ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਸਤਰੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਇਸ ਵਿੱਚ ਹੋਰ ਮਹੱਤਵਪੂਰਨ ਬੀਬੀਆਂ ਨੂੰ ਯੋਗ ਨੁੰਮਾਇੰਦਗੀ ਦਿੱਤੀ ਹੈ ਅਤੇ ਕੁਝ ਜ਼ਿਲਿਆਂ ਦੀਆਂ ਪ੍ਰਧਾਨਾਂ ਦਾ ਐਲਾਨ ਕੀਤਾ ਹੈ । ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਬੀਬੀ ਅਮਰਜੀਤ ਕੌਰ ਸੇਖਵਾਂ ਅਤੇ ਬੀਬੀ ਸ਼ਿਵਦੇਵ ਕੌਰ ਪਤਨੀ ਸਵ: ਰਾਜਾ ਨਰਿੰਦਰ ਸਿੰਘ ਨਾਭਾ ਨੂੰ ਇਸਤਰੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਬੀਬੀ ਦਰਸ਼ਨ ਕੌਰ ਰਿਟਾ ਡੀ.ਪੀ.ਆਈ ਅਤੇ ਪ੍ਰਿੰਸੀਪਲ ਡਾ. ਰਵਿੰਦਰ ਕੌਰ ਚੱਢਾ ਚੱਕ ਅੱਲਾ ਬਖ਼ਸ ਨੂੰ ਵਿੰਗ ਦਾ ਸਲਾਹਕਾਰ ਬਣਾਇਆ ਗਿਆ ਹੈ। ਬੀਬੀ ਮਨਜੀਤ ਕੌਰ ਕਾਲੇਮਾਜਰਾ ਨੂੰ ਜਿਲਾ ਫਤਿਹਗੜ੍ਹ ਸਾਹਿਬ ਦਿਹਾਤੀ ਦਾ ਪ੍ਰਧਾਨ, ਬੀਬੀ ਮਹਿੰਦਰ ਕੌਰ ਆਲੇਵਾਲ ਨੂੰ ਫਿਰੋਜਪੁਰ ਦਿਹਾਤੀ ਦਾ ਪ੍ਰਧਾਨ ਅਤੇ ਬੀਬੀ ਦਰਸ਼ਨ ਕੌਰ ਬਰਾੜ ਨੂੰ ਜਿਲਾ ਮੋਗਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀਬੀ ਗੁਰਵਿੰਦਰ ਕੌਰ ਜਲਾਲਉਸਮਾਂ, ਬੀਬੀ ਜਸਵਿੰਦਰ ਕੌਰ ਅਨੰਦਪੁਰ ਸਾਹਿਬ, ਬੀਬੀ ਤਾਰਾ ਸੈਣੀ ਨੰਗਲ, ਬੀਬੀ ਮਨਜੀਤ ਕੌਰ ਲੋਧੀਪੁਰ, ਬੀਬੀ ਮਨਜੀਤ ਕੌਰ ਨਾਭਾ ਨੂੰ ਇਸਤਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਬੀਬੀ ਅਮਰਜੀਤ ਕੌਰ ਅੰਮ੍ਰਿਤਸਰ, ਬੀਬੀ ਬਲਜੀਤ ਕੌਰ ਵੇਰਕਾ ਅਤੇ ਬੀਬੀ ਅਮਰਜੀਤ ਕੌਰ ਕੋਟਮੰਗਲ ਸਿੰਘ ਲੁਧਿਆਣਾ ਨੂੰ ਇਸਤਰੀ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬੀਬੀ ਅਮਨਪ੍ਰੀਤ ਕੌਰ ਸੰਗੋਜਲਾ ਨੂੰ ਢਿੱਲਵਾਂ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਖਾਲਸੇ ਦੇ 350 ਸਾਲਾ ਸਥਾਪਨਾ ਦਿਵਸ ਦੇ ਮੌਕੇ ਤੇ 17 ਜੂਨ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਮਾਤਾ ਨਾਨਕੀ ਗੁਰਮਿਤ ਇਸਤਰੀ ਸੰਮੇਲਨ ਲਾਮਿਸਾਲ ਹੋਵੇਗਾ। ਉਹਨਾਂ ਦੱਸਿਆ ਕਿ ਇਸ ਇਸਤਰੀ ਸੰਮੇਲਨ ਲਈ ਇਸਤਰੀ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਸਮੂਹ ਬੀਬੀਆਂ ਨੂੰ ਇਸ ਸੰਮੇਲਨ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।