Friday, 10 May 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕਰਦਿਆਂ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਚੋਣ ਮੁਹਿੰਮ ਦੇ ਇਸ਼ਤਿਹਾਰ ਨੂੰ ਪ੍ਰਸਾਰਿਤ ਕਰਨ ਲਈ ਪ੍ਰੀ-ਸਰਟੀਫਿਕੇਸ਼ਨ ਹੋਣਾ ਲਾਜ਼ਮੀ- ਖਰਚਾ ਨਿਗਰਾਨ ਸ਼ਿਲਪੀ ਸਿਨਹਾ ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਭੀਖ ਨਹੀਂ ਪੜਾਈ ਮੰਗੋ: ਸੰਜੀਵ ਕੁਮਾਰ, ਐਸ.ਡੀ.ਐਮ.ਮਲੋਟ ਚੰਡੀਗੜ੍ਹ 'ਚ ਵੀ ਹੋਈ ਆਮ ਆਦਮੀ ਪਾਰਟੀ ਮਜ਼ਬੂਤ, ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ! ਸਨੌਰ ਹਲਕੇ ਵਿੱਚ ਪ੍ਰਨੀਤ ਕੌਰ ਦੇ ਹੱਕ 'ਚ ਭਾਰੀ ਇਕੱਠ ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ ਦੇਸ਼ ਚ ਭਾਜਪਾ ਦੀ ਅਜਿਹੀ ਸਰਕਾਰ- ਜੋ ਕਰ ਰਹੀ ਹੈ ਪੱਕੀਆਂ ਨੌਕਰੀਆਂ ਨੂੰ ਕੱਚੇ : ਵਰੁਣ ਚੌਧਰੀ ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ ਆਪ ਦੇ ਸਹਿਯੋਗ ਨਾਲ ਕੇਂਦਰ ਵਿੱਚ ਅਗਲੀ ਸਰਕਾਰ ਬਣੇਗੀ : ਮੀਤ ਹੇਅਰ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਅਤੇ ਆਪਣੇ ਹਲਕੇ ਦੇ ਉੱਜਵਲ ਭਵਿੱਖ ਦਾ ਵਾਅਦਾ ਕੀਤਾ ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਐਨ.ਕੇ. ਸ਼ਰਮਾ ‘ਪੰਜ ਆਬ’ 1 ਜੂਨ ਨੂੰ ਕਰੇਗਾ ਮਤਦਾਨ, ਨੂੰ ਦਰਸਾਉਦਾ ਕੰਧ ਚਿੱਤਰ ਲੋਕ ਅਰਪਨ ਖਰਚਾ ਨਿਗਰਾਨ ਸ਼ਿਲਪੀ ਸਿਨਹਾ ਨੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਦੀ ਮੌਜੂਦਗੀ ਚ ਕੀਤਾ ਲੋਕ ਅਰਪਣ ਮੈਂ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦੇ ਹੱਕ ਵਿੱਚ ਲੜਾਈ ਲੜੀ : ਗੁਰਜੀਤ ਸਿੰਘ ਔਜਲਾ ਮੋਦੀ ਨੇ ਦੇਸ਼ ਦੇ ਕਿਸਾਨਾਂ ਅਤੇ ਸਿਪਾਹੀਆਂ ਨੂੰ ਫੇਲ੍ਹ ਕੀਤਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਕਾਂਗਰਸ ਨੇ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ: ਵੜਿੰਗ ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਣਕ ਦੇ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਮੁਸਤੈਦ ਰਹਿਣ ਦੇ ਆਦੇਸ਼ ਖਡੂਰ ਸਾਹਿਬ ਦੀ ਸੀਟ ਜਿੱਤਾਂਗੇ ਸ਼ਾਨ ਨਾਲ- ਹਰਭਜਨ ਸਿੰਘ ਈ.ਟੀਂ.ਓ ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ

 

ਚਾਲੂ ਮਾਲੀ ਸਾਲ ਦੌਰਾਨ ਪੰਜਾਬ 'ਚ ਪੇਂਡੂ ਸੜਕਾਂ ਦੀ ਮੁਰੰਮਤ ਅਤੇ ਮਜਬੂਤੀ ਲਈ 700 ਕਰੋੜ ਰੁਪਏ ਖਰਚ ਕੀਤੇ ਜਾਣਗੇ: ਜਨਮੇਜਾ ਸਿੰਘ ਸੇਖੋ

ਰਾਜ 'ਚ 66 ਕਰੋੜ ਰੁਪਏ ਦੀ ਲਾਗਤ ਨਾਲ ਉਂਚ ਪੱਧਰੀ ਪੁਲਾਂ ਦੀ ਕੀਤੀ ਜਾਵੇਗੀ ਉਸਾਰੀ

ਜਨਮੇਜਾ ਸਿੰਘ ਸੇਖੋਂ ਜਗਤਪੁਰਾ ਵਿਖੇ ਮੋਹਾਲੀ ਚੋਅ ਤੇ ਉਸਾਰੇ ਗਏ ਉੱਚ-ਪੱਧਰੀ ਪੁਲ ਨੂੰ ਲੋਕ ਸਮਰਪਿਤ ਕਰਦੇ ਹੋਏ
ਜਨਮੇਜਾ ਸਿੰਘ ਸੇਖੋਂ ਜਗਤਪੁਰਾ ਵਿਖੇ ਮੋਹਾਲੀ ਚੋਅ ਤੇ ਉਸਾਰੇ ਗਏ ਉੱਚ-ਪੱਧਰੀ ਪੁਲ ਨੂੰ ਲੋਕ ਸਮਰਪਿਤ ਕਰਦੇ ਹੋਏ

Web Admin

Web Admin

5 Dariya News

ਐਸ.ਏ.ਐਸ ਨਗਰ , 28 Apr 2015

ਪੰਜਾਬ ਸਰਕਾਰ ਰਾਜ ਵਿੱਚ ਚਾਲੂ  ਮਾਲੀ ਸਾਲ ਦੌਰਾਨ ਪੇਂਡੂ ਸੜਕਾਂ ਦੀ ਮੁਰੰਮਤ ਅਤੇ ਮਜਬੂਤੀ ਲਈ 700 ਕਰੋੜ ਰੁਪਏ ਖਰਚ ਕਰੇਗੀ ਤਾਂ ਜੋ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਵੀ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਉਪਲਬੱਧ ਹੋ ਸਕਣ। ਇਸ ਗੱਲ ਦੀ ਜਾਣਕਾਰੀ ਲੋਕ ਨਿਰਮਾਣ ਮੰਤਰੀ ਪੰਜਾਬ ਜਨਮੇਜਾ ਸਿੰਘ ਸੇਖੋ ਨੇ ਜਗਤਪੁਰਾ ਵਿਖੇ ਮੋਹਾਲੀ ਚੋਅ ਤੇ 3 ਕਰੋੜ 41 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਏ ਗਏ ਉੱਚ ਪੱਧਰੀ ਪੁਲ ਨੂੰ ਲੋਕ ਸਮਰਪਿਤ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।ਲੋਕ ਨਿਰਮਾਣ ਮੰਤਰੀ ਪੰਜਾਬ ਨੇ ਕਿਹਾ ਕਿ ਕਿਸੇ ਵੀ ਦੇਸ਼ ਅਤੇ ਸੂਬੇ ਦੀ ਤਰੱਕੀ ਉਥੋ ਦੀਆਂ ਬਿਹਤਰ ਸੜਕਾਂ ਤੇ ਬੇਹੱਦ ਨਿਰਭਰ ਕਰਦੀ ਹੈ ਪੰਜਾਬ ਸਰਕਾਰ ਰਾਜ ਵਿੱਚ ਬਿਹਤਰ ਆਵਾਜਾਈ ਲਈ ਸੜਕਾਂ ਦੀ ਨੁਹਾਰ ਬਦਲਣ ਲਈ ਪੁਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ 66 ਕਰੋੜ ਰੁਪਏ ਦੀ ਲਾਗਤ ਨਾਲ ਉੱਚ ਪੱਧਰੀ ਪੁਲਾਂ ਦੀ ਉਸਾਰੀ ਕੀਤੀ ਜਾਵੇਗੀ। ਜਿਸ ਨਾਲ ਦਿਹਾਤੀ ਖੇਤਰ 'ਚ ਵਸਦੇ ਲੋਕਾਂ ਨੂੰ ਵੱਡਾ ਲਾਭ ਪੁਜੇਗਾ ਅਤੇ ਇਨ੍ਹਾਂ ਪੁਲਾਂ ਦੀ ਉਸਾਰੀ ਮੁਕੰਮਲ ਹੋਣ ਨਾਲ ਜਿਥੇ ਆਵਾਜਾਈ ਸੁਖਾਲੀ ਹੋਵੇਗੀ ਉਥੇ ਲੋਕਾਂ ਦੇ ਸਮੇਂ ਅਤੇ ਧੰਨ ਦੀ ਬੱਚਤ ਹੋਵੇਗੀ । 

Ñਲੋਕ ਨਿਰਮਾਣ ਮੰਤਰੀ ਪੰਜਾਬ ਨੇ ਦੱਸਿਆ ਕਿ ਜਗਤਪੁਰਾ ਨੇੜਓ ਲੰਘਦੇ ਮੋਹਾਲੀ ਚੋਅ ਤੇ ਬਣੇ ਪੁਰਾਣੇ ਪੁਲ ਦੀ ਹਾਲਤ ਖਸਤਾ ਹੋ ਚੁੱਕੀ ਸੀ ਜਿਸ ਨਾਲ ਹਾਦਸੇ  ਵਾਪਰਨ ਦਾ ਡਰ ਰਹਿੰਦਾ ਸੀ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਜਗਤਪੁਰਾ ਵਿਖੇ ਮੋਹਾਲੀ ਚੋਅ ਤੇ ਉੱਚ ਪੱਧਰੀ ਪੁਲ ਦੀ ਉਸਾਰੀ ਕੀਤੀ ਗਈ ਹੈ ਜਿਸ ਨੂੰ ਕਿ ਲੋਕ ਸਮਰਪਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਇਲਾਕੇ ਦੇ 45 ਪਿੰਡਾਂ ਨੂੰ ਲਾਭ ਪੁਜੇਗਾ ਅਤੇ ਹੁਣ ਡੇਰਾਬੱਸੀ ਜਾਂ ਜੀਰਕਪੁਰ ਜਾਣ ਲਈ ਚੰਡੀਗੜ੍ਹ ਦੀ ਬਜਾਏ ਜਗਤਪੁਰਾ ਰਾਹੀਂ ਜਾਇਆ ਜਾ ਸਕੇਗਾ। ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਪੁਜੇਗਾ। ਉਨ੍ਹਾਂ ਦੱਸਿਆ ਕਿ ਇਸ ਉੱਚ ਪੱਧਰੀ ਪੁਲ ਦੀ ਲੰਬਾਈ 182.43 ਫੁੱਟ ਅਤੇ ਚੋੜਾਈ 42 ਫੁੱਟ ਹੈ ਅਤੇ ਇਸ ਪਲ ਦੀ ਉਸਾਰੀ ਦਾ ਕੰਮ ਨਵੀਆਂ ਅਧੁਨਿਕ ਤਕਨੀਕਾਂ ਨਾਲ ਕਰਵਾਇਆ ਗਿਆ ਹੈ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਜਿਆਦਾ ਪਾਣੀ ਦੇ ਬਹਾਅ ਨਾਲ ਇਸ ਪੁਲ ਨੂੰ ਕੋਈ ਨੁਕਸਾਨ ਨਾ ਪੁੱਜੇ ਅਤੇ ਇਸ ਪੁਲ ਤੇ ਆਵਾਜਾਈ ਆਮ ਵਾਂਗ ਰਹੇ। 

ਇਸ ਮੌਕੇ ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ ਯਤਨਾ ਸਦਕਾ ਜਗਤਪੁਰਾ ਵਿਖੇ ਉੱਚ ਪੱਧਰੀ ਪੁਲ ਦੀ ਉਸਾਰੀ ਕਰਵਾਈ ਗਈ ਹੈ ਇਸ ਪੁਲ ਦੇ ਬਣਨ ਨਾਲ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਆਵਾਜਾਈ  ਦੀਆਂ ਸਹੂਲਤਾਂ ਪ੍ਰਦਾਨ ਹੋਣਗੀਆਂ ਉਥੇ ਹੁਣ ਉਨ੍ਹਾਂ ਨੂੰ ਮੋਹਾਲੀ ਆਉਣ ਲਈ ਦੂਰ ਦੁਰਾਡੇ ਤੋਂ ਘੁੰਮ ਕੇ ਨਹੀਂ  ਆਉਣਾ ਪਵੇਗਾ ਸਗੋ ਇਸ ਪੁਲ ਰਾਹੀਂ ਅਸਾਨੀ ਨਾਲ ਮੋਹਾਲੀ ਆ-ਜਾ ਸਕਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਈ ਲੋਕ ਨਿਰਮਾਣ ਵਿਭਾਗ ਅਰਵਿੰਦਰ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ  ਸ੍ਰੀ ਗੁਰਸੇਵਕ ਸਿੰਘ ਸਾਂਘਾ, ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਗੁਰਮੀਤ ਸਿੰਘ ਬਾਕਰਪੁਰ, ਸ੍ਰੀ ਬਲਜੀਤ ਸਿੰਘ ਜਗਤਪੁਰਾ, ਗਿਆਨ ਸਿੰਘ ਧਰਮਗੜ੍ਹ, ਗੁਰਇਕਬਾਲ ਸਿੰਘ, ਹਰਮੇਸ਼ ਸਿੰਘ ਕੁੰਭੜਾ ਸਮੇਤ ਲੋਕ ਨਿਰਮਾਣ ਵਿਭਾਗ ਦੇ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ। 

 

Tags: JANMEJA SINGH SEKHON

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD