Friday, 05 June 2026

 

 

ਖ਼ਾਸ ਖਬਰਾਂ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ

 

ਦੂਰੀਆਂ ਕਿਲੋਮੀਟਰਾਂ ਚ ਹਨ, ਦਿਲਾਂ ਚ ਨਹੀਂ : ਅੰਸਾਰੀ

ਲਾਹੌਰ ਪ੍ਰੈਸ ਕਲੱਬ ਵਫ਼ਦ ਪਹੁੰਚਿਆ ਮੋਹਾਲੀ ਪ੍ਰੈਸ ਕਲੱਬ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ. , 23 Feb 2013

Last updated on: Feb 23, 2013, 00:00 IST

ਜਿਉਂ ਹੀ ਮੋਹਾਲੀ ਪ੍ਰੈਸ ਕਲੱਬ ਦੇ ਮੰਚ ਤੋਂ ਇਹ ਸਤਰਾਂ ''ਸੁਖੀ ਵੱਸੇ ਕਸ਼ਮੀਰ ਮੁੱਕੇ ਰੇਹੜਾ ਪਿਸ਼ੌਰ ਦਾ, ਕਰੀਂ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ'' ਗੁੰਜੀਆਂ ਤਾਂ ਕਲੱਬ ਦਾ ਹਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਪੱਤਰਾਕਰਾਂ ਦੀਆਂ ਤਾੜੀਆਂ ਨਾਲ ਗੂੰਜ ਉਠਿਆ। ਇਸ ਮੌਕੇ ਲਾਹੌਰ ਪ੍ਰੈਸ ਕਲਬ ਦੇ ਪ੍ਰਧਾਨ ਅਰਸ਼ਦ ਅੰਸਾਰੀ ਨੇ ਕਿਹਾ ਕਿ ਦੂਰੀਆਂ ਕਿਲੋਮੀਟਰਾਂ 'ਚ ਹਨ, ਦਿਲਾਂ ਦੀਆਂ ਨਹੀਂ, ਜੇਕਰ ਅਸੀਂ ਕੋਸ਼ਿਸ਼ ਕਰੀਏ ਤਾਂ ਇਹ ਵੀ ਮਿਟ ਸਕਦੀਆਂ ਹਨ, ਇਹ ਦਿਲ ਦੀਆਂ ਭਾਵਨਾਵਾਂ ਉਨ੍ਹਾਂ ਨੇ ਸ਼ਨੀਵਾਰ ਨੂੰ ਮੋਹਾਲੀ ਪ੍ਰੈਸ ਕਲੱਬ ਵਿਖੇ ਵਿਅਕਤ ਕੀਤੀਆਂ। ਪਾਕਿਸਤਾਨ ਤੋਂ ਚੰਡੀਗੜ ਆਏ ਹੋਏ ਲਾਹੌਰ ਪ੍ਰੈਸ ਕਲਬ ਦੇ 30 ਮੈਂਬਰੀ ਵਫ਼ਦ ਨੇ ਸ਼ਨੀਵਾਰ ਨੂੰ ਮੋਹਾਲੀ ਪ੍ਰੈਸ ਕਲਬ ਦਾ ਦੌਰਾ ਕੀਤਾ । ਮੋਹਾਲੀ ਪ੍ਰੈਸ ਕਲਬ ਦੇ ਵੇਹੜੇ 'ਚ ਉਨ੍ਹਾਂ ਦਾ ਸਵਾਗਤ ਬੜੀ ਧੂਮ ਧਾਮ ਨਾਲ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਅਤੇ ਕਲੱਬ ਦੇ ਮੈਬਰਾਂ ਨੇ ਕੀਤਾ । ਆਪਣੇ ਭਾਸ਼ਣ 'ਚ ਸ. ਪਟਵਾਰੀ ਨੇ ਕਿਹਾ ਕਿ ਲਾਹੌਰ ਬਾਰੇ ਇਕ ਕਹਾਵਤ ਹੈ ਕਿ 'ਜਿਨ੍ਹੇ ਲਾਹੌਰ ਨੀਂ ਦੇਖਿਆ ਉਹ ਜੰਮਿਆ ਹੀ ਨਹੀਂ' ਪਰ ਇੱਥੇ ਦੇ ਉਹ ਬਾਸ਼ਿੰਦੇ ਜੋ ਅੱਜ ਲਾਹੌਰ ਪ੍ਰੇਸ ਕਲਬ ਦੇ ਮੈਬਰਾਂ ਨਾਲ ਮਿਲੇ ਹਨ ਦਾ ਇਹ ਰੰਜ ਵੀ ਦੂਰ ਹੋ ਗਿਆ ਹੈ, ਭਲੇ ਹੀ ਉਹ ਲਾਹੌਰ ਨਾ ਜਾ ਸਕੇ ਹੋਣ । ਦੋ ਮੁਲਕਾਂ ਦੇ ਪੱਤਰਕਾਰਾਂ ਦੇ ਮਿਲਣ ਦਾ ਇਹ ਪ੍ਰਬੰਧ ਚੰਡੀਗੜ ਪ੍ਰੈਸ ਕਲਬ ਦੇ ਸਹਿਯੋਗ ਨਾਲ ਪੂਰਾ ਹੋਇਆ। ਚੰਡੀਗੜ ਪ੍ਰੈਸ ਕਲਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਖੁਸ਼ ਕਿਸਮਤ ਹਨ ਕਿ ਉਨ੍ਹਾਂ ਨੂੰ ਲਾਹੌਰ ਦੇ ਪੱਤਰਕਾਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ । ਲਾਹੌਰ ਤੋਂ ਆਏ ਵਫ਼ਦ 'ਚ ਇਮਰਾਨ ਅਹਿਮਦ ਸ਼ੇਖ, ਐਮ. ਇਰਫਾਨ, ਬਾਬਰ ਡੋਗਰ, ਮੁੰਨਵਰ ਇਕਬਾਲ ਬੱਟ, ਪਰਵੇਜ਼ ਅਲਤਾਫ, ਅਕਰਮ ਵਿਆਸ, ਮੈਡਮ ਨਾਸਾ ਅਤੀਕ, ਸਾਈਮਾ ਵੜੈਚ, ਮਿਸਜ਼ ਅੰਸਾਰੀ, ਮਿਸਜ਼ ਸਮਰ ਇਮਰਾਨ ਆਦਿ ਨੇ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਅਜਿਹਾ ਲਗਾ ਕਿ ਜਿਵੇਂ ਉਹ ਆਪਣੇ ਘਰ ਵਿੱਚ ਆ ਗਏ ਹਨ, ਕਿਉਕਿ ਦੋਨੋਂ ਹੀ ਪਾਸੇ ਦੀਆਂ ਭਾਵਨਾਵਾਂ, ਦਿਲ ਦੇ ਜਜਬਾਤ ਇੱਕੋ ਜਿਹੇ ਹਨ । ਅੰਸਾਰੀ ਦੁਆਰਾ ਮੋਹਾਲੀ ਪ੍ਰੈਸ ਕਲਬ ਦੇ ਮੈਂਬਰਾਂ ਨੂੰ ਪਾਕਿਸਤਾਨ ਆਉਣ ਦਾ ਨਿਘਾ ਸੱਦਾ ਵੀ ਦਿੱਤਾ ਗਿਆ । ਮੋਹਾਲੀ ਪ੍ਰੈਸ ਕਲਬ ਦੇ ਵੱਲੋਂ ਲਾਹੌਰ ਪ੍ਰੈਸ ਕਲਬ ਨੂੰ ਇੱਕ ਯਾਦ ਨਿਸ਼ਾਨੀ ਵੀ ਦਿੱਤੀ ਗਈ । ਮੋਹਾਲੀ ਪ੍ਰੈਸ ਕਲਬ ਦੇ ਸਾਬਕਾ ਪ੍ਰਧਾਨ ਅਨਿਲ ਭਾਰਦਵਾਜ ਨੇ ਆਏ ਹੋਏ ਮਹਿਮਾਨ ਪੱਤਰਕਾਰਾਂ ਦਾ ਸੁਆਗਤ ਕੀਤਾ । ਮੰਚ ਦਾ ਸੰਚਾਲਨ ਕਰਨਬੀਰ ਸਿੰਘ ਸ਼ਾਹ ਦੁਆਰਾ ਕੀਤਾ ਗਿਆ । ਇਸ ਮੌਕੇ ਤੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਭੁੱਲਰ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੰਯੁਕਤ ਸਕੱਤਰ ਬਲਜੀਤ ਸਿੰਘ ਮਰਵਾਹਾ ਤੇ ਅਮਰਜੀਤ ਰਤਨ, ਜੱਥੇਬੰਦਕ ਸਕੱਤਰ ਗੁਰਦੀਪ ਬੈਨੀਪਾਲ, ਖਜ਼ਾਨਚੀ ਕਰਨਬੀਰ ਸਿੰਘ ਸ਼ਾਹ, ਰਮੇਸ਼ ਹਾਂਡਾ ਤੇ ਜਸਵਿੰਦਰ ਰੁਪਾਲ, ਸੱਭਿਆਚਾਰ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਰਾਜੀਵ ਤਨੇਜਾ, ਵਿਜੇਪਾਲ ਆਦਿ ਹਾਜ਼ਰ ਸਨ।

 

Tags: mohali press club

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD