ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬੀਤੇ ਦਿਨੀਂ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਾਸੀਆਂ ਨੂੰ ਮਤਭੇਦ ਭੁਲਾ ਕੇ ਅਮਨ ਸਦਭਾਵਨਾ ਬਣਾਈ ਰੱਖਣ ਅਤੇ ਭਾਈਚਾਰਿਆਂ ਦਰਮਿਆਨ ਗਲਤ ਫਹਿਮੀ ਪੈਦਾ ਕਰਨ ਵਾਲੇ ਅਨਸਰਾਂ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਪਿੰਡ ਮਾਦੋਕੇ ਬਰਾੜ ਵਿਖੇ ਪ੍ਰਧਾਨ ਸ: ਵੀਰ ਸਿੰਘ ਲੋਪੋਕੇ ਦੀ ਅਗਵਾਈ ਵਿੱਚ ਜ਼ਿਲ੍ਹਾ ਅਕਾਲੀ ਜਥਾ ਵੱਲੋਂ ਪਸ਼ਚਾਤਾਪ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਸੰਗਤਾਂ ਨੇ ਹਿੱਸਾ ਲਿਆ। ਉਪਰੰਤ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਲੋਕ ਸੰਪਰਕ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਮਰਪਾਲ ਸਿੰਘ ਬੋਨੀ ਅਜਨਾਲਾ ਮੁੱਖ ਸੰਸਦੀ ਸਕੱਤਰ, ਜ਼ਿਲ੍ਹਾ ਪ੍ਰਧਾਨ ਸ: ਵੀਰ ਸਿੰਘ ਲੋਪੋਕੇ, ਸ: ਬਲਜੀਤ ਸਿੰਘ ਜਲਾਲ ਉਸਮਾ, ਰਾਜਮਹਿੰਦਰ ਸਿੰਘ ਮਜੀਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰੇਕ ਮਨੁੱਖ ਜਿਸ ਸਤਿਗੁਰਾਂ ਦੀਆਂ ਬਖ਼ਸ਼ਿਸ਼ਾਂ ਨੂੰ ਹੀ ਮਾਣ ਰਿਹਾ ਹੈ ਉਸ ਦੀ ਕਿਸੇ ਤਰਾਂ ਦੀ ਬੇਅਦਬੀ ਮਨੁੱਖਤਾ ਲਈ ਨਾ ਸਹਿਣਯੋਗ ਹੈ। ਉਹਨਾਂ ਕਿਹਾ ਕਿ ਸੰਸਾਰ ਗੁਰੂ ਪ੍ਰਮਾਤਮਾ ਦੇ ਹੁਕਮਾਂ ਨਾਲ ਚਲ ਰਿਹਾ ਹੈ ਅਤੇ ਗੁਰਬਾਣੀ ਸਰਬ ਸਾਂਝੀਵਾਲਤਾ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਹੈ। ਆਗੂਆਂ ਨੇ ਸਭ ਨੂੰ ਇਤਫ਼ਾਕ ਤੇ ਸੁਮੱਤ ਬਖਸ਼ਿਸ਼ ਕਰਨ ਦੀ ਅਰਦਾਸ ਬੇਨਤੀ ਕੀਤੀ । ਉਹਨਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਸਾਜ਼ਿਸ਼ਾਂ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਕਰਨ ਲਈ ਵੀ ਅਰਦਾਸ ਕੀਤੀ।
ਆਗੂਆਂ ਨੇ ਕਿਹਾ ਕਿ ਪੰਜਾਬ ਨੇ ਤਿੰਨ ਦਹਾਕੇ ਪਹਿਲਾਂ ਵੀ ਵੱਡਾ ਸੰਤਾਪ ਹੰਢਾਇਆ ਹੈ । ਉਹਨਾਂ ਕਿਹਾ ਕਿ ਪੰਜਾਬ ਵਿੱਚ ਫਿਰਕੂ ਤਣਾਅ ਅਤੇ ਹਿੰਸਾ ਭੜਕਾਉਣ ਦੀ ਕਿਸੇ ਵੀ ਦੇਸੀ ਤੇ ਵਿਦੇਸ਼ੀ ਸਾਜ਼ਿਸ਼ਾਂ ਨੂੰ ਹਰਗਿਜ਼ ਸਫਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਜੋ ਪੰਜਾਬ ਦਾ ਮਾੜਾ ਮਾਹੌਲ ਸਿਰਜਿਆ ਜਾ ਰਿਹਾ ਹੈ ਇਹ ਉਹ ਲੋਕ ਹਨ ਜੋ ਪੰਜਾਬ ਦੀ ਸ਼ਾਂਤੀ ਨੂੰ ਖਤਮ ਕਰਕੇ ਮਾੜੇ ਦਿਨਾਂ ਵਲ ਮੁੜ ਲੈ ਜਾਣ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਅਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਨਵੇਂ ਢੰਗ ਤਰੀਕੇ ਅਪਣਾ ਰਹੇ ਹਨ। ਜਿਸ ਪ੍ਰਤੀ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਨੂੰ ਡੂੰਘਾਈ ਨਾਲ ਸਮਝਣ ਦੀ ਲੋੜ ਹੈ। ਉਹਨਾਂ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਅਧਰਮੀ ਲੋਕਾਂ ਦੇ ਕਾਰਿਆਂ ਨਾਲ ਸਭ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਹਰਕੇ ਨੂੰ ਧੁਰ ਅੰਦਰੋਂ ਝੰਜੋੜ ਕੇ ਰਖ ਦਿੱਤਾ ਹੈ, ਜਿਸ ਕਾਰਨ ਪਸ਼ਚਾਤਾਪ ਦੀਆਂ ਭਾਵਨਾਵਾਂ ਪ੍ਰਬਲ ਹੋ ਉੱਠੀਆਂ ਹਨ। ਸਮੂਹ ਸਿੱਖਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਭਾਰੀ ਰੋਸ ਹੋਣਾ ਸੁਭਾਵਕ ਹੈ। ਉਹਨਾਂ ਕਿਹਾ ਕਿ ਉਕਤ ਬੱਜਰ ਪਾਪ ਦੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਬਹੁਤ ਸਾਰੇ ਦੋਸ਼ੀਆਂ ਦਾ ਫੜਿਆ ਜਾਣਾ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ।
ਉਹਨਾਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੇਸੀ ਤੇ ਵਿਦੇਸ਼ੀ ਤਾਕਤਾਂ ਦੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹਨ ਜੋ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰਹੇ। ਪਰ ਪੰਜਾਬ ਦੇ ਲੋਕ ਇਹਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਕਤ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਹਨਾਂ ਦੱਸਿਆ ਕਿ ਸਰਕਾਰ ਪੈਦਾ ਹੋਏ ਮਸਲਿਆਂ ਨੂੰ ਸਹੀ ਸੰਦਰਭ ਵਿੱਚ ਵਿਚਾਰ ਕੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਰੋਸ ਧਰਨਿਆਂ ਅਤੇ ਬੰਦ ਦੌਰਾਨ ਜਨ ਜੀਵਨ ਅਸਤ ਵਿਅਸਤ ਹੁੰਦਾ ਰਿਹਾ ਪਰ ਗੁਰੂਆਂ ਫਕੀਰਾਂ ਵੱਲੋਂ ਵਰੋਸਾਏ ਪੰਜਾਬੀਆਂ ਨੇ ਇਸ ਦੌਰਾਨ ਵੀ ਅਮਨ ਸ਼ਾਂਤੀ ਕਾਇਮ ਰੱਖਦਿਆਂ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ । ਉਹਨਾਂ ਵਿਰੋਧੀ ਪਾਰਟੀਆਂ ਦੀ ਭੂਮਿਕਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਸਥਿਤੀ ਨੂੰ ਸਿਆਸੀ ਰੰਗਤ ਦੇਣ ਅਤੇ ਦੁਖਾਂਤ ਦੀ ਆੜ ਵਿੱਚ ਸੌੜੀ ਰਾਜਸੀ ਏਜੰਡੇ ਨੂੰ ਹਾਸਲ ਕਰਨ ਲਈ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਿੱਚ ਲੱਗੇ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਸਿੱਖ ਕਾਜ ਨੂੰ ਸਮਰਪਿਤ ਹੈ ਅਤੇ ਅਕਾਲੀ ਸਰਕਾਰ ਸਮੇਂ ਹੀ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਫੈਲਾਉਣ ਦੇ ਅਕੀਦੇ ਨਾਲ ਗੁਰੂ ਸਾਹਿਬਾਨ ਨਾਲ ਸੰਬੰਧਿਤ ਸ਼ਤਾਬਦੀਆਂ ਵਿਸ਼ਾਲ ਪੱਧਰ ਉੱਤੇ ਮਨਾਈਆਂ ਜਾਂਦੀਆਂ ਰਹੀਆਂ ਹਨ। ਉਹਨਾਂ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਅਨੇਕਾਂ ਯਾਦਗਾਰਾਂ ਦੀ ਸਥਾਪਨਾ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਇਸ ਮੌਕੇ ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿਟੇਵਡ, ਮਗਵਿੰਦਰ ਸਿੰਘ ਖਾਪੜਖੇੜੀ, ਬਿਕਰਮ ਜੀਤ ਸਿੰਘ ਕੋਟਲਾ, ਅਮਰਜੀਤ ਸਿੰਘ ਬੰਡਾਲਾ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਮਲਕੀਤ ਸਿੰਘ ਏ ਆਰ, ਰਾਣਾ ਲੋਪੋਕੇ, ਹਰਦਲਬੀਰ ਸਿੰਘ ਸ਼ਾਹ, ਪ੍ਰੋ: ਸਰਚਾਂਦ ਸਿੰਘ, ਗੁਰਸ਼ਰਨ ਸਿੰਘ ਛੀਨਾ, ਉਮ ਪ੍ਰਕਾਸ਼ ਗੱਬਰ, ਦਇਆ ਸਿੰਘ ਕੱਕੜ, ਸੁੱਚਾ ਸਿੰਘ ਲੋਪੋਕੇ, ਬੌਬੀ ਖਾਨਕੋਟ, ਕਾਬਲ ਸਿੰਘ ਲਾਲੀ ਔਲਖ, ਗਗਨਦੀਪ ਜੱਜ, ਤਰੁਨ ਅਬਰੋਲ, ਗੁਰਜਿੰਦਰ ਸਿੰਘ ਟਪਈਆਂ, ਤਰਸੇਮ ਸਿੰਘ ਸਿਆਲਕਾ, ਬੱਬੀ ਭਗਵਾਂ, ਗੁਰਮੀਤ ਸਿੰਘ ਮੱਤੇਵਾਲ, ਪ੍ਰੋ: ਪ੍ਰਮਬੀਰ ਸਿੰਘ ਮੱਤੇਵਾਲ, ਪਰਮਜੀਤ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ, ਜਗੀਰ ਸਿੰਘ ਵੈਰੋਕੇ, ਡਾ ਬਸੰਤ ਸਿੰਘ ਖਿਆਲਾ,ਸੁਵਿੰਦਰ ਸਿੰਘ ਜੰਝੋਟੀ, ਜਤਿੰਦਰ ਸਿੰਘ ਕਾਲਾ ਚੋਗਾਵਾਂ, ਦਇਆ ਸਿੰਘ ਰਾਜਾਸਾਂਸੀ, ਜੋਗਿੰਦਰ ਸਿੰਘ ਚੈਨਪੁਰ, ਬਲਜਿੰਦਰ ਸਿੰਘ ਲੋਪੋਕੇ, ਹਰਿੰਦਰ ਸਿੰਘ ਵਿਕੀ, ਜਤਿੰਦਰਪਾਲ ਸਿੰਘ ਮੌੜੇ, ਅਮਰੀਕ ਸਿੰਘ ਬਿੱਟਾ, ਗੁਰਪ੍ਰੀਤ ਸਿੰਘ ਮਜੀਠਾ, ਮਨਜੀਤ ਸਿੰਘ ਕੋਟਲਾ, ਹਰਬੰਸ ਸਿੰਘ ਮਲੀ, ਜੋਗਿੰਦਰ ਸਿੰਘ ਨੂਰਪੁਰ, ਨਿਰਮਲ ਸਿੰਘ ਪਾਖਰ ਪੁਰਾ, ਅੰਗਰੇਜ਼ ਸਿੰਘ ਛੱਡਣ, ਮਾਲਕ ਸਿੰਘ ਚਾਚੋਵਾਲੀ, ਜਗਰੂਪ ਸਿੰਘ ਕੋਟਲਾ, ਦਿਲਬਾਗ ਸਿੰਘ ਲਹਿਰਕਾ, ਹਰਿੰਦਰ ਸਿੰਘ ਨਿਜ਼ਾਮਪੁਰਾ, ਪ੍ਰਧਾਨ ਜ਼ੋਰਾਵਰ ਸਿੰਘ, ਸਵਿੰਦਰ ਸਿੰਘ ਬਰਾੜ, ਸ਼ਮਸ਼ੇਰ ਸਿੰਘ ਬਰਾੜ, ਸ਼ੇਰ ਸਿੰਘ ਚੈਨਪੁਰ, ਗੁਰਬਖ਼ਸ਼ ਸਿੰਘ ਬਰਾੜ, ਲਖਵਿੰਦਰ ਸਿੰਘ ਹੇਤਮਪੁਰਾ, ਗੁਰਨਾਮ ਸਿੰਘ ਬੋਪਾਰਾਏ, ਸੂਬਾ ਸਿੰਘ ਬਲਗਣ, ਕੇਵਲ ਸਿੰਘ ਹੇਤਮਪੁਰਾ, ਗੁਰਭੇਜ ਸਿੰਘ ਚਵਿੰਡਾ, ਪਿਛੌਰਾ ਸਿੰਘ ਮੰਝ, ਹਰਵਿੰਦਰ ਸਿੰਘ ਸ਼ਾਹ, ਕਸ਼ਮੀਰ ਸਿੰਘ ਖਿਆਲਾ, ਬਲਬੀਰ ਸਿੰਘ ਬੋਪਾਰਾਏ, ਮੇਜਰ ਸਿੰਘ ਚੰਨਣਕੇ, ਦਵਿੰਦਰ ਸਿੰਘ ਡੈਮ, ਪਾਲ ਸਿੰਘ ਨਿੱਝਰ, ਸਤਪਾਲ ਸਿੰਘ ਪਠੇਵਾਲੇ, ਪ੍ਰਭਪਾਲ ਝੰਡੇ, ਲਾਲੀ ਅਟਾਰੀ, ਸਵਿੰਦਰ ਸਿੰਘ ਟੈਣੀ, ਸ਼ਮਸ਼ੇਰ ਸਿੰਘ ਚੋਗਾਵਾਂ, ਕਸ਼ਮੀਰ ਸਿੰਘ ਬਰੰਟਾ, ਹਰਦੇਵ ਮਾਦੋਕੇ, ਗੁਰਮੀਤ ਸਿੰਘ ਭਿਡੀ ਔਲਖ, ਤੇਜਇਕਬਾਲ ਸਿੰਘ ਮੁਹਾਰ, ਡਾ: ਗੁਰਭੇਜ ਲੋਪੋਕੇ, ਸ਼ੇਰਾ ਮੁਧ, ਨਿਸ਼ਾਨ ਕੋਟਲਾ, ਸਰਬਜੀਤ ਸਿੰਘ ਲੋਧੀਗੁਜਰ, ਰਤਨ ਸਿੰਘ ਠਠੀ, ਬਾਬਾ ਨਿਰਵੈਲ ਸਿੰਘ, ਰਣਜੀਤ ਸਿੰਘ ਮੀਆਂ ਵਿੰਡ, ਬਲਵਿੰਦਰ ਸਿੰਘ ਸਲੇਮਪੁਰਾ, ਹਰਜੀਤ ਸਿੰਘ ਮੀਆਂਵਿੰਡ ਆਦਿ ਹਾਜ਼ਰ ਸਨ।