Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮੋਗਾ ਵਿਖੇ ਅਰਸ਼ਦੀਪ ਕੌਰ ਦੀ ਮੌਤ ਦਾ ਮਾਮਲਾ- ਧਾਰਾ 302 ਅਧੀਨ ਮਾਮਲਾ ਦਰਜ ਸਾਰੇ 4 ਦੋਸ਼ੀ ਗ੍ਰਿਫਤਾਰ

ਮਾਮਲੇ ਦੀ ਜਾਂਚ ਲਈ ਕਰਾਇਮ ਵਿੰਗ ਕਰੇਗਾ ਨਿਗਰਾਨੀ

Web Admin

Web Admin

5 Dariya News

ਚੰਡੀਗੜ੍ਹ , 30 Apr 2015

Last updated on: Apr 30, 2015, 00:00 IST

ਮੋਗਾ ਵਿਖੇ ਬੱਸ ਤੋਂ ਧੱਕਾ ਦੇਣ ਦੇ ਮਾਮਲੇ ਵਿਚ ਅਰਸ਼ਦੀਪ ਕੌਰ ਦੀ ਮੌਤ ਸਬੰਧੀ ਪੰਜਾਬ ਪੁਲਿਸ ਵਲੋਂ ਸਾਰੇ 4 ਦੋਸ਼ੀਆਂ ਵਿਰੁੱਧ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪੁਲਿਸ ਦੇ ਮੁਖੀ ਸ਼੍ਰੀ ਸੁਮੇਧ ਸਿੰਘ,ਏ.ਡੀ.ਜੀ.ਪੀ. ਦਿਨਕਰ ਗੁਪਤਾ ਤੇ ਏ.ਡੀ.ਜੀ.ਪੀ. ਹਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਸ੍ਰੀਮਤੀ ਸਿੰਦਰ ਕੌਰ 36 ਸਾਲ ਵਲੋਂ ਆਪਣੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਉਹ ਬੱਸ ਨੰਬਰ ਪੀ.ਬੀ. 10 ਸੀ.ਪੀ. 1813 ਵਿਚ 29 ਅਪ੍ਰੈਲ ਨੂੰ ਸ਼ਾਮ 4 ਵਜੇ ਮੋਗਾ ਤੋਂ ਬੈਠੀ ਸੀ ਤੇ ਉਸ ਨਾਲ ਉਸਦਾ ਪੁੱਤਰ ਅਕਸ਼ੈਦੀਪ ਸਿੰਘ 14 ਸਾਲ  ਤੇ ਧੀ ਅਰਸ਼ਦੀਪ ਕੌਰ 13 ਸਾਲ ਵੀ ਸਨ।ਉਨ੍ਹਾਂ ਕਿਹਾ ਕਿ ਸਿੰਦਰ ਕੌਰ ਅਨੁਸਾਰ ਉਸ ਵਲੋਂ ਕੰਡਕਟਰ ਨੂੰ 100 ਰੁਪੈ ਦੇ ਕੇ ਤਿੰਨ ਟਿਕਟਾਂ ਦੇਣ ਲਈ ਕਿਹਾ ਗਿਆ ਸੀ, ਜਿਸ 'ਤੇ ਕੰਡਕਟਰ ਵਲੋਂ ਉਸਨੂੰ ਦੋ ਟਿਕਟਾਂ ਦੇ ਕੇ 10 ਰੁਪੈ ਹੋਰ ਦੇਣ ਲਈ ਕਿਹਾ ਗਿਆ ਸੀ। ਇਸ 'ਤੇ ਸਿੰਦਰ ਕੌਰ ਤੇ ਕੰਡਕਟਰ ਤੇ ਉਸਦੇ ਸਹਾਇਕ ਦਰਮਿਆਨ ਬਹਿਸਬਾਜ਼ੀ ਹੋਈ। ਸਿੰਦਰ ਕੌਰ ਅਨੁਸਾਰ ਬੱਸ ਟੋਲ ਪਲਾਜ਼ੇ 'ਤੇ ਰੁਕੀ ਤਾਂ ਕੰਡਕਟਰ ਨਾਲ ਜਾਣ ਪਹਿਚਾਣ ਵਾਲਾ ਇਕ ਹੋਰ ਵਿਅਕਤੀ ਬੱਸ ਵਿਚ ਸਵਾਰ ਹੋ ਗਿਆ ਅਤੇ ਇਸ ਪਿੱਛੋਂ ਕੰਡਕਟਰ, ਉਸਦੇ ਸਹਾਇਕ ਤੇ ਤੀਜੇ ਵਿਅਕਤੀ ਵਲੋਂ ਉਸਦੀ ਧੀ ਵੱਲ ਗਲਤ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਜਿਸ 'ਤੇ ਉਸ (ਸਿੰਦਰ ਕੌਰ) ਵਲੋਂ ਇਤਰਾਜ਼ ਕੀਤਾ ਗਿਆ। 

ਤਿੰਨਾਂ ਵਿਅਕਤੀਆਂ ਵਲੋਂ ਸਿੰਦਰ ਕੌਰ ਨਾਲ ਵੀ ਛੇੜਖਾਨੀ ਕੀਤੀ ਗਈ। ਸਿੰਦਰ ਕੌਰ ਅਨੁਸਾਰ ਜਦ ਬੱਸ ਨੇ ਪਿੰਡ ਗਿੱਲ ਲੰਘਿਆ ਤਾਂ ਤਿੰਨਾਂ ਵਿਅਕਤੀਆਂ ਨੇ ਉਸਦੀ ਧੀ ਤੇ ਉਸਨੂੰ ਬੱਸ ਵਿਚੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਅਰਸ਼ਦੀਪ ਕੌਰ ਲੱਗੀਆਂ ਸੱਟਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਸਿੰਦਰ ਕੌਰ  ਦੇ ਵੀ ਮੱਥ ਤੇ ਬਾਕੀ ਸਰੀਰ  'ਤੇ ਸੱਟ ਵੱਜੀ ਤੇ ਉਹ ਬੇਹੋਸ਼ ਹੋ ਗਈ। ਸਿੰਦਰ ਕੌਰ ਵਲੋਂ ਠੀਕ ਹੋਣ 'ਤੇ ਦਿੱਤੇ ਬਿਆਨਾਂ ਦੇ ਆਧਾਰ 'ਤੇ ਥਾਣਾ ਬਾਘਾਪੁਰਾਣਾ ਵਿਖੇ ਕੇਸ ਨੰਬਰ 62 ਮਿਤੀ 30 ਅਪ੍ਰੈਲ ਨੂੰ ਧਾਰਾ 302,307,354,120 ਬੀ, 34 ਆਈ.ਪੀ.ਸੀ. , 3 ਐਸ.ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸ ਮਾਮਲੇ ਵਿਚ ਤੇਜੀ ਨਾਲ ਜਾਂਚ ਪਿੱਛੋਂ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਉਰਫ ਪੰਮਾ ਪੁੱਤਰ ਇਕਬਾਲ ਸਿੰਘ  ਵਾਸੀ ਬਾਹਾਵਾਲ ਬਸਤੀ ਅਬੋਹਰ (ਕੰਡਕਟਰ), ਗੁਰਦੀਪ ਸਿੰਘ ਉਰਫ ਜਿੰਮੀ ਪੁੱਤਰ ਸੁਰਿੰਦਰ ਸਿੰਘ ਦਸਮੇਸ਼ ਨਗਰ ਮੋਗਾ (ਸਹਾਇਕ), ਰਣਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਚੱਕ ਰਾਮ ਸਿੰਘ ਵਾਲਾ ਜਿਲ੍ਹਾ ਬਠਿੰਡਾ (ਡਰਾਈਵਰ) ਤੋਂ ਇਲਾਵਾ ਅਮਰਜੀਤ ਸਿੰਘ ਉਰਫ ਦਾਨਾ ਪੁੱਤਰ ਨੂਰਾ ਰਾਮ ਵਾਸੀ ਪਿੰਡ ਚੱਕ ਬਖਤੂ ਜਿਲ੍ਹਾ ਬਠਿੰਡਾ ਸ਼ਾਮਿਲ ਹਨ। ਸ਼੍ਰੀਮਤੀ ਗੁਰਪ੍ਰੀਤ ਦਿਓ ਆਈ.ਜੀ. ਐਨ.ਆਰ.ਆਈ. ਮਾਮਲੇ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਸਿੰਦਰ ਕੌਰ ਦੀ ਦੇਖਭਾਲ ਤੇ ਜਾਂਚ ਦੀ ਨਿਗਰਾਨੀ  ਲਈ ਵਿਸ਼ੇਸ਼ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਹਰਜੀਤ ਸਿੰਘ ਐਸ.ਪੀ. (ਡਿਟੈਕਟਿਵ) ਮੋਗਾ ਨੂੰ ਪਿੰਡ ਲੰਡੇਕੇ ਵਿਖੇ ਸਿੰਦਰ ਕੌਰ ਦੇ ਬੇਟੇ ਅਕਸ਼ੈਦੀਪ ਸਿੰਘ ਦੀ ਦੇਖਭਾਲ ਲਈ ਤਾਇਨਾਤ ਕੀਤਾ ਗਿਆ ਹੈ। ਏ.ਡੀ.ਜੀ.ਪੀ. ਕਰਾਇਮ ਇਕਬਾਲ ਪ੍ਰੀਤ ਸਿੰਘ ਸਹੋਤਾ  ਨੂੰ ਸਾਰੇ ਮਾਮਲੇ ਦੀ ਤੇਜੀ ਨਾਲ ਜਾਂਚ ਲਈ ਨਿਗਰਾਨੀ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਅਗਲੇਰੀ ਜਾਂਚ ਜਾਰੀ ਹੈ।            

 

Tags: DGP , CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD