ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਤੇ ਭਗਤਾ ਵੱਲੋਂ ਉਚਰੀ ਗਈ ਇਲਾਹੀ ਬਾਣੀ ਗਿਆਨ ਦਾ ਉਹ ਵਿਸ਼ਾਲ ਸਾਗਰ ਹੈ। ਜਿਸ ਅੰਦਰ ਚੁੱਭੀ ਲਗਾ ਕੇ ਕੋਈ ਵੀ ਮਨੁੱਖ ਅਧਿਆਤਮਕ ਤੇ ਰੂਹਾਨੀਅਤ ਗਿਆਨ ਦੀ ਪ੍ਰਾਪਤੀ ਸਹਿਜ ਢੰਗ ਨਾਲ ਕਰ ਸਕਦਾ ਹੈ, ਖਾਸ ਕਰਕੇ ਪੰਥ ਦੇ ਉੱਘੇ ਵਿਦਵਾਨ ਤੇ ਲੇਖਕ ਡਾ. ਸਰੂਪ ਸਿੰਘ ਅਲੱਗ ਵੱਲੋਂ ਗੁਰੂ ਨਾਨਕ ਦੀ ਗੁਰਸਿੱਖੀ ਨੂੰ ਹੋਰ ਮਹਿਕਾਣ ਲਈ ਆਪਣੀਆਂ ਲਿਖਤਾਂ (ਪੁਸਤਕ) ਰਾਹੀਂ ਜੋ ਸਮੁੱਚੇ ਸੰਸਾਰ ਦੀਆਂ ਸੰਗਤਾਂ ਤੱਕ ਮੁਫਤ ਪੁਸਤਕਾਂ ਪਹੁੰਚਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਆਪਣੇ ਆਪ ਵਿੱਚ ਇੱਕ ਮਹਾਨ ਕਾਰਜ ਹੈ, ਕਿਉਂਕਿ ਉਨ੍ਹਾਂ ਦੀਆਂ ਲਿਖਤ ਪੁਸਤਕਾਂ ਸਮੁੱਚੀ ਮਾਨਵਤਾ ਨੂੰ ਗਿਆਨ ਰੂਪੀ ਸੇਧ ਪ੍ਰਦਾਨ ਕਰਦੀਆਂ ਹਨ। ਅੱਜ ਆਪਣੇ ਗ੍ਰਹਿ ਵਿਖੇ ਡਾ. ਸਰੂਪ ਸਿੰਘ ਅਲੱਗ ਵੱਲੋਂ ਲਿਖਤ ਪੁਸਤਕ “ਵਿਚਿ ਬਾਣੀ ਅੰਮ੍ਰਿਤੁ ਸਾਰੇ” ਦੇ ਦੂਜੇ ਡੀਕਲਸ ਐਡੀਸ਼ਨ ਨੂੰ ਰਿਲੀਜ਼ ਕਰਨ ਉਪਰੰਤ ਪੱਤਰਕਾਰਾਂ ਨਾਲ ਆਪਣੇ ਵਿਚਾਰਾ ਦੀਆਂ ਸਾਂਝ ਕਰਦਿਆਂ ਜੱਥੇ: ਅਵਤਾਰ ਸਿੰਘ ਨੇ ਕਿਹਾ ਕੀ ਗੁਰਬਾਣੀ ਦੇ ਅਧਾਰਿਤ ਡਾ. ਸਰੂਪ ਸਿੰਘ ਅਲੱਗ ਵੱਲੋਂ ਲਿਖੀ ਗਈ ਪੁਸਤਕ “ਵਿਚਿ ਬਾਣੀ ਅੰਮ੍ਰਿਤੁ ਸਾਰੇ” ਦੀ ਮਹੱਤਤਾਂ ਨੂੰ ਸਮੁੱਚੇ ਜਗਤ ਵਿੱਚ ਵੱਸਦੀਆਂ ਗੁਰ ੂਨਾਨਕ ਨਾਮ ਲੇਵਾ ਸੰਗਤਾਂ ਤੱਕ ਪਹੁੰਚਾਉਂਣ ਦਾ ਕਾਰਜ ਸਾਡੇ ਸਾਰਿਆਂ ਲਈ ਇੱਕ ਪ੍ਰੇਣਾਂ ਦਾ ਸ੍ਰੋਤ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇ : ਅਵਤਾਰ ਸਿੰਘ, ਡਾ. ਪਰਮਜੀਤ ਸਿੰਘ ਸਰੋਆ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ੍ਰ. ਸੁੱਖਇੰਦਰਪਾਲ ਸਿੰਘ ਅਲੱਗ, ਸ੍ਰ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਜੱਥੇ: ਹਰਪਾਲ ਸਿੰਘ ਕੋਹਲੀ, ਸ੍ਰ. ਗੁਰਵਿੰਦਰ ਸਿੰਘ ਪੀ.ਏ ਨੇ ਉੱਘੇ ਸਿੱਖ ਵਿਦਵਾਨ ਤੇ ਲੇਖਕ ਡਾ. ਸਰੂਪ ਸਿੰਘ ਅਲੱਗ ਵੱਲੋਂ ਲਿਖਤ ਪੁਸਤਕ “ਵਿਚਿ ਬਾਣੀ ਅੰਮ੍ਰਿਤੁ ਸਾਰੇ” ਦੇ ਦੂਜੇ ਡੀਕਲਸ ਐਡੀਸ਼ਨ ਨੂੰ ਸਾਂਝੇ ਰੂਪ ਵਿੱਚ ਰਿਲੀਜ਼ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਸ਼ੁੱਭ ਕਾਮਨਾਵਾਂ ਦਿੱਤੀਆਂ।