Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਪਰਕਾਸ਼ ਸਿੰਘ ਬਾਦਲ ਵੱਲੋਂ 100 ਫੀਸਦੀ ਫੰਡਾਂ ਅਧਾਰਤ ਕੇਂਦਰੀ ਸਪਾਂਸਰ ਸਕੀਮ ਆਰ.ਕੇ.ਵੀ.ਵਾਈ ਮੁੜ ਸੁਰਜੀਤ ਕਰਨ 'ਤੇ ਜ਼ੋਰ

ਖੇਤੀਬਾੜੀ ਵਿਭਿੰਨਤਾ ਪ੍ਰੋਗਰਾਮ 'ਚ ਖੇਤੀ ਅਧਾਰਤ ਕਿੱਤੇ ਸ਼ਾਮਲ ਕਰਨ ਦੀ ਮੰਗ

Web Admin

Web Admin

5 Dariya News

ਨਵੀਂ ਦਿੱਲੀ , 26 Aug 2015

Last updated on: Aug 26, 2015, 00:00 IST

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਸਪਾਂਸਰ ਸਕੀਮ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰ.ਕੇ.ਵੀ.ਵਾਈ) ਨੂੰ 100 ਫੀਸਦੀ ਫੰਡਾਂ ਦੇ ਅਧਾਰ ਉਤੇ ਹੀ ਜਾਰੀ ਰੱਖਣ ਅਤੇ ਰਾਸ਼ਟਰੀ ਸਿਹਤ ਮਿਸ਼ਨ, ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਵਰਗੀਆਂ ਹੋਰ ਸਕੀਮਾਂ ਦੀ ਹਿੱਸੇਪੱਤੀ ਵਾਲਾ ਮੌਜੂਦਾ ਢੰਗ ਤਰੀਕਾ ਜਾਰੀ ਰੱਖਣ ਦੀ ਜ਼ੋਰਦਾਰ ਅਪੀਲ ਕੀਤੀ ਹੈ।ਮੁੱਖ ਮੰਤਰੀ ਨੇ ਇਹ ਵਿਚਾਰ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨਾਲ ਅੱਜ ਦੁਪਹਿਰ ਉਨ੍ਹਾਂ ਦੇ ਦਫਤਰ ਕ੍ਰਿਸ਼ੀ ਭਵਨ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਪ੍ਰਗਟ ਕੀਤੇ। ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਨੇ ਕਰਾਂ ਵਿਚੋਂ 40 ਫੀਸਦੀ ਹਿੱਸਾ ਦੇਣ ਦੀ ਸਿਫਾਰਸ਼ ਕੀਤੀ ਹੈ। ਭਾਰਤ ਸਰਕਾਰ ਨੇ ਇਨ੍ਹਾਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਦੇ ਸਮੇਂ ਆਰ.ਕੇ.ਵੀ.ਵਾਈ ਸਣੇ ਕੇਂਦਰੀ ਸਪਾਂਸਰ 20 ਮਹੱਤਵਪੂਰਨ ਸਕੀਮਾਂ ਦੀ ਸਨਾਖਤ ਕੀਤੀ ਹੈ ਜਿਸ ਦੇ ਅਨੁਸਾਰ ਆਰ.ਕੇ.ਵੀ.ਵਾਈ ਵਿਚ 50:50 ਦੀ ਹਿੱਸੇਦਾਰੀ ਦਾ ਪ੍ਰਸਤਾਵ ਕੀਤਾ ਹੈ ਜੋ ਕਿ ਪਹਿਲਾਂ ਪੂਰੀ ਤਰ੍ਹਾਂ 100 ਫੀਸਦੀ ਕੇਂਦਰੀ ਸਪਾਂਸਰ ਸਕੀਮ ਸੀ। 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਇਸ ਸਾਲ ਆਰ.ਕੇ.ਵੀ.ਵਾਈ ਦੇ ਹੇਠ ਤਕਰੀਬਨ 168.27 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਿਨ੍ਹਾਂ ਵਿਚ ਫਸਲੀ ਵਿਭਿੰਨਤਾ ਪ੍ਰੋਗਰਾਮ (ਸੀ.ਡੀ.ਪੀ) ਦੇ ਹੇਠ 75 ਕਰੋੜ ਰੁਪਏ ਵੀ ਸ਼ਾਮਲ ਹਨ। ਇਸ ਦੇ ਅਨੁਸਾਰ ਸੂਬੇ ਨੂੰ 168.27 ਕਰੋੜ ਰੁਪਏ ਦਾ ਆਪਣੇ ਵੱਲੋਂ ਯੋਗਦਾਨ ਪਾਉਣਾ ਪਵੇਗਾ। ਸੂਬਾ ਸਰਕਾਰ ਵੱਲੋਂ ਇਹ ਯੋਗਦਾਨ ਪਾਉਣਾ ਸੰਭਵ ਨਹੀਂ ਹੈ ਜਿਸ ਦੇ ਨਤੀਜੇ ਵਜੋਂ ਇਸ ਸਕੀਮ ਹੇਠ ਨਾ ਕੇਵਲ ਚੱਲ ਰਹੇ ਬਹੁਤ ਸਾਰੇ ਪ੍ਰਾਜੈਕਟ ਅਤੇ ਪਹਿਲਕਦਮੀਆਂ ਰੁਕ ਜਾਣਗੀਆਂ ਸਗੋਂ ਨਵੇਂ ਪ੍ਰਾਜੈਕਟਾਂ 'ਤੇ ਵੀ ਬੁਰਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਸੂਬੇ ਦੇ ਖੇਤੀ ਵਿਕਾਸ 'ਤੇ ਅਸਰ ਪਾਵੇਗਾ।ਫਸਲੀ ਵਿਭਿੰਨਤਾ ਪ੍ਰੋਗਰਾਮ ਦੇ ਇੱਕ ਹੋਰ ਮੁੱਦੇ ਨੂੰ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਰਾਧਾ ਮੋਹਨ ਸਿੰਘ ਨੂੰ ਆਖਿਆ ਕਿ ਸੂਬੇ ਨੂੰ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਖੇਤੀ ਵਿਭਿੰਨਤਾ ਪ੍ਰੋਗਰਾਮ ਲਾਗੂ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਵੇਲੇ ਨਿਰਧਾਰਤ ਨਿਯਮਾਂ ਦੇ ਅਨੁਸਾਰ 60 ਫੀਸਦੀ ਫੰਡ ਪ੍ਰਦਰਸ਼ਨੀਆਂ, 23 ਫੀਸਦੀ ਮਸ਼ੀਨਰੀ, 17 ਫੀਸਦੀ ਸਥਾਨ ਅਧਾਰਤ ਸਰਗਰਮੀਆਂ ਅਤੇ 2 ਫੀਸਦੀ ਹੋਰ ਮਕਸਦਾਂ ਲਈ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ 20 ਫੀਸਦੀ ਫੰਡਾਂ ਦੀ ਅਦਲਾ-ਬਦਲੀ ਕਰਨ ਦੀ ਆਗਿਆ ਦਿੱਤੀ ਜਾਵੇ। ਸ. ਬਾਦਲ ਨੇ ਇਸ ਪ੍ਰੋਗਰਾਮ ਨੂੰ ਨਾ ਕੇਵਲ ਫਸਲੀ ਵਿਭਿੰਨਤਾ ਤੱਕ ਸੀਮਤ ਰੱਖਣ ਸਗੋਂ ਡੇਅਰੀ, ਮੱਛੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ, ਫਲਾਂ ਅਤੇ ਸਬਜ਼ੀਆਂ ਦੀ ਖੇਤੀ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਧੰਧਿਆਂ ਨੂੰ ਵੀ ਇਸ ਹੇਠ ਲਿਆ ਕੇ ਇਸ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਅਤੇ ਇਸ ਦਾ ਪਸਾਰ ਕਰਨ ਲਈ ਖੇਤੀਬਾੜੀ ਮੰਤਰਾਲੇ ਨੂੰ ਬੇਨਤੀ ਕੀਤੀ। 

ਲੁਧਿਆਣਾ ਦੇ ਲਾਡੋਵਾਲ ਵਿਖੇ ਬੋਰਲੌਗ ਇੰਸਟੀਚਿਊਟ ਆਫ ਸਾਊਥ ਏਸ਼ੀਆ (ਪੀ.ਆਈ.ਐਸ.ਏ) ਨੂੰ ਸਥਾਪਤ ਕਰਨ ਲਈ ਹੋ ਰਹੀ ਦੇਰੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਆਈ.ਸੀ.ਏ.ਆਰ ਤੋਂ ਢੁੱਕਵੇਂ ਫੰਡ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਵਾਸਤੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਦਖਲ ਦੀ ਮੰਗ ਕੀਤੀ ਤਾਂ ਜੋ ਇਹ ਪ੍ਰਾਜੈਕਟ ਬਿਨ੍ਹਾਂ ਕਿਸੇ ਦੇਰੀ ਤੋਂ ਸਮੇਂ ਸਿਰ ਮੁਕੰਮਲ ਹੋ ਸਕੇ। ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਮਕਸਦ ਵਾਸਤੇ 200 ਏਕੜ ਜ਼ਮੀਨ ਪਹਿਲਾਂ ਹੀ ਮੁਫਤ ਵਿਚ ਮੁਹੱਈਆ ਕਰਵਾ ਦਿੱਤੀ ਹੈ ਅਤੇ ਆਈ.ਸੀ.ਏ.ਆਰ 96 ਕਰੋੜ ਰੁਪਏ ਉਪਲਭੱਧ ਕਰਾਉਣ ਲਈ ਸਹਿਮਤ ਹੋਇਆ ਹੈ। ਉਸ ਵੱਲੋਂ ਹਰੇਕ ਸਾਲ 24 ਕਰੋੜ ਰੁਪਏ ਮੁਹੱਈਆ ਕਰਵਾਏ ਜਾਣੇ ਹਨ। ਅੱਜ ਦੀ ਤਰੀਕ ਤੱਕ ਉਸ ਨੇ 24 ਕਰੋÎੜ ਰੁਪਏ ਦੀ ਕੇਵਲ ਇੱਕ ਕਿਸ਼ਤ ਹੀ ਜਾਰੀ ਕੀਤੀ ਹੈ। ਬਾਦਲ ਨੇ ਅੰਮ੍ਰਿਤਸਰ ਵਿਖੇ ਬਣਾਏ ਜਾ ਰਹੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਐਂਡ ਐਜੁਕੇਸ਼ਨ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਤੋਂ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਸੂਬੇ ਦੇ ਖੇਤੀ ਵਿਭਿੰਨਤਾ ਪ੍ਰੋਗਰਾਮ ਨੂੰ ਹੁਲਾਰਾ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਸ੍ਰੀ ਰਾਧਾ ਮੋਹਨ ਸਿੰਘ ਨੂੰ ਇਸ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਬੇਨਤੀ ਕੀਤੀ ਹੈ। ਸ. ਬਾਦਲ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਦੇ ਲਈ ਖੋਜ ਵਾਸਤੇ ਅਟਾਰੀ ਵਿਖੇ 100 ਏਕੜ ਜ਼ਮੀਨ, ਕੈਂਪਸ ਲਈ ਸ਼ਹਿਰ ਵਿਚ 7 ਏਕੜ ਜ਼ਮੀਨ ਅਤੇ ਕਿਨੂੰ ਲਈ ਖੋਜ ਵਾਸਤੇ ਅਬੋਹਰ ਵਿਖੇ 50 ਏਕੜ ਜ਼ਮੀਨ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੀ ਹੈ। 

ਸੂਬੇ ਵਿਚ ਮੱਛੀ ਪਾਲਣ ਨੂੰ ਬੜ੍ਹਾਵਾ ਦੇਣ ਵਾਸਤੇ ਮੁੱਖ ਮੰਤਰੀ ਨੇ ਸ੍ਰੀ ਰਾਧਾ ਮੋਹਨ ਸਿੰਘ ਨੂੰ ਬਠਿੰਡਾ ਜਿਲੇ ਦੇ ਜੋਧਪੁਰ ਰੋਮਾਣਾ ਪਿੰਡ ਵਿਖੇ ਖੇਤਰੀ ਖੋਜ ਕੇਂਦਰ ਸਥਾਪਤ ਕਰਨ ਦੇ ਪ੍ਰਸਤਾਵ ਵਿਚ ਵੀ ਤੇਜੀ ਲਿਆਉਣ ਲਈ ਆਖਿਆ ਹੈ ਜੋ ਕਿ 21.10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣਾ ਹੈ ਅਤੇ ਇਹ ਸੈਂਟਰਲ ਇੰਸਟੀਚਿਊਟ ਆਫ ਫਰੈਸ਼ ਵਾਟਰ ਐਕੁਆਕਲਚਰ (ਸੀ.ਆਈ.ਐਫ.ਏ) ਭੁਵਨੇਸ਼ਵਰ ਨਾਲ ਸਬੰਧਤ ਹੋਵੇਗਾ। ਉਨ੍ਹਾਂ ਨੇ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਉਹ ਇਸ ਦੇ ਕੰਮ ਵਾਸਤੇ ਤੁਰੰਤ ਸੀ.ਆਈ.ਐਫ.ਏ ਨੂੰ ਫੰਡ ਮੁਹੱਈਆ ਕਰਵਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੰਜਾਬ ਦੇ ਦੱਖਣ ਪੱਛਮੀ ਜਿਲ੍ਹਿਆਂ ਦੇ ਸੇਮ ਨਾਲ ਪ੍ਰਭਾਵਤ ਇਲਾਕਿਆਂ ਵਿਚ 'ਮਿਸ਼ਨ ਮੋਡ ਪ੍ਰਾਜੈਕਟ' ਸ਼ੁਰੂ ਕਰਨ ਲਈ ਪ੍ਰਵਾਨਗੀ ਦੇਣ ਵਾਸਤੇ ਆਖਿਆ। ਇਹ ਪ੍ਰਾਜੈਕਟ 110 ਕਰੋੜ ਰੁਪਏ ਦਾ ਹੈ ਜਿਸ ਦਾ ਪ੍ਰਸਤਾਵ ਪਹਿਲਾਂ ਹੀ ਭਾਰਤ ਸਰਕਾਰ ਨੂੰ ਪੇਸ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਸ ਦੀ 33 ਕਰੋÎੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨ ਦੀ ਵੀ ਮੰਗ ਕੀਤੀ ਤਾਂ ਜੋ ਸੂਬਾ ਸਰਕਾਰ ਸੇਮ ਮਾਰੇ ਇਲਾਕਿਆਂ ਦੇ ਲੋਕਾਂ ਦੀ ਆਰਥਿਕਤਾ 'ਚ ਸੁਧਾਰ ਲਿਆਉਣ ਲਈ ਇਸ ਪ੍ਰਾਜੈਕਟ ਨੂੰ ਲਾਗੂ ਕਰ ਸਕਣ। 

ਮੁੱਖ ਮੰਤਰੀ ਨੇ ਸਾਹੀਵਾਲ, ਰੈਡਸਿੰਧੀ ਵਰਗੀਆਂ ਗਾਵਾਂ ਦੀਆਂ ਨਸਲਾਂ ਦੇ ਵਿਕਾਸ ਲਈ 27 ਕਰੋੜ ਰੁਪਏ ਦੀ ਲਾਗਤ ਵਾਲੇ ਕਾਮਧੇਨੂੰ ਪ੍ਰਾਜੈਕਟ ਨੂੰ ਜਲਦੀ ਪ੍ਰਵਾਨਗੀ ਦੇਣ ਦੀ ਬੇਨਤੀ ਕੀਤੀ। ਇਸ ਸਬੰਧ ਵਿਚ ਪਟਿਆਲਾ ਦੇ ਨੇੜੇ 80 ਏਕੜ ਜ਼ਮੀਨ ਦੀ ਪਹਿਲਾਂ ਹੀ ਸ਼ਨਾਖਤ ਕੀਤੀ ਜਾ ਚੁੱਕੀ ਹੈ।ਵਿਚਾਰ-ਚਰਚਾ ਨੂੰ ਸਮੇਟਦੇ ਹੋਏ ਸ੍ਰੀ ਰਾਧਾ ਮੋਹਨ ਸਿੰਘ ਨੇ ਮੁੱਖ ਮੰਤਰੀ ਨੂੰ ਭਰੋਸਾ ਦਵਾਇਆ ਕਿ ਉਹ ਆਰ.ਕੇ.ਵੀ.ਵਾਈ ਦੇ ਹੇਠ 100 ਫੀਸਦੀ ਫੰਡਾਂ ਦਾ ਮਾਮਲਾ ਛੇਤੀ ਹੀ ਵਿੱਤ ਮੰਤਰਾਲੇ ਕੋਲ ਉਠਾਉਣਗੇ। ਉਨ੍ਹਾਂ ਇਹ ਵੀ ਭਰੋਸਾ ਦਵਾਇਆ ਕਿ ਉਹ ਕਾਮਧੇਨੂੰ ਪ੍ਰਾਜੈਕਟ ਦਾ ਮੁੱਦਾ ਵੀ ਜਲਦੀ ਤੋਂ ਜਲਦੀ ਹੱਲ ਕਰਨਗੇ। ਉਨ੍ਹਾਂ ਨੇ ਸ. ਬਾਦਲ ਨੂੰ ਗੋਕਲ ਮਿਸ਼ਨ ਦੇ ਹੇਠ 'ਗਾਓ ਗ੍ਰਾਮ' ਸਥਾਪਤ ਕਰਨ ਬਾਰੇ ਵਿਸਤਰਤ ਪ੍ਰਸਤਾਵ ਭੇਜਣ ਲਈ ਕਿਹਾ ਹੈ। ਉਨ੍ਹਾਂ ਨੇ ਬਠਿੰਡਾ ਜਿਲ੍ਹਾ ਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਆਰ.ਆਰ.ਸੀ ਸਥਾਪਤ ਕਰਨ ਅਤੇ ਸੇਮ ਮਾਰੇ ਇਲਾਕਿਆਂ ਵਿਚ ਮਿਸ਼ਨ ਸ਼ੁਰੂ ਕਰਨ ਲਈ ਤੁਰੰਤ ਫੰਡ ਜਾਰੀ ਕਰਨ ਲਈ ਵੀ ਸਹਿਮਤੀ ਪ੍ਰਗਟਾਈ।ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਵਿੱਤ ਕਮਿਸ਼ਨਰ ਪਸ਼ੂ ਪਾਲਣ ਸ੍ਰੀ ਜੀ. ਵਿਜਰਾਲਿੰਗਮ ਅਤੇ ਖੇਤੀਬਾੜੀ ਕਮਿਸ਼ਨਰ ਡਾ. ਬੀ.ਐਸ. ਸਿੱਧੂ ਵੀ ਹਾਜ਼ਰ ਸਨ। 

 

Tags: PARKASH SINGH , PARKASH SINGH BADAL , Radha Mohan Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD