਲੇ ਦੇਸ਼ਾਂ ਵਿੱਚ ਵਰਕ ਵੀਜਾ ਹਾਸਲ ਕਰਨ ਦੇ ਯੋਗ ਬਣਾਉਣਗੇ। ਇਸ ਨਵੀ' ਨੀਤੀ ਫੈਸਲੇ ਦਾ ਵਿਲੱਖਣ ਪਹਿਲੂ ਇਹ ਹੈ ਕਿ ਇੱਕ ਨੌਜਵਾਨ ਨੂੰ ਹਰੇਕ ਦੇਸ਼ ਦੀ ਵਿਸ਼ੇਸ਼ ਲੋੜ ਮੁਤਾਬਿਕ ਸਿਖਿਅਤ ਕੀਤਾ ਜਾਵੇਗਾ ਤਾਂ ਜੋ ਉਹ ਉਨਾਂ ਦੇਸ਼ਾਂ ਦੀ ਇੰਮੀਗਰੇਸ਼ਨ ਅਤੇ ਵਰਕ ਵੀਜੇ ਦੀਆਂ ਸ਼ਰਤਾਂ ਪੂਰੀਆਂ ਕਰਕੇ ਨੌਕਰੀ ਹਾਸਲ ਕਰਨ ਦੇ ਯੋਗ ਹੋ ਜਾਵੇ। ਪੰਜਾਬ ਗੈਰ ਕਾਨੂੰਨੀ ਟਰੈਵਲ ਏਜੰਟਾਂ ਜੋ ਕਿ ਨੌਜਵਾਨਾਂ ਨੂੰ ਵਰਕ ਵੀਜੇ ਦੇ ਝੂਠੇ ਵਾਅਦੇ ਕਰਕੇ ਵਰਗਲਾ ਕੇ ਅਤੇ ਉਨਾਂ ਦੀ ਮਿਹਨਤ ਦੀ ਕਮਾਈ ਹੜਪ ਕੇ ਵਿਦੇਸ਼ਾਂ ਵਿੱਚ ਭੇਜ ਦਿੰਦੇ ਹਨ, ਤੋ' ਬਹੁਤ ਚਿੰਤਤ ਹੈ।ਨਵੀ ਨੀਤੀ ਫੈਸਲਾ ਪੰਜਾਬੀਆਂ ਨੂੰ ਵਿਧੀਵਤ ਤਰੀਕੇ ਨਾਲ ਬਾਹਰ ਭੇਜਣ ਵਿੱਚ ਸਹਾਈ ਹੋਵੇਗਾ।ਸ੍ਰੀ ਮਦਨ ਮੋਹਨ ਮਿੱਤਲ, ਤਕਨੀਕੀ ਸਿੱਖਿਆ ਮੰਤਰੀ ਨੇ ਇਨਾਂ ਨਵੇ' ਵਿਚਾਰਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਯੁੱਗਾਂ ਤੋ' ਰਾਸ਼ਟਰ ਦੀ ਅਗਵਾਈ ਕਰਦਾ ਆਇਆ ਹੈ ਅਤੇ ਹੁਨਰ ਵਿਕਾਸ ਇਸ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਏਗਾ।

ਸੈਸਨ ਦੌਰਾਨ ਓਬੇਰ ਵਲੋ' ਸਾਰੇ ਰਾਜਾਂ ਲਈ 50000 ਮਹਿਲਾ ਅਤੇ 50000 ਪੁਰਸ਼ ਡਰਾਈਵਰਾਂ ਨੂੰ ਸਿਖਲਾਈ ਦੇਣ ਲਈ ਸਮਝੌਤਾ ਦਸਖਤ ਕੀਤਾ ਗਿਆ ਜਿਸ ਤਹਿਤ ਡਰਾਈਵਰਾਂ ਨੂੰ ਸਖਸੀਅਤ ਉਭਾਰਨ ਅਤੇ ਅੰਗਰੇਜੀ ਬੋਲਣ ਲਈ ਕੈਪਸੂਲ ਕੋਰਸਾਂ ਨਾਲ ਸਿਖਿਅਤ ਕੀਤਾ ਜਾਵੇਗਾ ਅਤੇ ਇਨਾਂ ਡਰਾਈਵਰਾਂ ਨੂੰ ਹੋਰਨਾਂ ਰਾਜਾਂ ਵਿੱਚ ਰੇਡੀਓ ਟੈਕਸੀ ਦੀਆਂ ਵੱਧ ਰਹੀਆਂ ਲੋੜਾਂ ਅਨੂਸਾਰ ਰੋਜਗਾਰ ਦਿੱਤਾ ਜਾਵੇਗਾ।ਇਹਨਾਂ ਡਰਾਈਵਰਾਂ ਨੂੰ ਵਿਦੇਸ਼ਾਂ ਵਿੱਚ ਵਿਸ਼ੇਸ਼ ਕਰਕੇ ਯੂ.ਐਸ.ਏ ਤੇ ਕੈਨੇਡਾ ਵਿੱਚ ਹੈਵੀ ਡਿਊਟੀ ਵਾਹਨ ਚਲਾਉਣ ਲਈ ਸਰਕਾਰ ਵਲੋ' ਯੋਗ ਮਾਨਤਾ ਹੋਵੇਗੀ।ਇਸ ਤੋ' ਇਲਾਵਾ ਪੰਜਾਬ ਵਲੋ' ਉਦਯੋਗਿਕ ਉਸਾਰੀ ਵਿੱਚ ਇੱਕ ਲੱਖ ਯੁਵਕਾਂ ਨੂੰ ਸਿਖਿਅਤ ਕੀਤਾ ਜਾਵੇਗਾ ਜੋ ਅਰਬ ਦੇਸਾਂ ਵਿੱਚ ਰੋਜਗਾਰ ਹਾਸਲ ਕਰਨ ਦੇ ਯੋਗ ਬਣ ਜਾਣਗੇ।ਵਿਸ਼ੇਸ਼ ਸੈਸਨ ਨੂੰ ਸੰਬੋਧਨ ਕਰਦਿਆਂ ਪ੍ਰੈਜੀਡੈਟ ਓਬੇਰ ਇੰਡੀਆ ਸ੍ਰੀ ਅਮਿੱਤ ਜੈਨ ਨੇ ਦੱਸਿਆ ਕਿ ਇਨਾਂ ਸਿਖਿਅਤ ਕੀਤੇ ਜਾਣ ਵਾਲੇ ਇੱਕ ਲੱਖ ਡਰਾਈਵਰਾਂ ਵਿਚੋ 50 ਹਜਾਮਹਿਲਾ ਡਰਾਇਵਰ ਹੋਣਗੀਆਂ।ਇਸ ਮੌਕੇ ਤੇ ਬੋਲਦਿਆਂ ਸ੍ਰੀ ਮਦਨ ਮੋਹਨ ਮਿੱਤਲ ਨੇ ਆਖਿਆ ਕਿ ਹੁਨਰ ਵਿਕਾਸ  ਭਾਰਤ ਦੇ ਭਵਿੱਖਤ ਆਰਥਿਕ ਵਿਕਾਸ ਅਤੇ ਅੰਤਰਰਾਸ਼ਟਰੀ ਅਰਥਵਿਵਸਥਾ ਵਿੱਚ ਆਪਣਾ ਅਹਿਮ ਸਥਾਨ ਬਣਾਉਣ ਲਈ ਜਰੂਰੀ ਹੈ। ਹੁਨਰਵਿਕਾਸ ਦੇ ਖੇਤਰ ਵਿੱਚ ਭਾਰਤ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ ਅਤੇ ਕੁਝ ਚਿਰ ਪਹਿਲਾਂ ਹੀ ਨਵੇਂ ਹੁਨਰ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। 

ਉਨਾਂ ਕਿਹਾ ਕਿ ਭਾਂਵੇ ਕਿ ਹੁਨਰ ਵਿਕਾਸ ਦੇ ਖੇਤਰ ਵਿਚ ਕੇਂਦਰ ਤੇ ਸੂਬਾ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਹਨ ਪਰ ਅਜੇ ਵੀ ਇਸ ਖੇਤਰ ਦੇ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ। ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੱਦਾ ਦਿੰਦਿਆਂ ਉਨਾਂ ਕਿਹਾ ਕਿ ਨਿੱਜੀ ਖੇਤਰ ਦੀਆਂ ਕੰਪਨੀਆਂ ਆਪਣੇ ਉਦਯੋਗ ਮੁਹਾਰਤ ਅਤੇ ਪੇਸ਼ੇਵਾਰਾਨਾ ਪਹੁੰਚ ਅਪਣਾ ਕੇ ਹੁਨਰਵਿਕਾਸ ਪ੍ਰੋਗਰਾਮ ਦੇ ਵਿਕਾਸ ਵਿੱਚ ਆਪਣਾ ਅਹਿਮ ਰੋਲ ਨਿਭਾ ਸਕਦੀਆਂ ਹਨ ਜੋ ਕਿ ਉਦਯੋਗਿਕ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ। ਸ੍ਰੀ ਮਿੱਤਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਿੱੱਖਿਆ ਵਿਕਾਸ ਸੂਚਕ (ਈ.ਡੀ.ਆਈ.) ਅਨੁਸਾਰ ਪੰਜਾਬ ਰਾਜ ਸਿੱਖਿਆ ਦੇ ਖਤੇਰ ਦੇਸ਼ ਭਰ 'ਚ ਤੀਸਰੇ ਸਥਾਨ 'ਤੇ ਹੈ ਅਤੇ ਤਕਨੀਕੀ ਹੁਨਰਮੰਦ ਪ੍ਰਤਿਭਾ ਦੇ ਕੇਂਦਰ ਵਜੋਂ ਤਿਆਰ ਹੈ। ਉਨਾਂ ਆਖਿਆ ਕਿ ਰਾਜ ਵਿੱਚ 111 ਇੰਜੀਨੀਅਰਿੰਗ ਕਾਲਜ, 137 ਬਹੁਤਕਨੀਕੀ ਕਾਲਜ ਅਤੇ 137 ਉਦਯੋਗਿਕ ਸਿਖਲਾÂ ਿਸੰਸਥਾਵਾਂ ਹਨ ਜੋ ਕਿ ਉਦਯੋਗਾਂ ਦੀ ਲੋੜ ਅਨੁਸਾਰ ਹੁਨਰਮੰਦ ਪ੍ਰਤਿਭਾ ਤਿਆਰ ਕਰ ਰਹੀਆਂ ਹਨ। ਰਾਜ ਵਿੱਚ ਆਈ.ਟੀ.ਆਈ. ਸਕੀਮ ਤਹਿਤ 34 ਸੈਂਟਰ ਆਫ ਐਕਸੀਲੈਂਸ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਲਈ ਸਥਾਪਤ ਕੀਤੇ ਗਏ ਹਨ।ਸਨਅਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਹੁਨਰਵਿਕਾਸ ਕੇਂਦਰ ਸਥਾਪਤ ਕਰਨ ਲਈ ਨਿੱਜੀ ਕੰਪਨੀਆਂ ਨੂੰ ਉਤਸ਼ਾਹਤ ਕਰ ਰਹੀ ਹੈ। ਉਨਾਂ ਕਿਹਾ ਕਿ ਵਰਧਮਾਨ ਤੇ ਟਾਟਾ ਕੰਪਨੀਆਂ ਨੇ ਪੰਜਾਬ ਵਿੱਚ ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਸੈਂਟਰਮ, ਜੈਨੀਸਿਸ, ਐਨ.ਏ.ਐਸ.ਐਸ.ਓ.ਐਮ. ਆਦਿ ਕੰਪਨੀਆਂ ਵੀ ਹੁਨਰ ਵਿਕਾਸ ਦੇ ਖੇਤਰ 'ਚ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।ਇਸ ਮੌਕੇ ਸ੍ਰੀ ਮਨੀਸ ਸੱਭਰਵਾਲ, ਪ੍ਰੈਜੀਡੇਂਟ ਸੈਂਚੀਊਰੀਅਨ ਯੂਨੀਵਰਸਿਟੀ ਉੜੀਸਾ, ਡਾ. ਮੁਕਤੀ ਖੰਨਾ ਮਿਸਰਾ, ਸੀਈਓ ਅਤੇ ਡਾਇਰੈਕਟਰ ਸੈਂਟਰਮ ਲਰਨਿੰਗ ਲਿਮਟਿਡ, ਸ੍ਰੀ ਸੰਜੀਵ ਦੁਗਲ, ਐਮ.ਡੀ. ਕਲਾਸ ਇੰਡੀਆ, ਸ੍ਰੀਨਿਵਾਸ ਕਾਮੀਸੈਟੀ ਅਤੇ ਸੀ.ਈ.ਓ.ਆਈ. ਆਟੋਮੋਟਿਵ ਸਕਿੱਲ ਡਿਵੈਲਪਮੈਂਟ ਕੌਂਸਲ ਅਤੇ ਸ੍ਰੀ ਸੁਨੀਲ ਕੇ ਚਤੁਰਵੇਦੀ ਨੇ ਆਪਣੇ ਵਿਚਾਰ ਸਾਂਝੇ ਕੀਤੇ।

 

Tags: Progressive Punjab Investor Summit , Madan Mohan Mittal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD