ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ (ਪੰਜਾਬ) ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਧੀਆਂ ਦੀ ਸਲਾਮਤੀ ਲਈ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਆਰੰਭ ਕੀਤੀ ਗਈ ਜਨਨੀ ਭਲਾਈ ਸਕੀਮ ਨੂੰ ਇੱਕ ਇਨਕਲਾਬੀ ਫੈਸਲਾ ਕਰਾਰ ਦਿੰਦਿਆ ਹੋਇਆ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਹੈ । ਅੱਜ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਥਿਤ ਜੱਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੌਮਣੀ ਕਮੇਟੀ ਦੇ ਗ੍ਰਹਿ ਵਿਖੇ ਪ੍ਰਮੁੱਖ ਸ਼ਖਸੀਅਤਾ ਦੇ ਨਾਲ ਉਚੇਚੇ ਤੌਰ ਤੇ ਪੁੱਜੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਸਾਰ ਅੰਦਰ ਇਸਤਰੀ ਜਾਤੀ ਨੂੰ ਸਨਮਾਨ ਤੇ ਉਚੱਾ ਦਰਜ ਦਿਵਾਉਣ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਿਰਮਲ ਪੰਥ ਅੰਦਰ ਜਿੱਥੇ ਇਸਤਰੀ ਵਰਗ ਨੂੰ ਸਮਾਜਕ, ਰਾਜਨੀਤਿਕ ਤੇ ਧਾਰਮਿਕ ਆਜ਼ਾਦੀ ਮਿਲੀ ਉਥੇ ਹੁਣ ਕੁੱਖਾਂ ਵਿੱਚ ਮਰ ਰਹੀਆਂ ਧੀਆਂ ਨੂੰ ਬਚਾਉਣ ਲਈ ਸ਼੍ਰੌਮਣੀ ਕਮੇਟੀ ਨੇ ਜੋ ਆਪਣੇ ਤੌਰ ਤੇ ਜਣੇਪੇ ਸਮੇਂ ਮੁਫਤ ਇਲਾਜ ਤੇ ਸ਼ਗਨ ਸਕੀਮ ਸ਼ੁਰੂ ਕੀਤੀ ਹੈ । ਉਹ ਸਮੁੱਚੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ । ਇਸ ਦੌਰਾਨ ਉਹਨਾਂ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਜੀ ਨੂੰ ਆਪਣਾ ਨੇਕ ਸੁਝਾਓ ਦਿੰਦਿਆ ਹੋਇਆ ਕਿਹਾ ਕਿ ਉਕਤ ਸ਼ੁਰੂ ਕੀਤੀ ਗਈ ਸਕੀਮ ਦਾ ਨਾਮ ਬਦਲ ਕੇ ਮਾਤਾ ਸੁਲੱਖਣੀ ਜੀ ਭਲਾਈ ਸਕੀਮ ਰੱਖਿਆ ਜਾਵੇ ਤਾਂ ਕਿ ਇਸਤਰੀ ਜਾਤੀ ਨੂੰ ਆਪਣੇ ਉਪਰ ਨਿਰਭਓ ਹੋਣ ਦਾ ਅਹਿਸਾਸ ਹੋ ਸਕੇ।
ਪ੍ਰੋ. ਗਿੱਲ ਨੇ ਸਮੁੱਚੀਆਂ ਧਾਰਮਿਕ ਜੱਥੇਬੰਦੀਆ, ਸਮਾਜਕ ਜੱਥੇਬੰਦੀਆ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਜ਼ੋਰਦਾਰ ਬੇਨਤੀ ਕੀਤੀ ਕਿ ਉਹ ਧੀਆਂ ਨੂੰ ਬਚਾਉਣ ਲਈ ਸ਼੍ਰੌਮਣੀ ਕਮੇਟੀ ਵੱਲੋਂ ਆਰੰਭ ਕੀਤੀ ਗਈ ਸਾਰਥਕ ਮੁਹਿੰਮ ਦੀ ਤਰਜ਼ ਤੇ ਆਪਣੇ ਤੌਰ ਤੇ ਵੀ ਜ਼ੋਰਦਾਰ ਉਪਰਾਲੇ ਸ਼ੁਰੂ ਕਰਨ ਤਾਂ ਕਿ ਇੱਕ ਸੱਭਿਅਕ ਸਮਾਜ ਦੀ ਸਿਰਜਨਾ ਕੀਤੀ ਜਾਵੇ । ਇਸ ਦੌਰਾਨ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ (ਪੰਜਾਬ) ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਸ. ਪ੍ਰਿਤਪਾਲ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸ. ਪ੍ਰਿਥੀਪਾਲ ਸਿੰੰਘ ਪ੍ਰਧਾਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ, ਕੌਂਸਲਰ ਜਗਬੀਰ ਸਿੰਘ ਸੋਖੀ, ਸ. ਬਲਬੀਰ ਸਿੰਘ (ਕਲਗੀਧਰ ਵਾਲੇ) ਆਦਿ ਨੇ ਸਾਂਝੇ ਰੂਪ ਵਿੱਚ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਨੂੰ ਸਿਰਪਾਓ ਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਇਸ ਸਮੇਂ ਉਹਨਾਂ ਹੋਰਨਾਂ ਤੋਂ ਇਲਾਵਾ ਸ. ਪਰਮਜੀਤ ਸਿੰਘ ਸਰੋਆ ਅਡੀਸ਼ਨਲ ਸਕੱਤਰ ਸ਼੍ਰੌਮਣੀ ਕਮੇਟੀ, ਸ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਮਨਜਿੰਦਰ ਸਿੰਘ ਧਨੋਆ, ਤ੍ਰਿਲੋਚਨ ਲੋਚੀ, ਜੱਥੇ: ਹਰਪਾਲ ਸਿੰਘ ਕੋਹਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।