Tuesday, 21 May 2024

 

 

ਖ਼ਾਸ ਖਬਰਾਂ ਰਵਨੀਤ ਸਿੰਘ ਬਿੱਟੂ ਦੇ ਬੇਬੁਨਿਆਦ ਦੋਸ਼ਾਂ 'ਤੇ ਵੜਿੰਗ ਨੇ ਕੀਤਾ ਪਲਟਵਾਰ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ

 

ਆਪ ਦੇ ਸਹਿਯੋਗ ਨਾਲ ਕੇਂਦਰ ਵਿੱਚ ਅਗਲੀ ਸਰਕਾਰ ਬਣੇਗੀ : ਮੀਤ ਹੇਅਰ

ਪੰਜਾਬ ਦੇ ਰੁਕੇ ਹੋਏ ਫੰਡਾਂ ਨੂੰ ਸਾਡੇ ਐਮ.ਪੀ. ਖੁਦ ਜਾਰੀ ਕਰਵਾਉਣਗੇ: ਹਰਪਾਲ ਸਿੰਘ ਚੀਮਾ

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab, Lok Sabha Elections 2024, General Elections 2024, Lok Sabha Election, Lok Sabha 2024, Harpal Singh Cheema

Web Admin

Web Admin

5 Dariya News

ਦਿੜ੍ਹਬਾ (ਸੰਗਰੂਰ) , 09 May 2024

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਕੇਂਦਰ ਵਿੱਚ ਨਵੀਂ ਬਣਨ ਵਾਲੀ ਸਰਕਾਰ ਵਿੱਚ ਆਪ ਦਾ ਵੱਡਾ ਰੋਲ ਹੋਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਬੰਦ ਹੋਵੇਗੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਕੇਂਦਰ ਵੱਲੋਂ ਪੰਜਾਬ ਦੇ ਰੋਕੇ ਫੰਡਾਂ ਨੂੰ ਖੁਦ ਜਾਰੀ ਕਰਵਾਉਣਗੇ।

ਮੀਤ ਹੇਅਰ ਨੇ ਕਿਹਾ ਕਿ ਦੇਸ਼ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਕੇਂਦਰ ਵਿੱਚ ਬਣਨ ਜਾ ਰਹੀ ਨਵੀਂ ਸਰਕਾਰ ਵਿੱਚ ਅਹਿਮ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਵਿਧਾਨ ਸਭਾ ਚੋਣਾਂ ਵਾਂਗ ਮਨ ਬਣਾ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੰਜਾਬ ਅਤੇ ਪੰਜਾਬ ਦੇ ਹੱਕਾਂ ਦੀ ਵਕਾਲਤ ਲਈ ਚੁਣਿਆ ਜਾਵੇ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇ 400 ਸੀਟਾਂ ਦੇ ਦਾਅਵੇ ਦੀ ਦੇਸ਼ ਵਿੱਚ ਹੁਣ ਤੱਕ ਹੋਈਆਂ ਤਿੰਨ ਫੇਜ਼ ਦੀਆਂ ਚੋਣਾਂ ਵਿੱਚ ਫੂਕ ਨਿਕਲ ਗਈ ਹੈ ਅਤੇ ਪੰਜਾਬ ਵਿੱਚ ਭਾਜਪਾ ਨੂੰ ਜਬਰਦਸਤ ਸਿਕਸ਼ਤ ਮਿਲੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੰਗਰੂਰ ਤੋਂ ਉਮੀਦਵਾਰ ਲੱਭਣ ਵਿੱਚ ਇੰਨਾ ਸਮਾਂ ਨਿਕਲਿਆ ਕਿ ਉਹ ਹੁਣ ਚੋਣ ਪ੍ਰਚਾਰ ਦੌਰਾਨ ਪੂਰਾ ਹਲਕਾ ਕਵਰ ਵੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਖਾਸ ਕਰਕੇ ਸੰਗਰੂਰ ਵਿੱਚ ਆਪਣੀ ਪਹਿਲਾਂ ਹੀ ਹਾਰ ਮੰਨੀ ਬੈਠੀ ਹੈ ਅਤੇ ਪਾਰਲੀਮੈਂਟ ਵਿੱਚ ਆਪ ਪੰਜਾਬ ਦੀ ਆਵਾਜ਼ ਬਣ ਕੇ ਗੂੰਜੇਗੀ।

ਦਿੜ੍ਹਬਾ ਤੋਂ ਐਮ.ਐਲ.ਏ. ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਮੀਤ ਹੇਅਰ ਪਾਰਲੀਮੈਂਟ ਵਿੱਚ ਸੰਗਰੂਰ ਦਾ ਨੁਮਾਇੰਦਾ ਬਣੇਗਾ ਉਥੇ ਬਾਕੀ ਸੀਟਾਂ ਤੋਂ ਵੀ ਆਪ ਉਮੀਦਵਾਰ ਵੱਡੀ ਜਿੱਤ ਹਾਸਲ ਕਰਨਗੇ ਅਤੇ ਪੰਜਾਬ ਨਾਲ ਪਿਛਲੀਆਂ ਕੇਂਦਰ ਸਰਕਾਰਾਂ ਵੱਲੋਂ ਕੀਤੀ ਵਿਤਕਰੇਬਾਜ਼ੀ ਨੂੰ ਖਤਮ ਕਰਨਗੇ। ਉਨ੍ਹਾਂ ਕਿਹਾ ਕਿ ਆਪ ਨਵੀਂ ਬਣਨ ਜਾ ਰਹੀ ਕੇਂਦਰ ਸਰਕਾਰ ਵਿੱਚ ਭਾਈਵਾਲ ਹੋਵੇਗੀ ਅਤੇ ਇਥੋਂ ਜਿੱਤੇ ਐਮ.ਪੀ. ਪੰਜਾਬ ਦੇ ਰੋਕੇ ਹੋਏ ਫੰਡ ਜਾਰੀ ਕਰਵਾਉਣਗੇ।

ਆਰ.ਡੀ.ਐਫ. ਅਤੇ ਸਿਹਤ ਸੇਵਾਵਾਂ ਲਈ ਰੁਕੇ ਫੰਡ ਤੁਰੰਤ ਜਾਰੀ ਕਰਵਾਏ ਜਾਣਗੇ ਜਿਸ ਨਾਲ ਪੰਜਾਬ ਵਿੱਚ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋਵੇਗੀ।ਮੀਤ ਹੇਅਰ ਅਤੇ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਦਿੜ੍ਹਬਾ ਹਲਕੇ ਦੇ ਪਿੰਡਾਂ ਮਹਿਲਾਂ, ਗੋਬਿੰਦਪੁਰਾ ਨਾਗਰੀ, ਘਨੌੜ ਜੱਟਾਂ, ਮੌੜਾਂ, ਸੂਲਰ ਘਰਾਟ, ਸਫੀਪੁਰ ਕਲਾਂ ਵਿਖੇ ਭਰਵੀਆਂ ਚੋਣ ਰੈਲੀਆਂ ਕੀਤੀਆਂ ਗਈਆਂ ਅਤੇ ਦੇਰ ਸ਼ਾਮ ਤੱਕ ਹੋਰ ਪਿੰਡਾਂ ਨੂੰ ਵੀ ਕਵਰ ਕਰ ਕੇ ਦਿੜ੍ਹਬਾ ਵਿਖੇ ਚੋਣ ਰੈਲੀ ਕੀਤੀ ਜਾਵੇਗੀ। ਇਸ ਮੌਕੇ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰ ਹਾਜ਼ਰ ਸਨ।


The next government will be formed at the center with the support of AAP: Meet Hayer

Election rallies held by Meet Hayer and Cheema in the villages of Dirba Constituency

Dirba (Sangrur)

Aam Aadmi Party candidate from Sangrur and Cabinet Minister Gurmeet Singh Meet Hayer and Finance Minister Harpal Singh Cheema today addressed election rallies in the villages of Dirba constituency and claimed that the AAP will have a major role in the newly formed center government and the central government's discrimination against Punjab will stop and the Aam Aadmi Party MPs will release the funds withheld by the center themselves.

Meet Hayer said that there is a wave of change going on in the country and the Aam Aadmi Party under the leadership of Arvind Kejriwal and Bhagwant Singh Mann will play an important role in the new government that is going to be formed in the Centre. Prime Minister's claim of 400 seats has been blown in the three phase elections held so far in the country and the BJP will get a huge defeat in Punjab.

MLA from Dirba And Finance Minister Harpal Singh Cheema speaking on this occasion said that while Meet Hayer will represent Sangrur in the Parliament, AAP candidates will win big from other seats as well and end the discrimination done by the previous central governments with Punjab.

केंद्र में अगली सरकार AAP के समर्थन से बनेगी : मीत हेयर

हमारे MP पंजाब का रुका हुआ फंड जारी करवायेंगे: हरपाल सिंह चीमा

दिड़बा (संगरूर)

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर और वित्त मंत्री हरपाल सिंह चीमा ने आज दिड़बा निर्वाचन क्षेत्र के गांवों में चुनावी रैलियों को संबोधित किया और दावा किया किकेंद्र में नवगठित सरकार में आम आदमी पार्टी की अहम भूमिका होगी और केंद्र सरकार का पंजाब के साथ भेदभाव बंद होगा और आम आदमी पार्टी के सांसद केंद्र द्वारा रोका गया फंड खुद जारी करेंगे।

मीत हेयर ने कहा कि देश में परिवर्तन की लहर चल रही है और केंद्र में बनने जा रही नई सरकार में अरविंद केजरीवाल और भगवंत सिंह मान के नेतृत्व में आम आदमी पार्टी अहम भूमिका निभाएगी। उन्होंने कहा कि पंजाब की जनता ने अब विधानसभा चुनाव की तरह मन बना लिया है कि पंजाब और पंजाब के हकों की वकालत के लिए आम आदमी पार्टी के उम्मीदवारों को चुना जाए।

मीत हेयर ने आगे कहा कि देश में अब तक हुए तीन चरणों के चुनाव में प्रधानमंत्री के 400 सीटों के दावे की हवा निकल गई है और पंजाब में बीजेपी को भारी झटका लगेगा। उन्होंने कहा कि बीजेपी को संगरूर से उम्मीदवार ढूंढने में इतना समय लग गया कि अब वह चुनाव प्रचार के दौरान पूरे निर्वाचन क्षेत्र को कवर भी नहीं कर सकता। उन्होंने कहा कि भाजपा ने पहले ही पंजाब, खासकर संगरूर में अपनी हार स्वीकार कर ली है और संसद में आप पंजाब की आवाज बनेगी।

दिड़बा से विधायक और वित्त मंत्री हरपाल सिंह चीमा ने इस मौके पर बोलते हुए कहा कि मीत हेयर जहां संसद में संगरूर का प्रतिनिधित्व करेंगे, वहीं अन्य सीटों पर भी आप उम्मीदवार बड़ी जीत हासिल करेंगे और पिछली केंद्र सरकारों द्वारा पंजाब के साथ किए गए भेदभाव को खत्म करेंगे। उन्होंने कहा कि आप नवगठित केंद्र सरकार में भागीदार होगी और पंजाब का रुका हुआ फंड जारी किया जाएगा।

आरडीएफ और स्वास्थ्य सेवाओं के लिए रोका गया फंड तुरंत जारी किया जाएगा, जिससे पंजाब में विकास की गति तेज होगी। मीत हेयर और हरपाल सिंह चीमा ने आज दिड़बा निर्वाचन क्षेत्र के महला, गोबिंदपुरा नगरी, घनोद जट्ट, मौड, सुलर घराट, सफीपुर कलां गांवों में व्यापक चुनावी रैलियां कीं और देर शाम तक वे अन्य गांवों को कवर करेंगे और दिड़बा में एक चुनावी रैली करेंगे।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab , Lok Sabha Elections 2024 , General Elections 2024 , Lok Sabha Election , Lok Sabha 2024 , Harpal Singh Cheema

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD