Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਨਸ਼ੇ ਦੀ ਲਾਹਨਤ ਦੇ ਮਾਮਲੇ 'ਤੇ ਗਹਿਰਾਈ 'ਚ ਵਿਚਾਰ ਕਰਨ ਦੀ ਲੋੜ: ਅਵਿਨਾਸ਼ ਰਾਏ ਖੰਨਾ

ਨਸ਼ੇ ਵਰਗੀ ਲਾਹਨਤ ਨੂੰ ਠੱਲ੍ਹ ਪਾਉਣ ਲਈ ਸਮਾਜਿਕ ਚੇਤਨਾ ਦੀ ਲੋੜ: ਵਿਨੀਤ ਜੋਸ਼ੀ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 25 Apr 2015

Last updated on: Apr 25, 2015, 00:00 IST

ਜੋਸ਼ੀ ਫਾਊਡੇਸ਼ਨ ਵੱਲੋਂ ਨਸ਼ੇ ਦੀ ਲਾਹਨਤ ਵਿਰੁੱਧ ਵਿੱਢੀ ਸੂਬਾ ਪੱਧਰੀ ਚੇਤਨਾ ਮੁਹਿੰਮ ਤਹਿਤ ਅੱਜ ਸਥਾਨਕ ਬੱਚਤ ਭਵਨ ਵਿਖੇ ਨਸ਼ਾ ਸਮਾਜ ਲਈ ਚੁਣੌਤੀ ਵਿਸ਼ੇ 'ਤੇ ਇੱਕ ਰਾਊਂਡ ਟੇਬਲ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਬੁਲਾਰਿਆਂ ਨੇ ਇੱਕ ਸੁਰ ਵਿੱਚ ਇਹ ਸੱਦਾ ਦਿੱਤਾ ਕਿ ਨਸ਼ੇ ਦੀ ਸੁਖਾਲੀ ਉਪਲਭਤਾ ਨੂੰ ਠੱਲ੍ਹ ਪਾ ਕੇ ਹੀ ਇਸ ਨਸ਼ੇ ਦੀ ਲਾਹਨਤ ਨੂੰ ਰੋਕਿਆ ਜਾ ਸਕਦਾ ਹੈ।ਵੱਖ-ਵੱਖ ਬੁਲਾਰਿਆਂ ਦਾ ਮੰਨਣਾ ਸੀ ਕਿ ਬੱਚਿਆਂ ਨੂੰ ਇਸ ਲਾਹਨਤ ਤੋਂ ਰੋਕਣ ਲਈ ਜਿੱਥੇ ਮਾਪਿਆਂ ਨੂੰ ਸੰਜੀਦਗੀ ਨਾਲ ਕਦਮ ਚੁੱਕਣੇ ਜਰੂਰੀ ਹਨ, ਉੱਥੇ ਹੀ ਅਧਿਆਪਕ ਵਰਗ ਨੂੰ ਵੀ ਵਿਦਿਆਰਥੀਆਂ ਵਿੱਚ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੁੰਦੀ ਹੈ।ਅੱਜ ਦੀ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਅਤੇ ਫਾਊਡੇਸ਼ਨ ਦੇ ਮੋਢੀ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਸ਼ੇ ਦੀ ਲਾਹਨਤ ਨੂੰ ਰੋਕਣ ਲਈ ਇਸ ਮਸਲੇ ਨੂੰ ਗਹਿਰਾਈ ਨਾਲ ਦੇਖਿਆ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦਿ ਵਿਅਕਤੀ ਨੂੰ ਦੋਸ਼ੀ ਮੰਨਣ ਦੀ ਥਾਂ ਰੋਗੀ ਵਜੋਂ ਦੇਖਿਆ ਜਾਵੇ ਅਤੇ ਉਸ ਪ੍ਰਤੀ ਨਰਮਾਈ ਵਾਲਾ ਵਰਤਾਓ ਕੀਤਾ ਜਾਵੇ।

ਫਾਊਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਿਹਾ ਕਿ ਨਸ਼ੇ ਸਮੇਤ ਕਿਸੇ ਵੀ ਬੁਰਾਈ ਨੂੰ ਰੋਕਣ ਲਈ ਸਮਾਜਿਕ ਚੇਤਨਾ ਲਹਿਰ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਕਦੇ ਵੀ ਸਮਾਜਿਕ ਪਰਿਵਰਤਨ ਨਹੀਂ ਲਿਆ ਸਕਦੇ ਇਸ ਲਈ ਸਮਾਜਿਕ ਲਹਿਰ ਬਣਾਏ ਜਾਣ ਦੀ ਲੋੜ ਹੈ।ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਸਟਰ ਤਾਰਾ ਸਿੰਘ ਕਾਲਜ ਦੇ ਪ੍ਰਿੰਸੀਪਲ ਡਾਕਟਰ ਪ੍ਰਵੀਨ ਚਾਵਲਾ ਨੇ ਕਿਹਾ ਕਿ ਸਮਾਜ ਵਿੱਚ ਘਟੀਆਂ ਕਦਰਾਂ ਕੀਮਤਾਂ, ਮਾਪਿਆਂ ਦੀ ਬੱਚਿਆਂ ਤੋਂ ਕੰਮਕਾਜ ਕਾਰਨ ਬਣੀ ਦੂਰੀ ਅਤੇ ਬੱਚਿਆਂ ਦੀ ਇਕੱਲਤਾ ਨਸ਼ੇ ਦੀ ਲਾਹਨਤ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਅ ਰਹੀ ਹੈ। ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਰੁਤਬੇ ਦੀ ਬਹਾਲੀ ਲਈ ਲੋਕਾਂ ਵੱਲੋਂ ਵਿਆਹ-ਸ਼ਾਦੀਆਂ ਮੌਕੇ ਸ਼ਰੇਆਮ ਲੱਗਦੀਆਂ ਸ਼ਰਾਬ ਦੀਆਂ ਛਬੀਲਾਂ ਨੂੰ ਰੋਕਿਆ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦਿਆਂ ਨੂੰ ਇਸ ਕਾਰਜ ਲਈ ਪਹਿਲ ਕਰਨੀ ਪਵੇਗੀ ਕਿ ਅਜਿਹੇ ਸਮਾਗਮਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਜੋ ਇੱਕ ਸਮਾਜਿਕ ਲਹਿਰ ਬਣਾਈ ਜਾ ਸਕੇ।ਡਾ: ਨਗਿੰਦਰ ਕੌਰ, ਪ੍ਰੋਫੈਸਰ ਮਨਜੀਤ ਰੰਧਾਵਾ, ਪ੍ਰਿੰਸੀਪਲ ਨਰਿੰਦਰ ਕੌਰ, ਪ੍ਰਿੰਸੀਪਲ ਪੀ.ਸੀ. ਗੋਇਲ ਅਤੇ ਡੀ.ਏ.ਵੀ ਸਕੂਲ ਦੇ ਪਿੰਰਸੀਪਲ ਜਸਵਿੰਦਰ ਸਿੱਧੂ ਦਾ ਮੰਨਣਾ ਸੀ ਕਿ ਨਸ਼ੇ ਦੀ ਅਸਾਨੀ ਨਾਲ ਹੁੰਦੀ ਉਪਲਭਤਾ ਨੂੰ ਠੱਲ੍ਹ ਪਾ ਕੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਆਪਣੀ ਭੂਮਿਕਾ ਮਿਲ ਕੇ ਨਿਭਾਉਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਹੁੰਦਾ ਵਾਧਾ ਵੀ ਇਸ ਲਾਹਨਤ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ।

ਬੁਲਾਰਿਆਂ ਦਾ ਮੰਨਣਾ ਸੀ ਕਿ ਪੁਲਿਸ, ਮੀਡੀਆ ਅਤੇ ਸਮਾਜ ਨਸ਼ੇ ਦੇ ਆਦੀਆਂ ਨੂੰ ਨਕਾਰ ਕੇ ਵਿਗਾੜਣ ਦੇ ਯਤਨ ਕਰਨ ਦੀ ਬਜਾਏ ਅਜਿਹੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਸਹੀ ਰਸਤੇ 'ਤੇ ਲੈ ਕੇ ਆਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਬੱਚਿਆਂ ਨੂੰ ਸਕੂਲ ਪੱਧਰ 'ਤੇ ਨੰਬਰਾਂ ਦੀ ਦੌੜ ਵਿੱਚ ਨਾ ਫਸਾ ਕੇ ਮਾਪੇ ਬੱਚੇ ਦੀਆਂ ਰੋਜਾਨਾ ਗਤੀਵਿਧੀਆਂ 'ਤੇ ਸਿੱਧੀ ਨਜ਼ਰ ਰੱਖੇ ਤਾਂ ਬੱਚੇ ਨੂੰ ਅਜਿਹੀ ਕਿਸੇ ਲਾਹਨਤ ਦਾ ਆਦੀ ਹੋਣ ਤੋਂ ਬਚਾਇਆ ਜਾ ਸਕਦਾ ਹੈ। ਬੁਲਾਰਿਆਂ ਮੁਤਾਬਿਕ ਸਿੱਖਿਆ ਨੂੰ ਕਿੱਤਾ ਮੁਖੀ ਬਣਾਉਣ ਦੇ ਨਾਲ ਹੀ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਨਸ਼ੇ ਦੀ ਲਾਹਨਤ ਨੂੰ ਰੋਕਿਆ ਜਾ ਸਕਦਾ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਐਸ.ਐਸ.ਬਰਾੜ, ਕੇ.ਕੇ.ਧੀਰ, ਨੀਲਮ ਮਿੱਤਲ, ਅਭਿਨਵ, ਵਿਸ਼ਾਲ, ਡਾਕਟਰ ਨਰਿੰਦਰ ਕੌਰ ਗਰੇਵਾਲ, ਡਾ: ਪਵਨ ਕੁਮਾਰ, ਡਾ: ਧਰਮ ਸਿੰਘ, ਪ੍ਰੋ: ਮਨਜੀਤ ਸਿੰਘ, ਡਾ: ਆਰ.ਸੀ. ਤੇਜਪਾਲ, ਗੋਪਾਲ ਦਾਸ, ਡਾ: ਸਵਿਤਾ ਉੱਪਲ, ਡਾ: ਰਵਿੰਦਰ ਕੁਮਾਰ, ਡਾ: ਬੀ.ਡੀ. ਭਾਰਦਵਾਜ, ਰਵਿੰਦਰ ਅਰੋੜਾ, ਮੋਹਿੰਦਰਪਾਲ ਜੈਨ, ਡਾ: ਬੀ.ਪੀ. ਮਿਸ਼ਰਾ, ਡਾ: ਐਸ.ਸੀ. ਵਰਮਾ, ਡਾ: ਗੁਰਵਿੰਦਰ ਕੌਰ, ਡਾਂ ਮੁਨੀਸ਼ਾ ਸ਼ਰਮਾ, ਸ਼੍ਰੀਮਤੀ ਅਰਚਨਾ ਅਰੋੜਾ, ਡਾ: ਨੀਤੂ ਓਹਰੀ, ਡਾ: ਇਕਬਾਲ ਵਾਲੀਆ,  ਕ੍ਰਿਸ਼ਨ ਦੱਤ, ਬਲਵਿੰਦਰ ਰਵੀ, ਡਾ ਸ਼ਿਵ ਕੁਮਾਰ ਡੋਗਰਾ, ਹਰੀ ਪਾਲ ਗੁਪਤਾ, ਸ਼ੰਭੂ ਸਿੰਘ, ਏ.ਕੇ.ਗੁਪਤਾ, ਮਨਜੀਤ ਰੰਧਾਵਾ, ਸੁਖਵਿੰਦਰ ਚੀਮਾ, ਨੀਲਮ ਕੁਮਾਰੀ, ਕਪਿਲ ਕੁਮਾਰ, ਅਮਨ ਸਿੰਗਲਾ, ਅਜੈ ਜੋਸ਼ੀ, ਭਾਰਤ ਭੂਸ਼ਨ, ਦੀਪਕ ਢੀਂਗਰਾ, ਡਾ: ਸਰਿਤਾ ਢੱਲ, ਜੇ.ਡੀ. ਕੌੜਾ, ਡਾ: ਵਰੁਣ ਬਾਂਸਲ,  ਗੌਰਵ ਟੰਡਨ ਅਤੇ ਰੋਹਿਤ ਜੋਸ਼ੀ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਾਤਾਵਰਨ ਪਰੇਮੀ ਉਮੇਂਦਰ ਦੱਤ, ਮੁਕੇਸ਼ ਅਰੋੜਾ, ਮਦਨਜੀਤ ਸਿੰਘ ਗੋਰਾਇਆ, ਦੀਪਕ ਗੋਇਲ, ਸਾਈਂ ਗਰੁੱਪ ਦੇ ਚੇਅਰਮੈਨ ਐਸ.ਕੇ.ਪੁੰਜ, ਡਾ: ਸੁਭਾਸ਼ ਵਰਮਾ, ਰਵਿੰਦੰਰ ਅਰੋੜਾ ਅਤੇ ਹਰਜੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

 

Tags: AVINASH RAI KHANNA , Vineet Joshi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD